ਸਿੱਖਿਆ ਮੰਤਰਾਲਾ
azadi ka amrit mahotsav

ਆਈਆਈਟੀ ਰੋਪੜ ਅਤੇ ਰਾਜੀਵ ਗਾਂਧੀ ਨੈਸ਼ਨਲ ਏਵੀਏਸ਼ਨ ਯੂਨੀਵਰਸਿਟੀ ਵਿਚਾਲੇ ਸਮਝੌਤਾ, ਡਰੋਨ ਤਕਨੀਕ ਵਿੱਚ ਸਾਂਝਾ ਪੀਜੀ ਡਿਪਲੋਮਾ ਕੋਰਸ ਸ਼ੁਰੂ ਹੋਵੇਗਾ

Posted On: 10 JUN 2026 4:43PM by PIB Chandigarh

ਭਾਰਤੀ ਤਕਨਾਲੋਜੀ ਸੰਸਥਾਨ ਰੋਪੜ (ਆਈਆਈਟੀ ਰੋਪੜ) ਅਤੇ ਰਾਜੀਵ ਗਾਂਧੀ ਨੈਸ਼ਨਲ ਏਵੀਏਸ਼ਨ ਯੂਨੀਵਰਸਿਟੀ (ਆਰਜੀਐਨਏਯੂ) ਵਿਚਾਲੇ ਇੱਕ ਸਮਝੌਤਾ ਪੱਤਰ (ਐਮਓਯੂ) ਉੱਤੇ ਹਸਤਾਖਰ ਕੀਤੇ ਗਏ ਹਨ। ਦੋਵੇਂ ਸੰਸਥਾਵਾਂ ਮਿਲ ਕੇ ਯੂਏਵੀ ਓਪਰੇਸ਼ਨਜ਼ ਅਤੇ ਡਰੋਨ ਤਕਨੀਕ ਵਿੱਚ ਇੱਕ ਸਾਲਾ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮ ਚਲਾਉਣਗੀਆਂ।

ਇਸ ਸਮਝੌਤੇ ਉੱਤੇ ਆਈਆਈਟੀ ਰੋਪੜ ਦੇ ਨਿਰਦੇਸ਼ਕ ਪ੍ਰੋਫੈਸਰ ਰਾਜੀਵ ਆਹੂਜਾ ਅਤੇ ਆਰਜੀਐਨਏਯੂ ਦੇ ਕੁਲਪਤੀ ਪ੍ਰੋਫੈਸਰ ਭ੍ਰਿਗੂ ਨਾਥ ਸਿੰਘ ਨੇ ਦੋਵੇਂ ਸੰਸਥਾਵਾਂ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ।

ਸਾਂਝੇ ਪ੍ਰੋਗਰਾਮ ਤਹਿਤ ਪਹਿਲੇ ਸਮੈਸਟਰ ਦੇ ਵਿਦਿਆਰਥੀ ਆਰਜੀਐਨਏਯੂ ਵਿੱਚ ਪੜ੍ਹਨਗੇ ਅਤੇ ਦੂਜੇ ਸਮੈਸਟਰ ਵਿੱਚ ਆਈਆਈਟੀ ਰੋਪੜ ਆ ਜਾਣਗੇ। ਪਾਠਕ੍ਰਮ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਯੂਏਵੀ ਤਕਨੀਕ ਦੀ ਸਿਧਾਂਤਕ ਸਮਝ ਦੇ ਨਾਲ-ਨਾਲ ਡਰੋਨ ਓਪਰੇਸ਼ਨਜ਼ ਅਤੇ ਇਸ ਦੀਆਂ ਵਰਤੋਂਆਂ ਦਾ ਵਿਹਾਰਕ ਤਜਰਬਾ ਵੀ ਮਿਲੇ। ਇਸ ਵਿੱਚ ਦੋਵੇਂ ਸੰਸਥਾਵਾਂ ਦੀਆਂ ਵਿਸ਼ੇਸ਼ਤਾਵਾਂ ਦਾ ਲਾਭ ਉਠਾਇਆ ਗਿਆ ਹੈ।

ਇਸ ਮੌਕੇ ਪ੍ਰੋਫੈਸਰ ਆਹੂਜਾ ਨੇ ਕਿਹਾ ਕਿ ਇਹ ਸਾਂਝੇਦਾਰੀ ਡਰੋਨ ਤਕਨੀਕ ਵਿੱਚ ਖੋਜ ਅਤੇ ਕੌਸ਼ਲ ਵਿਕਾਸ ਦੇ ਨਵੇਂ ਰਾਹ ਖੋਲ੍ਹੇਗੀ। ਦੋਵੇਂ ਸੰਸਥਾਵਾਂ ਨੇ ਤਕਨੀਕੀ ਸਿੱਖਿਆ, ਸਮਰੱਥਾ ਨਿਰਮਾਣ ਅਤੇ ਇਸ ਤੇਜ਼ੀ ਨਾਲ ਵਧ ਰਹੇ ਖੇਤਰ ਵਿੱਚ ਖੋਜ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ।

ਇਹ ਭਾਈਵਾਲੀ ਭਾਰਤ ਦੇ ਵਧਦੇ ਡਰੋਨ ਅਤੇ ਹਵਾਬਾਜ਼ੀ ਖੇਤਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੁਸ਼ਲ ਪੇਸ਼ੇਵਰ ਤਿਆਰ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

******************


(Release ID: 2271182) ਵਿਜ਼ੀਟਰ ਕਾਊਂਟਰ : 46
Read this release in: English