ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਚੰਡੀਗੜ੍ਹ ਅਤੇ ਹਰਿਆਣਾ ਵਿੱਚ 12-13 ਅਪ੍ਰੈਲ ਨੂੰ 'ਮਾਈ ਭਾਰਤ ਬਜਟ ਕੁਐਸਟ 2026' ਦਾ ਗ੍ਰੈਂਡ ਫਿਨਾਲੇ

​​​​​​​
"ਨਾਰੀ ਸ਼ਕਤੀ: ਵਿਕਸਿਤ ਭਾਰਤ ਦੀ ਆਵਾਜ਼" ਥੀਮ 'ਤੇ ਮਹਿਲਾ ਯੁਵਾ ਸੰਸਦ ਦਾ ਆਯੋਜਨ

Posted On: 10 APR 2026 5:27PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੀ ਅਗਵਾਈ ਹੇਠ ਮਾਈ ਯੂਥ ਇੰਡੀਆ (MY Bharat) ਦੁਆਰਾ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਨੂੰ ਸ਼ਾਮਲ ਕਰਦੇ ਹੋਏ 'ਮਾਈ ਭਾਰਤ ਬਜਟ ਕੁਐਸਟ 2026' ਦੀ ਗ੍ਰੈਂਡ ਫਿਨਾਲੇ ਦਾ ਐਲਾਨ ਕੀਤਾ ਹੈ। ਇਹ ਦੋ ਦਿਨਾਂ ਦਾ ਫਿਨਾਲੇ 12-13 ਅਪ੍ਰੈਲ, 2026 ਨੂੰ ਕਨਵੈਨਸ਼ਨ ਸੈਂਟਰ, ਯੂਆਈਈਟੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ, ਹਰਿਆਣਾ ਵਿਖੇ ਹੋਣ ਵਾਲਾ ਹੈ।


ਇਸ ਸਬੰਧ ਵਿੱਚ, MY Bharat Budget Quest 2026 ਦੇ ਗ੍ਰੈਂਡ ਸੈਲੀਬ੍ਰੇਸ਼ਨ ਦਾ ਐਲਾਨ ਕਰਨ ਲਈ ਸ਼ੁੱਕਰਵਾਰ ਨੂੰ ਹਰਿਆਣਾ ਦੇ ਹਿਸਾਰ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਪ੍ਰੈੱਸ ਕਾਨਫਰੰਸਾਂ ਕੀਤੀਆਂ ਗਈਆਂ।


ਇਹ ਮਹੱਤਵਪੂਰਨ ਸਮਾਗਮ ਦੇਸ਼ ਦੇ ਉਨ੍ਹਾਂ ਪ੍ਰਤਿਭਾਸ਼ਾਲੀ ਨੌਜਵਾਨ ਦਿਮਾਗਾਂ ਨੂੰ ਇੱਕ ਪਲੈਟਫਾਰਮ 'ਤੇ ਇਕੱਠਾ ਕਰਦਾ ਹੈ ਜਿਨ੍ਹਾਂ ਨੇ ਇੱਕ ਬਹੁ-ਪੱਧਰੀ ਰਾਸ਼ਟਰੀ ਮੁਕਾਬਲੇ ਦੇ ਵੱਖ-ਵੱਖ ਪੜਾਵਾਂ ਨੂੰ ਸਫਲਤਾਪੂਰਵਕ ਪਾਸ ਕੀਤਾ ਹੈ। ਇਹ ਦੋ-ਦਿਨਾਂ ਮੰਥਨ ਸੈਸ਼ਨ ਅਕਾਦਮਿਕ ਮਾਹਿਰਾਂ, ਉਦਯੋਗ ਜਗਤ ਦੇ ਨੇਤਾਵਾਂ ਅਤੇ ਵਿਸ਼ਾ ਮਾਹਿਰਾਂ ਨੂੰ ਇਕੱਠਿਆਂ ਲਿਆ ਕੇ ਕੇਂਦਰੀ ਬਜਟ 2026 ਨਾਲ ਸਬੰਧਿਤ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕਰੇਗਾ ਇਸ ਵਿੱਚ 17 ਸਥਾਨਾਂ ‘ਤੇ ਆਯੋਜਿਤ ਪ੍ਰੋਗਰਾਮਾਂ ਰਾਹੀਂ ਦੇਸ਼ ਭਰ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਤੀਨਿਧਤਾ ਕਰਦੇ ਹੋਏ 15,000 ਤੋਂ ਵੱਧ ਨੌਜਵਾਨ ਹਿੱਸਾ ਲੈ ਰਹੇ ਹਨ। ਇਹ ਪਹਿਲ ਭਾਰਤ ਦੀ 'ਅੰਮ੍ਰਿਤ ਪੀੜ੍ਹੀ' ਦੀ ਭਾਵਨਾ ਨੂੰ ਦਰਸਾਉਂਦੀ ਹੈ - ਜੋ ਸਿਰਫ਼ ਦੇਸ਼ ਦੀ ਵਿਰਾਸਤ ਨੂੰ ਅੱਗੇ ਹੀ ਨਹੀਂ ਵਧਾ ਰਹੀ, ਸਗੋਂ ਇਸ ਦੇ ਭਵਿੱਖ ਨੂੰ ਵੀ ਸਰਗਰਮੀ ਨਾਲ ਆਕਾਰ ਵੀ ਦੇ ਰਹੀ ਹੈ।


ਇਹ ਪਹਿਲ 2 ਫਰਵਰੀ, 2026 ਨੂੰ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਦੁਆਰਾ ਸ਼ੁਰੂ ਕੀਤੀ ਗਈ ਸੀ। ਮਾਈ ਭਾਰਤ ਬਜਟ ਕੁਐਸਟ 2026 ਇੱਕ ਪਰਿਵਰਤਨਸ਼ੀਲ ਪਲੈਟਫਾਰਮ ਵਜੋਂ ਉਭਰਿਆ ਹੈ, ਜੋ ਯੁਵਾ ਸ਼ਕਤੀ ਪ੍ਰੇਰਿਤ ਬਜਟ ਮੰਨੇ ਜਾਣ ਵਾਲੇ ਕੇਂਦਰੀ ਬਜਟ 2026 ਨੂੰ ਨੌਜਵਾਨਾਂ ਦੀਆਂ ਇੱਛਾਵਾਂ ਨਾਲ ਜੋੜਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਬਜਟ 2026 ਵਿੱਚ ਸ਼ਾਮਲ ਕੀਤੇ ਗਏ ਕਈ ਵਿਚਾਰ 'ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ' (VBYLD 2026) ਤੋਂ ਪ੍ਰੇਰਿਤ ਹਨ, ਜੋ ਨੀਤੀ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ। 'ਆਤਮ-ਨਿਰਭਰ ਭਾਰਤ' ਅਤੇ ਭਾਗੀਦਾਰੀ ਸ਼ਾਸਨ ਦੇ ਦ੍ਰਿਸ਼ਟੀਕੋਣ ‘ਤੇ ਅਧਾਰਿਤ ਇਹ ਪਹਿਲ ਤਿੰਨ ਪੜਾਵਾਂ ਵਿੱਚ ਆਯੋਜਿਤ ਕੀਤੀ ਗਈ ਸੀ: ਇੱਕ ਰਾਸ਼ਟਰੀ ਕੁਇਜ਼, ਨੌਂ ਵਿਕਾਸ ਥੀਮਾਂ ਨੂੰ ਕਵਰ ਕਰਨ ਵਾਲਾ ਇੱਕ ਲੇਖ ਮੁਕਾਬਲਾ, ਅਤੇ ਰਾਸ਼ਟਰੀ ਅਗਵਾਈ ਨਾਲ ਇੱਕ ਅੰਤਿਮ ਸੰਵਾਦ ਸੈਸ਼ਨ।


ਦੇਸ਼ ਭਰ ਵਿੱਚ, ਇਸ ਪ੍ਰੋਗਰਾਮ ਵਿੱਚ 12 ਲੱਖ ਤੋਂ ਵੱਧ ਨੌਜਵਾਨਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ, ਅਤੇ 46,500 ਤੋਂ ਵੱਧ ਲੇਖ ਪ੍ਰਾਪਤ ਹੋਏ, ਜਿਸ ਨਾਲ ਇਹ ਦੇਸ਼ ਦੇ ਸਭ ਤੋਂ ਵੱਡੇ ਯੁਵਾ ਨੀਤੀ-ਸੰਵਾਦ ਮੁਹਿੰਮਾਂ ਵਿੱਚੋਂ ਇੱਕ ਬਣ ਗਿਆ। ਚੰਡੀਗੜ੍ਹ ਵਿੱਚ, ਚੁਣੇ ਹੋਏ ਭਾਗੀਦਾਰ "ਮਨੁੱਖੀ ਪੂੰਜੀ: ਸਿੱਖਿਆ, ਹੁਨਰ ਵਿਕਾਸ ਅਤੇ ਰੁਜ਼ਗਾਰ ਵਿੱਚ ਨਿਵੇਸ਼" ਅਤੇ "ਮਹਿਲਾ-ਅਗਵਾਈ ਅਤੇ ਸਮਾਵੇਸ਼ੀ ਵਿਕਾਸ - ਇੱਕ ਵਿਕਸਿਤ ਭਾਰਤ ਦੀ ਕੁੰਜੀ" ਵਰਗੇ ਵਿਸ਼ਿਆਂ 'ਤੇ ਹੋਰ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣਗੇ, ਜਿਸ ਨਾਲ ਨੌਜਵਾਨਾਂ ਦੀ ਅਗਵਾਈ ਵਾਲੀ ਨੀਤੀਗਤ ਚਰਚਾ ਨੂੰ ਹੋਰ ਸਸ਼ਕਤ ਬਣਾਇਆ ਜਾਵੇਗਾ।


ਦੋ ਦਿਨਾਂ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਅਰਥਪੂਰਣ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। 12 ਅਪ੍ਰੈਲ, 2026 ਦੀ ਦੁਪਹਿਰ ਨੂੰ, ਮਹਿਲਾ ਭਾਗੀਦਾਰ ਇੱਕ ਵਿਸ਼ੇਸ਼ ਮਹਿਲਾ ਯੁਵਾ ਸੰਸਦ ਵਿੱਚ ਹਿੱਸਾ ਲੈਣਗੀਆਂ। 13 ਅਪ੍ਰੈਲ, 2026 ਨੂੰ, ਪ੍ਰੋਗਰਾਮ ਇੱਕ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ 'ਮੇਰਾ ਭਾਰਤ' ਸੈਸ਼ਨ ਅਤੇ ਦੋ ਮਾਹਿਰ ਪੈਨਲ ਚਰਚਾਵਾਂ ਆਯੋਜਿਤ ਕੀਤੀਆਂ ਜਾਣਗੀਆਂ।


'ਨਾਰੀ ਸ਼ਕਤੀ' ਦੇ ਇੱਕ ਸ਼ਕਤੀਸ਼ਾਲੀ ਪ੍ਰਗਟਾਵੇ ਵਜੋਂ, ਮਹਿਲਾ ਯੁਵਾ ਸੰਸਦ "ਨਾਰੀ ਸ਼ਕਤੀ: ਇੱਕ ਵਿਕਸਿਤ ਭਾਰਤ ਦੀ ਆਵਾਜ਼" ਥੀਮ ‘ਤੇ ਆਯੋਜਿਤ ਕੀਤੀ ਜਾਵੇਗੀ। ਇਸ ਸਮਾਗਮ ਵਿੱਚ, ਮਹਿਲਾ ਭਾਗੀਦਾਰ ਇੱਕ ਮਹਿਲਾ ਰਿਜ਼ਰਵੇਸ਼ਨ ਬਿਲ ਦੇ ਸਬੰਧ ਵਿੱਚ, ਸੰਸਦੀ ਸ਼ੈਲੀ ਵਿੱਚ ਢਾਂਚਾਗਤ ਚਰਚਾ ਵਿੱਚੇ ਸ਼ਾਮਲ ਹੋਣਗੀਆਂ ਅਤੇ ਆਪਣੇ ਵਿਚਾਰ ਇੱਕ ਇੱਕ ਸਿਮੂਲੇਟਿਡ ਵਿਧਾਨਿਕ ਢਾਂਚੇ ਦੇ ਰੂਪ ਵਿੱਚ ਪੇਸ਼ ਕਰਨਗੀਆਂ। ਇਹ ਸੈਸ਼ਨ ਇੱਕ ਮਹਿਲਾ ਚੇਅਰਪਰਸਨ ਦੁਆਰਾ ਸੰਚਾਲਿਤ ਕੀਤਾ ਜਾਵੇਗਾ ਅਤੇ ਅੰਤ ਵਿੱਚ ਇੱਕ ਸਮੂਹਿਕ ਮਤੇ ਨੂੰ ਅਪਣਾਉਣ ਨਾਲ ਸਮਾਪਤ ਹੋਵੇਗਾ, ਜੋ ਨਾਰੀ ਸ਼ਕਤੀ ਦੀ ਸਮੂਹਿਕ ਆਵਾਜ਼ ਨੂੰ ਪ੍ਰਤੀਬਿੰਬਤ ਕਰੇਗਾ।


ਭਾਈਚਾਰਕ ਭਾਗੀਦਾਰੀ ਅਤੇ ਵਾਤਾਵਰਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ, 12 ਅਪ੍ਰੈਲ, 2026 ਦੀ ਸ਼ਾਮ ਨੂੰ ਚੰਡੀਗੜ੍ਹ ਵਿੱਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਸਹਿਯੋਗ ਨਾਲ, 'ਸੰਡੇਜ਼ ਔਨ ਸਾਈਕਲ' ਪਹਿਲਕਦਮੀ ਦਾ ਆਯੋਜਨ ਕੀਤਾ ਜਾਵੇਗਾ। ਇਹ ਰੈਲੀ ਨੌਜਵਾਨਾਂ ਨੂੰ ਗ੍ਰੀਨ ਵਿਕਸਿਤ ਭਾਰਤ' ਲਈ ਆਪਣੇ ਸੰਕਲਪ ਦਾ ਪ੍ਰਦਰਸ਼ਨ ਕਰਨ ਲਈ ਇੱਕਜੁੱਟ ਕਰੇਗੀ ਅਤੇ ਟਿਕਾਊ ਵਿਕਾਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੇ ਪ੍ਰਤੀਕ ਵਜੋਂ ਕੰਮ ਕਰੇਗੀ।


ਇਸ ਸਮਾਗਮ ਦਾ ਮੁੱਖ ਆਕਰਸ਼ਣ 13 ਅਪ੍ਰੈਲ, 2026 ਨੂੰ ਹੋਵੇਗਾ, ਜਦੋਂ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਤੋਂ ਚੁਣੇ ਗਏ 714 ਭਾਗੀਦਾਰ ਕੇਂਦਰੀ ਬਜਟ ਦੇ ਵੱਖ-ਵੱਖ ਪਹਿਲੂਆਂ ਬਾਰੇ ਰਾਸ਼ਟਰੀ ਅਤੇ ਰਾਜ ਪੱਧਰੀ ਟੌਪਰਾਂ ਨਾਲ ਗੱਲਬਾਤ ਕਰਨਗੇ। ਇਹ ਗੱਲਬਾਤ ਭਾਗੀਦਾਰੀ ਸ਼ਾਸਨ ਦੀ ਇੱਕ ਸ਼ਕਤੀਸ਼ਾਲੀ ਉਦਾਹਰਣ ਪੇਸ਼ ਕਰੇਗੀ, ਜਿੱਥੇ ਨੌਜਵਾਨ ਆਪਣੇ ਵਿਚਾਰ, ਇੱਛਾਵਾਂ ਅਤੇ ਨੀਤੀ ਸਬੰਧੀ ਸੁਝਾਅ ਟੌਪ ਲੀਡਰਸ਼ਿਪ ਦੇ ਸਾਹਮਣੇ ਪੇਸ਼ ਕਰਨਗੇ।


ਮਾਈ ਭਾਰਤ ਬਜਟ ਕੁਐਸਟ 2026 ਦਾ ਇਹ ਫਿਨਾਲੇ 'ਯੁਵਾ ਸ਼ਕਤੀ'  ਦੀਆਂ ਸੰਭਾਵਨਾਵਾਂ ਦਾ ਜਸ਼ਨ ਹੈ, ਜੋ ਇਹ ਦਰਸਾਉਂਦਾ ਹੈ ਕਿ ਜਦੋਂ ਕਿਸੇ ਦੇਸ਼ ਦੇ ਨੌਜਵਾਨਾਂ ਨੂੰ ਗਿਆਨ, ਇੱਕ ਪਲੈਟਫਾਰਮ ਅਤੇ ਇੱਕ ਆਵਾਜ਼ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਉਹ ਅਸਾਧਾਰਣ ਤਬਦੀਲੀ ਲਿਆ ਸਕਦੇ ਹਨ। ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਆਉਣ ਵਾਲੇ ਭਾਗੀਦਾਰ 'ਅੰਮ੍ਰਿਤ ਪੀੜੀ' ਦੀ ਊਰਜਾ, ਜਾਗਰੂਕਤਾ ਅਤੇ ਦ੍ਰਿੜ੍ਹਤਾ ਦੇ ਪ੍ਰਤੀਕ ਹਨ, ਜੋ ਭਾਰਤ ਨੂੰ 'ਵਿਕਸਿਤ ਭਾਰਤ @2047' ਦੇ ਦ੍ਰਿਸ਼ਟੀਕੋਣ ਵੱਲ ਅੱਗੇ ਵਧਾ ਰਹੇ ਹਨ।

 

************


(Release ID: 2251030) ਵਿਜ਼ੀਟਰ ਕਾਊਂਟਰ : 52
Read this release in: English