ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਯੂਆਈਡੀਏਆਈ ਨੇ ਪੰਜਾਬ ਵਿੱਚ ਆਧਾਰ ਸੇਵਾਵਾਂ ਵਧਾਈਆਂ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਜਲੰਧਰ ਵਿੱਚ ਨਵੇਂ ਆਧਾਰ ਸੇਵਾ ਕੇਂਦਰ ਸਥਾਪਿਤ

Posted On: 06 MAY 2026 5:03PM by PIB Chandigarh

ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਜਲੰਧਰ ਵਿੱਚ ਨਵੇਂ ਆਧਾਰ ਸੇਵਾ ਕੇਂਦਰਾਂ (ਏਐੱਸਕੇ) ਸ਼ੁਰੂ ਕਰਕੇ, ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂਆਈਡੀਏਆਈ), ਖੇਤਰੀ ਦਫ਼ਤਰ ਚੰਡੀਗੜ੍ਹ ਨੇ ਪੰਜਾਬ ਵਿੱਚ ਸਰਵਿਸ ਡਿਲੀਵਰੀ ਨੈੱਟਵਰਕ ਨੂੰ ਮਜ਼ਬੂਤ ਕੀਤਾ ਹੈ।

ਇਹ ਨਵੇਂ ਆਧਾਰ ਸੇਵਾ ਕੇਂਦਰ ਨਾਗਰਿਕ ਸੁਵਿਧਾ ਵਧਾਉਣ ਅਤੇ ਆਧਾਰ ਸਬੰਧੀ ਸੇਵਾਵਾਂ ਦੀ ਸਹਿਜ ਵੰਡ ਨੂੰ ਯਕੀਨੀ ਬਣਾਉਣ ਲਈ ਹਨ। ਨਿਵਾਸੀ ਆਧਾਰ ਨਾਮਾਂਕਣ, ਨਾਮ, ਪਤਾ ਅਤੇ ਜਨਮ ਮਿਤੀ ਵਰਗੇ ਲੋਕ-ਗਿਣਤੀ ਵੇਰਵਿਆਂ ਦੇ ਅਪਡੇਟ ਦੇ ਨਾਲ-ਨਾਲ ਬਾਇਓਮੈਟ੍ਰਿਕ ਅਪਡੇਟ ਵਧੇਰੇ ਬਿਹਤਰ ਅਤੇ ਅਸਾਨ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਨ।

ਇਨ੍ਹਾਂ ਕੇਂਦਰਾਂ ਦੇ ਜੁੜਨ ਨਾਲ ਯੂਆਈਡੀਏਆਈ ਨਿਵਾਸੀਆਂ, ਖਾਸ ਕਰਕੇ ਨਜ਼ਦੀਕੀ ਇਲਾਕਿਆਂ  ਅਤੇ ਪੇਂਡੂ ਖੇਤਰਾਂ ਦੇ ਲੋਕਾਂ ਲਈ ਪਹੁੰਚ ਸੁਧਾਰਣ ਅਤੇ ਯਾਤਰਾ ਸਮਾਂ ਘਟਾਉਣ ਦੀ ਪ੍ਰਤੀਬੱਧਤਾ ਜਾਰੀ ਰੱਖੀ ਹੋਈ ਹੈ। ਕੇਂਦਰ ਆਧੁਨਿਕ ਬੁਨਿਆਦੀ ਢਾਂਚਾ, ਸਿਖਲਾਈ ਪ੍ਰਾਪਤ ਸਟਾਫ ਅਤੇ  ਸੁਚਾਰੂ ਪ੍ਰਕਿਰਿਆਵਾਂ ਨਾਲ ਲੈਸ ਹਨ ਤਾਂ ਜੋ  ਨਵਾਂ ਉਡੀਕ ਦਾ ਸਮਾਂ ਅਤੇ ਸਰਲ ਸੇਵਾ ਅਨੁਭਵ ਯਕੀਨੀ ਬਣਾਇਆ ਜਾ ਸਕੇ।

ਇਹਨਾਂ ASKs ਦੀ ਸਥਾਪਨਾ ਨਾਲ ਇੱਕ ਮਿਆਰੀ ਅਤੇ ਨਾਗਰਿਕ-ਅਨੁਕੂਲ ਵਾਤਾਵਰਣ ਪੈਦਾ ਕਰਕੇ, ਮੌਜੂਦਾ ਕੇਂਦਰਾਂ 'ਤੇ ਭੀੜ-ਭੜੱਕੇ ਨੂੰ ਘਟਾ ਕੇ, ਅਤੇ ਬੇਨਤੀਆਂ ਦੀ ਤੇਜ਼ ਪ੍ਰਕਿਰਿਆ ਨੂੰ ਯਕੀਨੀ ਬਣਾ ਕੇ ਸੇਵਾ ਪ੍ਰਦਾਨ ਕਰਨ ਦੀ ਸਮੁੱਚੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ। ਇਹ ਆਧਾਰ ਸੇਵਾਵਾਂ ਦੀ ਪਾਰਦਰਸ਼ਿਤਾ ਅਤੇ ਭਰੋਸੇਯੋਗਤਾ ਨੂੰ ਵੀ ਵਧਾਏਗਾ।

ਇਸ ਤੋਂ ਇਲਾਵਾ, ਇਹ ਕੇਂਦਰ ਬਜ਼ੁਰਗ ਨਾਗਰਿਕਾਂ, ਔਰਤਾਂ ਅਤੇ ਦਿਵਯਾਂਗਜਨਾਂ ਵਿਅਕਤੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਲਈ ਆਧਾਰ ਸੇਵਾਵਾਂ ਨੂੰ ਅਸਾਨੀ ਨਾਲ ਪਹੁੰਚਯੋਗ ਬਣਾ ਕੇ ਵਧੇਰੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਗੇ। ਬਿਹਤਰ ਪਹੁੰਚਯੋਗਤਾ ਵਧੇਰੇ ਨਿਵਾਸੀਆਂ ਨੂੰ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਰੱਖਣ ਲਈ ਉਤਸ਼ਾਹਿਤ ਕਰੇਗੀ, ਜਿਸ ਨਾਲ ਵੱਖ-ਵੱਖ ਸਰਕਾਰੀ ਅਤੇ ਵਿੱਤੀ ਸੇਵਾਵਾਂ ਤੱਕ ਬਿਹਤਰ ਪਹੁੰਚ ਸੰਭਵ ਹੋਵੇਗੀ।

ਯੂਆਈਡੀਏਆਈ ਪੰਜਾਬ ਦੇ ਨਿਵਾਸੀਆਂ ਨੂੰ ਆਪਣੀਆਂ ਨਾਮਾਂਕਣ ਅਤੇ ਅਪਡੇਟ ਸਬੰਧੀ ਲੋੜਾਂ ਲਈ ਇਨ੍ਹਾਂ ਆਧਾਰ ਸੇਵਾ ਕੇਂਦਰਾਂ ਦਾ ਉਪਯੋਗ ਕਰਨ ਲਈ ਪ੍ਰੋਤਸਾਹਿਤ ਕਰਦਾ ਹੈ। ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਨਾਲ ਵੈਧ ਸਹਾਇਕ ਦਸਤਾਵੇਜ਼ ਰੱਖਣ, ਅਤੇ ਵਧੇਰੇ ਸੁਵਿਧਾ ਲਈ ਉਹ ਔਨਲਾਈਨ ਬੁਕਿੰਗ ਵੀ ਬੁੱਕ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ, ਨਿਵਾਸੀ ਯੂਆਈਡੀਏਆਈ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।

 

*****************

ਏਕੇ/ਐੱਮਐੱਸ/ਆਰਐੱਨ


(Release ID: 2258416) ਵਿਜ਼ੀਟਰ ਕਾਊਂਟਰ : 7
Read this release in: English