ਟੈਕਸਟਾਈਲ ਮੰਤਰਾਲਾ
azadi ka amrit mahotsav

ਕੇਂਦਰੀ ਕੱਪੜਾ ਮੰਤਰੀ 14 ਅਗਸਤ ਨੂੰ ਜਨਪਥ ’ਤੇ ‘ਹੈਂਡਲੂਮ ਹਾਟ: ਦ ਹੈਂਡਲੂਮ ਐਕਸਪੀਰੀਅੰਸ ਸੈਂਟਰ’ ਦਾ ਉਦਘਾਟਨ ਕਰਨਗੇ

प्रविष्टि तिथि: 13 AUG 2026 7:07PM by PIB Chandigarh

ਕੇਂਦਰੀ ਕੱਪੜਾ ਮੰਤਰੀ ਸ਼੍ਰੀ ਗਿਰੀਰਾਜ ਸਿੰਘ 14 ਅਗਸਤ, 2026 ਨੂੰ ਨਵੀਂ ਦਿੱਲੀ ਦੇ ਜਨਪਥ ’ਤੇ ‘ਹੈਂਡਲੂਮ ਹਾਟ: ਦਿ ਹੈਂਡਲੂਮ ਐਕਸਪੀਰੀਅੰਸ ਸੈਂਟਰ’ ਦਾ ਉਦਘਾਟਨ ਕਰਨਗੇ। ਇਹ ਭਾਰਤ ਦੀ ਅਮੀਰ ਹੱਥ-ਖੱਡੀ  ਵਿਰਸੇ ਨੂੰ ਜਾਣਨ, ਸਮਝਣ ਅਤੇ ਇਸ ਨਾਲ ਜੁੜਨ ਲਈ ਇੱਕ ਵਿਲੱਖਣ ਜਨਤਕ ਸਥਾਨ ਬਣਾਉਣ  ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਨਵੇਂ ਰੂਪ ਵਿੱਚ ਤਿਆਰ ਇਹ ‘ਹੈਂਡਲੂਮ ਹਾਟ’ ਵਿਰਸੇ, ਗਿਆਨ, ਆਧੁਨਿਕ ਡਿਜ਼ਾਈਨ, ਉੱਦਮ ਅਤੇ ਪ੍ਰਚੂਨ ਨੂੰ ਇੱਕੋ ਛੱਤ ਹੇਠ ਲਿਆਵੇਗਾ। 

‘ਹੈਂਡਲੂਮ ਐਕਸਪੀਰੀਅੰਸ ਸੈਂਟਰ’ ਨੂੰ ਭਾਰਤ ਦੇ ਹੱਥ-ਖੱਡੀ ਈਕੋਸਿਸਟਮ ਦੇ ਪ੍ਰਦਰਸ਼ਨ-ਸਥਾਨ ਦੇ ਤੌਰ ’ਤੇ ਤਿਆਰ ਕੀਤਾ ਗਿਆ ਹੈ, ਜਿੱਥੇ ਰਵਾਇਤੀ ਗਿਆਨ ਨੂੰ ਨਾ ਸਿਰਫ ਸੰਭਾਲਿਆ ਅਤੇ ਵਿਆਖਿਆ ਕੀਤੀ ਜਾਂਦੀ ਹੈ, ਸਗੋਂ ਉਸ ਨੂੰ ਸਰਗਰਮ ਰੂਪ ਵਿੱਚ ਅਪਣਾਇਆ, ਮਹਿਸੂਸ ਕੀਤਾ ਅਤੇ ਅੱਗੇ ਵਧਾਇਆ ਜਾਂਦਾ ਹੈ। ਇੱਥੇ ਆਉਣ ਵਾਲੇ ਲੋਕ ਹੱਥ ਨਾਲ ਬੁਣੇ ਕੱਪੜਿਆਂ ਦੇ ਪਿੱਛੇ ਦੀ ਸਮੱਗਰੀ, ਪ੍ਰਕਿਰਿਆਵਾਂ, ਤਕਨੀਕਾਂ ਅਤੇ ਕਹਾਣੀਆਂ ਨੂੰ ਜਾਣ ਸਕਣਗੇ, ਹੱਥ-ਖੱਡੀ ਦੇ ਆਧੁਨਿਕ ਰੂਪਾਂ ਨੂੰ ਦੇਖ ਸਕਣਗੇ ਅਤੇ ਬੁਣਕਰਾਂ ਤੇ ਹੈਂਡਲੂਮ ਬ੍ਰਾਂਡਾਂ ਦੇ ਉਤਪਾਦਾਂ ਨੂੰ ਦੇਖ-ਪਰਖ ਸਕਣਗੇ।

ਇਸ ਸ਼ੁਰੂਆਤੀ ਪ੍ਰਦਰਸ਼ਨੀ ਵਿੱਚ ‘ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ’ (ਐੱਨਐੱਚਡੀਸੀ) ਵੱਲੋਂ ਆਯੋਜਿਤ ਇੱਕ ਪ੍ਰਦਰਸ਼ਨੀ ਦੇ ਜ਼ਰੀਏ 24 ਐਵਾਰਡ-ਜੇਤੂ ਬੁਣਕਰ ਸ਼ਾਮਲ ਹੋਣਗੇ, ਨਾਲ ਹੀ ‘ਵੀਵ ਦ ਫ਼ਿਊਚਰ 5.0’ (Weave The Future 5.0) ਦੇ ਜ਼ਰੀਏ 30 ਤੋਂ ਵੱਧ ਚੁਣੇ ਹੋਏ ਬ੍ਰਾਂਡ ਵੀ ਹਿੱਸਾ ਲੈਣਗੇ।

‘ਵੀਵ ਦ ਫ਼ਿਊਚਰ’ ਦਾ ਪੰਜਵਾਂ ਐਡੀਸ਼ਨ, ਜੋ ਗਰਾਊਂਡ ਅਤੇ ਫ਼ਸਟ ਫ਼ਲੋਰ ’ਤੇ ਦਿਖਾਇਆ ਜਾਵੇਗਾ, ਬੁਣਕਰਾਂ, ਡਿਜ਼ਾਈਨਰਾਂ, ਬ੍ਰਾਂਡਾਂ, ਖੋਜਕਰਤਾਵਾਂ ਅਤੇ ਹੋਰ ਹਿੱਸੇਦਾਰਾਂ ਨੂੰ ਇਕੱਠਾ ਕਰੇਗਾ ਤਾਂ ਜੋ ਕੱਪੜਾ ਖੇਤਰ ਵਿੱਚ ਟਿਕਾਊ, ਸਰਕੁਲਰ ਅਤੇ ਹੱਥ-ਕਲਾ ’ਤੇ ਆਧਾਰਿਤ ਢੰਗਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇ। ਹੈਂਡਲੂਮ ਹਾਟ ਵਿੱਚ ਹੋਣ ਵਾਲੀ ਇਸ ਪ੍ਰਦਰਸ਼ਨੀ ਵਿੱਚ ਹੈਂਡਲੂਮ ਅਤੇ ਰੀਜਨਰੇਟਿਵ ਮਟੀਰੀਅਲ ਤੋਂ ਬਣੇ ਆਧੁਨਿਕ ਉਤਪਾਦ ਦਿਖਾਏ ਜਾਣਗੇ, ਜਿਨ੍ਹਾਂ ਵਿੱਚ ਦੇਸੀ ਫ਼ਾਈਬਰ, ਸਮੱਗਰੀ ਨਵੀਨਤਾ ਅਤੇ ਜ਼ਿੰਮੇਵਾਰ ਟੈਕਸਟਾਈਲ ਅਭਿਆਸਾਂ ’ਤੇ ਫ਼ੋਕਸ ਹੋਵੇਗਾ। ਇਸ ਵਿੱਚ ਅਜਿਹੇ ਇੰਸਟਾਲੇਸ਼ਨ ਵੀ ਹੋਣਗੇ ਜੋ ਭਾਰਤ ਦੇ ਦੇਸੀ ਫ਼ਾਈਬਰ ਲੈਂਡਸਕੇਪ ਅਤੇ ਭੂਗੋਲ, ਖੇਤੀ, ਈਕੋਲੋਜੀ ਤੇ ਟੈਕਸਟਾਈਲ ਉਤਪਾਦਨ ਵਿਚਕਾਰਲੇ ਰਿਸ਼ਤੇ ਨੂੰ ਦਰਸਾਉਣਗੇ।

ਇਸ ਲਈ, ‘ਹੈਂਡਲੂਮ ਹਾਟ’ ਵਿੱਚ ਪ੍ਰਚੂਨ ਦਾ ਅਨੁਭਵ ਆਮ ਖ਼ਰੀਦਦਾਰੀ ਨਾਲੋਂ ਕਿਤੇ ਵੱਧ ਹੋਵੇਗਾ। ਇਹ ਸੈਲਾਨੀਆਂ  ਨੂੰ ਭਾਰਤੀ ਹੱਥਖੱਡੀ ਦੀ ਵਿਭਿੰਨਤਾ, ਗੁਣਵੱਤਾ ਅਤੇ ਅੱਜ ਦੇ ਸਮੇਂ ਵਿੱਚ ਉਨ੍ਹਾਂ ਦੀ ਮਹੱਤਤਾ ਨੂੰ ਜਾਣਨ ਦਾ ਮੌਕਾ ਦੇਵੇਗਾ, ਨਾਲ ਹੀ ਬੁਣਕਰਾਂ ਅਤੇ ਹੱਥਖੱਡੀ ਨਾਲ ਜੁੜੇ ਕਾਰੋਬਾਰਾਂ ਲਈ ਵੱਧ ਪਛਾਣ ਅਤੇ ਬਾਜ਼ਾਰ ਤੱਕ ਪਹੁੰਚ ਵੀ ਬਣਾਏਗਾ।

