ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਚੰਡੀਗੜ੍ਹ ਵਿੱਚ ਜਨਤਕ ਸਿਹਤ ਪ੍ਰਣਾਲੀਆਂ ਵਿੱਚ ਚੰਗੇ ਅਤੇ ਦੁਹਰਾਏ ਜਾਣ ਵਾਲੇ ਅਭਿਆਸਾਂ ਅਤੇ ਨਵੀਨਤਾਵਾਂ 'ਤੇ 10ਵੇਂ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ

Posted On: 29 APR 2026 4:28PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ, ਜਨਤਕ ਸਿਹਤ ਪ੍ਰਣਾਲੀਆਂ ਵਿੱਚ ਚੰਗੇ ਅਤੇ ਦੁਹਰਾਏ ਜਾਣ ਵਾਲੇ ਅਭਿਆਸਾਂ ਅਤੇ ਨਵੀਨਤਾਵਾਂ 'ਤੇ 10ਵੇਂ ਰਾਸ਼ਟਰੀ ਸੰਮੇਲਨ ਦਾ ਆਯੋਜਨ, 30 ਅਪ੍ਰੈਲ ਤੋਂ 1 ਮਈ, 2026 ਤੱਕ ਚੰਡੀਗੜ੍ਹ ਵਿਖੇ ਕਰੇਗਾ।

ਇਸ ਸੰਮੇਲਨ ਦਾ ਉਦਘਾਟਨ ਮਾਣਯੋਗ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਅਤੇ ਰਾਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀਮਤੀ ਆਰਤੀ ਸਿੰਘ ਰਾਓ ਦੀ ਮਾਣਮੱਤੇ ਮੌਜੂਦਗੀ ਵਿੱਚ ਕਰਨਗੇ।

ਇਸ ਸਮਾਗਮ ਵਿੱਚ ਵਧੀਕ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ (ਸਿਹਤ), ਮਿਸ਼ਨ ਡਾਇਰੈਕਟਰ, ਰਾਸ਼ਟਰੀ ਸਿਹਤ ਪ੍ਰਬੰਧਨ ਅਧੀਨ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਸੀਨੀਅਰ ਨੋਡਲ ਅਧਿਕਾਰੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਹਿੱਸਾ ਲੈਣਗੇ। ਨੈਸ਼ਨਲ ਹੈਲਥ ਸਿਸਟਮ ਰਿਸੋਰਸ ਸੈਂਟਰ (NHSRC) ਅਤੇ ਰੀਜ਼ਨਲ ਰਿਸੋਰਸ ਸੈਂਟਰ-ਨੌਰਥ ਈਸਟ (RRC-NE) ਦੇ ਪ੍ਰਤੀਨਿਧੀ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ।

ਨੈਸ਼ਨਲ ਸਮਿਟ, ਸਿਹਤ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ ਜਿਸ  ਦਾ ਉਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (UTs) ਦੁਆਰਾ ਵਿਭਿੰਨ ਜਨਤਕ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਲਈ ਅਪਣਾਏ ਗਏ ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਅਭਿਆਸਾਂ ਨੂੰ ਪ੍ਰਦਰਸ਼ਿਤ ਕਰਨਾ, ਮਾਨਤਾ ਦੇਣਾ ਅਤੇ ਦਸਤਾਵੇਜ਼ੀਕਰਣ ਕਰਨਾ ਹੈ। ਇਹ ਕਰੌਸ-ਲਰਨਿੰਗ ਲਈ ਇੱਕ ਪਲੈਟਫਾਰਮ ਵਜੋਂ ਵੀ ਕੰਮ ਕਰਦਾ ਹੈ ਅਤੇ ਦੇਸ਼ ਭਰ ਵਿੱਚ ਸਫਲ ਅਤੇ ਵਿਆਪਕ ਤੌਰ ‘ਤੇ ਲਾਗੂ ਕੀਤੇ ਜਾ ਸਕਣ ਵਾਲੇ ਮਾਡਲਾਂ ਦੀ ਪ੍ਰਤੀਕ੍ਰਿਤੀ ਨੂੰ ਸਰਲ ਬਣਾਉਂਦਾ ਹੈ। ਸਲਾਨਾ ਸਮਿਟ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਨਤਕ ਸਿਹਤ ਸੰਭਾਲ ਸੇਵਾ ਡਿਲੀਵਰੀ ਅਤੇ ਤਕਨੀਕੀ ਖੇਤਰਾਂ ਵਿੱਚ ਨਵੀਨਤਾਕਾਰੀ, ਸਬੂਤ-ਅਧਾਰਿਤ, ਅਤੇ ਨਤੀਜਾ-ਅਧਾਰਿਤ ਪ੍ਰੋਗਰਾਮਾਂ ਨੂੰ ਪੇਸ਼ ਕਰਨ ਦਾ ਇੱਕ ਕੀਮਤੀ ਮੌਕਾ ਪ੍ਰਦਾਨ ਕਰਦਾ ਹੈ ਜਿਸ ਨਾਲ ਸਿਹਤ ਨਤੀਜਿਆਂ ਵਿੱਚ ਜ਼ਿਕਰਯੋਗ ਸੁਧਾਰ ਹੋਏ ਹਨ।

2013 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਇਸ ਪਹਿਲਕਦਮੀ ਨੇ ਜਨਤਕ ਸਿਹਤ ਸੇਵਾ ਵੰਡ ਵਿੱਚ ਅਨੁਭਵਾਂ ਅਤੇ ਨਵੀਨਤਾਵਾਂ ਨੂੰ ਸਾਂਝਾ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕੱਠੇ ਕੀਤਾ ਹੈ। ਸਮਿਟ ਦਾ 9ਵਾਂ ਐਡੀਸ਼ਨ 28 ਫਰਵਰੀ ਤੋਂ 1 ਮਾਰਚ, 2025 ਤੱਕ ਪੁਰੀ ਵਿਖੇ ਆਯੋਜਿਤ ਕੀਤਾ ਗਿਆ ਸੀ।

https://static.pib.gov.in/WriteReadData/userfiles/image/image0019PWP.jpg

ਮੌਜੂਦਾ ਵਰ੍ਹੇ ਲਈ, 10ਵੇਂ ਰਾਸ਼ਟਰੀ ਸੰਮੇਲਨ ਲਈ ਪ੍ਰਕਿਰਿਆ ਅਪ੍ਰੈਲ 2025 ਵਿੱਚ ਸ਼ੁਰੂ ਹੋਈ ਸੀ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਰਾਸ਼ਟਰੀ ਸਿਹਤ ਸੰਭਾਲ ਨਵੀਨਤਾ ਪੋਰਟਲ (NHInP) ਰਾਹੀਂ ਆਪਣੇ ਸਭ ਤੋਂ ਵਧੀਆ ਅਭਿਆਸਾਂ ਅਤੇ ਨਵੀਨਤਾਵਾਂ ਨੂੰ ਪੇਸ਼ ਕੀਤਾ। ਸਾਰੀਆਂ ਪੇਸ਼ਕਾਰੀਆਂ ਮੰਤਰਾਲੇ ਦੇ ਸਬੰਧਿਤ ਪ੍ਰੋਗਰਾਮ ਡਿਵੀਜ਼ਨਾਂ ਦੁਆਰਾ ਧਿਆਨ ਨਾਲ ਮੁਲਾਂਕਣ ਕੀਤਾ ਗਿਆ ਅਤੇ ਸਕੋਰ ਕੀਤਾ ਗਿਆ। ਇਨ੍ਹਾਂ ਮੁਲਾਂਕਣਾਂ ਦੇ ਅਧਾਰ 'ਤੇ, ਪ੍ਰੋਗਰਾਮ ਡਿਵੀਜ਼ਨਾਂ ਤੋਂ ਪ੍ਰਾਪਤ ਸੁਝਾਵਾਂ ਅਤੇ ਰਾਸ਼ਟਰੀ ਸਿਹਤ ਮਿਸ਼ਨ (NHM) ਦੇ ਸਹਾਇਕ ਅਤੇ ਨਿਦੇਸ਼ਕ ਡਿਵੀਜ਼ਨ ਦੀ ਪ੍ਰਧਾਨਗੀ ਹੇਠ ਇੱਕ ਵਿਸਤ੍ਰਿਤ ਸਮੀਖਿਆ ਤੋਂ ਬਾਅਦ, ਸਮਿਟ ਲਈ ਕੁੱਲ 13 ਮੌਖਿਕ ਪੇਸ਼ਕਾਰੀਆਂ ਅਤੇ 32 ਪੋਸਟਰ ਪੇਸ਼ਕਾਰੀਆਂ ਦੀ ਚੋਣ ਕੀਤੀ ਗਈ ਹੈ।

ਪੇਸ਼ਕਾਰੀਆਂ ਤੋਂ ਇਲਾਵਾ, ਸਮਿਟ ਵਿੱਚ ਨਵੰਬਰ 2025 ਵਿੱਚ 17 ਰਾਜਾਂ ਵਿੱਚ ਆਯੋਜਿਤ 17ਵੇਂ ਸਾਂਝੇ ਸਮੀਖਿਆ ਮਿਸ਼ਨ (CRM) ਦੀ ਰਿਪੋਰਟ ਦਾ ਵੀ ਪ੍ਰਸਾਰ ਕੀਤਾ ਜਾਵੇਗਾ। ਇਸ ਅਭਿਆਸ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧਿਕਾਰੀਆਂ, ਹੋਰ ਮੰਤਰਾਲਿਆਂ ਦੇ ਪ੍ਰਤੀਨਿਧੀਆਂ, ਜਨਤਕ ਸਿਹਤ ਮਾਹਿਰਾਂ, ਨਾਗਰਿਕ ਸਮਾਜ ਸੰਗਠਨਾਂ, ਵਿਕਾਸ ਭਾਈਵਾਲਾਂ ਅਤੇ ਮੰਤਰਾਲੇ ਦੇ ਸਲਾਹਕਾਰਾਂ ਨਾਲ ਲੈਸ 17 ਬਹੁ-ਅਨੁਸ਼ਾਸਨੀ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੀਆਰਐੱਮ ਦੇ ਨਤੀਜੇ ਜਨਤਕ ਸਿਹਤ ਪ੍ਰਣਾਲੀਆਂ ਦੇ ਕੰਮਕਾਜ ਵਿੱਚ ਮਹੱਤਵਪੂਰਨ ਸੂਝ ਪ੍ਰਦਾਨ ਕਰਦੇ ਹਨ ਅਤੇ ਭਵਿੱਖ ਦੀ ਨੀਤੀ ਅਤੇ ਪ੍ਰੋਗਰਾਮ ਸਬੰਧੀ ਦਖਲਅੰਦਾਜ਼ੀ ਦਿਸ਼ਾ ਦੇਣ ਵਿੱਚ ਮਦਦ ਕਰਨਗੇ।

ਇਸ ਸਮਿਟ ਵਿੱਚ ਪ੍ਰਾਇਮਰੀ ਹੈਲਥਕੇਅਰ ਨੂੰ ਮਜ਼ਬੂਤ ਕਰਨ, ਡਿਜੀਟਲ ਹੈਲਥ ਇਨੋਵੇਸ਼ਨਾਂ ਅਤੇ ਸਰਵਿਸ ਡਿਲੀਵਰੀ ਸਿਸਟਮਸ ਵਿੱਚ ਸੁਧਾਰ ਵਰਗੇ ਮੁੱਖ ਤਰਜੀਹੀ ਖੇਤਰਾਂ ‘ਤੇ ਪਲੈਨਰੀ ਸੈਸ਼ਨ, ਥੀਮੈਟਿਕ ਵਿਚਾਰ-ਵਟਾਂਦਰੇ ਅਤੇ ਪ੍ਰਦਰਸ਼ਨੀਆਂ ਕੇਂਦ੍ਰਿਤ ਹੋਣਗੀਆਂ। ਇਹ ਯਤਨ ਆਯੁਸ਼ਮਾਨ ਭਾਰਤ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਸਮੇਤ ਪ੍ਰਮੁੱਖ ਪਹਿਲਕਦਮੀਆਂ ਦੇ ਅਨੁਸਾਰ ਹਨ।

*****

ਐੱਸਆਰ/ਏਕੇ


(Release ID: 2256805) ਵਿਜ਼ੀਟਰ ਕਾਊਂਟਰ : 5