ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਸੀਬੀਐੱਸਈ ਭੁਗਤਾਨ ਗੇਟਵੇ ਪ੍ਰਣਾਲੀ ਵਿੱਚ ਸੁਧਾਰ ਲਈ ਸਮਰਥਨ ਲਈ ਕੇਂਦਰੀ ਵਿੱਤ ਮੰਤਰੀ ਨਾਲ ਗੱਲਬਾਤ ਕੀਤੀ
ਚਾਰ ਜਨਤਕ ਖੇਤਰ ਦੇ ਬੈਂਕ ਭੁਗਤਾਨ ਗੇਟਵੇ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਿੱਚ ਸੀਬੀਐੱਸਈ ਦੀ ਸਹਾਇਤਾ ਕਰਨਗੇ
Posted On:
24 MAY 2026 6:00PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨਾਲ ਸੀਬੀਐੱਸਈ ਦੇ ਨਤੀਜਿਆਂ ਦੇ ਐਲਾਨ ਹੋਣ ਤੋਂ ਬਾਅਦ ਅਤੇ ਪੁਨਰ ਮੁਲਾਂਕਣ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਦੁਆਰਾ ਸਾਹਮਣਾ ਕੀਤੀਆਂ ਜਾ ਰਹੀਆਂ ਹਾਲੀਆ ਤਕਨੀਕੀ ਅਤੇ ਭੁਗਤਾਨ-ਸਬੰਧੀ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ।
ਚਰਚਾ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਚਾਰ ਜਨਤਕ ਖੇਤਰ ਦੇ ਬੈਂਕ ਅਰਥਾਤ ਸਟੇਟ ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਕੇਨਰਾ ਬੈਂਕ ਅਤੇ ਇੰਡੀਅਨ ਬੈਂਕ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੂੰ ਇਸ ਦੇ ਭੁਗਤਾਨ ਗੇਟਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪ੍ਰੀਖਿਆ ਤੋਂ ਬਾਅਦ ਦੀਆਂ ਸੇਵਾਵਾਂ ਲਈ ਪੋਰਟਲ ਨਾਲ ਜ਼ਰੂਰੀ ਏਕੀਕਰਣ ਵਿੱਚ ਸਹਾਇਤਾ ਕਰਨਗੇ।
ਇਹ ਬੈਂਕ ਸੀਬੀਐੱਸਈ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ, ਭੁਗਤਾਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਜੇਕਰ ਕੋਈ ਵਾਧੂ ਭੁਗਤਾਨ ਹੋਇਆ ਹੋਵੇ ਤਾਂ ਸਵੈ-ਚਾਲਿਤ ਤੌਰ ‘ਤੇ ਰਿਫੰਡ ਕਰਨ ਲਈ ਮਜ਼ਬੂਤ ਭੁਗਤਾਨ ਪ੍ਰੋਟੋਕੋਲ ਲਾਗੂ ਕਰਨ ਵਿੱਚ ਸਮਰੱਥ ਬਣਾਏਗਾ।
ਸ਼੍ਰੀ ਪ੍ਰਧਾਨ ਨੇ ਸੀਬੀਐੱਸਈ ਨੂੰ ਆਪਣੇ ਭੁਗਤਾਨ ਗੇਟਵੇ ਸਿਸਟਮ ਵਿੱਚ ਵਿਆਪਕ ਸੁਧਾਰ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਹ ਕਲਪਨਾ ਕੀਤੀ ਗਈ ਹੈ ਕਿ ਵਿੱਤ ਮੰਤਰਾਲੇ ਅਤੇ ਜਨਤਕ ਖੇਤਰ ਦੇ ਬੈਂਕਾਂ ਨਾਲ ਤਾਲਮੇਲ ਵਾਲੇ ਯਤਨ ਨਾਲ ਸਹਿਜ ਲੈਣ-ਦੇਣ, ਬਿਹਤਰ ਭੁਗਤਾਨ ਗੇਟਵੇ ਸਥਿਰਤਾ ਅਤੇ ਸੀਬੀਐੱਸਈ ਦੇ ਪੁਨਰ-ਮੁਲਾਂਕਣ ਅਤੇ ਸਬੰਧਿਤ ਸੇਵਾਵਾਂ ਦਾ ਲਾਭ ਚੁੱਕਣ ਵਾਲੇ ਵਿਦਿਆਰਥੀਆਂ ਲਈ ਸੁਚਾਰੂ ਅਨੁਭਵ ਯਕੀਨੀ ਬਣਾਇਆ ਜਾਵੇਗਾ।
*****
ਏਕੇ/ਐੱਸਜੇ
(Release ID: 2265018)
ਵਿਜ਼ੀਟਰ ਕਾਊਂਟਰ : 64