ਕਾਨੂੰਨ ਤੇ ਨਿਆਂ ਮੰਤਰਾਲਾ
ਕਾਨੂੰਨੀ ਮਾਮਲੇ ਵਿਭਾਗ ਨੇ ਸਵੱਛਤਾ ਪਖਵਾੜਾ 2026 ਦਾ ਆਯੋਜਨ ਕੀਤਾ, ਜਿਸ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਕੰਮ ਵਾਲੀ ਥਾਂ ‘ਤੇ ਅਤੇ ਬਾਹਰ ਸਫਾਈ ਬਣਾਈ ਰੱਖਣ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤੀ ਮਿਲੀ
Posted On:
03 APR 2026 3:49PM by PIB Chandigarh
ਸਵੱਛਤਾ ਪਖਵਾੜਾ 2026 ਦੇ ਤਹਿਤ, ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਕਾਨੂੰਨੀ ਮਾਮਲੇ ਵਿਭਾਗ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਦਰਮਿਆਨ ਸਵੱਛਤਾ, ਸਾਫ-ਸਫਾਈ ਅਤੇ ਜਨਤਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਾਸਤਰੀ ਭਵਨ ਦੇ ਕਾਨਫਰੰਸ ਰੂਮ ਵਿੱਚ ਸਮੂਹਿਕ ਸਵੱਛਤਾ ਸਹੁੰ ਅਤੇ ਸਵੱਛ ਭਾਰਤ ਰਾਸ਼ਟਰੀ ਗਾਇਨ (Swachhata Bharat Anthem) ਦੇ ਨਾਲ ਹੋਈ, ਜਿਸ ਵਿੱਚ ਸਾਫ਼-ਸੁਥਰੇ ਅਤੇ ਸਿਹਤਮੰਦ ਭਾਰਤ ਦੇ ਟੀਚਿਆਂ ਪ੍ਰਤੀ ਭਾਗੀਦਾਰਾਂ ਦੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ ਗਈ। ਕਾਨੂੰਨੀ ਮਾਮਲੇ ਵਿਭਾਗ ਦੇ ਸਕੱਤਰ ਡਾ. ਰਾਜੀਵ ਮਣੀ ਨੇ 02 ਅਪ੍ਰੈਲ, 2026 ਨੂੰ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ।
ਦਫ਼ਤਰ ਦੇ ਪਰਿਸਰ ਵਿੱਚ ਇੱਕ ਹਸਤਾਖਰ ਮੁਹਿੰਮ ਚਲਾਈ ਗਈ, ਜਿਸ ਵਿੱਚ ਕਰਮਚਾਰੀਆਂ ਅਤੇ ਵਿਜ਼ੀਟਰਾਂ ਨੂੰ ਸਵੱਛਤਾ ਪਹਿਲ ਨੂੰ ਆਪਣਾ ਸਰਗਰਮ ਨਾਲ ਸਮਰਥਨ ਦੇਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਸਵੱਛ ਭਾਰਤ ਅਭਿਆਨ ਦੇ ਮੂਲ ਸੰਦੇਸ਼ਾਂ ਨੂੰ ਪ੍ਰਸਾਰਿਤ ਕੀਤਾ ਗਿਆ।
ਵਧੇਰੇ ਭਾਗੀਦਾਰੀ ਅਤੇ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ, ਉਨ੍ਹਾਂ ਸਥਾਨਾਂ 'ਤੇ ਇੱਕ ਸੈਲਫੀ ਬੂਥ ਸਥਾਪਿਤ ਕੀਤਾ ਗਿਆ, ਜਿਸ ਨਾਲ ਭਾਗੀਦਾਰ ਰਚਨਾਤਮਕ ਪ੍ਰਗਟਾਵੇ ਰਾਹੀਂ ਸਫਾਈ ਮੁਹਿੰਮਾਂ ਪ੍ਰਤੀ ਆਪਣਾ ਸਮਰਥਨ ਸਾਂਝਾ ਕਰ ਸਕਣ।
ਇਸ ਤੋਂ ਇਲਾਵਾ, ਸਵੱਛਤਾ ਅਤੇ ਵਾਤਾਵਰਣ ਜਾਗਰੂਕਤਾ ਦੀਆਂ ਕਲਾਤਮਕ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਰੰਗੋਲੀ ਗਤੀਵਿਧੀ ਵੀ ਆਯੋਜਿਤ ਕੀਤੀ ਗਈ।
ਇਨ੍ਹਾਂ ਗਤੀਵਿਧੀਆਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਨਾਲ ਕਾਰਜ ਸਥਾਨਾਂ ‘ਤੇ ਅਤੇ ਬਾਹਰ ਸਵੱਛਤਾ ਬਣਾਈ ਰੱਖਣ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤੀ ਮਿਲੀ।
ਕਾਨੂੰਨੀ ਮਾਮਲੇ ਵਿਭਾਗ ਨਿਰੰਤਰ ਜਾਗਰੂਕਤਾ ਅਤੇ ਸਰਗਰਮ ਭਾਗੀਦਾਰੀ ਰਾਹੀਂ ਸਵੱਛ ਭਾਰਤ ਮੁਹਿੰਮ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।

A6DY.jpeg)


********
ਸਮਰਾਟ/ਏਕੇ
(Release ID: 2248944)
ਵਿਜ਼ੀਟਰ ਕਾਊਂਟਰ : 8