ਉਦਘਾਟਨ ਦੇ ਦੌਰਾਨ ਮਹਿਮਾਨਾਂ ਨੂੰ ‘ਹੈਂਡਲੂਮ ਹਾਟ’ ਦੀਆਂ ਤਿੰਨੋਂ ਮੰਜ਼ਿਲਾਂ ’ਤੇ ਇੱਕ ਖ਼ਾਸ ਯਾਤਰਾ ਕਰਵਾਈ ਜਾਵੇਗੀ, ਜਿਸ ਵਿੱਚ ਭਾਰਤ ਦੇ ਹੈਂਡਲੂਮ ਈਕੋਸਿਸਟਮ ਦੇ ਵੱਖ-ਵੱਖ ਪਹਿਲੂਆਂ ਨੂੰ ਦਿਖਾਇਆ ਜਾਵੇਗਾ।

ਉਦਘਾਟਨ ਦੇ ਅਨੁਭਵ ਦੇ ਹਿੱਸੇ ਵਜੋਂ, ਗਰਾਊਂਡ ਫ਼ਲੋਰ ’ਤੇ ‘ਵ੍ਰਿਖ਼ਸ਼ ਡਿਜ਼ਾਈਨਜ਼’ ਦੀ ਇੱਕ ਅਸਥਾਈ ਪ੍ਰਦਰਸ਼ਨੀ ਲਗਾਈ ਜਾਵੇਗੀ, ਜਿਸ ਦਾ ਨਾਂ ਹੈ “ਰੀਇਮੈਜਿਨਿੰਗ ਓਡੀਸ਼ਾ ਵੀਵਜ਼- ਕਲੌਥ,  ਕਰਾਫ਼ਟ,  ਕ੍ਰਿਏਟਿਵਿਟੀ,ਤ  ਕਮਿਊਨਿਟੀ” ਇਹ ਪ੍ਰਦਰਸ਼ਨੀ ਦਿਖਾਏਗੀ ਕਿ ਕਿਵੇਂ ਡਿਜ਼ਾਈਨਰਾਂ ਅਤੇ ਮਾਹਿਰ ਬੁਣਕਰਾਂ ਵਿਚਕਾਰ ਸਹਿਯੋਗ ਨਾਲ ਆਧੁਨਿਕ ਡਿਜ਼ਾਈਨ ਖੇਤਰੀ ਕੱਪੜਾ ਪਰੰਪਰਾਵਾਂ ਵਿੱਚ ਨਵੀਂ ਜਾਨ ਪਾ ਸਕਦੇ ਹਨ। ਪ੍ਰਦਰਸ਼ਨੀ ਵਿੱਚ ਓਡੀਸ਼ਾ ਦੀਆਂ ਘੱਟ ਜਾਣੀਆਂ-ਪਛਾਣੀਆਂ ਅਤੇ ਭੁੱਲੀਆਂ-ਵਿਸਰੀਆਂ ਰਵਾਇਤਾਂ, ਜਿਵੇਂ ਕਿ 'ਗੰਜਾਮ ਬੋਮਕਾਈ' ਅਤੇ 'ਢਲਾਪਾਥਰ ਟੈਪੇਸਟਰੀ' ਨੂੰ ਮੁੜ ਸੁਰਜੀਤ ਕਰਨ ਦੇ ਯਤਨਾਂ ਨੂੰ ਦਿਖਾਇਆ ਜਾਵੇਗਾ। ਨਾਲ ਹੀ, ਇਸ ਵਿੱਚ ਇਥੇ ਇਕਤ, ਜਾਲਾ ਅਤੇ ਫੋਡਾ ਬੁਣਾਈ, ਕੁਦਰਤੀ ਰੰਗਾਂ, ਨਵੇਂ ਰੰਗਾਂ ਦੇ ਸੁਮੇਲ , ਬਣਤਰ, ਨਮੂਨੇ ਅਤੇ ਉਤਪਾਦ ਦੇ ਨਵੇਂ ਰੂਪਾਂ ਵਿੱਚ ਕੀਤੇ ਗਏ ਨਵੀਨਤਾਕਾਰੀ ਪ੍ਰਯੋਗਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

