ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਰਕਾਰ ਨੇ ਪਸ਼ੂ ਚਿਕਿਤਸਾ ਟੀਕਿਆਂ (ਵੈਕਸੀਨ) ਦੀ ਜਾਂਚ ਲਈ ਸੀਸੀਐੱਸ-ਐੱਨਆਈਏਐੱਚ, ਬਾਗਪਤ ਵਿਖੇ ਕੇਂਦਰੀ ਡਰੱਗਜ਼ ਪ੍ਰਯੋਗਸ਼ਾਲਾ ਦੇ ਕਾਰਜਾਂ ਦੇ ਵਿਸਥਾਰ ਨੂੰ ਅਧਿਸੂਚਿਤ ਕੀਤਾ


ਉੱਨਤ ਟੈਸਟਿੰਗ ਬੁਨਿਆਦੀ ਢਾਂਚੇ ਰਾਹੀਂ ਸਰਕਾਰ ਨੇ ਵੈਟਰਨਰੀ ਟੀਕਾ ਰੈਗੂਲੇਟਰੀ ਈਕੋਸਿਸਟਮ ਨੂੰ ਹੋਰ ਮਜ਼ਬੂਤ ​ਕੀਤਾ

प्रविष्टि तिथि: 20 JUN 2026 5:28PM by PIB Chandigarh

ਭਾਰਤ ਸਰਕਾਰ ਨੇ ਦੇਸ਼ ਵਿੱਚ ਪਸ਼ੂ ਚਿਕਿਤਸਾ ਜੈਵਿਕ ਉਤਪਾਦਾਂ (ਵੈਟਰਨਰੀ ਬਾਇਓਲੋਜੀਕਲਜ਼) ਲਈ ਟੈਸਟਿੰਗ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਡਰੱਗਜ਼ ਰੂਲਜ਼, 1945 ਵਿੱਚ ਸੋਧਾਂ ਨੂੰ ਅਧਿਸੂਚਿਤ ਕੀਤਾ ਹੈ। ਇਸ ਦੇ ਤਹਿਤ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਚੌਧਰੀ ਚਰਨ ਸਿੰਘ-ਨੈਸ਼ਨਲ ਇੰਸਟੀਟਿਊਟ ਆਫ਼ ਐਨੀਮਲ ਹੈਲਥ (ਸੀਸੀਐੱਸ-ਐੱਨਆਈਏਐੱਚ),  ਵਿਖੇ ਕੇਂਦਰੀ ਡਰੱਗਜ਼ ਪ੍ਰਯੋਗਸ਼ਾਲਾ (ਸੀਡੀਐੱਲ) ਦੇ ਦਾਇਰੇ ਦਾ ਵਿਸਤਾਰ ਕੀਤਾ ਗਿਆ ਹੈ, ਜਿਸ ਨਾਲ ਇੱਥੇ ਪਸ਼ੂਆਂ ਦੇ ਟੀਕਿਆਂ ਦੀ ਜਾਂਚ ਕਰਨ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਇਹ ਸੋਧ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੇ ਉਪਬੰਧਾਂ ਦੇ ਤਹਿਤ, ਭਾਰਤ ਦੇ ਗਜ਼ਟ (ਅਸਾਧਾਰਨ), ਭਾਗ II, ਸੈਕਸ਼ਨ 3, ਉਪ-ਧਾਰਾ (i) ਵਿੱਚ 28 ਜਨਵਰੀ, 2026 ਨੂੰ ਗਜ਼ਟ ਨੋਟੀਫਿਕੇਸ਼ਨ ਨੰਬਰ ਜੀਏਆਰ 65(ਈ) ਰਾਹੀਂ ਅਧਿਸੂਚਿਤ ਕੀਤੀ ਗਈ ਸੀ।

ਇਹ ਨੋਟੀਫਿਕੇਸ਼ਨ ਦੇਸ਼ ਵਿੱਚ ਟੀਕਿਆਂ ਅਤੇ ਜੈਵਿਕ ਉਤਪਾਦਾਂ ਦੀ ਜਾਂਚ ਸਮਰੱਥਾ ਨੂੰ ਵਧਾਉਣ ਅਤੇ ਪਸ਼ੂਆਂ ਦੇ ਟੀਕਿਆਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਰੈਗੂਲੇਟਰੀ ਢਾਂਚੇ ਨੂੰ ਹੋਰ ਮਜ਼ਬੂਤ ​​ਕਰਨ ਲਈ ਸਰਕਾਰ ਦੇ ਚੱਲ ਰਹੇ ਯਤਨਾਂ ਦੇ ਅਨੁਸਾਰ ਹੈ।

