ਟੈਕਸਟਾਈਲ ਮੰਤਰਾਲਾ
ਰਾਸ਼ਟਰੀ ਹੈਂਡਲੂਮ ਡਿਜ਼ਾਈਨਰ ਸੰਮੇਲਨ 2026 ਵਿੱਚ ਭਾਰਤ ਦੇ ਹੈਂਡਲੂਮ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਡਿਜ਼ਾਈਨ-ਆਧਾਰਿਤ ਨਵੀਨਤਾ ਦਾ ਪ੍ਰਦਰਸ਼ਨ
प्रविष्टि तिथि:
10 AUG 2026 7:23PM by PIB Chandigarh
ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੇ ਵਿਕਾਸ ਕਮਿਸ਼ਨਰ (ਹੈਂਡਲੂਮ) ਦਫ਼ਤਰ ਨੇ ਅੱਜ ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਰਾਸ਼ਟਰੀ ਹੈਂਡਲੂਮ ਡਿਜ਼ਾਈਨਰ ਸੰਮੇਲਨ 2026 ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਇਸ ਸੰਮੇਲਨ ਵਿੱਚ ਨੀਤੀ-ਘਾੜਿਆਂ, ਪ੍ਰਸਿੱਧ ਫ਼ੈਸ਼ਨ ਡਿਜ਼ਾਈਨਰ, ਕੱਪੜਾ ਮਾਹਰਾਂ, ਸਿੱਖਿਆ ਜਗਤ ਦੀਆਂ ਸ਼ਖ਼ਸੀਅਤਾਂ, ਕਲੱਸਟਰ ਡਿਜ਼ਾਈਨਰ, ਮਾਸਟਰ ਬੁਣਕਰਾਂ, ਨਿਰਯਾਤਕਾਂ, ਰਿਟੇਲ ਵਪਾਰੀਆਂ ਅਤੇ ਹੋਰ ਹਿੱਸੇਦਾਰਾਂ ਨੇ ਭਾਗ ਲਿਆ ਅਤੇ ਡਿਜ਼ਾਈਨ-ਆਧਾਰਿਤ ਨਵੀਨਤਾ ਤੇ ਬਾਜ਼ਾਰ-ਮੁਖੀ ਉਤਪਾਦ ਵਿਕਾਸ ਦੇ ਮਾਧਿਅਮ ਨਾਲ ਭਾਰਤ ਦੇ ਹੈਂਡਲੂਮ ਖੇਤਰ ਨੂੰ ਮਜ਼ਬੂਤ ਬਣਾਉਣ 'ਤੇ ਵਿਚਾਰ-ਵਟਾਂਦਰਾ ਕੀਤਾ।

ਕੱਪੜਾ ਮੰਤਰਾਲੇ ਦੀ ਸਕੱਤਰ, ਸ਼੍ਰੀਮਤੀ ਨੀਲਮ ਸ਼ਮੀ ਰਾਓ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਮੌਕੇ 'ਤੇ ਵਿਕਾਸ ਕਮਿਸ਼ਨਰ (ਹੈਂਡਲੂਮ) ਡਾ. ਐੱਮ. ਬੀਨਾ, ਵਿਕਾਸ ਕਮਿਸ਼ਨਰ (ਦਸਤਕਾਰੀ) ਸੁਸ਼੍ਰੀ ਅੰਮ੍ਰਿਤ ਰਾਜ, ਕੱਪੜਾ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਸ਼੍ਰੀ ਅਖਿਲੇਸ਼ ਕੁਮਾਰ ਅਤੇ ਹੋਰ ਵਿਸ਼ੇਸ਼ ਸ਼ਖ਼ਸੀਅਤਾਂ ਮੌਜੂਦ ਸਨ। ਸ਼ਖ਼ਸੀਅਤਾਂ ਨੇ ਰਾਸ਼ਟਰੀ ਹੈਂਡਲੂਮ ਡਿਜ਼ਾਈਨ ਪ੍ਰਤੀਯੋਗਤਾ 2026 ਦੇ ਅਧੀਨ ਚੁਣੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਵੀ ਨਿਰੀਖਣ ਕੀਤਾ। ਇਸ ਪ੍ਰਦਰਸ਼ਨੀ ਵਿੱਚ ਅੱਠ ਰਾਜਾਂ ਦੇ ਨੌਂ ਹੈਂਡਲੂਮ ਕਲੱਸਟਰਾਂ—ਮਿਰਨਚਕ ਕਲੱਸਟਰ, ਪੂਰਬੀ ਬਰਧਮਾਨ ਕਲੱਸਟਰ, ਵਨੀਤਾ ਕਲੱਸਟਰ, ਦੇਵ ਭੂਮੀ ਭਰਾੜੀ ਕਲੱਸਟਰ, ਦਵਾਰਕਾ ਕਲੱਸਟਰ, ਖੁਰਕੁਲ ਕਲੱਸਟਰ, ਰਿਡਰੋਲ ਕਲੱਸਟਰ, ਇੰਫਾਲ ਪੂਰਬ ਅਤੇ ਕੋਂਡਾਪਾਲਕਲਾ ਕਲੱਸਟਰ—ਵਿੱਚ ਕੀਤੇ ਗਏ ਨਵੀਨਤਾਕਾਰੀ ਡਿਜ਼ਾਈਨ ਯਤਨਾਂ ਅਤੇ ਸਮਕਾਲੀ ਉਤਪਾਦ ਵਿਕਾਸ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ।



ਆਪਣੇ ਉਦਘਾਟਨੀ ਸੰਬੋਧਨ ਵਿੱਚ ਕੱਪੜਾ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਨੀਲਮ ਸ਼ਮੀ ਰਾਓ ਨੇ ਕਿਹਾ ਕਿ ਹੱਥ-ਖੱਡੀ ਖੇਤਰ ਦਾ ਭਵਿੱਖ ਭਾਰਤ ਦੇ ਬੁਣਕਰਾਂ ਦੇ ਹੁਨਰ 'ਤੇ ਹੀ ਨਹੀਂ, ਬਲਕਿ ਮਜ਼ਬੂਤ ਸੰਸਥਾਗਤ ਸਹਿਯੋਗ 'ਤੇ ਵੀ ਨਿਰਭਰ ਕਰਦਾ ਹੈ। ਉਹਨਾਂ ਦੱਸਿਆ ਕਿ ਇਹ ਖੇਤਰ 35 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ੀ-ਰੋਟੀ (ਆਜੀਵਿਕਾ) ਪ੍ਰਦਾਨ ਕਰਦਾ ਹੈ ਅਤੇ ਮੰਤਰਾਲੇ ਦੇ ਸਹਿਯੋਗੀ ਢਾਂਚੇ ਅਧੀਨ 29 ਬੁਣਕਰ ਸੇਵਾ ਕੇਂਦਰ ਅਤੇ 357 ਹੈਂਡਲੂਮ ਕਲੱਸਟਰ ਵਿਕਾਸ ਪ੍ਰੋਗਰਾਮ ਉਤਪਾਦਨ, ਸਮਰੱਥਾ ਅਤੇ ਬਾਜ਼ਾਰ ਨਾਲ ਪਹੁੰਚ ਨੂੰ ਮਜ਼ਬੂਤ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸਾਲ ਡਿਜ਼ਾਈਨ ਦੇ ਪੱਖੋਂ ਸੰਭਾਵਨਾਵਾਂ ਵਾਲੇ 80 ਕਲੱਸਟਰਾਂ ਨੂੰ ਸੰਗਠਿਤ ਡਿਜ਼ਾਈਨ ਪ੍ਰਕਿਰਿਆ ਨਾਲ ਜੋੜਿਆ ਗਿਆ ਅਤੇ ਲਗਭਗ 80 ਡਿਜ਼ਾਈਨਰ ਨੂੰ ਸਿੱਧੇ ਤੌਰ 'ਤੇ ਇਸ ਮਕਸਦ ਨਾਲ ਲਗਾਇਆ ਗਿਆ ਹੈ ਤਾਂ ਜੋ ਡਿਜ਼ਾਈਨ ਨੂੰ ਪ੍ਰੀਮੀਅਮ ਕੀਮਤਾਂ ਅਤੇ ਬੁਣਕਰਾਂ ਦੀ ਵਧੇਰੇ ਆਮਦਨ ਵਿੱਚ ਬਦਲਿਆ ਜਾ ਸਕੇ। ਉਹਨਾਂ ਆਉਣ ਵਾਲੇ ਸਾਲਾਂ ਵਿੱਚ ਇਸ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਦੁਹਰਾਇਆ।
ਪਤਵੰਤਿਆਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਵਿਕਾਸ ਕਮਿਸ਼ਨਰ (ਹੈਂਡਲੂਮ) ਡਾ. ਐੱਮ. ਬੀਨਾ ਨੇ ਭਾਰਤੀ ਹੈਂਡਲੂਮ ਉਤਪਾਦਾਂ ਦੀ ਕੀਮਤ, ਮੁਕਾਬਲੇਬਾਜ਼ੀ ਅਤੇ ਸਥਿਰਤਾ ਨੂੰ ਵਧਾਉਣ ਵਿੱਚ ਡਿਜ਼ਾਈਨ ਦੀ ਅਹਿਮ ਭੂਮਿਕਾ 'ਤੇ ਚਾਨਣਾ ਪਾਇਆ। ਉਹਨਾਂ ਬਦਲਦੀਆਂ ਬਾਜ਼ਾਰੂ ਮੰਗਾਂ ਦੇ ਅਨੁਕੂਲ ਰਵਾਇਤੀ ਸ਼ਿਲਪਾਂ ਨੂੰ ਸਮਰੱਥ ਬਣਾਉਣ ਲਈ ਡਿਜ਼ਾਈਨਰ ਅਤੇ ਬੁਣਕਰਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਸਬੰਧੀ ਮੰਤਰਾਲੇ ਦੇ ਲਗਾਤਾਰ ਕੀਤੇ ਰਹੇ ਯਤਨਾਂ ਨੂੰ ਰੇਖਾਂਕਿਤ ਕੀਤਾ।
ਸੰਮੇਲਨ ਦਾ ਇੱਕ ਮੁੱਖ ਆਕਰਸ਼ਣ ਰਾਸ਼ਟਰੀ ਹੈਂਡਲੂਮ ਡਿਜ਼ਾਈਨ ਪ੍ਰਤੀਯੋਗਤਾ 2026 ਦਾ ਪੁਰਸਕਾਰ ਸਮਾਗਮ ਰਿਹਾ, ਜਿਸ ਵਿੱਚ ਪਹਿਰਾਵੇ, ਘਰੇਲੂ ਸਜਾਵਟ , ਕਰਾਫਟ ਰੀਵਾਈਵਲ ਅਤੇ ਜੱਜਾਂ ਦੇ ਫ਼ੈਸਲੇ ਦੀਆਂ ਵਿਸ਼ੇਸ਼ ਸਨਮਾਨ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਲੱਸਟਰ ਡਿਜ਼ਾਈਨਰ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਪੁਰਸਕਾਰਾਂ ਰਾਹੀਂ ਅਜਿਹੇ ਸ਼ਾਨਦਾਰ ਡਿਜ਼ਾਈਨ ਯਤਨਾਂ ਨੂੰ ਮਾਨਤਾ ਦਿੱਤੀ ਗਈ, ਜਿਨ੍ਹਾਂ ਨੇ ਰਵਾਇਤੀ ਸ਼ਿਲਪਕਾਰੀ ਨੂੰ ਸਮਕਾਲੀ ਸੁੰਦਰਤਾ ਅਤੇ ਬਦਲਦੀਆਂ ਬਾਜ਼ਾਰੂ ਪਸੰਦਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਿਆ ਹੈ।
ਸੰਮੇਲਨ ਵਿੱਚ ਤਿੰਨ ਵਿਸ਼ੇਸ਼ ਪੈਨਲ ਚਰਚਾਵਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਦੇ ਵਿਸ਼ੇ ਸਨ—ਡਿਜ਼ਾਈਨ ਨਵੀਨਤਾ ਅਤੇ ਬਾਜ਼ਾਰੂ ਮੁਕਾਬਲੇਬਾਜ਼ੀ, ਟਿਕਾਊ ਕਲੱਸਟਰ ਵਿਕਾਸ ਤੇ ਭਾਰਤੀ ਹੈਂਡਲੂਮ ਦਾ ਭਵਿੱਖ ਅਤੇ ਭਾਰਤੀ ਹੈਂਡਲੂਮ ਵਿੱਚ ਮੁੱਲ ਸਿਰਜਣ ਲਈ ਡਿਜ਼ਾਈਨ ਸੋਚ । ਮੁੱਖ ਡਿਜ਼ਾਈਨਰ, ਸਿੱਖਿਆ ਜਗਤ ਦੀਆਂ ਸ਼ਖ਼ਸੀਅਤਾਂ ਅਤੇ ਉਦਯੋਗ ਮਾਹਰਾਂ ਨੇ ਉੱਭਰ ਰਹੇ ਉਪਭੋਗਤਾ ਰੁਝਾਨਾਂ, ਟਿਕਾਊਪਣ, ਬ੍ਰਾਂਡਿੰਗ, ਨਿਰਯਾਤ, ਤਕਨਾਲੋਜੀ ਦੇ ਸੁਮੇਲ ਅਤੇ ਘਰੇਲੂ ਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਭਾਰਤੀ ਹੈਂਡਲੂਮ ਉਤਪਾਦਾਂ ਦੀ ਮੁਕਾਬਲੇਬਾਜ਼ੀ ਵਧਾਉਣ ਦੀਆਂ


ਪ੍ਰਦਰਸ਼ਨੀ ਨੂੰ ਭਾਗੀਦਾਰਾਂ ਵੱਲੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ। ਇਸ ਵਿੱਚ ਚੁਣੇ ਗਏ ਕਲੱਸਟਰਾਂ ਵਿੱਚ ਸੰਗਠਿਤ ਡਿਜ਼ਾਈਨ ਦਖ਼ਲਅੰਦਾਜ਼ੀ ਦੇ ਮਾਧਿਅਮ ਨਾਲ ਵਿਕਸਿਤ ਕੀਤੇ ਗਏ ਨਵੀਨਤਾਕਾਰੀ ਹੈਂਡਲੂਮਤ ਉਤਪਾਦਾਂ ਦੀ ਝਲਕ ਪੇਸ਼ ਕੀਤੀ ਗਈ। ਪ੍ਰਦਰਸ਼ਨੀ ਨੇ ਸਮਕਾਲੀ, ਉੱਚ-ਮੁੱਲ ਵਾਲੇ ਉਤਪਾਦਾਂ ਦੇ ਨਿਰਮਾਣ ਦੇ ਨਾਲ-ਨਾਲ ਭਾਰਤ ਦੀ ਵੱਖ-ਵੱਖ ਬੁਣਾਈ ਵਿਰਾਸਤ ਦੇ ਸੰਭਾਲ ਵਿੱਚ ਡਿਜ਼ਾਈਨਰ-ਬੁਣਕਰ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ।
ਰਾਸ਼ਟਰੀ ਹੈਂਡਲੂਮ ਡਿਜ਼ਾਈਨਰ ਸੰਮੇਲਨ 2026 ਨੇ ਹੈਂਡਲੂਮ ਖੇਤਰ ਵਿੱਚ ਡਿਜ਼ਾਈਨ ਨੂੰ ਨਵੀਨਤਾ, ਮੁੱਲ ਵਾਧੇ ਅਤੇ ਬਾਜ਼ਾਰ ਦੇ ਵਿਸਥਾਰ ਦੇ ਮੁੱਖ ਪ੍ਰੇਰਕ ਵਜੋਂ ਸਥਾਪਿਤ ਕਰਨ ਸਬੰਧੀ ਕੱਪੜਾ ਮੰਤਰਾਲੇ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ। ਸੰਮੇਲਨ ਦੌਰਾਨ ਹੋਏ ਵਿਚਾਰ-ਵਟਾਂਦਰੇ ਅਤੇ ਸਾਂਝੇ ਕੀਤੇ ਗਏ ਗਿਆਨ ਤੋਂ ਡਿਜ਼ਾਈਨਰ-ਬੁਣਕਰ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ, ਟਿਕਾਊ ਰੋਜ਼ੀ-ਰੋਟੀ ਨੂੰ ਹੁਲਾਰਾ ਦੇਣ ਅਤੇ ਭਾਰਤੀ ਹੈਂਡਲੂਮ ਉਤਪਾਦਾਂ ਦੀ ਆਲਮੀ ਮੁਕਾਬਲੇਬਾਜ਼ੀ ਨੂੰ ਵਧਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
************
ਐੱਮਏਐੱਮ/ਵੀਐੱਨ
(रिलीज़ आईडी: 2297680)
आगंतुक पटल : 5