ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਪੈਨਸ਼ਨਰਾਂ ਦੀ ਸਹੂਲਤ ਲਈ ਲੁਧਿਆਣਾ ਵਿੱਚ ਲਾਈਫ਼ ਸਰਟੀਫਿਕੇਟ ਕੈਂਪ ਦਾ ਆਯੋਜਨ, ਸੀਸੀਏ ਪੰਜਾਬ ਪੈਨਸ਼ਨ ਨਾਲ ਸਬੰਧਤ ਮੁੱਦਿਆਂ ਦਾ ਮੌਕੇ 'ਤੇ ਹੱਲ ਕੀਤਾ

Posted On: 16 APR 2026 2:46PM by PIB Chandigarh

ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਉਂਟਸ (CCA), ਪੰਜਾਬ ਸਰਕਲ ਦੇ ਦਫ਼ਤਰ ਵੱਲੋਂ 15 ਅਪ੍ਰੈਲ 2026 ਨੂੰ ਬੀਐਸਐਨਐਲ ਜੀਐਮਟੀਡੀ ਦਫ਼ਤਰ, ਭਾਰਤ ਨਗਰ ਚੌਂਕ, ਲੁਧਿਆਣਾ ਵਿਖੇ ਲਾਈਫ ਸਰਟੀਫਿਕੇਟ (LC) ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ, ਜਿਸ ਦਾ ਉਦੇਸ਼ ਪੈਨਸ਼ਨਰਾਂ ਦੀ ਸਹੂਲਤ ਅਤੇ ਉਨ੍ਹਾਂ ਦੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦਾ ਨਿਵਾਰਨ ਕਰਨਾ ਸੀ। ਲਗਭਗ 60 ਪੈਨਸ਼ਨਰਾਂ ਨੇ ਇਸ ਕੈਂਪ ਵਿੱਚ ਭਾਗ ਲਿਆ।

ਇਹ ਕੈਂਪ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਸਹੂਲਤ ਪ੍ਰਦਾਨ ਕਰਨ ਅਤੇ ਪੈਨਸ਼ਨਰਾਂ, ਵਰਿਸ਼ਠ ਨਾਗਰਿਕਾਂ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਦਰਪੇਸ਼ ਪੈਨਸ਼ਨ ਸੰਬੰਧੀ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ। ਕੈਂਪ ਦੌਰਾਨ ਅਧਿਕਾਰੀਆਂ ਵੱਲੋਂ ਮੌਕੇ ‘ਤੇ ਹੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਪੈਨਸ਼ਨ ਸੰਬੰਧੀ ਮਾਮਲਿਆਂ, ਦਸਤਾਵੇਜ਼ੀ ਲੋੜਾਂ ਅਤੇ ਪੈਨਸ਼ਨ ਪ੍ਰਕਿਰਿਆਵਾਂ ਬਾਰੇ ਮਾਰਗਦਰਸ਼ਨ ਦਿੱਤਾ ਗਿਆ।

ਡਿਜ਼ੀਟਲ ਸੇਵਾਵਾਂ ਜਿਵੇਂ ਕਿ ਜੀਵਨ ਪ੍ਰਮਾਣ, ਆਨਲਾਈਨ ਪੈਨਸ਼ਨ ਸੇਵਾਵਾਂ ਅਤੇ ਡਿਜ਼ੀਟਲ ਇੰਡੀਆ ਹੇਠ ਹੋਰ ਨਾਗਰਿਕ-ਕੇਂਦਰਿਤ ਪਹਿਲਾਂ ਬਾਰੇ ਵੀ ਜਾਗਰੂਕਤਾ ਫੈਲਾਈ ਗਈ, ਜਿਸ ਨਾਲ ਪੈਨਸ਼ਨਰ ਘਰ ਬੈਠੇ ਹੀ ਸੇਵਾਵਾਂ ਦਾ ਲਾਭ ਲੈ ਸਕਣ। ਇਸ ਤੋਂ ਇਲਾਵਾ, ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਵੀ ਭਾਗੀਦਾਰਾਂ ਨਾਲ ਸਾਂਝੀ ਕੀਤੀ ਗਈ।

ਇਸ ਤੋਂ ਅੱਗੇ, ਪੈਨਸ਼ਨਰਾਂ ਨੂੰ ਸਾਈਬਰ ਧੋਖਾਧੜੀ ਅਤੇ ਡਿਜ਼ੀਟਲ ਸੁਰੱਖਿਆ ਬਾਰੇ ਵੀ ਜਾਗਰੂਕ ਕੀਤਾ ਗਿਆ, ਜਿਸ ਵਿੱਚ ਠੱਗੀ ਵਾਲੀਆਂ ਕਾਲਾਂ/ਸੁਨੇਹਿਆਂ, ਫਿਸ਼ਿੰਗ ਕੋਸ਼ਿਸ਼ਾਂ ਤੋਂ ਬਚਾਅ ਅਤੇ ਨਿੱਜੀ ਅਤੇ ਬੈਂਕਿੰਗ ਜਾਣਕਾਰੀ ਦੀ ਸੁਰੱਖਿਆ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।

ਪੈਨਸ਼ਨਰ ਐਸੋਸੀਏਸ਼ਨਾਂ ਨੇ ਸ਼੍ਰੀ ਵਿਜੇਂਦਰ ਐਨ. ਟੰਡਨ, CCA ਪੰਜਾਬ ਦੇ ਕੰਮ ਅਤੇ ਨੇਤ੍ਰਿਤਵ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਮੇਸ਼ਾ ਤੁਰੰਤ ਹੱਲ ਕੀਤਾ ਜਾਂਦਾ ਹੈ। ਭਾਗ ਲੈਣ ਵਾਲੇ ਪੈਨਸ਼ਨਰਾਂ ਨੇ ਇਸ ਪਹਿਲ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਦਫ਼ਤਰਾਂ ਦੇ ਵਾਰ-ਵਾਰ ਚੱਕਰ ਘਟਾਉਂਦੇ ਹਨ ਅਤੇ ਸੇਵਾਵਾਂ ਨੂੰ ਹੋਰ ਸੁਗਮ, ਪਾਰਦਰਸ਼ੀ ਅਤੇ ਸੁਵਿਧਾਜਨਕ ਬਣਾਉਂਦੇ ਹਨ।

CCA ਪੰਜਾਬ ਦੀ ਟੀਮ ਭਵਿੱਖ ਵਿੱਚ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਆਉਟਰੀਚ ਕੈਂਪ ਆਯੋਜਿਤ ਕਰਨ ਲਈ ਵਚਨਬੱਧ ਹੈ, ਤਾਂ ਜੋ ਪੈਨਸ਼ਨਰਾਂ ਨੂੰ ਸਮੇਂ ਸਿਰ, ਕੁਸ਼ਲ ਅਤੇ ਸੁਰੱਖਿਅਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

 

*************

ਐੱਮਪੀ

 


(Release ID: 2252557) ਵਿਜ਼ੀਟਰ ਕਾਊਂਟਰ : 39
Read this release in: English