ਪਹਿਲੀ ਮੰਜ਼ਿਲ ’ਤੇ ‘ਵਿਸ਼ਵਕਰਮਾ ਗੈਲਰੀ’ ਹੋਵੇਗੀ, ਜੋ ਇੱਕ ਸਥਾਈ  ਗੈਲਰੀ ਹੈ। ਇਸ ਵਿੱਚ ਮਸ਼ਹੂਰ ‘ਵਿਸ਼ਵਕਰਮਾ ਪ੍ਰਦਰਸ਼ਨੀ ਸੀਰੀਜ਼’ (1981–1991) ਦੇ ਦੁਰਲੱਭ ਕੱਪੜੇ ਇਕੱਠੇ ਦਿਖਾਏ ਜਾਣਗੇ। ਇਸ ਪ੍ਰਦਰਸ਼ਨੀ ਸੀਰੀਜ਼ ਨੇ ਭਾਰਤ ਦੀਆਂ ਵੱਖ-ਵੱਖ ਹੱਥ-ਖੱਡੀ ਰਵਾਇਤਾਂ ਨੂੰ ਸਮਝਣ ਲਈ ਬੁਣਕਰਾਂ, ਡਿਜ਼ਾਈਨਰਾਂ, ਮਾਹਿਰਾਂ ਅਤੇ ਕਲਾ-ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਇੱਕ ਮੰਚ ’ਤੇ ਲਿਆਂਦਾ ਸੀ। ਬੁਣਕਰ ਸੇਵਾ ਕੇਂਦਰਾਂ  ਜ਼ਰੀਏ ਅਤੇ ਬੁਣਕਰ ਭਾਈਚਾਰਿਆਂ ਨਾਲ ਮਿਲ ਕੇ ਤਿਆਰ ਕੀਤੇ ਗਏ ਇਹ ਟੈਕਸਟਾਈਲ ਆਜ਼ਾਦ ਭਾਰਤ ਵਿੱਚ ਤਕਨੀਕੀ ਹੁਨਰ, ਰਚਨਾਤਮਕ ਕਲਪਨਾ ਅਤੇ ਸਮਕਾਲੀ ਸੋਚ ਦੇ ਸੁਮੇਲ ਨੂੰ ਦਰਸਾਉਂਦੇ ਹਨ। ਇਹ ਗੈਲਰੀ ‘ਸੰਤ ਕਬੀਰ ਪੁਰਸਕਾਰ’ ਅਤੇ ‘ਪਦਮ ਸ਼੍ਰੀ ਪੁਰਸਕਾਰ’ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕਰੇਗੀ। ਇਸ ਵਿੱਚ ਉਨ੍ਹਾਂ ਕਲਾਕਾਰਾਂ ਨੂੰ ਮਾਨਤਾ ਦਿੱਤੀ ਜਾਵੇਗੀ ਜਿਨ੍ਹਾਂ ਨੇ ਭਾਰਤੀ ਹੈਂਡਲੂਮ ਦੇ ਕੰਮ, ਸਮਝ ਅਤੇ ਪਛਾਣ ਨੂੰ ਵਧਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ।

ਦੂਜੀ ਮੰਜ਼ਿਲ ’ਤੇ ‘ਡਿਜ਼ਾਈਨ ਕੌਨਕਲੇਵ’ ਅਤੇ ਇੱਕ ਅਜਿਹਾ ਅਨੁਭਵ ਹੋਵੇਗਾ ਜੋ ਸੈਲਾਨੀਆਂ ਨੂੰ ਭਾਰਤ ਦੇ ਜੰਗਲਾਂ ਅਤੇ ਵੱਖ-ਵੱਖ ਹੱਥ-ਖੱਡੀ ਪਰੰਪਰਾਵਾਂ ਵਿੱਚ ਪਾਏ ਜਾਣ ਵਾਲੇ ਜਾਨਵਰਾਂ, ਪੰਛੀਆਂ, ਫੁੱਲਾਂ ਅਤੇ ਕੁਦਰਤੀ ਡਿਜ਼ਾਈਨਾਂ (ਮੋਟਿਫ਼ਸ) ਤੋਂ ਪ੍ਰੇਰਿਤ ਇੱਕ ਦ੍ਰਿਸ਼ਟੀਗਤ ਅਤੇ ਸੰਵੇਦੀ (ਦੇਖਣ ਅਤੇ ਮਹਿਸੂਸ ਕਰਨ ਵਾਲੇ) ਸਫ਼ਰ ’ਤੇ ਲੈ ਜਾਵੇਗਾ।

