PIB Backgrounder
ਭਾਰਤ ਵਿਚ ਮੈਡੀਕਲ ਅਤੇ ਵੈੱਲਨੈੱਸ ਟੂਰਿਜ਼ਮ
प्रविष्टि तिथि:
02 MAY 2026 10:25AM by PIB Chandigarh
ਭਾਰਤ ਆਯੁਸ਼ ਜਿਹੀਆਂ ਰਵਾਇਤੀ ਸਿਹਤ ਪ੍ਰਣਾਲੀਆਂ ਦੇ ਨਾਲ ਉੱਨਤ ਮੈਡੀਕਲ ਬੁਨਿਆਦੀ ਢਾਂਚੇ ਨੂੰ ਏਕੀਕ੍ਰਿਤ ਕਰਕੇ ਮੈਡੀਕਲ ਵੈਲਿਊ ਟ੍ਰੈਵਲ (ਐੱਮਵੀਟੀ) ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰ ਰਿਹਾ ਹੈ। ਮਜ਼ਬੂਤ ਨੀਤੀਗਤ ਸਮਰਥਨ, ਡਿਜੀਟਲ ਸੁਵਿਧਾ ਅਤੇ ਆਯੁਸ਼ ਵੀਜਾ ਅਤੇ ਖੇਤਰੀ ਮੈਡੀਕਲ ਸੈਂਟਰ ਜਿਹੀਆਂ ਪਹਿਲਕਦਮੀਆਂ ਈਕੋਸਿਸਟਮ ਨੂੰ ਮਜ਼ਬੂਤ ਕਰ ਰਹੀਆਂ ਹਨ। ਵਧਦੀ ਗਲੋਬਲ ਸਿਹਤ ਸੰਭਾਲ ਲਾਗਤ ਅਤ ਸਮੁੱਚੀ ਦੇਖਭਾਲ ਦੀ ਮੰਗ ਅੰਤਰਰਾਸ਼ਟਰੀ ਮਰੀਜ਼ਾਂ ਨੂੰ ਕਿਫਾਇਤੀ, ਉੱਚ-ਗੁਣਵੱਤਾ ਵਾਲੇ ਇਲਾਜ ਅਤੇ ਨਿਵਾਰਕ ਸਿਹਤ ਸਮਾਧਾਨਾਂ ਲਈ ਭਾਰਤ ਵਿੱਚ ਆਉਣ ਲਈ ਪ੍ਰੇਰਿਤ ਕਰ ਰਹੀਆਂ ਹਨ।
ਭਾਰਤ ਇੱਕ ਵਿਸ਼ਵਵਿਆਪੀ ਇਲਾਜ ਮੰਜ਼ਿਲ ਵਜੋਂ
ਦੁਨੀਆ ਭਰ ਵਿੱਚ, ਸਿਹਤ ਸੰਭਾਲ ਦੀ ਵਧਦੀ ਲਾਗਤ, ਲੰਬੇ ਸਮੇਂ ਤੱਕ ਉਡੀਕ ਸਮਾਂ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦਾ ਵਧਦਾ ਬੋਝ ਮਰੀਜ਼ਾਂ ਨੂੰ ਵਿਦੇਸ਼ ਵਿੱਚ ਇਲਾਜ ਕਰਵਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਵਿਸ਼ਵਵਿਆਪੀ ਬਦਲਾਅ ਨੇ ਬਹੁ-ਅਰਬ ਡਾਲਰ ਦੇ ਮੈਡੀਕਲ ਵੈਲਿਊ ਟ੍ਰੈਵਲ (ਐੱਮਵੀਟੀ) ਉਦਯੋਗ ਦਾ ਉਦੈ ਕੀਤਾ ਹੈ।
ਵਰ੍ਹੇ 2022 ਵਿੱਚ ਗਲੋਬਲ ਮੈਡੀਕਲ ਵੈਲਿਊ ਟ੍ਰੈਵਲ ਬਜ਼ਾਰ ਦਾ ਮੁੱਲ ਲਗਭਗ 115.6 ਬਿਲੀਅਨ ਅਮਰੀਕੀ ਡਾਲਰ ਸੀ। ਇਸ ਦੇ ਵਰ੍ਹੇ 2030 ਤੱਕ ਲਗਭਗ 286.1 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਬਜ਼ਾਰ ਲਗਭਗ 10.8 ਪ੍ਰਤੀਸ਼ਤ ਦੀ ਮਿਸ਼ਰਿਤ ਸਲਾਨਾ ਵਾਧਾ ਦਰ (ਸੀਏਜੀਆਰ) ਤੋਂ ਵਧ ਰਿਹਾ ਹੈ।
ਭਾਰਤ ਇਸ ਵਿਕਸਿਤ ਗਲੋਬਲ ਲੈਂਡਸਕੇਪ ਵਿੱਚ ਸਭ ਤੋਂ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ ਮੰਜ਼ਿਲ ਦੇ ਰੂਪ ਵਿੱਚ ਉਭਰਿਆ ਹੈ। ਉਦਯੋਗ ਦਾ ਅਨੁਮਾਨ ਹੈ ਕਿ ਵਰ੍ਹੇ 2025 ਵਿੱਚ ਮੈਡੀਕਲ ਟੂਰਿਜ਼ਮ ਮਾਰਕਿਟ ਲਗਭਗ 8.7 ਬਿਲੀਅਨ ਅਮਰੀਕੀ ਡਾਲਰ ਦਾ ਹੋਵੇਗਾ, ਜਿਸ ਵਿੱਚ ਵਰ੍ਹੇ 2030 ਤੱਕ 16.2 ਬਿਲੀਅਨ ਅਮਰੀਕੀ ਡਾਲਰ ਦਾ ਅਨੁਮਾਨ ਹੈ।
ਸਦੀਆਂ ਤੋਂ, ਭਾਰਤ ਨੂੰ ਇਲਾਜ, ਸੰਤੁਲਨ ਅਤੇ ਰਿਕਵਰੀ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਇੱਕ ਮੁੱਖ ਮੰਜ਼ਿਲ ਵਜੋਂ ਮੰਨਿਆ ਜਾਂਦਾ ਰਿਹਾ ਹੈ। ਅੱਜ, ਇਹ ਪ੍ਰਾਚੀਨ ਵਿਰਾਸਤ ਇੱਕ ਗਤੀਸ਼ੀਲ ਮੈਡੀਕਲ ਵੈਲਿਊ ਟ੍ਰੈਵਲ ਈਕੋਸਿਸਟਮ ਦੇ ਰੂਪ ਵਿੱਚ ਵਿਕਸਿਤ ਹੋਈ ਹੈ। ਇਹ ਆਧੁਨਿਕ ਮੈਡੀਕਲ ਸਾਇੰਸ ਨੂੰ ਰਵਾਇਤੀ ਪ੍ਰਣਾਲੀਆਂ ਦੇ ਸਦੀਵੀ ਗਿਆਨ ਨਾਲ ਜੋੜਦਾ ਹੈ।
ਪ੍ਰਮੁੱਖ “ਹੀਲ ਇਨ ਇੰਡੀਆ” ਪਹਿਲ ਰਾਹੀਂ, ਸਰਕਾਰ ਦੇਸ਼ ਨੂੰ ਏਕੀਕ੍ਰਿਤ ਅਤ ਸੰਪੂਰਨ ਸਿਹਤ ਸੰਭਾਲ ਲਈ ਇੱਕ ਪ੍ਰਮੁੱਖ ਮੰਜ਼ਿਲ ਵਜੋਂ ਸਥਾਪਿਤ ਕਰ ਰਹੀ ਹੈ।
ਇਸ ਲੈਂਡਸਕੇਪ ਦੇ ਦਾਇਰੇ ਨੂੰ ਸਮਝਣ ਲਈ, ਇਸ ਦੇ ਦੋ ਜੀਵੰਤ ਥੰਮ੍ਹਾਂ ਦੇ ਦਰਮਿਆਨ ਅੰਤਰ ਕਰਨਾ ਜ਼ਰੂਰੀ ਹੈ:
- ਮੈਡੀਕਲ ਟੂਰਿਜ਼ਮ: ਇਹ ਗੁੰਝਲਦਾਰ ਸਰਜਰੀਆਂ, ਓਰਗਨ ਟ੍ਰਾਂਸਪਲਾਂਟ ਅਤੇ ਵਿਸ਼ੇਸ਼ ਹਸਪਤਾਲਾਂ ਅਤੇ ਸਿਹਤ ਸੰਭਾਲ ਸੰਸਥਾਨਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਉੱਨਤ ਡਾਇਗਨੌਸਟਿਕ ਕੇਅਰ ਵਰਗੀ ਇਲਾਜ ਸਬੰਧੀ ਦਖਲਅੰਦਾਜ਼ੀ ‘ਤੇ ਕੇਂਦ੍ਰਿਤ ਹੈ।
