ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੈਂਸਰ ਸਕ੍ਰੀਨਿੰਗ ਵਿੱਚ ਏਆਈ ਦੀ ਵਰਤੋਂ ਲਈ ਚੁੱਕੇ ਗਏ ਕਦਮ


ਭਾਰਤ ਏਆਈ ਮਿਸ਼ਨ ਦੇ ਤਹਿਤ ਏਆਈ-ਅਧਾਰਿਤ ਸਕ੍ਰੀਨਿੰਗ, ਇਲਾਜ ਅਤੇ ਕੈਂਸਰ ਕੇਅਰ ਸੌਲਿਊਸ਼ਨਜ਼ ਨੂੰ ਹੁਲਾਰਾ ਦੇਣ ਲਈ ਕੈਂਸਰ ਏਆਈ ਅਤੇ ਤਕਨਾਲੋਜੀ ਚੁਣੌਤੀ (CATCH) ਗ੍ਰਾਂਟ ਪ੍ਰੋਗਰਾਮ ਦਾ ਉਦਘਾਟਨ

ਭਾਰਤੀ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆਉਣ ਦੇ ਮਕਸਦ ਨਾਲ ਮੰਤਰਾਲੇ ਨੇ ਭਾਰਤ ਏਆਈ ਸਮਿਟ ਵਿੱਚ ਨੈਤਿਕ ਏਆਈ ਮਾਰਗਦਰਸ਼ਨ ਲਈ ਐੱਸਏਐੱਚਆਈ – (SAHI) ਅਤੇ ਸਿਹਤ ਏਆਈ ਬੈਂਚਮਾਰਕਿੰਗ ਲਈ ਬੀਓਡੀਐੱਚ- (BODH) ਲਾਂਚ ਕੀਤੇ

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਇੱਕ ਸੈਂਡਬੌਕਸ ਵਾਤਾਵਰਣ ਅਤੇ ਏਕੀਕਰਣ ਟੂਲਕਿੱਟ ਪ੍ਰਦਾਨ ਕਰਦਾ ਹੈ, ਜਿਸ ਨਾਲ ਹੈਲਥ ਟੈਕਨੋਲੋਜੀ ਡਿਵੈਲਪਰਜ਼ ਏਆਈ ਸਕ੍ਰੀਨਿੰਗ ਟੂਲਸ ਸਮੇਤ ਆਪਣੀਆਂ ਐਪਲੀਕੇਸ਼ਨਾਂ/ਸਾਫਟਵੇਅਰ ਨੂੰ ਏਕੀਕ੍ਰਿਤ ਕਰ ਸਕਦੇ ਹਨ

NPNCD ਦੇ ਤਹਿਤ ਨੈਸ਼ਨਲ NCD ਪੋਰਟਲ, ਏਬੀਐੱਚਏ ਏਕੀਕਰਣ (ABHA Integration) ਨਾਲ ਕੈਂਸਰ ਅਤੇ ਸਧਾਰਣ ਐੱਨਸੀਡੀ ਲਈ ਡਿਜੀਟਲ ਸਕ੍ਰੀਨਿੰਗ ਰੈਫਰਲ ਅਤੇ ਦੇਖਭਾਲ ਨਿਰੰਤਰਤਾ ਨੂੰ ਸਮਰੱਥ ਬਣਾਉਂਦਾ ਹੈ