ਹੈਂਡਲੂਮ ਵਿੱਚ ਉੱਤਮਤਾ, ਅਨੁਭਵ ਅਤੇ ਉੱਦਮ ਲਈ ਇੱਕ ਨਵਾਂ ਜਗ੍ਹਾ

ਨਵੇਂ ਰੂਪ ਵਿੱਚ ਤਿਆਰ ‘ਹੈਂਡਲੂਮ ਹਾਟ’ ਦਾ ਉਦੇਸ਼ ਭਾਰਤੀ ਹੱਥ-ਖੱਡੀ ਦੀ ਪਛਾਣ ਅਤੇ ਬਾਜ਼ਾਰ ਵਿੱਚ ਉਸ ਦੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਹੈ, ਨਾਲ ਹੀ ਬੁਣਕਰਾਂ, ਡਿਜ਼ਾਈਨਰਾਂ ਅਤੇ ਹੱਥਖੱਡੀ ਨਾਲ ਜੁੜੇ ਕਾਰੋਬਾਰਾਂ ਲਈ ਮੌਕੇ ਪੈਦਾ ਕਰਨਾ ਹੈ। ਵਿਰਸੇ, ਸਮਕਾਲੀ ਕੰਮ, ਪ੍ਰਚੂਨ ਅਤੇ ਲੋਕਾਂ ਦੀ ਭਾਗੀਦਾਰੀ ਨੂੰ ਇਕੱਠਾ ਕਰਕੇ, ਇਹ ਭਾਰਤ ਦੇ ਹੱਥਖੱਡੀ ਭਾਈਚਾਰਿਆਂ ਅਤੇ ਅੱਜ ਦੇ ਦਰਸ਼ਕਾਂ ਵਿਚਕਾਰ ਇੱਕ ਡੂੰਘਾ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।

ਹੈਂਡਲੂਮ ਵਿੱਚ ਵਧੀਆ ਕੰਮ, ਅਨੁਭਵ ਅਤੇ ਉੱਦਮ ਨੂੰ ਇਕੱਠਾ ਕਰਨ ਦੇ ਮਕਸਦ ਨਾਲ, ਜਨਪਥ ਸਥਿਤ ‘ਹੈਂਡਲੂਮ ਹਾਟ’ ਨੂੰ ਇੱਕ ਖ਼ਾਸ ਜਗ੍ਹਾ ਦੇ ਤੌਰ ’ਤੇ ਤਿਆਰ ਕੀਤਾ ਗਿਆ ਹੈ। ਇੱਥੇ ਆਉਣ ਵਾਲੇ ਲੋਕ ਭਾਰਤ ਦੀਆਂ ਹੈਂਡਲੂਮ ਪਰੰਪਰਾਵਾਂ ਦੇ ਕਈ ਪਹਿਲੂਆਂ ਬਾਰੇ ਜਾਣ ਸਕਦੇ ਹਨ - ਜਿਵੇਂ ਕਿ ਕੱਪੜਾ ਬਣਾਉਣ ਵਾਲੇ ਲੋਕ ਅਤੇ ਪ੍ਰਕਿਰਿਆਵਾਂ, ਅਤੇ ਨਾਲ ਹੀ ਅੱਜ ਦੇ ਸਮੇਂ ਵਿੱਚ ਇਸ ਦੀਆਂ ਮੌਜੂਦ ਸੰਭਾਵਨਾਵਾਂ।

14 ਅਗਸਤ 2026 ਨੂੰ ਹੋਣ ਵਾਲਾ ਉਦਘਾਟਨ ‘ਹੈਂਡਲੂਮ ਹਾਟ’ ਲਈ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰੇਗਾ। ਇਸ ਨੂੰ “ਹੈਂਡਲੂਮ ਐਕਸਪੀਰੀਅੰਸ ਸੈਂਟਰ” ਦੇ ਤੌਰ ’ਤੇ ਤਿਆਰ ਕੀਤਾ ਗਿਆ ਹੈ - ਇੱਕ ਅਜਿਹੀ ਜਗ੍ਹਾ ਜਿੱਥੇ ਭਾਰਤ ਦੇ ਜੀਵਿਤ ਕੱਪੜਾ ਵਿਰਸੇ ਨੂੰ ਦੇਖਿਆ, ਸਮਝਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ, ਅਤੇ ਉਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

*******

ਐੱਮਏਐੱਮ/ਵੀਐੱਨ


(रिलीज़ आईडी: 2299408) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी