ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਅਤੇ ਏਕੀਕ੍ਰਿਤ ਕਰਨ ਲਈ ਕੀਤੇ ਗਏ ਯਤਨ


767 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਲਈ ਰਾਸ਼ਟਰੀ ਸਿਹਤ ਮਿਸ਼ਨ ਰਾਹੀਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ

ਆਯੁਸ਼ਮਾਨ ਅਰੋਗਿਆ ਮੰਦਿਰਾਂ ਵਿਖੇ ਪ੍ਰਦਾਨ ਕੀਤੀ ਜਾਣ ਵਾਲੀ ਵਿਆਪਕ ਮੁੱਢਲੀ ਸਿਹਤ ਸੰਭਾਲ ਅਧੀਨ ਸੇਵਾਵਾਂ ਦੇ ਪੈਕੇਜ ਵਿੱਚ ਮਾਨਸਿਕ ਸਿਹਤ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ

ਮਾਨਸਿਕ ਸਿਹਤ ਵਿਸ਼ੇਸ਼ਤਾਵਾਂ ਵਿੱਚ ਪੋਸਟ ਗ੍ਰੈਜੂਏਟ ਵਿਭਾਗਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਤੀਜੇ ਪੱਧਰ ਦੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ 25 ਸੈਂਟਰ ਆਫ਼ ਐਕਸੀਲੈਂਸ ਨੂੰ ਪ੍ਰਵਾਨਗੀ ਦਿੱਤੀ ਗਈ

ਦੇਸ਼ ਵਿੱਚ 47 ਸਰਕਾਰੀ ਮਾਨਸਿਕ ਹਸਪਤਾਲ ਹਨ, ਜਿਨ੍ਹਾਂ ਵਿੱਚ ਤਿੰਨ ਕੇਂਦਰੀ ਮਾਨਸਿਕ ਸਿਹਤ ਸੰਸਥਾਵਾਂ ਵੀ ਸ਼ਾਮਲ ਹਨ

ਸਰਕਾਰ ਨੇ 24x7 ਟੈਲੀ-ਮਾਨਸਿਕ ਸਿਹਤ ਸਲਾਹ ਸੇਵਾਵਾਂ ਰਾਹੀਂ ਬਰਾਬਰ, ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਾਲੀ ਮਾਨਸਿਕ ਸਿਹਤ ਸੰਭਾਲ ਤੱਕ ਸਰਵ ਵਿਆਪਕ ਪਹੁੰਚ ਪ੍ਰਦਾਨ ਕਰਨ ਲਈ "ਰਾਸ਼ਟਰੀ ਟੈਲੀ-ਮਾਨਸਿਕ ਸਿਹਤ ਪ੍ਰੋਗਰਾਮ" ਸ਼ੁਰੂ ਕੀਤਾ ਹੈ

ਦੇਸ਼ ਦੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 53 ਟੈਲੀ-ਮਾਨਸ ਸੈੱਲ ਸਥਾਪਿਤ ਕੀਤੇ ਗਏ ਹਨ; ਰਾਜਾਂ ਦੁਆਰਾ ਚੁਣੀ ਗਈ ਭਾਸ਼ਾ ਦੇ ਅਧਾਰ ‘ਤੇ, ਟੈਲੀ-ਮਾਨਸ ਸੇਵਾਵਾਂ 20 ਭਾਸ਼ਾਵਾਂ ਵਿੱਚ ਉਪਲਬਧ ਹਨ

ਟੈਲੀ ਮਾਨਸ ਨੂੰ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 34.34 ਲੱਖ ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਹਨ

ਟੈਲੀ-ਮਾਨਸ ਮੋਬਾਈਲ ਐਪਲੀਕੇਸ਼ਨ ਇੱਕ ਵਿਆਪਕ ਮੋਬਾਈਲ ਪਲੇਟਫਾਰਮ ਹੈ ਜੋ ਤੰਦਰੁਸਤੀ ਤੋਂ ਲੈ ਕੇ ਮਾਨਸਿਕ ਵਿਕਾਰਾਂ ਤੱਕ ਦੇ ਮਾਨਸਿਕ ਸਿਹਤ ਮੁੱਦਿਆਂ ਲਈ ਸਹਾਇਤਾ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਗਿਆ ਹੈ


Posted On: 27 MAR 2026 2:33PM by PIB Chandigarh

ਸਰਕਾਰ ਦੇਸ਼ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ (ਐੱਨਐੱਮਐੱਚਪੀ) ਲਾਗੂ ਕਰ ਰਹੀ ਹੈ। ਐੱਨੈੱਮਐੱਚਪੀ ਦੇ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ (ਡੀਐੱਮਐੱਚਪੀ) ਹਿੱਸੇ ਨੂੰ 767 ਜ਼ਿਲ੍ਹਿਆਂ ਵਿੱਚ ਲਾਗੂ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਰਾਹੀਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਅਤੇ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਪੱਧਰਾਂ 'ਤੇ ਡੀਐੱਮਐੱਚਪੀ ਅਧੀਨ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਬਾਹਰੀ ਮਰੀਜ਼ ਸੇਵਾਵਾਂ, ਮੁਲਾਂਕਣ, ਸਲਾਹ/ਮਨੋਵਿਗਿਆਨਿਕ ਦਖਲਅੰਦਾਜ਼ੀ, ਗੰਭੀਰ ਮਾਨਸਿਕ ਵਿਗਾੜਾਂ ਵਾਲੇ ਵਿਅਕਤੀਆਂ ਲਈ ਚੱਲ ਰਹੀ ਦੇਖਭਾਲ ਅਤੇ ਸਹਾਇਤਾ, ਨਸ਼ਾ ਮੁਕਤੀ, ਆਊਟਰੀਚ ਸੇਵਾਵਾਂ ਅਤੇ ਐਂਬੂਲੈਂਸ ਸੇਵਾਵਾਂ ਆਦਿ ਸ਼ਾਮਲ ਹਨ। ਉਪਰੋਕਤ ਸੇਵਾਵਾਂ ਤੋਂ ਇਲਾਵਾ, ਜ਼ਿਲ੍ਹਾ ਪੱਧਰ 'ਤੇ ਹਸਪਤਾਲ ਵਿੱਚ ਮਰੀਜਾਂ ਦੇ ਇਲਾਜ ਲਈ 10 ਬਿਸਤਰਿਆਂ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ।

ਸਰਕਾਰ ਪ੍ਰਾਇਮਰੀ ਸਿਹਤ ਸੰਭਾਲ ਪੱਧਰ 'ਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਏਕੀਕ੍ਰਿਤ ਕਰਨ ਲਈ ਵੀ ਕਦਮ ਚੁੱਕ ਰਹੀ ਹੈ। ਸਰਕਾਰ ਨੇ 1.7 ਮਿਲੀਅਨ ਤੋਂ ਵੱਧ ਉਪ-ਸਿਹਤ ਕੇਂਦਰਾਂ (ਐੱਸਐੱਚਸੀ) ਅਤੇ ਪ੍ਰਾਇਮਰੀ ਸਿਹਤ ਕੇਂਦਰਾਂ (ਪੀਐੱਚਸੀ) ਨੂੰ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ ਅਪਗ੍ਰੇਡ ਕੀਤਾ ਹੈ। ਮਾਨਸਿਕ ਸਿਹਤ ਸੇਵਾਵਾਂ ਇਹਨਾਂ ਆਯੁਸ਼ਮਾਨ ਅਰੋਗਿਆ ਮੰਦਰਾਂ ਵਿੱਚ ਪ੍ਰਦਾਨ ਕੀਤੇ ਜਾਣ ਵਾਲੇ ਵਿਆਪਕ ਪ੍ਰਾਇਮਰੀ ਸਿਹਤ ਸੰਭਾਲ ਪੈਕੇਜ ਵਿੱਚ ਸ਼ਾਮਲ ਹਨ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਆਯੁਸ਼ਮਾਨ ਅਰੋਗਿਆ ਮੰਦਿਰਾਂ ਵਿੱਚ ਮਾਨਸਿਕ, ਤੰਤੂ ਵਿਗਿਆਨ ਅਤੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਿਕਾਰ (ਐੱਮਐੱਨਐੱਸ) ਲਈ ਵੱਖ-ਵੱਖ ਵਿਭਾਗਾਂ ਲਈ ਸੰਚਾਲਨ ਦਿਸ਼ਾ-ਨਿਰਦੇਸ਼ ਅਤੇ ਸਿਖਲਾਈ ਮੈਨੂਅਲ ਜਾਰੀ ਕੀਤੇ ਗਏ ਹਨ।

ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ (ਐੱਨਐੱਮਐੱਚਪੀ) ਦੇ ਤੀਜੇ ਦਰਜੇ ਦੇ ਦੇਖਭਾਲ ਹਿੱਸੇ ਦੇ ਤਹਿਤ, ਮਾਨਸਿਕ ਸਿਹਤ ਵਿਸ਼ੇਸ਼ਤਾਵਾਂ ਵਿੱਚ ਪੋਸਟ ਗ੍ਰੈਜੂਏਟ ਵਿਭਾਗਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਤੀਜੇ ਦਰਜੇ ਦੀ ਦੇਖਭਾਲ ਸਹੂਲਤਾਂ ਪ੍ਰਦਾਨ ਕਰਨ ਲਈ 25 ਸੈਂਟਰ ਆਫ਼ ਐਕਸੀਲੈਂਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਮਾਨਸਿਕ ਸਿਹਤ ਵਿਸ਼ੇਸ਼ਤਾਵਾਂ ਵਿੱਚ 47 ਪੋਸਟ ਗ੍ਰੈਜੂਏਟ ਵਿਭਾਗਾਂ ਨੂੰ ਮਜ਼ਬੂਤ ਕਰਨ ਲਈ 19 ਸਰਕਾਰੀ ਮੈਡੀਕਲ ਕਾਲੇਜਾਂ/ਸੰਸਥਾਵਾਂ ਨੂੰ ਸਹਾਇਤਾ ਵੀ ਪ੍ਰਦਾਨ ਕੀਤੀ ਹੈ।

ਦੇਸ਼ ਵਿੱਚ 47 ਸਰਕਾਰੀ ਮਾਨਸਿਕ ਹਸਪਤਾਲ ਹਨ, ਜਿਨ੍ਹਾਂ ਵਿੱਚ ਤਿੰਨ ਕੇਂਦਰੀ ਮਾਨਸਿਕ ਸਿਹਤ ਸੰਸਥਾਵਾਂ ਸ਼ਾਮਲ ਹਨ: ਨੈਸ਼ਨਲ ਇੰਸਟੀਟਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸਿਜ਼, ਬੰਗਲੁਰੂ, ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਰੀਜ਼ਨਲ ਇੰਸਟੀਟਿਊਟ ਆਫ਼ ਮੈਂਟਲ ਹੈਲਥ, ਤੇਜਪੁਰ, ਅਸਾਮ ਅਤੇ ਸੈਂਟਰਲ ਇੰਸਟੀਟਿਊਟ ਆਫ਼ ਸਾਈਕਾਇਟ੍ਰੀ, ਰਾਂਚੀ। ਸਾਰੇ ਏਮਸ ਵਿੱਚ ਮਾਨਸਿਕ ਸਿਹਤ ਸੇਵਾਵਾਂ ਵੀ ਉਪਲਬਧ ਹਨ।

ਸਰਕਾਰ ਨੇ 10 ਅਕਤੂਬਰ, 2022 ਨੂੰ "ਰਾਸ਼ਟਰੀ ਟੈਲੀ-ਮਾਨਸਿਕ ਸਿਹਤ ਪ੍ਰੋਗਰਾਮ" (ਐੱਨਟੀਐੱਮਐੱਚਪੀ) ਸ਼ੁਰੂ ਕੀਤਾ, ਜੋ ਕਿ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ ਦੀ ਡਿਜੀਟਲ ਬਾਂਹ ਵਜੋਂ ਕੰਮ ਕਰਦਾ ਹੈ। ਇਸਦਾ ਉਦੇਸ਼ 24/7 ਟੈਲੀ-ਮਾਨਸਿਕ ਸਿਹਤ ਸਲਾਹ ਸੇਵਾਵਾਂ ਰਾਹੀਂ ਸਾਰਿਆਂ ਨੂੰ ਬਰਾਬਰ, ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਾਲੀ ਮਾਨਸਿਕ ਸਿਹਤ ਦੇਖਭਾਲ ਪ੍ਰਦਾਨ ਕਰਨਾ ਹੈ। ਇਸ ਉਦੇਸ਼ ਲਈ ਇੱਕ ਦੇਸ਼ ਵਿਆਪੀ ਟੋਲ-ਫ੍ਰੀ ਨੰਬਰ (14416) ਸਥਾਪਿਤ ਕੀਤਾ ਗਿਆ ਹੈ।

3 ਮਾਰਚ, 2026 ਤੱਕ, ਦੇਸ਼ ਭਰ ਦੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 53 ਟੈਲੀਮਾਨਸ ਸੈੱਲ ਸਥਾਪਿਤ ਕੀਤੇ ਗਏ ਹਨ। ਟੈਲੀਮਾਨਸ ਸੇਵਾਵਾਂ 20 ਭਾਸ਼ਾਵਾਂ ਵਿੱਚ ਉਪਲਬਧ ਹਨ, ਜੋ ਕਿ ਰਾਜਾਂ ਦੁਆਰਾ ਚੁਣੀ ਗਈ ਭਾਸ਼ਾ ਦੇ ਅਧਾਰ ਤੇ ਹਨ। ਆਪਣੀ ਸ਼ੁਰੂਆਤ ਤੋਂ ਲੈ ਕੇ, ਹੈਲਪਲਾਈਨ ਨੰਬਰ ‘ਤੇ 34.34 ਲੱਖ ਤੋਂ ਵੱਧ ਕਾਲਾਂ ਪ੍ਰਾਪਤ ਹੋਇਆਂ ਹਨ ਅਤੇ ਉਹਨਾਂ ਦਾ ਸਹੀ ਢੰਗ ਨਾਲ ਹੱਲ ਕੀਤਾ ਹੈ।

ਸਰਕਾਰ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ (10 ਅਕਤੂਬਰ, 2024) ਦੇ ਮੌਕੇ 'ਤੇ ਟੈਲੀਮਾਨਸ ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ ਹੈ। ਟੈਲੀਮਾਨਸ ਮੋਬਾਈਲ ਐਪਲੀਕੇਸ਼ਨ ਇੱਕ ਵਿਆਪਕ ਮੋਬਾਈਲ ਪਲੇਟਫਾਰਮ ਹੈ ਜੋ ਮਾਨਸਿਕ ਸਿਹਤ ਮੁੱਦਿਆਂ, ਜਿਵੇਂ ਕਿ ਸਿਹਤਮੰਦ ਜੀਵਨ ਸ਼ੈਲੀ ਅਤੇ ਮਾਨਸਿਕ ਵਿਕਾਰਾਂ ਲਈ ਸਹਾਇਤਾ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਸਰਕਾਰ ਨੇ ਟੈਲੀਮਾਨਸ ਦੇ ਤਹਿਤ ਇੱਕ ਵੀਡੀਓ ਸਲਾਹ-ਮਸ਼ਵਰਾ ਸੁਵਿਧਾ ਵੀ ਸ਼ੁਰੂ ਕੀਤੀ ਹੈ, ਜੋ ਕਿ ਮੌਜੂਦਾ ਆਡੀਓ ਕਾਲਿੰਗ ਸੁਵਿਧਾ ਦਾ ਇੱਕ ਅਪਗ੍ਰੇਡ ਸੰਸਕਰਣ ਹੈ।

 

ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*******

ਐੱਸਆਰ/ਬਲਜੀਤ ਸਿੰਘ
HFW/PQ-Steps taken to Integrate Mental Healthcare Services/27 March 2026/5


(Release ID: 2248497) ਵਿਜ਼ੀਟਰ ਕਾਊਂਟਰ : 12
Read this release in: English , हिन्दी