- ਵੈੱਲਨੈੱਸ ਟੂਰਿਜ਼ਮ: ਇਹ ਯੋਗਾ, ਆਯੁਰਵੇਦ, ਕੁਦਰਤੀ ਚਿਕਿਤਸਾ ਅਤੇ ਹੋਰ ਆਯੁਸ਼ ਅਭਿਆਸਾਂ ਜਿਹੀਆਂ ਰਵਾਇਤੀ ਪ੍ਰਣਾਲੀਆਂ ਰਾਹੀਂ ਨਿਵਾਰਕ ਅਤੇ ਸਮੁੱਚੀ ਤੰਦਰੁਸਤੀ ‘ਤੇ ਕੇਂਦ੍ਰਿਤ ਹੈ। ਇਹ ਅਜਿਹੇ ਇਲਾਜ ਪ੍ਰਦਾਨ ਕਰਦਾ ਹੈ ਜੋ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਹੁਲਾਰਾ ਦਿੰਦੇ ਹਨ।
ਨਾਲ ਹੀ ,ਇਹ ਦੋਵੇ ਥੰਮ੍ਹ ਭਾਰਤ ਦੇ ਮੈਡੀਕਲ ਵੈਲਿਊ ਟ੍ਰੈਵਲ ਈਕੋਸਿਸਟਮ ਦੀ ਨੀਂਹ ਬਣਾਉਂਦੇ ਹਨ। ਇਹ ਉੱਨਤ ਕਲੀਨਿਕਲ ਇਲਾਜ ਜ਼ਰੂਰਤਾਂ ਅਤੇ ਨਿਵਾਰਕ ਸਿਹਤ ਸੰਭਾਲ ਦੀ ਵਧਦੀ ਵਿਸ਼ਵਵਿਆਪੀ ਮੰਗ ਦੋਵਾਂ ਦਾ ਸਮਾਧਾਨ ਪ੍ਰਦਾਨ ਕਰਦੇ ਹਨ।
ਮੈਡੀਕਲ ਟੂਰਿਜ਼ਮ ਇੰਡੈਕਸ ਵਰ੍ਹੇ 2020-21 ਦੇ ਅਨੁਸਾਰ:
- ਭਾਰਤ ਵਿਸ਼ਵ ਪੱਧਰ ‘ਤੇ ਟੌਪ 46 ਮੈਡੀਕਲ ਟੂਰਿਜ਼ਮ ਸਥਾਨਾਂ ਵਿੱਚ 10ਵੇਂ ਸਥਾਨ ‘ਤੇ ਹੈ।
- ਦੁਨੀਆ ਦੇ ਟੌਪ 20 ਵੈੱਲਨੈੱਸ ਟੂਰਿਜ਼ਮ ਬਜ਼ਾਰਾਂ ਵਿੱਚ 12ਵੇਂ ਸਥਾਨ ‘ਤੇ ਹੈ।
- ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਟੌਪ 10 ਸਿਹਤ ਸੰਭਾਲ ਸਥਾਨਾਂ ਵਿੱਚੋਂ 5ਵੇਂ ਸਥਾਨ ‘ਤੇ ਹੈ।
ਵਰ੍ਹੇ 2025-26 ਦਾ ਅੰਕੜਾ ਦ੍ਰਿਸ਼
ਟੂਰਿਜ਼ਮ ਮੰਤਰਾਲੇ ਦੇ ਅਨੁਮਾਨਾਂ ਅਨੁਸਾਰ, ਵਿੱਤ ਵਰ੍ਹੇ 2024 ਵਿੱਚ, ਯਾਤਰਾ ਅਤੇ ਟੂਰਿਜ਼ਮ ਨੇ ਜੀਡੀਪੀ ਵਿੱਚ 5.22 ਪ੍ਰਤੀਸ਼ਤ ਦਾ ਯੋਗਦਾਨ ਦਿੱਤਾ, ਜੋ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਕਰੀਬ ਹੈ। ਇਸ ਖੇਤਰ ਨੇ ਅਨੁਮਾਨਿਤ 8.46 ਕਰੋੜ ਪ੍ਰਤੱਖ ਅਤੇ ਅਪ੍ਰਤੱਖ ਰੁਜ਼ਗਾਰਾਂ ਦਾ ਵੀ ਸਮਰਥਨ ਕੀਤਾ, ਜੋ ਕੁੱਲ ਰੁਜ਼ਗਾਰ ਦਾ ਲਗਭਗ 13.3 ਪ੍ਰਤੀਸ਼ਤ ਹੈ।
ਵਰ੍ਹੇ 2025 ਲਈ ਨਵੀਨਤਮ ਡੇਟਾ ਖੇਤਰ ਦੀ ਗਤੀ ਨੂੰ ਉਜਾਗਰ ਕਰਦਾ ਹੈ:
- ਵਿਦੇਸ਼ੀ ਟੂਰਿਸਟਾਂ ਦੀ ਆਮਦ (ਐੱਫਟੀਏ): ਵਰ੍ਹੇ 2025 ਵਿੱਚ ਭਾਰਤ ਨੇ 9.15 ਮਿਲੀਅਨ ਐੱਫਟੀਏ ਦਰਜ ਕੀਤੇ।
- ਚਿਕਿਤਸਾ ਉਦੇਸ਼ ਦੀ ਆਮਦ: ਵਰ੍ਹੇ 2025 ਵਿੱਚ, 507,244 ਵਿਦੇਸ਼ੀ ਨਾਗਰਿਕ ਵਿਸ਼ੇਸ਼ ਤੌਰ ਮੈਡੀਕਲ ਇਲਾਜ ਲਈ ਪਹੁੰਚੇ।
- ਖੇਤਰੀ ਹਿੱਸੇਦਾਰੀ: ਵਰ੍ਹੇ 2025 ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਮੈਡੀਕਲ ਟੂਰਿਜ਼ਮ ਕੁੱਲ ਐੱਫਟੀਏ ਦਾ ਲਗਭਗ 5.5 ਪ੍ਰਤੀਸ਼ਤ ਹੈ।
- ਮੋਹਰੀ ਬਜ਼ਾਰ: ਵਰ੍ਹੇ 2025 ਦੇ ਅੰਕੜਿਆਂ ਦੇ ਅਨੁਸਾਰ, ਮੈਡੀਕਲ ਟੂਰਿਸਟਾਂ ਦੇ ਲਈ ਟੌਪ ਸਰੋਤ ਦੇਸ਼ਾਂ ਵਿੱਚ ਸ਼ਾਮਲ ਹਨ- ਬੰਗਲਾ ਦੇਸ਼ (3,25,127 ਆਮਦ), ਇਸ ਤੋਂ ਬਾਅਦ ਇਰਾਕ (30,989), ਉਜ਼ਬੇਕਿਸਤਾਨ (13,699), ਸੋਮਾਲੀਆ (11,506), ਤੁਰਕਮੇਨਿਸਤਾਨ (10,231), ਓਮਾਨ (9738) ਅਤੇ ਕੀਨੀਆ (9,357)।
- ਹੋਰ ਦੇਸ਼ਾਂ ਦੇ ਮਰੀਜ਼ ਮੁੱਖ ਤੌਰ ‘ਤੇ ਵਿਸ਼ੇਸ਼ ਇਲਾਜ ਲਈ ਭਾਰਤ ਦੀ ਯਾਤਰਾ ਕਰਦੇ ਹਨ ਜਿਵੇਂ:
- ਹਾਰਟ ਸਰਜਰੀ
- ਔਰਥੋਪੈਡਿਕ ਪ੍ਰਕਿਰਿਆਵਾਂ
- ਕੈਂਸਰ ਦਾ ਇਲਾਜ
- ਓਰਗਨ ਟ੍ਰਾਂਸਪਲਾਂਟ
- ਨਿਊਰੋਲੌਜਿਕਲ ਇਲਾਜ
- ਕੌਸਮੈਟਿਕ ਸਰਜਰੀ
- ਦੰਦਾਂ ਦੀ ਦੇਖਭਾਲ
- ਪ੍ਰਜਣਨ ਇਲਾਜ
- ਆਯੁਸ਼ ਅਧਾਰਿਤ ਵੈੱਲਨੈੱਸ ਥੈਰੇਪੀ
ਭਾਰਤ ਦੀ ਮੁਕਾਬਲੇਬਾਜ਼ੀ ਦੀ ਹੱਦ: ਗੁਣਵੱਤਾ, ਮੁਹਾਰਤ ਅਤੇ ਸਮਰੱਥਾ
ਭਾਰਤ ਕੋਲ ਇੱਕ ਵਿਲੱਖਣ ਲਾਭ ਹੈ ਜੋ ਇਸ ਨੂੰ ਮੈਡੀਕਲ ਟੂਰਿਜ਼ਮ ਇੰਡੈਕਸ (ਐੱਮਟੀ) ਵਿੱਚ ਵਿਸ਼ਵ ਪੱਧਰ ‘ਤੇ 10ਵੇਂ ਸਥਾਨ ‘ਤੇ ਰੱਖਦਾ ਹੈ। ਸਰਕਾਰ ਇਸ ਪ੍ਰਤੀਯੋਗੀ ਲਾਭ ਦੇ ਕਈ ਥੰਮ੍ਹਾਂ ਦੀ ਪਛਾਣ ਕਰਦੀ ਹੈ:
ਮਜ਼ਬੂਤ ਮੈਡੀਕਲ ਸੰਸਾਧਨ
ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਟ੍ਰੇਂਡ ਮੈਡੀਕਲ ਪੇਸ਼ੇਵਰਾਂ ਦੇ ਦੁਨੀਆ ਦੇ ਸਭ ਤੋਂ ਵੱਡੇ ਪੂਲ ਵਿੱਚੋਂ ਇੱਕ ਦੁਆਰਾ ਸਮਰਥਿਤ ਹੈ।
ਭਾਰਤ ਵਿੱਚ 69,364 ਹਸਪਤਾਲ (43,486 ਨਿਜੀ ਹਸਪਤਾਲ ਅਤੇ 25,778 ਜਨਤਕ ਹਸਪਤਾਲ) ਹਨ, ਜਿਨ੍ਹਾਂ ਵਿੱਚ 1.2 ਮਿਲੀਅਨ ਰਜਿਸਟਰਡ ਡਾਕਟਰ ਹਨ, ਜੋ ਡਬਲਿਊਐੱਚਓ ਦੁਆਰਾ ਸਿਫ਼ਾਰਸ਼ ਕੀਤੇ ਡਾਕਟਰਾਂ ਦੀ ਜਨਸੰਖਿਆ ਦਾ ਅਨੁਪਾਤ ਪ੍ਰਾਪਤ ਕਰਦੇ ਹਨ।
ਇਸ ਤੋਂ ਇਲਾਵਾ ਅੰਗ੍ਰੇਜ਼ੀ ਭਾਰਤ ਵਿੱਚ ਮੈਡੀਕਲ ਸਿੱਖਿਆ ਅਤੇ ਕਲੀਨਿਕਲ ਅਭਿਆਸ ਦੀ ਪ੍ਰਾਥਮਿਕ ਭਾਸ਼ਾ ਵਜੋਂ ਕੰਮ ਕਰਦੀ ਹੈ, ਜੋ ਅੰਤਰਰਾਸ਼ਟਰੀ ਮਰੀਜ਼ਾਂ ਦੇ ਨਾਲ ਅਸਾਨ ਸੰਵਾਦ ਨੂੰ ਸਮਰੱਥ ਬਣਾਉਂਦੀ ਹੈ। ਪਿਛਲੇ ਇੱਕ ਦਹਾਕੇ ਵਿੱਚ, ਭਾਰਤ ਨੇ ਆਪਣੀ ਮੈਡੀਕਲ ਸਿੱਖਿਆ ਸਮਰੱਥਾ ਅਤੇ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਦਾ ਬਹੁਤ ਵਿਸਤਾਰ ਕੀਤਾ ਹੈ। ਇਸ ਨੇ ਵਿਸ਼ੇਸ਼ ਵਿਸ਼ਿਆਂ ਵਿੱਚ ਕੁਸ਼ਲ ਸਿਹਤ ਪੇਸ਼ੇਵਰਾਂ ਦੀ ਉਪਲਬਧਤਾ ਨੂੰ ਮਜ਼ਬੂਤ ਕੀਤਾ ਹੈ।
ਉੱਨਤ ਤਕਨਾਲੋਜੀ ਅਤੇ ਪ੍ਰਮਾਣਿਤ
ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਮਜ਼ਬੂਤ ਗੁਣਵੱਤਾ ਭਰੋਸਾ ਵਿਧੀਆਂ ਅਤੇ ਅੰਤਰਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਮਾਨਤਾ ਮਾਪਦੰਡਾਂ ਦੁਆਰਾ ਸਮਰਥਿਤ ਹੈ। ਦੇਸ਼ ਭਰ ਦੇ ਹਸਪਤਾਲ ਅਤੇ ਹੈਲਥ ਸਰਵਿਸ ਪ੍ਰੋਵਾਈਡਰ ਹਸਪਤਾਲਾਂ ਅਤੇ ਹੈਲਥ ਸਰਵਿਸ ਪ੍ਰੋਵਾਈਡਰਾਂ ਲਈ ਰਾਸ਼ਟਰੀ ਮਾਨਤਾ ਬੋਰਡ (ਐੱਨਏਬੀਐੱਚ) ਤੋਂ ਮਾਨਤਾ ਪ੍ਰਾਪਤ ਕਰਦੇ ਹਨ।
ਐੱਨਏਬੀਐੱਚ ਮਰੀਜ਼ ਦੀ ਸੁਰੱਖਿਆ ਅਤੇ ਦੇਖਭਾਲ ਦੀ ਗੁਣਵੱਤਾ ਲਈ ਸਖ਼ਤ ਬੈਂਚਮਾਰਕ ਸਥਾਪਿਤ ਕਰਦਾ ਹੈ। 2026 ਤੱਕ, ਐੱਨਏਬੀਐੱਚ ਨੇ 600 ਤੋਂ ਵੱਧ ਸੁਰੱਖਿਆ ਮਾਪਦੰਡਾਂ ਦੀ ਵਰਤੋਂ ਕਰਕੇ 1,299 ਤੋਂ ਵੱਧ ਹਸਪਤਾਲਾਂ ਨੂੰ ਮਾਨਤਾ ਦਿੱਤੀ ਹੈ। ਇਸੇ ਦਰਮਿਆਨ, ਕੁਆਲਿਟੀ ਕੌਂਸਲ ਆਫ਼ ਇੰਡੀਆ ਯੋਜਨਾਬੱਧ ਗੁਣਵੱਤਾ ਸੁਧਾਰ ਦੀ ਨਿਗਰਾਨੀ ਕਰਦੀ ਹੈ।
ਐੱਨਏਬੀਐੱਚ ਮਾਨਤਾ ਨੂੰ ਇੰਟਰਨੈਸ਼ਨਲ ਸੋਸਾਇਟੀ ਫਾਰ ਕੁਆਲਿਟੀ ਇਨ ਹੈਲਥਕੇਅਰ (ਆਈਐੱਸਕਿਊਯੂਏ) ਦੇ ਨਾਲ ਸਬੰਧਾਂ ਰਾਹੀਂ ਆਲਮੀ ਪੱਧਰ ‘ਤੇ ਮਾਨਤਾ ਪ੍ਰਾਪਤ ਹੈ। ਇਸ ਤੋਂ ਇਲਾਵਾ, ਕਈ ਭਾਰਤੀ ਹਸਪਤਾਲਾਂ ਨੂੰ ਜੁਆਇੰਟ ਕਮਿਸ਼ਨ ਇੰਟਰਨੈਸ਼ਨਲ (ਜੇਸੀਆਈ) ਮਾਨਤਾ ਪ੍ਰਾਪਤ ਹੈ। ਇਹ ਹਸਪਤਾਲਾਂ ਨੂੰ ਸਿਹਤ ਸੰਭਾਲ ਸੰਸਥਾਨਾਂ ਦਰਮਿਆਨ ਰੱਖਦਾ ਹੈ ਜੋ ਕਲੀਨਿਕਲ ਉੱਤਮਤਾ ਦੇ ਵਿਸ਼ਵ ਪੱਧਰ ‘ਤੇ ਸਵੀਕ੍ਰਿਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ।
ਮੈਡੀਕਲ ਵੈਲਿਊ ਟ੍ਰੈਵਲ (ਐੱਮਵੀਟੀ) ਸਰਵਿਸ ਪ੍ਰੋਵਾਈਡਰ ਮੁੱਖ ਤੌਰ ‘ਤੇ ਭਾਰਤ ਦੇ ਦੱਖਣੀ ਅਤੇ ਪੱਛਮੀ ਰਾਜਾਂ ਵਿੱਚ ਕੇਂਦ੍ਰਿਤ ਹਨ। ਵਰ੍ਹੇ 2022 ਤੱਕ, ਜੇਸੀਆਈ-ਮਾਨਤਾ ਪ੍ਰਾਪਤ ਹਸਪਤਾਲ ਵਾਲੇ ਕੇਂਦ੍ਰਿਤ ਸ਼ਹਿਰ ਇਸ ਤਰ੍ਹਾਂ ਹਨ:
|
ਸ਼ਹਿਰ
|
ਜੇਸੀਆਈ ਏ ਮਾਨਤਾ ਪ੍ਰਾਪਤ ਹਸਪਤਾਲਾਂ ਦੀ ਗਿਣਤੀ
|
|
ਦਿੱਲੀ
|
9
|
|
ਮੁੰਬਈ
|
6
|
|
ਬੰਗਲੌਰ
|
3
|
|
ਚੇੱਨਈ
|
2
|
|
ਹੈਦਰਾਬਾਦ
|
2
|
|
ਅਹਿਮਦਾਬਾਦ
|
2
|
|
ਕੋਲਕਾਤਾ
|
1
|
|
ਨਾਗਪੁਰ
|
1
|
|
ਕੋਚੀਨ
|
1
|
ਸਰਵਿਸ ਪ੍ਰੋਵਾਈਡਰਾਂ ‘ਤੇ ਕੇਂਦ੍ਰਿਤ ਹੋਰ ਮਹੱਤਵਪੂਰਨ ਸ਼ਹਿਰਾਂ ਵਿੱਚ ਪੁਣੇ ਅਤੇ ਨਾਸਿਕ ਸ਼ਾਮਲ ਹਨ:
ਲਾਗਤ ਪ੍ਰਭਾਵਸ਼ਾਲੀ ਮੈਡੀਕਲ ਇਲਾਜ
ਭਾਰਤ ਦੀ ਮੈਡੀਕਲ ਟੂਰਿਜ਼ਮ ਅਪੀਲ ਇਸ ਦੀ ਲਾਗਤ ਮੁਕਾਬਲੇਬਾਜ਼ੀ ਨਾਲ ਕਾਫ਼ੀ ਮਜ਼ਬੂਤ ਹੋਈ ਹੈ। ਭਾਰਤ ਵਿੱਚ ਉੱਚ ਗੁਣਵੱਤਾ ਵਾਲਾ ਮੈਡੀਕਲ ਇਲਾਜ ਅਕਸਰ ਕਈ ਵਿਕਸਿਤ ਦੇਸ਼ਾਂ ਦੀ ਤੁਲਨਾ ਵਿੱਚ ਬਹੁਤ ਘੱਟ ਲਾਗਤ ‘ਤੇ ਉਪਲਬਧ ਹੁੰਦਾ ਹੈ, ਜਦਕਿ ਤੁਲਨਾਤਮਕ ਕਲੀਨਿਕਲ ਮਿਆਰਾਂ ਨੂੰ ਬਣਾਏ ਰੱਖਦਾ ਹੈ।
ਇਹ ਸਮਰੱਥਾ ਉੱਨਤ ਮੈਡੀਕਲ ਤਕਨਾਲੋਜੀ ਅਤੇ ਕੁਸ਼ਲ ਪੇਸ਼ੇਵਰਾਂ ਦੁਆਰਾ ਸਮਰਥਿਤ ਹੈ। ਇਹ ਅੰਤਰਰਾਸ਼ਟਰੀ ਮਰੀਜ਼ਾਂ ਨੂੰ ਲੰਬੀ ਉਡੀਕ ਮਿਆਦ ਦੇ ਬਿਨਾ ਵਿਸ਼ੇਸ਼ ਇਲਾਜ ਤੱਕ ਪਹੁੰਚਣ ਦੇ ਯੋਗ ਬਣਾਉਂਦਾ ਹੈ।
ਆਯੁਸ਼ ਦੀ ਅਗਵਾਈ ਵਾਲੇ ਮੈਡੀਕਲ ਵੈਲਿਊ ਟ੍ਰੈਵਲ ਨੂੰ ਮਜ਼ਬੂਤੀ ਦੇਣਾ
ਭਾਰਤ ਨੂੰ ਆਪਣੀ ਸਦੀਆਂ ਪੁਰਾਣੀਆਂ ਰਵਾਇਤੀ ਇਲਾਜ ਪ੍ਰਣਾਲੀਆਂ ਰਾਹੀਂ ਵੈੱਲਨੈੱਸ ਟੂਰਿਜ਼ਮ ਵਿੱਚ ਇੱਕ ਵਿਲੱਖਣ ਲਾਭ ਹੋਇਆ ਹੈ, ਜਿਸ ਨੂੰ ਸਮੂਹਿਕ ਤੌਰ ‘ਤੇ ਆਯੁਸ਼-ਆਯੁਰਵੇਦ, ਯੋਗਾ, ਨੈਚੂਰੋਪੈਥੀ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਵਜੋਂ ਜਾਣਿਆ ਜਾਂਦਾ ਹੈ।
ਭਾਰਤ, ਯੋਗਾ ਅਤੇ ਆਯੁਰਵੇਦ ਦੇ ਜਨਮ ਸਥਾਨ ਵਜੋਂ ਇਨ੍ਹਾਂ ਪ੍ਰਣਾਲੀਆਂ ਨੂੰ ਸੰਪੂਰਨ ਸਿਹਤ ਅਤੇ ਰੋਕਥਾਮ ਦੇਖਭਾਲ ਦੇ ਵਿਭਿੰਨ ਹਿੱਸਿਆਂ ਦੇ ਰੂਪ ਵਿੱਚ ਉਤਸ਼ਾਹਿਤ ਕਰਨਾ ਜਾਰੀ ਰੱਖੇ ਹੋਏ ਹੈ।
- ਆਯੁਸ਼ ਵੀਜ਼ਾ ਸੁਵਿਧਾ : ਅੰਤਰਰਾਸ਼ਟਰੀ ਮਰੀਜ਼ਾਂ ਲਈ ਪਹੁੰਚ ਨੂੰ ਬਿਹਤਰ ਕਰਨ ਲਈ, ਭਾਰਤ ਸਰਕਾਰ ਨੇ 27 ਜੁਲਾਈ 2023 ਨੂੰ ਇੱਕ ਸਮਰਪਿਤ ਆਯੁਸ਼ ਵੀਜ਼ਾ ਦੀ ਸ਼ੁਰੂਆਤ ਕੀਤੀ। ਇਹ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਜਾਣਕਾਰਾਂ ਨੂੰ ਮਾਨਤਾ ਪ੍ਰਾਪਤ ਆਯੁਸ਼ ਪ੍ਰਣਾਲੀਆਂ ਅਧੀਨ ਇਲਾਜ ਲਈ ਖਾਸ ਤੌਰ ‘ਤੇ ਭਾਰਤ ਦੀ ਯਾਤਰਾ ਕਰਨ ਵਿੱਚ ਸਮਰੱਥ ਬਣਾਉਂਦਾ ਹੈ।
- ਗੁਣਵੱਤਾ ਮਿਆਰ : ਖੇਤਰ ਵਿੱਚ ਭਰੋਸੇਯੋਗਤਾ ਅਤੇ ਮਾਪਦੰਡ ਨੂੰ ਮਜ਼ਬੂਤ ਬਣਾਉਣ ਦੇ ਯਤਨ ਚੱਲ ਰਹੇ ਹਨ। ਭਾਰਤੀ ਮਾਪਦੰਡ ਬਿਊਰੋ (ਬੀਆਈਐੱਸ) ਨੇ ਆਈਐੱਸਓ 22525 ਨੂੰ ਅਪਣਾਇਆ ਹੈ, ਜੋ ਮੈਡੀਕਲ ਵੈੱਲਨੈੱਸ ਟੂਰਿਜ਼ਮ ਸੇਵਾਵਾਂ ਨਾਲ ਸਬੰਧਿਤ ਇੱਕ ਅੰਤਰਰਾਸ਼ਟਰੀ ਮਾਪਦੰਡ ਹੈ।
- ਬੀਮਾ ਕਵਰੇਜ: ਆਯੁਸ਼ ਉਪਚਾਰਾਂ ਲਈ ਬੀਮਾ ਕਵਰੇਜ ਵਿੱਚ ਵੀ ਕਾਫੀ ਵਿਸਥਾਰ ਹੋਇਆ ਹੈ। ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਆਈਆਰਡੀਏਆਈ), ਦੇ ਸਿਹਤ ਬੀਮਾ ਨਿਯਮਾਂ ਅਧੀਨ, ਬੀਮਾਕਰਤਾਵਾਂ ਨੂੰ ਆਯੁਸ਼ ਦੇ ਤਹਿਤ ਇਲਾਜ ਨੂੰ ਕਵਰ ਕਰਨ ਦੀ ਮਨਜ਼ੂਰੀ ਹੈ। ਨਤੀਜੇ ਵਜੋਂ, ਲਗਭਗ 27 ਬੀਮਾ ਕੰਪਨੀਆਂ ਹੁਣ ਆਯੁਸ਼ ਇਲਾਜ ਨੂੰ ਕਵਰ ਕਰਨ ਵਾਲੇ 140 ਤੋਂ ਵੱਧ ਪੌਲਿਸੀ ਉਤਪਾਦਾਂ ਦੀ ਪੇਸ਼ਕਸ਼ ਕਰਦੀਆਂ ਹਨ।
- ਆਲਮੀ ਜੁੜਾਅ ਅਤੇ ਈਕੋਸਿਸਟਮ ਵਿਕਾਸ: ਮੁੱਖ ਆਯੁਸ਼ ਪਹਿਲਕਦਮੀਆਂ ਵਿੱਚ ਮੈਡੀਕਲ ਵੈਲਿਊ ਟ੍ਰੈਵਲ ਇੱਕ ਮੁੱਖ ਵਿਸ਼ਾ ਬਣਿਆ ਹੋਇਆ ਹੈ। ਇਸ ਵਿੱਚ ਮੁੰਬਈ (2024) ਅਤੇ ਚੇੱਨਈ (ਮਈ 2025) ਵਿੱਚ ਆਯੋਜਿਤ ‘ਆਯੁਸ਼ ਵਿੱਚ ਆਲਮੀ ਤਾਲਮੇਲ: ਮੈਡੀਕਲ ਵੈਲਿਊ ਟ੍ਰੈਵਲ ਰਾਹੀਂ ਸਿਹਤ ਅਤੇ ਭਲਾਈ ਵਿੱਚ ਤਬਦੀਲੀ” ਸਮਿਟ ਸ਼ਾਮਲ ਹੈ।
- ਹੈਲਥ ਸੈਕਟਰ ਸਕਿੱਲ ਕੌਂਸਲ ਰਾਹੀਂ ਆਯੁਸ਼ ਸਬ-ਕੌਂਸਲ ਵਰਗੀਆਂ ਪਹਿਲਕਦਮੀਆਂ ਰਾਹੀਂ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
- ਡਬਲਿਊਐੱਚਓ ਗਲੋਬਲ ਟ੍ਰੈਡੀਸ਼ਨਲ ਮੈਡੀਸਿਨ ਸਮਿਟ, ਭਾਰਤ ਨੂੰ ਜਾਣੋ ਪ੍ਰੋਗਰਾਮ ਅਤੇ ਮਹਾਕੁੰਭ ਮੇਲਾ 2025 ਦੌਰਾਨ ਪ੍ਰਦਰਸ਼ਿਤ ਆਯੁਸ਼ ਪਹਿਲ ਵਰਗੇ ਮੰਚਾਂ ਰਾਹੀਂ ਵੀ ਆਲਮੀ ਪਹੁੰਚ ਦਾ ਵਿਸਥਾਰ ਹੋ ਰਿਹਾ ਹੈ।

ਭਾਰਤ ਵਿੱਚ ਤੁਹਾਡੀ ਆਰੋਗਯ ਯਾਤਰਾ
ਮਾਨਤਾ ਪ੍ਰਾਪਤ ਹਸਪਤਾਲ, ਪ੍ਰਮਾਣਿਤ ਆਯੁਰਵੇਦ ਕੇਂਦਰ, ਇਲਾਜ ਦੀ ਲਾਗਤ, ਵੀਜ਼ਾ ਮਾਰਗਦਰਸ਼ਨ ਅਤੇ ਐੱਮਵੀਟੀ ਸਹੂਲਤਾਂ, ਸਭ ਕੁਝ ਇੱਕ ਹੀ ਥਾਂ ‘ਤੇ।
ਐੱਸਈਪੀਸੀ, ਵਣਜ ਮੰਤਰਾਲੇ ਦੀ ਇੱਕ ਪਹਿਲਕਦਮੀ। ਟੂਰਿਜ਼ਮ, ਸਿਹਤ ਅਤੇ ਪਰਿਵਾਰ ਭਲਾਈ ਅਤੇ ਆਯੁਸ਼ ਮੰਤਰਾਲੇ ਦੁਆਰਾ ਸਮਰਥਿਤ
ਰਣਨੀਤਕ ਪਹਿਲ :ਕੇਂਦਰੀ ਬਜਟ 2026- 27 ਦੀਆਂ ਮੁੱਖ ਵਿਸ਼ੇਸ਼ਤਾਵਾਂ
ਭਾਰਤ ਸਰਕਾਰ ਨੇ ਕੇਂਦਰੀ ਬਜਟ 2026-27 ਰਾਹੀਂ ਗਲੋਬਲ ਮੈਡੀਕਲ ਹੱਬ ਵਜੋਂ ਦੇਸ਼ ਦੀ ਸਥਿਤੀ ਨੂੰ ਮਜ਼ਬੂਤੀ ਦੇਣ ਲਈ ਇੱਕ ਦੂਰਦਰਸ਼ੀ ਮਾਰਗ ਦਾ ਉਦਘਾਟਨ ਕੀਤਾ ਹੈ।
ਰੀਜ਼ਨਲ ਮੈਡੀਕਲ ਹੱਬਸ
ਇੱਕ ਮੁੱਖ ਪ੍ਰਸਤਾਵ ਵਿੱਚ ਰਾਜ ਸਰਕਾਰਾਂ ਅਤੇ ਨਿਜੀ ਖੇਤਰ ਨਾਲ ਸਾਂਝੇਦਾਰੀ ਵਿੱਚ ਦੇਸ਼ ਭਰ ਵਿੱਚ ਪੰਜ ਖੇਤਰੀ ਮੈਡੀਕਲ ਹੱਬਸ ਦੀ ਸਥਾਪਨਾ ਸ਼ਾਮਲ ਹੈ। ਇਨ੍ਹਾਂ ਕੇਂਦਰਾਂ ਨੂੰ ਏਕੀਕ੍ਰਿਤ ਹੈਲਥਕੇਅਰ ਕੰਪਲੈਕਸ ਵਜੋਂ ਡਿਜ਼ਾਈਨ ਕੀਤਾ ਗਿਆ ਹੈ ਜੋ ਇੱਕੋ ਅਬ੍ਰੇਲਾ ਹੇਠ ਮੈਡੀਕਲ, ਐਜੂਕੇਸ਼ਨਲ ਅਤੇ ਰਿਸਰਚ ਸਹੂਲਤਾਂ ਪ੍ਰਦਾਨ ਕਰਨਗੇ।
- ਵਿਆਪਕ ਇਲਾਜ ਅਨੁਭਵ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਕੇਂਦਰਾਂ ਵਿੱਚ ਹੇਠ ਲਿਖੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ:
- ਵਿਸ਼ੇਸ਼ ਕੇਂਦਰ: ਹਰੇਕ ਕੇਂਦਰ ਵਿੱਚ ਆਯੁਸ਼ ਕੇਂਦਰ ਅਤੇ ਸਮਰਪਿਤ ਮੈਡੀਕਲ ਵੈਲਿਊ ਟੂਰਿਜ਼ਮ (ਐੱਮਵੀਟੀ) ਸੁਵਿਧਾ ਕੇਂਦਰ ਸ਼ਾਮਲ ਹੋਣਗੇ।
- ਐਂਡ-ਟੂ-ਐਂਡ ਕੇਅਰ : ਐਡਵਾਂਸਡ ਡਾਇਗਨੌਸਟਿਕ, ਇਲਾਜ ਤੋਂ ਬਾਅਦ ਦੀ ਦੇਖ-ਰੇਖ ਅਤੇ ਪੁਨਰਵਾਸ ਲਈ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ।
- ਰੁਜ਼ਗਾਰ ਸਿਰਜਣਾ : ਇਨ੍ਹਾਂ ਕੰਪਲੈਕਸਾਂ ਨੂੰ ਡਾਕਟਰਾਂ ਅਤੇ ਅਲਾਇਡ ਹੈਲਥ ਪ੍ਰੋਫੈਸ਼ਨਲਜ਼ (AHPs) ਲਈ ਵਿਭਿੰਨ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।
ਤੰਦਰੁਸਤੀ ਲਈ ਬੁਨਿਆਦੀ ਢਾਂਚਾ
ਆਧੁਨਿਕ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਦੇਣ ਤੋਂ ਇਲਾਵਾ, ਸਰਕਾਰ ਮੈਡੀਸਿਨ ਦੀਆਂ ਰਵਾਇਤੀ ਪ੍ਰਣਾਲੀਆਂ ਵਿੱਚ ਦੇਸ਼ ਦੀ ਸਮਰੱਥਾ ਦਾ ਵੀ ਵਿਸਤਾਰ ਕਰ ਰਹੀ ਹੈ।
- ਆਯੁਰਵੇਦ ਵਿੱਚ ਸਿੱਖਿਆ, ਖੋਜ ਅਤੇ ਕਲੀਨਿਕਲ ਸੇਵਾਵਾਂ ਨੂੰ ਵਧਾਉਣ ਲਈ ਤਿੰਨ ਨਵੇਂ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ ਸਥਾਪਿਤ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ।
- ਇਸ ਤੋਂ ਇਲਾਵਾ, ਜਾਮਨਗਰ ਵਿੱਚ W.H.O. ਗਲੋਬਲ ਟ੍ਰੈਡੀਸ਼ਨਲ ਮੈਡੀਸਿਨ ਸੈਂਟਰ ਨੂੰ ਦਸਤਾਵੇਜ਼-ਅਧਾਰਿਤ ਖੋਜ ਅਤੇ ਰਵਾਇਤੀ ਦਵਾਈ ਪ੍ਰਣਾਲੀਆਂ ਵਿੱਚ ਵਿਸ਼ਵਵਿਆਪੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਅੱਪਗ੍ਰੇਡ ਕੀਤਾ ਜਾ ਰਿਹਾ ਹੈ।
ਇਹ ਪਹਿਲਕਦਮੀਆਂ ਭਾਰਤ ਦੇ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਦੇ ਪੂਰਕ ਥੰਮ੍ਹਾਂ ਵਜੋਂ ਡਾਕਟਰੀ ਇਲਾਜ ਸੇਵਾਵਾਂ ਅਤੇ ਤੰਦਰੁਸਤੀ-ਅਧਾਰਿਤ ਇਲਾਜ ਅਭਿਆਸਾਂ ਦੋਵਾਂ ਨੂੰ ਵਿਕਸਿਤ ਕਰਨ ਲਈ ਸਰਕਾਰ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਦਰਸਾਉਂਦੀਆਂ ਹਨ।
ਗੁਣਵੱਤਾ ਅਤੇ ਸ਼ਾਸਨ ਲਈ ਰੋਡਮੈਪ
ਭਾਰਤ ਦੇ ਮੁਕਾਬਲੇ ਵਾਲੇ ਫਾਇਦੇ ਨੂੰ ਬਣਾਈ ਰੱਖਣ ਲਈ, ਸੈਰ-ਸਪਾਟਾ ਮੰਤਰਾਲੇ ਨੇ ਮੈਡੀਕਲ ਅਤੇ ਤੰਦਰੁਸਤੀ ਸੈਰ-ਸਪਾਟਾ ਵੈੱਲਨੈੱਸ ਟੂਰਿਜ਼ਮ ਲਈ ਇੱਕ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਵਿਕਸਿਤ ਕੀਤਾ ਹੈ।
ਇਹ ਰੋਡਮੈਪ ਸ਼ਾਸਨ ਦੇ ਤਿੰਨ ਮੁੱਖ ਖੇਤਰਾਂ 'ਤੇ ਕੇਂਦ੍ਰਿਤ ਹੈ:
- ਸੰਸਥਾਗਤ ਢਾਂਚਾ: ਰਾਸ਼ਟਰੀ ਮੈਡੀਕਲ ਅਤੇ ਤੰਦਰੁਸਤੀ ਟੂਰਿਜ਼ਮ ਪ੍ਰਮੋਸ਼ਨ ਬੋਰਡ (NMWTB) ਮੰਤਰਾਲਿਆਂ, ਰਾਜ ਸਰਕਾਰਾਂ ਅਤੇ ਨਿਜੀ ਖੇਤਰ ਵਿਚਕਾਰ ਤਾਲਮੇਲ ਲਈ ਇੱਕ ਅੰਬ੍ਰੇਲ ਸੰਗਠਨ ਵਜੋਂ ਕੰਮ ਕਰਦਾ ਹੈ।
- ਗੁਣਵੱਤਾ ਭਰੋਸਾ: ਸਰਕਾਰ ਹਸਪਤਾਲਾਂ, ਤੰਦਰੁਸਤੀ ਕੇਂਦਰਾਂ ਅਤੇ ਦੰਦਾਂ ਦੇ ਕਲੀਨਿਕਾਂ ਲਈ NABH ਮਾਨਤਾ ਨੂੰ ਮਜ਼ਬੂਤ ਕਰ ਰਹੀ ਹੈ। ਇਹ ਅੰਤਰਰਾਸ਼ਟਰੀ ਵਿਸ਼ਵਾਸ ਬਣਾਉਣ ਲਈ ਮੈਡੀਕਲ ਵੈਲਿਊ ਟ੍ਰੈਵਲ (MVT) ਸੁਵਿਧਾਕਰਤਾਵਾਂ ਦੀ ਰਜਿਸਟ੍ਰੇਸ਼ਨ ਅਤੇ ਰੇਟਿੰਗ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।
- ਕੌਸ਼ਲ ਅਤੇ ਸਮਰੱਥਾ ਨਿਰਮਾਣ: ਕੇਂਦਰੀ ਬਜਟ 2026-27 ਵਿੱਚ 12-ਹਫ਼ਤਿਆਂ ਦੇ ਟ੍ਰੇਨਿੰਗ ਕੋਰਸ ਰਾਹੀਂ 20 ਵੱਕਾਰੀ ਸੈਰ-ਸਪਾਟਾ ਸਥਾਨਾਂ ਵਿੱਚ 10,000 ਗਾਈਡਾਂ ਨੂੰ ਹੁਨਰਮੰਦ ਬਣਾਉਣ ਲਈ ਇੱਕ ਪਾਇਲਟ ਯੋਜਨਾ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਪੈਰਾ-ਮੈਡੀਕਲ ਅਤੇ ਨੌਨ-ਮੈਡੀਕਲ ਸਟਾਫ ਨੂੰ ਅੰਤਰਰਾਸ਼ਟਰੀ ਮਰੀਜ਼ਾਂ ਦੀ ਬਿਹਤਰ ਸੇਵਾ ਕਰਨ ਲਈ ਅੰਤਰ-ਸੱਭਿਆਚਾਰਕ ਸੰਵੇਦਨਸ਼ੀਲਤਾ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਟ੍ਰੇਂਡ ਕੀਤਾ ਜਾ ਰਿਹਾ ਹੈ।
ਇਨ੍ਹਾਂ ਸ਼ਾਸਨ ਅਤੇ ਗੁਣਵੱਤਾ ਉਪਾਵਾਂ ਨੂੰ ਏਕੀਕ੍ਰਿਤ ਕਰਕੇ, ਸਰਕਾਰ ਦਾ ਉਦੇਸ਼ ਭਾਰਤ ਨੂੰ ਸੰਪੂਰਨ ਇਲਾਜ ਲਈ 365-ਦਿਨਾਂ ਦੀ ਮੰਜ਼ਿਲ ਵਜੋਂ ਪੇਸ਼ ਕਰਨਾ ਹੈ। ਇਸ ਏਕੀਕ੍ਰਿਤ ਸੰਚਾਰ ਰਣਨੀਤੀ ਨੂੰ "ਅਤੁੱਲਯ ਭਾਰਤ" ਦੇ ਸਬ-ਬ੍ਰਾਂਡ ਵਜੋਂ ਅੱਗੇ ਵਧਾਇਆ ਗਿਆ ਹੈ। ਇਨ੍ਹਾਂ ਪਹਿਲਕਦਮੀਆਂ ਰਾਹੀਂ, ਭਾਰਤ "ਸੰਪੂਰਨ ਸਿਹਤ ਕ੍ਰਾਂਤੀ" ਲਈ ਇੱਕ ਵਧੇਰੇ ਰਸਮੀ, ਨਿਯੰਤ੍ਰਿਤ, ਅਤੇ ਭਰੋਸੇਯੋਗ ਗਲੋਬਲ ਹੱਬ ਵੱਲ ਵਧ ਰਿਹਾ ਹੈ।
ਸਰਕਾਰੀ ਸੁਵਿਧਾ ਅਤੇ ਡਿਜੀਟਲ ਟ੍ਰਾਂਸਫਾਰਮੇਸ਼ਨ
ਸਰਕਾਰ ਨੇ ਮਜ਼ਬੂਤ ਡਿਜੀਟਲ ਅਤੇ ਨੀਤੀਗਤ ਦਖਲਅੰਦਾਜ਼ੀ ਰਾਹੀਂ ਅੰਤਰਰਾਸ਼ਟਰੀ ਮਰੀਜ਼ਾਂ ਦੀ ਯਾਤਰਾ ਨੂੰ ਸੁਚਾਰੂ ਬਣਾਇਆ ਹੈ। ਇਸ ਦਾ ਅਧਾਰ ਇੱਕ ਉਦਾਰ ਵੀਜ਼ਾ ਪ੍ਰਣਾਲੀ (liberalised visa regime) ਹੈ, ਜਿੱਥੇ ਈ-ਮੈਡੀਕਲ ਵੀਜ਼ਾ ਅਤੇ ਈ-ਮੈਡੀਕਲ ਅਟੈਂਡੈਂਟ ਵੀਜ਼ਾ ਸਹੂਲਤਾਂ 172 ਦੇਸ਼ਾਂ ਦੇ ਨਾਗਰਿਕਾਂ ਤੱਕ ਵਧਾ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ, ਰਵਾਇਤੀ ਭਾਰਤੀ ਇਲਾਜ ਦੀ ਮੰਗ ਕਰਨ ਵਾਲਿਆਂ ਦੀ ਸਹਾਇਤਾ ਲਈ ਈ-ਆਯੁਸ਼ ਵੀਜ਼ਾ ਅਤੇ ਈ-ਆਯੁਸ਼ ਅਟੈਂਡੈਂਟ ਵੀਜ਼ਾ ਵਰਗੀਆਂ ਨਵੀਆਂ ਸ਼੍ਰੇਣੀਆਂ ਪੇਸ਼ ਕੀਤੀਆਂ ਗਈਆਂ ਹਨ।
ਡਿਜੀਟਲ ਪਹਿਲਕਦਮੀਆਂ "ਹੀਲ ਇਨ ਇੰਡੀਆ" ਅਨੁਭਵ ਨੂੰ ਹੋਰ ਵਧਾ ਰਹੀਆਂ ਹਨ:
- ਸੋਧਿਆ ਹੋਇਆ MVT ਪੋਰਟਲ: ਸਰਕਾਰ ਇੱਕ "ਐਂਡ-ਟੂ-ਐਂਡ" ਹੱਲ ਪ੍ਰਦਾਨ ਕਰਨ ਲਈ ਇੱਕ-ਸਟੌਪ ਮੈਡੀਕਲ ਵੈਲਿਊ ਟ੍ਰੈਵਲ ਪੋਰਟਲ ਨੂੰ ਅਪਗ੍ਰੇਡ ਕਰ ਰਹੀ ਹੈ। ਇਹ ਮਰੀਜ਼ਾਂ ਨੂੰ ਸੇਵਾਵਾਂ ਦਾ ਪਤਾ ਲਗਾਉਣ, ਯੋਜਨਾ ਬਣਾਉਣ ਅਤੇ ਬੁੱਕ ਕਰਨ ਦੇ ਨਾਲ-ਨਾਲ ਭੁਗਤਾਨ ਕਰਨ ਅਤੇ ਪੋਸਟ-ਆਪ੍ਰੇਟਿਵ ਕੇਅਰ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦਾ ਹੈ।
- ਹਵਾਈ ਅੱਡੇ ਦੀ ਸਹੂਲਤ: ਯੋਜਨਾਵਾਂ ਵਿੱਚ ਮੁੱਖ ਹਵਾਈ ਅੱਡਿਆਂ 'ਤੇ MVT ਕੰਸੀਰਜ ਅਤੇ ਲਾਉਂਜ ਸਥਾਪਿਤ ਕਰਨਾ ਸ਼ਾਮਲ ਹੈ। ਇਹ ਏਅਰੋਬ੍ਰਿਜ 'ਤੇ ਯਾਤਰੀਆਂ ਦਾ ਸਵਾਗਤ ਕਰਨ ਅਤੇ ਇਮੀਗ੍ਰੇਸ਼ਨ, ਕਸਟਮ ਅਤੇ ਸਮਾਨ ਦੇ ਦਾਅਵਿਆਂ ਰਾਹੀਂ ਉਨ੍ਹਾਂ ਦੀ ਸਹਾਇਤਾ ਕਰਨ ਲਈ ਹੈ।
ਮੈਡੀਕਲ ਅਤੇ ਵੈੱਲਨੈੱਸ ਟੂਰਿਜ਼ਮ ਲਈ ਸੰਸਥਾਗਤ ਵਿਧੀ
ਮੈਡੀਕਲ ਵੈਲਿਊ ਟ੍ਰੈਵਲ ਦੇ ਮੇਲ ਵਾਲੇ ਵਿਕਾਸ ਨੂੰ ਯਕੀਨੀ ਬਣਾਉਣ ਲਈ, ਸਰਕਾਰ ਨੇ ਇੱਕ ਸੰਸਥਾਗਤ ਢਾਂਚਾ ਸਥਾਪਿਤ ਕੀਤਾ ਹੈ।
ਰਾਸ਼ਟਰੀ ਮੈਡੀਕਲ ਅਤੇ ਵੈੱਲਨੈੱਸ ਟੂਰਿਜ਼ਮ ਪ੍ਰਮੋਸ਼ਨ ਬੋਰਡ (NMWTB): ਵਰ੍ਹੇ 2015 ਵਿੱਚ ਸੈਰ-ਸਪਾਟਾ ਮੰਤਰਾਲੇ ਦੁਆਰਾ ਗਠਿਤ, ਕੇਂਦਰੀ ਸੈਰ-ਸਪਾਟਾ ਮੰਤਰੀ ਦੀ ਪ੍ਰਧਾਨਗੀ ਹੇਠ ਇਹ ਭਾਰਤ ਵਿੱਚ ਮੈਡੀਕਲ ਅਤੇ ਤੰਦਰੁਸਤੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸਹੂਲਤ ਪ੍ਰਦਾਨ ਕਰਦਾ ਹੈ।
ਬਹੁ-ਹਿੱਸੇਦਾਰ ਪਲੈਟਫਾਰਮ: ਬੋਰਡ ਮੰਤਰਾਲਿਆਂ, ਰਾਜ ਸਰਕਾਰਾਂ, ਹਸਪਤਾਲਾਂ, ਤੰਦਰੁਸਤੀ ਕੇਂਦਰਾਂ, ਮਾਨਤਾ ਪ੍ਰਾਪਤ ਸੰਸਥਾਵਾਂ ਅਤੇ ਉਦਯੋਗ ਹਿੱਸੇਦਾਰਾਂ ਨੂੰ ਇਕੱਠਾ ਕਰਦਾ ਹੈ। ਨਾਲ ਹੀ, ਉਹ ਮੈਡੀਕਲ ਵੈਲਿਊੂ ਟੂਰਿਜ਼ਮ ਈਕੋਸਿਸਟਮ ਨੂੰ ਮਜ਼ਬੂਤ ਕਰਦੇ ਹਨ।
ਰਾਜ-ਪੱਧਰੀ ਤਾਲਮੇਲ: ਰਾਜਾਂ ਨੂੰ ਖੇਤਰੀ ਵਿਕਾਸ ਅਤੇ ਤਰੱਕੀ ਦਾ ਸਮਰਥਨ ਕਰਨ ਲਈ ਸਮਰਪਿਤ ਮੈਡੀਕਲ ਅਤੇ ਵੈੱਲਨੈੱਸ ਟੂਰਿਜ਼ਮ ਪ੍ਰਮੋਸ਼ਨ ਬੋਰਡ ਜਾਂ ਸੈੱਲ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਤੰਦਰੁਸਤੀ ਅਤੇ ਸੱਭਿਆਚਾਰਕ ਏਕੀਕਰਣ ਨੂੰ ਹੁਲਾਰਾ ਦੇਣਾ
ਵੈੱਲਨੈੱਸ ਟੂਰਿਜ਼ਮ ਭਾਰਤ ਦੀ ਵਿਆਪਕ ਵੈੱਲਨੈੱਸ ਟੂਰਿਜ਼ਮ ਰਣਨੀਤੀ ਦੇ ਇੱਕ ਮਹੱਤਵਪੂਰਨ ਹਿੱਸੇ ਦੀ ਪ੍ਰਤੀਨਿਧਤਾ ਕਰਦਾ ਹੈ। ਯੋਗਾ, ਧਿਆਨ, ਆਯੁਰਵੇਦ ਅਤੇ ਅਧਿਆਤਮਿਕ ਇਲਾਜ ਵਿੱਚ ਦੇਸ਼ ਦੀਆਂ ਸਮ੍ਰਿੱਧ ਪਰੰਪਰਾਵਾਂ ਸੱਭਿਆਚਾਰਕ ਸੈਰ-ਸਪਾਟੇ ਦੇ ਨਾਲ ਤੰਦਰੁਸਤੀ ਨੂੰ ਏਕੀਕ੍ਰਿਤ ਕਰਨ ਲਈ ਅਦੁੱਤੀ ਮੌਕੇ ਪ੍ਰਦਾਨ ਕਰਦੀਆਂ ਹਨ।
ਸੰਪੂਰਨ ਸਿਹਤ ਲਈ ਇੱਕ ਗਲੋਬਲ ਬ੍ਰਾਂਡ ਦੇ ਰੂਪ ਵਿੱਚ ਯੋਗਾ
ਯੋਗਾ ਪ੍ਰਾਚੀਨ ਭਾਰਤੀ ਪਰੰਪਰਾ ਦਾ ਇੱਕ ਕੀਮਤੀ ਤੋਹਫਾ ਹੈ ਜੋ ਕਿ ਸੰਸਕ੍ਰਿਤ ਮੂਲ ‘ਯੁਜ’ (Sanskrit root ‘yuj’) (ਜਿਸ ਦਾ ਅਰਥ ਹੈ ਸ਼ਾਮਲ ਹੋਣਾ ਜਾਂ ਇਕਜੁੱਟ ਹੋਣਾ) ਤੋਂ ਲਿਆ ਗਿਆ ਹੈ। ਇਹ ਭਾਰਤ ਦੀ ਗਲੋਬਲ ਸੌਫਟ ਪਾਵਰ ਦੇ ਅਧਾਰ ਵਜੋਂ ਉਭਰਿਆ ਹੈ। ਇਹ ਮਨ, ਸਰੀਰ, ਵਿਚਾਰ ਅਤੇ ਕੰਮ ਦੀ ਏਕਤਾ ਦਾ ਪ੍ਰਤੀਕ ਹੈ, ਅਤੇ ਭਲਾਈ ਲਈ ਇੱਕ ਸੰਪੂਰਨ ਦ੍ਰਿਸ਼ਟੀਕੋਣ ਨੂੰ ਹੁਲਾਰਾ ਦਿੰਦਾ ਹੈ।
11ਵਾਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਵਰ੍ਹੇ 2025 ਨੇ ਰਾਸ਼ਟਰੀ ਅਤੇ ਵਿਸ਼ਵ-ਵਿਆਪੀ ਚੇਤਨਾ ਵਿੱਚ ਭਲਾਈ ਨੂੰ ਏਕੀਕ੍ਰਿਤ ਕਰਨ ਲਈ ਪ੍ਰਾਇਮਰੀ ਵਹੀਕਲ ਵਜੋਂ ਕੰਮ ਕੀਤਾ। ‘ਇੱਕ ਪ੍ਰਿਥਵੀ, ਇੱਕ ਸਿਹਤ ਦੇ ਲਈ ਯੋਗਾ’ ਵਿਸ਼ੇ ਦੇ ਤਹਿਤ ਇਸ ਕਾਰਜਕ੍ਰਮ ਨੇ ਯੋਗਾ ਦੀ ਸਥਿਰਤਾ ਅਤੇ ਆਲਮੀ ਤੰਦਰੁਸਤੀ ਦੇ ਨਾਲ ਜੋੜਿਆ।
ਭਾਰਤ ਨੂੰ ਯੋਗਾ ਅਤੇ ਰਵਾਇਤੀ ਇਲਾਜ ਦੇ ਲਈ ਇੱਕ ਪਸੰਦੀਦਾ ਮੰਜ਼ਿਲ ਵਜੋਂ ਸਥਾਪਿਤ ਕੀਤਾ ਗਿਆ ਹੈ, ਜੋ ਕਿ ਵਿਦੇਸ਼ੀ ਟੂਰਿਸਟਾਂ ਦੀ ਆਮਦ (FTAs) ਨੂੰ ਆਕਰਸ਼ਿਤ ਕਰਦਾ ਹੈ। ਉਹ ਵਿਸ਼ੇਸ਼ ਤੌਰ ‘ਤੇ ਆਪਣੀ ਤੰਦਰੁਸਤ ਜੀਵਨ ਸ਼ੈਲੀ ਨੂੰ ਕਾਇਮ ਰੱਖਣ ਜਾਂ ਨਿਵਾਰਕ ਹੈਲਥਕੇਅਰ ਦੀ ਭਾਲ ਕਰਨ ਲਈ ਯਾਤਰਾ ਕਰਦੇ ਹਨ। ਸਰਕਾਰ ਦੀ ਸਮਰਪਿਤ ਈ-ਆਯੁਸ਼ ਵੀਜ਼ਾ ਸੁਵਿਧਾ ਨਾਲ ਇਹ ਯਾਤਰਾ ਹੁਣ ਕਾਫੀ ਹੱਦ ਤੱਕ ਯੋਜਨਾਬੱਧ ਹੋ ਗਈ ਹੈ।
ਗਲੋਬਲ ਹੀਲਿੰਗ ਹੱਬ ਵੱਲ
ਭਾਰਤ ਦਾ ਮੈਡੀਕਲ ਅਤੇ ਵੈੱਲਨੈੱਸ ਟੂਰਿਜ਼ਮ ਈਕੋਸਿਸਟਮ ਏਕੀਕ੍ਰਿਤ ਹੈਲਥਕੇਅਰ ਦੇ ਵਿਸ਼ਵ ਪੱਧਰ ‘ਤੇ ਭਰੋਸੇਯੋਗ ਮਾਡਲ ਵਜੋਂ ਵਿਕਸਿਤ ਹੋ ਰਿਹਾ ਹੈ। ਇਹ ਆਯੁਸ਼ ਵਰਗੀਆਂ ਰਵਾਇਤੀ ਪ੍ਰਣਾਲੀਆਂ ਦੇ ਨਾਲ ਆਧੁਨਿਕ ਚਿਕਿਤਸਾ ਬੁਨਿਆਦੀ ਢਾਂਚੇ ਨੂੰ ਜੋੜਦਾ ਹੈ। ਇਹ ਇਲਾਜਯੋਗ ਅਤੇ ਰੋਕਥਾਮ ਦੇਖਭਾਲ ਦੋਨਾਂ ਨੂੰ ਸਮਰੱਥ ਬਣਾਉਂਦਾ ਹੈ।
ਮਜ਼ਬੂਤ ਸਰਕਾਰੀ ਨੀਤੀ, ਡਿਜੀਟਲ ਸੁਵਿਧਾ ਅਤੇ ਅੰਤਰਰਾਸ਼ਟਰੀ ਗੁਣਵੱਤਾ ਮਿਆਰ ਇਸ ਵਾਧੇ ਦਾ ਸਮਰਥਨ ਕਰਦੇ ਹਨ। ਆਲਮੀ ਪਹੁੰਚ ਦਾ ਵਿਸਥਾਰ ਮੈਡੀਕਲ ਵੈਲਿਊ ਟ੍ਰੈਵਲ ਦੇ ਲਈ ਇੱਕ ਵਿਆਪਕ ਮੰਜਿਲ ਵਜੋਂ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।
ਜਿਵੇਂ-ਜਿਵੇਂ ਆਲਮੀ ਮੰਗ ਵਧਦੀ ਹੈ, ਭਾਰਤ ਗਲੋਬਲ ਹੈਲਥਕੇਅਰ ਅਤੇ ਭਲਾਈ ਯਾਤਰਾ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਸੰਦਰਭ
ਪੱਤਰ ਸੂਚਨਾ ਦਫਤਰ (ਪੀਆਈਬੀ):
https://www.pib.gov.in/PressReleasePage.aspx?PRID=2222142®=3&lang=1
https://www.pib.gov.in/PressReleasePage.aspx?PRID=2225423®=3&lang=1
https://www.pib.gov.in/PressReleasePage.aspx?PRID=2153611®=3&lang=2
https://www.pib.gov.in/PressReleasePage.aspx?PRID=2221403®=3&lang=1
https://www.pib.gov.in/PressReleasePage.aspx?PRID=2221485®=3&lang=1
https://www.pib.gov.in/PressReleaseIframePage.aspx?PRID=2217203®=3&lang=2
Ministry of Tourism:
https://tourism.gov.in/wellness-medical-tourism
https://tourism.gov.in/sites/default/files/2022-05/National%20Strategy%20and%20Roadmap%20for%20Medical%20and%20Wellness%20Tourism.pdf
https://tourism.gov.in/sites/default/files/2026-02/Ministry%20of%20Tourism%20Annual%20Report_2025-26_english.pdf
National Accreditation Board for Hospitals & Healthcare Providers:
https://nabh-portal-live.s3.ap-south-1.amazonaws.com/wp-content/uploads/2026/01/21163729/NABH-Newletter-Issue-12-1.pdf
Ministry of AYUSH:
https://ayush.gov.in/assets/pdf/annualReport/DecadeAyushReport.pdf
FICCI:
https://www.ficci.in/sector/medical-value-travel-mvt?utm_
See In PDF
***
ਪੀਆਈਬੀ ਰਿਸਰਚ/ਏਕੇ
(रिलीज़ आईडी: 2258000)
आगंतुक पटल : 55