ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ‘ਮਾਟੀ-9’ ਮਹੋਤਸਵ ਵਿੱਚ ਪੂਰਵਾਂਚਲ ਦੀ ਸੱਭਿਆਚਾਰਕ ਵਿਰਾਸਤ ਦੀ ਸ਼ਲਾਘਾ ਕੀਤੀ
Posted On:
31 MAR 2026 9:33PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਪੂਰਵਾਂਚਲ ਮਹੋਤਸਵ ‘ਮਾਟੀ-9’ ਵਿੱਚ ਇੱਕ ਵਿਸ਼ੇਸ਼ ਸਭਾ ਨੂੰ ਸੰਬੋਧਨ ਕੀਤਾ। ਇਹ ਮਹੋਤਸਵ ਪੂਰਵਾਂਚਲ ਖੇਤਰ ਦੀ ਕਲਾਂ, ਖਾਣ-ਪਾਣ, ਟੂਰਿਜ਼ਮ ਅਤੇ ਵਿਰਾਸਤ ਦੇ ਜਸ਼ਨ ਨੂੰ ਸਮਰਪਿਤ ਹੈ। “ਮਾਟੀ” (ਮਿੱਟੀ) ਵਿਸ਼ੇ ‘ਤੇ ਅਧਾਰਿਤ ਇਹ ਪ੍ਰੋਗਰਾਮ ਇਸ ਖੇਤਰ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਜੱਦੀ ਜੜ੍ਹਾਂ ਵਿਚਾਲੇ ਡੂੰਘੇ ਸਬੰਧ ਨੂੰ ਰੇਖਾਂਕਿਤ ਕਰਦਾ ਹੈ।
ਇਸ ਮੌਕੇ 'ਤੇ ਸ਼੍ਰੀ ਬਿਰਲਾ ਨੇ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਪਛਾਣ ਵਿੱਚ ਪੂਰਵਾਂਚਲ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੂਰਵਾਂਚਲ ਦੀ "ਮਾਟੀ" ਸਿਰਫ਼ ਮਿੱਟੀ ਨਹੀਂ ਹੈ; ਇਹ ਲਚਕੀਲੇਪਣ, ਪਰੰਪਰਾ ਅਤੇ ਜੀਵੰਤ ਭਾਈਚਾਰਕ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ, "ਸਾਡੀ ਮਿੱਟੀ ਦੀ ਖੁਸ਼ਬੂ ਹੀ ਸਾਡੀ ਪਛਾਣ ਨੂੰ ਪਰਿਭਾਸ਼ਿਤ ਕਰਦੀ ਹੈ"। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਮਾਟੀ 9' ਵਰਗੇ ਉਤਸਵ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹਨ ਕਿ ਨੌਜਵਾਨ ਵਿਸ਼ਵਵਿਆਪੀ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ।
ਸੱਭਿਆਚਾਰਕ ਸੰਭਾਲ ਦੀ ਜ਼ਰੂਰਤ ‘ਤੇ ਚਾਣਨਾ ਪਾਉਂਦੇ ਹੋਏ, ਸ਼੍ਰੀ ਬਿਰਲਾ ਨੇ ਸਥਾਨਕ ਬੋਲੀਆਂ, ਲੋਕ ਕਲਾਵਾਂ ਅਤੇ ਪਰੰਪਰਾਗਤ ਵਿਅੰਜਨਾਂ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਤੱਤ ਨਾ ਸਿਰਫ਼ ਇਤਿਹਾਸ ਨੂੰ ਸੰਭਾਲਦੇ ਹਨ, ਸਗੋਂ ਭਾਰਤ ਦੇ ਰਾਸ਼ਟਰੀ ਤਾਣੇ-ਬਾਣੇ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਪੂਰਵਾਂਚਲ ਦੇ ਸੱਭਿਆਚਾਰਕ ਟੂਰਿਜ਼ਮ ਦੇ ਕੇਂਦਰ ਵਜੋਂ ਉਭਰਨ ‘ਤੇ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਥੇ ਦੀ ਵਿਲੱਖਣ ਵਿਰਾਸਤ ਸਥਾਨਕ ਉਦਮੱਤਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ।
ਉਨ੍ਹਾਂ ਨੇ ਪੂਰਵਾਂਚਲ ਦੇ ਪ੍ਰਵਾਸੀਆਂ (diaspora) ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਇੱਥੇ ਦੇ ਲੋਕ ਅਪਣੀ ਮਾਤ੍ਰਭੂਮੀ ਦੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ ਹੈ ਅਤੇ ਆਲਮੀ ਪ੍ਰਗਤੀ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ।
ਸ਼੍ਰੀ ਬਿਰਲਾ ਨੇ ਕਿਹਾ, “ਅੱਜ ਪੂਰਵਾਂਚਲ ਦੇ ਲੋਕਾਂ ਨੇ ਦੇਸ਼ ਅਤੇ ਦੁਨੀਆ ਭਰ ਵਿੱਚ ਆਪਣੀ ਇੱਕ ਵੱਖ ਪਛਾਣ ਬਣਾਈ ਹੈ।” ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸੰਸਦ ਦੇ ਗਲਿਆਰਿਆਂ ਤੋਂ ਲੈ ਕੇ ਪੇਂਡੂ ਸਮਾਜ ਦੇ ਜ਼ਮੀਨੀ ਪੱਧਰ ਤੱਕ - ਅਤੇ ਸਥਾਨਕ ਪਿੰਡਾਂ ਤੋਂ ਲੈ ਕੇ ਅੰਤਰਰਾਸ਼ਟਰੀ ਮੰਚਾਂ ਤੱਕ - ਪੂਰਵਾਂਚਲ ਦੇ ਲੋਕਾਂ ਦੀ ਪ੍ਰਤਿਭਾ ਅਤੇ ਵਚਨਬੱਧਤਾ ਰਾਸ਼ਟਰ ਲਈ ਇੱਕ ਪ੍ਰੇਰਨਾਦਾਇਕ ਸ਼ਕਤੀ ਬਣੀ ਹੋਈ ਹੈ।
************
ਏਐੱਮ/ਸ਼ੀਨਮ ਜੈਨ
(Release ID: 2247848)
ਵਿਜ਼ੀਟਰ ਕਾਊਂਟਰ : 9