ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (TRAI) ਨੇ ਟੈਲੀਕੌਮ ਖਪਤਕਾਰ ਸੁਰੱਖਿਆ (ਤੇਰ੍ਹਵਾਂ ਸੋਧ) ਨਿਯਮ, 2026 ਦਾ ਡ੍ਰਾਫਟ ਜਾਰੀ ਕੀਤਾ
Posted On:
07 APR 2026 7:18PM by PIB Chandigarh
ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (TRAI) ਨੇ ਅੱਜ ਟੈਲੀਕੌਮ ਖਪਤਕਾਰ ਸੁਰੱਖਿਆ (ਤੇਰ੍ਹਵੀਂ ਸੋਧ) ਨਿਯਮ, 2026 ਦਾ ਡ੍ਰਾਫਟ ਜਾਰੀ ਕੀਤਾ।
TRAI ਨੇ ਇਸ ਤੋਂ ਪਹਿਲਾਂ ਟੈਲੀਕੌਮ ਖਪਤਕਾਰ ਸੁਰੱਖਿਆ (ਬਾਰ੍ਹਵੀਂ ਸੋਧ) ਨਿਯਮ, 2024 ਜਾਰੀ ਕੀਤਾ ਸੀ, ਜਿਸ ਵਿੱਚ ਇਹ ਲਾਜ਼ਮੀ ਕੀਤਾ ਗਿਆ ਸੀ ਕਿ ਹਰੇਕ ਦੂਰਸੰਚਾਰ ਸੇਵਾ ਪ੍ਰਦਾਤਾ ਸਿਰਫ ਵੌਇਸ ਅਤੇ ਐੱਸਐਮਐੱਸ ਲਈ ਘੱਟੋ-ਘੱਟ ਇੱਕ ਵਿਸ਼ੇਸ਼ ਟੈਰਿਫ ਵਾਊਚਰ (STV) ਪ੍ਰਦਾਨ ਕਰੇਗਾ। ਇਸ ਤੋਂ ਬਾਅਦ, ਇਹ ਦੇਖਿਆ ਗਿਆ ਕਿ ਵੌਇਸ ਅਤੇ SMS ਲਈ ਸੀਮਤ ਗਿਣਤੀ ਵਿੱਚ ਵਿਸ਼ੇਸ਼ ਟੈਰਿਫ ਵਾਊਚਰ ਉਪਲਬਧ ਕਰਵਾਏ ਜਾ ਰਹੇ ਹਨ।
ਇਸ ਤੋਂ ਬਾਅਦ ਵੱਖ-ਵੱਖ ਪ੍ਰਤੀਨਿਧਤਾਵਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਘੱਟ ਮਿਆਦ ਵਾਲੇ ਸਿਰਫ ਵੌਇਸ ਅਤੇ ਐੱਸਐੱਮਐੱਸ ਪੈਕ ਦੀਆਂ ਜ਼ਰੂਰਤਾਂ ਵਿਅਕਤ ਕੀਤੀਆਂ ਗਈਆਂ।
ਇਸ ਲਈ ਅਥਾਰਿਟੀ ਨੇ ਇਸ ਮੁੱਦੇ ਦਾ ਸਮਾਧਾਨ ਕਰਨ ਲਈ ਇਹ ਜ਼ਰੂਰੀ ਸਮਝਿਆ ਹੈ ਕਿ ਵਿਸ਼ੇਸ਼ ਟੈਰਿਫ ਵਾਊਚਰ ਦੇ ਅਧੀਨ ਵੌਇਸ, ਐੱਸਐੱਮਐੱਸ ਅਤੇ ਡੇਟਾ ਲਈ ਉਪਲਬਧ ਹਰੇਕ ਵੱਖ-ਵੱਖ ਵੈਧਤਾ ਮਿਆਦ ਨਾਲ ਸੇਵਾ ਪ੍ਰਦਾਤਾਵਾਂ ਨੂੰ ਸਿਰਫ਼ ਵੌਇਸ ਅਤੇ ਐੱਸਐੱਮਐੱਸ ਲਈ ਇੱਕ ਉਸ ਦੇ ਬਰਾਬਰ ਦਾ ਵਿਸ਼ੇਸ਼ ਟੈਰਿਫ ਵਾਊਚਰ ਵੀ ਉਪਲਬਧ ਕਰਵਾਉਣਾ ਹੋਵੇਗਾ। ਅਜਿਹੇ ਵਿਸ਼ੇਸ਼ ਟੈਰਿਫ ਵਾਊਚਰ ਦੀਆਂ ਕੀਮਤਾਂ ਅਨੁਪਾਤਕ ਤੌਰ 'ਤੇ ਘੱਟ ਰੱਖੀਆਂ ਜਾਣਗੀਆਂ।
ਟੈਲੀਕੌਮ ਖਪਤਕਾਰ ਸੁਰੱਖਿਆ (ਤੇਰ੍ਹਵੀਂ ਸੋਧ) ਨਿਯਮ, 2026 ਦਾ ਡ੍ਰਾਫਟ TRAI ਦੀ ਵੈੱਬਸਾਈਟ (www.trai.gov.in) 'ਤੇ ਉਪਲਬਧ ਹੈ। ਹਿਤਧਾਰਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਲਿਖਤੀ ਸੁਝਾਅ 28 ਅਪ੍ਰੈਲ, 2026 ਤੱਕ ਪੇਸ਼ ਕਰਨ। ਸੁਝਾਅ ਇਲੈਕਟ੍ਰੌਨਿਕ ਤੌਰ 'ਤੇ ਸ਼੍ਰੀ ਵਿਜੇ ਕੁਮਾਰ, ਸਲਾਹਕਾਰ (ਵਿੱਤੀ ਅਤੇ ਆਰਥਿਕ ਵਿਸ਼ਲੇਸ਼ਣ), TRAI ਨੂੰ fea1-div@trai.gov.in 'ਤੇ ਭੇਜੇ ਜਾ ਸਕਦੇ ਹਨ।
ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ ਸਲਾਹਕਾਰ (F&EA) ਨਾਲ ਟੈਲੀਫੋਨ ਨੰਬਰ 011-20907773 'ਤੇ ਸੰਪਰਕ ਕੀਤਾ ਜਾ ਸਕਦਾ ਹੈ।
****
ਐੱਨਜੇ/ਆਰਜੀ/ਬਲਜੀਤ ਸਿੰਘ
(Release ID: 2250142)
ਵਿਜ਼ੀਟਰ ਕਾਊਂਟਰ : 13