ਇਸ ਸੋਧ ਤੋਂ ਪਹਿਲਾਂ, ਸੀਸੀਐੱਸ-ਐੱਨਆਈਏਐੱਚ ਨੂੰ ਸਿਰਫ਼ ਦੋ ਪਸ਼ੂਆਂ ਦੇ ਟੀਕਿਆਂ ਦੀ ਜਾਂਚ ਕਰਨ ਲਈ ਅਧਿਸੂਚਿਤ ਕੀਤਾ ਗਿਆ ਸੀ। ਨਵੀਨਤਮ ਨੋਟੀਫਿਕੇਸ਼ਨ ਸੰਸਥਾ ਦੇ ਟੈਸਟਿੰਗ ਦਾਇਰੇ ਦਾ ਮਹੱਤਵਪੂਰਨ ਤੌਰ 'ਤੇ ਵਿਸਤਾਰ ਕੀਤਾ ਗਿਆ ਹੈ, ਜਿਸ ਨਾਲ ਹੁਣ ਇਹ 42 ਕਿਸਮਾਂ ਦੇ ਪਸ਼ੂਆਂ ਦੇ ਟੀਕਿਆਂ ਦੀ ਜਾਂਚ ਕਰ ਸਕਦਾ ਹੈ। ਇਨ੍ਹਾਂ ਵਿੱਚ ਕੁੱਤਿਆਂ, ਘੋੜਿਆਂ, ਪੋਲਟਰੀ ਅਤੇ ਹੋਰ ਪਸ਼ੂਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਵਰਤੇ ਜਾਣ ਵਾਲੇ ਟੀਕੇ ਸ਼ਾਮਲ ਹਨ, ਜਿਵੇਂ ਕਿ ਕੈਨਾਈਨ ਡਿਸਟੈਂਪਰ, ਕੈਨਾਈਨ ਕੋਰੋਨਾਵਾਇਰਸ, ਡਕ ਪਲੇਗ, ਫੌਲ ਪਾਕਸ, ਸੈਲਮੋਨੇਲਾ ਅਤੇ ਟੈਟਨਸ ਆਦਿ ।

ਸੀਸੀਐੱਸ-ਐੱਨਆਈਏਐੱਚ ਵਿਖੇ ਵਧਾਈ ਗਈ ਟੈਸਟਿੰਗ ਸਮਰੱਥਾ ਤੋਂ ਪਸ਼ੂਆਂ ਦੇ ਜੈਵਿਕ ਉਤਪਾਦਾਂ ਲਈ ਆਯਾਤ ਅਤੇ ਰੈਗੂਲੇਟਰੀ ਪ੍ਰਵਾਨਗੀਆਂ ਦੀ ਪ੍ਰਕਿਰਿਆ ਜ਼ਿਆਦਾ ਸੁਚਾਰੂ ਬਣਾਉਣ ਦੀ ਉਮੀਦ ਹੈ। ਨਾਲ ਹੀ  ਇਸ ਨਾਲ ਪਸ਼ੂਆਂ ਦੇ ਟੀਕਿਆਂ ਲਈ ਰਾਸ਼ਟਰੀ ਗੁਣਵੱਤਾ ਭਰੋਸਾ ਪ੍ਰਣਾਲੀ ਨੂੰ ਵੀ ਮਹੱਤਵਪੂਰਨ ਤੌਰ 'ਤੇ ਮਜ਼ਬੂਤੀ ਮਿਲੇਗੀ। ਵਿਸਤਾਰਿਤ ਦਾਇਰਾ ਟੈਸਟਿੰਗ ਵਿੱਚ ਲੱਗਣ ਵਾਲਾ ਸਮਾਂ ਘਟਾਏਗਾ ਅਤੇ ਨਿਰਮਾਤਾਵਾਂ ਲਈ ਟੈਸਟ ਨਤੀਜੇ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਜ਼ਿਆਦਾ ਤੇਜ਼ ਅਤੇ ਵਧੇਰੇ ਕੁਸ਼ਲ ਬਣਾਏਗਾ।

ਭਾਰਤ ਦੁਨੀਆ ਦੇ ਪ੍ਰਮੁੱਖ ਪਸ਼ੂਆਂ ਦੇ ਟੀਕਿਆਂ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ। ਸੀਸੀੱਐਸ-ਐੱਨਆਈਏਐੱਚ ਵਿਖੇ ਟੈਸਟਿੰਗ ਸਹੂਲਤਾਂ ਦਾ ਇਹ ਵਿਸਥਾਰ ਪਸ਼ੂਆਂ ਦੇ ਟੀਕੇ ਖੇਤਰ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ, ਗੁਣਵੱਤਾ ਅਤੇ ਪ੍ਰਮਾਣਿਤ ਟੀਕਿਆਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਏਗਾ, ਅਤੇ ਦੇਸ਼ ਭਰ ਵਿੱਚ ਪਸ਼ੂਆਂ ਦੀ ਸਿਹਤ ਅਤੇ ਪਸ਼ੂਧਨ ਉਤਪਾਦਕਤਾ ਦੀ ਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।

ਈ-ਗਜ਼ਟ ਨੋਟੀਫਿਕੇਸ਼ਨ ਇੱਥੇ ਦੇਖਿਆ ਜਾ ਸਕਦਾ ਹੈ : https://egazette.gov.in/WriteReadData/2026/273682.pdf

*****

ਐੱਸਆਰ/ਏਕੇ

ਐੱਚਐੱਫਡਬਲਿਊ/ਕੇਂਦਰੀ ਸਿਹਤ ਮੰਤਰਾਲੇ ਨੇ ਸੀਡੀਐੱਲ ਦੇ ਵਿਸਥਾਰ ਨੂੰ ਅਧਿਸੂਚਿਤ ਕੀਤਾ /20 ਜੂਨ 2026/2


(रिलीज़ आईडी: 2276706) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी