ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਤੇਲ ਮਾਰਕਿਟਿੰਗ ਕੰਪਨੀਆਂ ਨੇ ਹਿਮਾਚਲ ਪ੍ਰਦੇਸ਼ ਵਿੱਚ ਈਂਧਣ ਅਤੇ ਐੱਲਪੀਜੀ ਦੀ ਆਮ ਸਪਲਾਈ ਦਾ ਭਰੋਸਾ ਦਿੱਤਾ


ਮੋਟਰ ਸਪਿਰਿਟ, ਹਾਈ-ਸਪੀਡ ਡੀਜ਼ਲ ਅਤੇ ਘਰੇਲੂ ਐੱਲਪੀਜੀ ਦੀ ਵਿਕਰੀ ਆਮ ਬਣੀ ਹੋਈ : ਸ਼੍ਰੀ ਆਸ਼ੂਤੋਸ਼ ਗੁਪਤਾ

Posted On: 21 APR 2026 4:30PM by PIB Chandigarh

ਈਂਧਣ ਉਪਲਬਧਤਾ ਨੂੰ ਲੈ ਕੇ ਚਿੰਤਾਵਾਂ ਦਰਮਿਆਨ, ਆਈਓਸੀਐੱਲ ਪੰਜਾਬ ਰਾਜ ਦਫ਼ਤਰ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਰਾਜ ਪ੍ਰਮੁੱਖ ਸ਼੍ਰੀ ਆਸ਼ੂਤੋਸ਼ ਗੁਪਤਾ, ਜੋ ਪੰਜਾਬ ਵਿੱਚ ਤੇਲ ਉਦਯੋਗ ਦੇ ਰਾਜ ਪੱਧਰੀ ਕੌਆਰਡੀਨੇਟਰ ਵੀ ਹਨ, ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਪਲਾਈ ਸਥਿਰ ਅਤੇ ਢੁਕਵੀਂ ਬਣੀ ਹੋਈ ਹੈ। ਉਨ੍ਹਾਂ ਨੇ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਣ ’ਤੇ ਜ਼ੋਰ ਦਿੱਤਾ ਅਤੇ ਖਪਤਕਾਰਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ।
ਸ਼੍ਰੀ ਸੁਸ਼ਾਂਤ ਕੁਮਾਰ, ਸਟੇਟ ਲੈਵਲ ਕੋਆਰਡੀਨੇਟਰ (ਐੱਸਐੱਲਸੀ), ਚੰਡੀਗੜ੍ਹ ਅਤੇ ਸ਼੍ਰੀ ਪਰਮੇਸ਼ਵਰ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਐੱਲਪੀਜੀ ਇੰਚਾਰਜ, ਕਾਨਫਰੰਸ ਦੌਰਾਨ ਮੌਜੂਦ ਰਹੇ।
ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ’ਜ਼) ਨੇ ਜਨਤਾ ਨੂੰ ਭਰੋਸਾ ਦਿੱਤਾ ਕਿ ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਪਲਾਈ ਸਥਿਰ ਅਤੇ ਮੌਜੂਦਾ ਮੰਗ ਪੂਰੀ ਕਰਨ ਲਈ ਕਾਫੀ ਹੈ। ਸ਼੍ਰੀ ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ ਮੋਟਰ ਸਪਿਰਿਟ (ਐੱਮਐੱਸ) ਅਤੇ ਹਾਈ-ਸਪੀਡ ਡੀਜ਼ਲ (ਐੱਚਐੱਸਡੀ) ਦਾ ਸਟੌਕ ਰਾਜ ਵਿੱਚ ਆਮ ਹੈ। ਓਐੱਮਸੀ ਡਿਪੋ ਸਿਹਤਮੰਦ ਇਨਵੈਂਟਰੀ ਪੱਧਰ ਬਣਾਏ ਹੋਏ ਹਨ, ਜਦੋਂ ਕਿ ਰਿਟੇਲ ਆਊਟਲੈਟਸ ਕੋਲ ਨਿਰਵਿਘਨ ਵਿਕਰੀ ਯਕੀਨੀ ਬਣਾਉਣ ਲਈ ਕਾਫੀ ਸਟਾਕ ਹਨ। ਆਟੋਮੋਟਿਵ ਈਂਧਣਾਂ ਦੀ ਉਪਲਬਧਤਾ ਨੂੰ ਲੈ ਕੇ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ।

ਭਾਰਤ ਦੀ ਐੱਲਪੀਜੀ ਸਪਲਾਈ ਸਥਿਰ ਬਣੀ ਹੋਈ ਹੈ ਅਤੇ ਗਲੋਬਲ ਐਨਰਜੀ ਬਜ਼ਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਚਲ ਰਹੇ ਭੂ-ਰਾਜਨੀਤਕ ਘਟਨਕ੍ਰਮਾਂ ਦੇ ਬਾਵਜੂਦ ਘਰੇਲੂ ਖਪਤਕਾਰਾਂ ਤੱਕ ਨਿਰਵਿਘਨ ਵੰਡ ਨੂੰ ਯਕੀਨੀ ਬਣਾਉਣ ਲਈ ਕਰੀਬੀ ਨਿਗਰਾਨੀ ਕੀਤੀ ਜਾ ਰਹੀ ਹੈ। ਅਤੇ ਇੰਨਾ ਹੀ ਨਹੀਂ ਘਰੇਲੂ ਐੱਲਪੀਜੀ ਨੂੰ ਸਰਬਉੱਚ ਤਰਜੀਹ ਮਿਲ ਰਹੀ ਹੈ।

ਤੇਲ ਮਾਰਕਿਟਿੰਗ ਕੰਪਨੀਆਂ ਨੇ ਹਿਮਾਚਲ ਪ੍ਰਦੇਸ਼ ਦੇ ਘਰਾਂ ਵਿੱਚ ਐੱਲਪੀਜੀ ਦੀ ਨਿਰਵਿਘਨ ਸਪਲਾਈ ਬਣਾਏ ਰੱਖੀ ਹੈ, ਸਿਲੰਡਰਾਂ ਦੀ ਵੰਡ ਸੰਕਟ ਤੋਂ ਪਹਿਲਾਂ ਦੇ ਪੱਧਰਾਂ ਦੇ ਲਗਭਗ ਜਾਰੀ ਹੈ।

ਗਾਹਕਾਂ ਨੂੰ ਰੀਫਿਲ ਬੁਕਿੰਗ ਲਈ ਐੱਸਐੱਮਐੱਸ ਅਤੇ ਆਈਵੀਆਰਐੱਸ ਜਿਹੇ ਡਿਜੀਟਲ ਤਰੀਕਿਆਂ ਦਾ ਉਪਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਵਰਤਮਾਨ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਲਗਭਗ 91% ਬੁਕਿੰਗਸ ਡਿਜੀਟਲ ਮੋਡ ਤੋਂ ਪ੍ਰਾਪਤ ਹੋ ਰਹੀਆਂ ਹਨ। ਸ਼੍ਰੀ ਆਸ਼ੁਤੋਸ਼ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਡਿਲੀਵਰੀ ਔਥੈਂਟਿਕੇਸ਼ਨ ਕੋਡ (ਡੀਏਸੀ) ਪਾਲਣਾ ਲਗਭਗ 85 ਪ੍ਰਤੀਸ਼ਤ ਹੈ ਤਾਂ ਜੋ ਸਿਲੰਡਰ ਅਸਲ ਗ੍ਰਾਹਕਾਂ ਤੱਕ ਪਹੁੰਚਣ ਅਤੇ ਫਿਲਹਾਲ ਡਿਜੀਟਲ ਬੁਕਿੰਗ ਅਤੇ ਡੀਏਸੀ ਪਾਲਣਾ ਦਾ ਆਲ ਇੰਡੀਆ ਔਸਤ ਕ੍ਰਮਵਾਰ 95% ਅਤੇ 90% ਹੈ।
ਓਐੱਮਸੀ’ਜ਼ ਸੋਸ਼ਲ ਮੀਡੀਆ ’ਤੇ ਚੁੱਕੀਆਂ ਜਾ ਰਹੀਆਂ ਚਿੰਤਾਵਾਂ ’ਤੇ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਫੀਡਬੈਕ ਦੇ ਰਹੀਆਂ ਹਨ, ਅਸਲ ਮੁੱਦਿਆਂ ਦਾ ਤੁਰੰਤ ਸਮਾਧਾਨ ਯਕੀਨੀ ਕੀਤਾ ਜਾ ਰਿਹਾ ਹੈ। ਪ੍ਰਾਸੰਗਿਕ ਅਪਡੇਟ ਅਤੇ ਜਾਣਕਾਰੀ ਅਧਿਕਾਰਕ ਸੰਚਾਰ ਚੈਨਲਾਂ ਰਾਹੀਂ ਨਿਯਮਿਤ ਤੌਰ ’ਤੇ ਸਾਂਝੀ ਕੀਤੀ ਜਾ ਰਹੀ ਹੈ।

ਕੁਝ ਐੱਲਪੀਜੀ ਡਿਸਟ੍ਰੀਬਿਊਟਰਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕਾਲਾ ਬਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਹਿਮਾਚਲ ਪ੍ਰਦੇਸ਼ ਵਿੱਚ ਐੱਲਪੀਜੀ ਡਿਸਟ੍ਰੀਬਿਊਟਰਾਂ ਦੀ ਅਚਾਨਕ ਜਾਂਚ ਕਰਨ ਲਈ ਮਲਟੀ-ਟਾਸਕਿੰਗ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਗਲਤ ਡਿਸਟ੍ਰੀਬਿਊਟਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ, ਵੰਡ ਪ੍ਰਦਰਸ਼ਨ ਮਿਆਰਾਂ ਦਾ ਡੇਟਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਅਨਿਯਮਤਤਾਵਾਂ ਪਛਾਣੀਆਂ ਜਾ ਸਕਣ ਅਤੇ ਨਿਰੀਖਣ ਯਤਨਾਂ ਦਾ ਮਾਰਗ-ਦਰਸ਼ਨ ਹੋਵੇ। ਓਐੱਮਸੀ’ਜ਼ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਨੇੜਲੇ ਤਾਲਮੇਲ ਵਿੱਚ ਗਲਤ ਕੰਮਾਂ ਨੂੰ ਕੰਟਰੋਲ ਕਰਨ ਅਤੇ ਜਮ੍ਹਾਂਖੋਰੀ ਰੋਕਣ ਲਈ ਕੰਮ ਕਰ ਰਹੇ ਹਨ, ਰਾਜ ਵਿੱਚ ਕਈ ਲਾਗੂ ਛਾਪੇਮਾਰੀ ਪਹਿਲਾਂ ਤੋਂ ਹੀ ਕਰ ਲਈ ਗਈ ਹੈ।

ਗਾਹਕਾਂ ਨੂੰ ਘਬਰਾ ਕੇ ਬੁਕਿੰਗ ਜਾਂ ਐੱਲਪੀਜੀ ਸਿਲੰਡਰਾਂ ਦਾ ਸਟੋਰ ਨਾ ਕਰਨ, ਅਫਵਾਹਾਂ ’ਤੇ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸਹੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ ਦੀ ਪਾਲਣਾ ਕਰੋ। ਐੱਲਪੀਜੀ ਸਪਲਾਈ ਅਤੇ ਵੰਡ ਆਮ ਅਤੇ ਸਥਿਰ ਬਣੀ ਹੋਈ ਹੈ, ਕੋਈ ਕਮੀ ਨਹੀਂ ਹੈ। ਖਪਤਕਾਰਾਂ ਨੂੰ ਬੇਲੋੜੀ ਤੌਰ ’ਤੇ ਐੱਲਪੀਜੀ ਡਿਸਟ੍ਰੀਬਿਊਟਰਸ਼ਿਪਾਂ ’ਤੇ ਕਤਾਰ ਨਾ ਲਗਾਉਣ ਦਾ ਵੀ ਅਪੀਲ ਕੀਤੀ ਗਈ ਹੈ।

ਮੰਗ ਦਾ ਸਮਰਥਨ ਕਰਨ ਲਈ, ਵਪਾਰਕ ਐੱਲਪੀਜੀ ਵੰਡ ਨੂੰ ਸੰਕਟ ਤੋਂ ਪਹਿਲਾਂ ਦੇ ਪੱਧਰਾਂ ਦੇ 70 ਪ੍ਰਤੀਸ਼ਤ ਤੱਕ ਵਧਾਇਆ ਗਿਆ ਹੈ। ਵਾਧੂ ਉਪਾਵਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਕਮਜ਼ੋਰ ਵਰਗਾਂ ਦਾ ਸਮਰਥਨ ਕਰਨ ਲਈ 5 ਕਿੱਲੋਗ੍ਰਾਮ ਫ੍ਰੀ ਟ੍ਰੇਡ ਐੱਲਪੀਜੀ (ਐੱਫਟੀਐੱਲ) ਸਿਲੰਡਰਾਂ ਦੀ ਵੰਡ ਦੁੱਗਣੀ ਕਰਨਾ ਸ਼ਾਮਲ ਹੈ।

ਤੇਲ ਮਾਰਕਿਟਿੰਗ ਕੰਪਨੀਆਂ ਐੱਲਪੀਜੀ ਦੀ ਸਹਿਜ ਉਪਲਬਧਤਾ ਨੂੰ ਯਕੀਨੀ ਬਣਾਉਣ, ਵੰਡ ਵਿੱਚ ਪਾਰਦਰਸ਼ਿਤਾ ਬਣਾਏ ਰੱਖਣ ਅਤੇ ਗਲਤ ਕੰਮਾਂ ਦੇ ਵਿਰੁੱਧ ਸਖ਼ਤ ਉਪਾਅ ਲਾਗੂ ਕਰਨ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾ ਰਹੀਆਂ ਹਨ। 

********


(Release ID: 2254145) ਵਿਜ਼ੀਟਰ ਕਾਊਂਟਰ : 10
Read this release in: English