Posted On: 24 MAR 2026 4:41PM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇੰਡੀਆ ਏਆਈ ਮਿਸ਼ਨ ਦੇ ਅਧੀਨ, ਨੈਸ਼ਨਲ ਕੈਂਸਰ ਗ੍ਰਿਡ (ਐੱਨਸੀਜੀ) ਦੇ ਸਹਿਯੋਗ ਨਾਲ ਕੈਂਸਰ ਏਆਈ ਐਂਡ ਟੈਕਨੋਲੋਜੀ ਚੈਲੇਂਜ (CATCH) ਗ੍ਰਾਂਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ ਕੈਂਸਰ ਕੇਅਰ ਦੇ ਸਾਰੇ ਪੜਾਵਾਂ ਵਿੱਚ ਏਆਈ –ਅਧਾਰਿਤ ਸਕ੍ਰੀਨਿੰਗ ਦੇ ਵਿਕਾਸ, ਪਾਇਲਟ ਟੈਸਟਿੰਗ ਅਤੇ ਪ੍ਰਮਾਣਿਕਤਾ ਲਈ ਡਾਇਗਨੌਸਟਿਕ ਸੰਸਥਾਵਾਂ ਅਤੇ ਟੈਕਨੋਲੋਜੀ ਇਨੋਵੇਟਰਜ਼ ਤੋਂ ਸਹਿਯੋਗੀ ਪ੍ਰਸਤਾਵਾਂ ਦੀ ਮੰਗ ਕਰਦਾ ਹੈ, ਜਿਸ ਵਿੱਚ ਏਆਈ ਸਮਰੱਥ ਸਕ੍ਰੀਨਿੰਗ ਅਤੇ ਡਾਇਗਨੌਸਟਿਕ ਮਾਮਲੇ ਹਨ। ਚੁਣੇ ਹੋਏ ਪ੍ਰੋਜੈਕਟਾਂ ਨੂੰ 50 ਲੱਖ ਰੁਪਏ ਤੱਕ ਦੀ ਪਾਇਲਟ ਫੰਡਿੰਗ (ਮੀਲ-ਪੁਆਇੰਟ-ਅਧਾਰਿਤ) ਪ੍ਰਾਪਤ ਹੋਵੇਗੀ, ਜਿਸ ਵਿੱਚ ਕਲੀਨਿਕਲ ਤਿਆਰੀ ਦੇ ਪ੍ਰਦਰਸ਼ਨ 'ਤੇ ਵਿਆਪਕ ਵਰਤੋਂ ਲਈ 1 ਕਰੋੜ ਰੁਪਏ ਤੱਕ ਦੀ ਵਾਧੂ ਸਹਾਇਤਾ ਵੀ ਉਪਲਬਧ ਹੋਵੇਗੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 17 ਫਰਵਰੀ 2026 ਨੂੰ ਇੰਡੀਆ ਏਆਈ ਇੰਪੈਕਟ ਸਮਿਟ ਦੌਰਾਨ 'ਭਾਰਤ ਵਿੱਚ ਸਿਹਤ ਸੰਭਾਲ ਵਿੱਚ ਏਆਈ ਲਈ ਰਣਨੀਤੀ' (SAHI) ਅਤੇ 'ਬੈਂਚਮਾਰਕਿੰਗ ਓਪਨ ਡੇਟਾ ਪਲੇਟਫਾਰਮ ਫਾਰ ਹੈਲਥ ਏਆਈ' (BODH) ਦੀ ਸ਼ੁਰੂਆਤ ਕੀਤੀ ਹੈ। SAHI ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸੁਰੱਖਿਅਤ, ਨੈਤਿਕ, ਸਬੂਤ-ਅਧਾਰਿਤ, ਜ਼ਿੰਮੇਵਾਰ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਾਇਕ ਬਣਾਉਣ ਲਈ ਇੱਕ ਨੈਸ਼ਨਲ ਗਾਈਡੈਂਸ ਫ੍ਰੇਮਵਰਕ ਹੈ। 'ਬੈਂਚਮਾਰਕਿੰਗ ਓਪਨ ਡੇਟਾ ਪਲੈਟਫਾਰਮ ਫਾਰ ਹੈਲਥ ਏਆਈ' (BODH) ਵੱਡੇ ਪੈਮਾਨੇ 'ਤੇ ਤਾਇਨਾਤੀ ਤੋਂ ਪਹਿਲਾਂ ਏਆਈ ਸੌਲਿਊਸ਼ਨਾਂ ਦੀ ਟੈਸਟਿੰਗ ਅਤੇ ਬੈਂਚਮਾਰਕਿੰਗ ਲਈ ਇੱਕ ਢਾਂਚਾਗਤ ਵਿਧੀ ਪ੍ਰਦਾਨ ਕਰਦਾ ਹੈ। SAHI ਨੂੰ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਦੇ ਸਾਰੇ ਵੱਡੇ ਹਿੱਸੇਦਾਰਾਂ, ਜਿਸ ਵਿੱਚ ਅਕਾਦਮਿਕਤਾ ਵੀ ਸ਼ਾਮਲ ਹੈ, ਦੇ ਨਾਲ ਡੂੰਘਾਈ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਵਿਕਸਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, BODH ਨੂੰ ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ, ਕਾਨਪੁਰ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤਾ ਗਿਆ ਹੈ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ABDM) ਇੱਕ ਸੈਂਡਬੌਕਸ ਵਾਤਾਵਰਣ ਅਤੇ ਏਕੀਕਰਣ ਟੂਲਕਿੱਟ ਪ੍ਰਦਾਨ ਕਰਦਾ ਹੈ, ਜੋ ਕਿ ਹੈਲਥ ਟੈਕਨੋਲੋਜੀ ਡਿਵੈਲਪਰਸ ਨੂੰ ਏਆਈ ਸਕ੍ਰੀਨਿੰਗ ਟੂਲਸ ਸਮੇਤ ਆਪਣੇ ਐਪਲੀਕੇਸ਼ਨ/ਸਾਫਟਵੇਅਰ ਨੂੰ ਏਕੀਕ੍ਰਿਤ ਕਰਨ ਦੀ ਸਹੂਲਤ ਦਿੰਦਾ ਹੈ।


ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਨੌਨ-ਕਮਿਊਨੀਕੇਬਲ ਡਿਜੀਜ਼ (ਐੱਨਪੀਐੱਨਸੀਡੀ) ਦੇ ਤਹਿਤ ਬਣਾਇਆ ਗਿਆ ਹੈ, ਨੈਸ਼ਨਲ ਐੱਨਸੀਡੀ ਬ੍ਰੈਸਟ, ਸਰਵਾਈਕਲ ਅਤੇ ਓਰਲ ਕੈਂਸਰ ਜਿਹੇ ਆਮ ਐੱਨਸੀਡੀਜ਼ ਲਈ ਆਬਾਦੀ ਗਣਨਾ, ਜੋਖਮ ਮੁਲਾਂਕਣ, ਸਕ੍ਰੀਨਿੰਗ, ਰੈਫਰਲ ਅਤੇ ਨਿਰੰਤਰ ਦੇਖਭਾਲ ਲਈ ਇੱਕ ਵਿਆਪਕ ਡਿਜੀਟਲ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਹ ਪੋਰਟਲ ਫਰੰਟਲਾਈਨ ਸਿਹਤ ਕਰਮਚਾਰੀਆਂ (ASHA/ANM) ਅਤੇ ਸਹੂਲਤ ਪੱਧਰ ਦੇ ਸਟਾਫ ਲਈ ਮੋਬਾਈਲ ਅਤੇ ਵੈੱਬ ਐਪਸ ਨੂੰ ਏਕੀਕ੍ਰਿਤ ਕਰਦਾ ਹੈ, ਜਿਸ ਨਾਲ ਪ੍ਰਾਇਮਰੀ ਹੈਲਥ ਸੈਂਟਰਾਂ (PHCs), ਕਮਿਊਨਿਟੀ ਹੈਲਥ ਸੈਂਟਰਾਂ (CHCs) ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਡੇਟਾ ਕੈਪਚਰ ਅਤੇ ਫਾਲੋ-ਅੱਪ ਕੀਤਾ ਜਾ ਸਕਦਾ ਹੈ। ਇਹ ਆਭਾ (ਆਯੁਸ਼ਮਾਨ ਭਾਰਤ ਹੈਲਥ ਅਕਾਊਂਟ) ਆਈਡੀ ਨਾਲ ਜੁੜਿਆ ਹੋਇਆ ਹੈ ਅਤੇ ਪੂਰੇ ਹੈਲਥ ਸਿਸਟਮ ਵਿੱਚ ਮਾਣਕੀਕ੍ਰਿਤ ਇਲੈਕਟ੍ਰੌਨਿਕ ਹੈਲਥ ਰਿਕਾਰਡਾਂ, ਸੁਚਾਰੂ ਰੈਫਰਲ ਅਤੇ ਸਕ੍ਰੀਨਿੰਗ ਅਤੇ ਨਤੀਜਿਆਂ ਦੀ ਰੀਅਲ ਟਾਈਮ ਮੌਨੀਟਰਿੰਗ ਦਾ ਸਮਰਥਨ ਕਰਦਾ ਹੈ।

ਐੱਨਐੱਚਐੱਮ ਦੇ ਤਹਿਤ ਵਿੱਤੀ ਵਰ੍ਹੇ 2021-22 ਤੋਂ 2025-2026 ਦੀ ਮਿਆਦ ਦੌਰਾਨ ਗੈਰ-ਸੰਚਾਰੀ ਬਿਮਾਰੀਆਂ ਲਈ ਨੈਸ਼ਨਲ ਪ੍ਰੋਗਰਾਮ (NP-NCD) ਲਈ ਪ੍ਰਵਾਨਗੀ ਐੱਸਪੀਆਈਪੀ ਦਾ ਵੇਰਵਾ ਇਸ ਪ੍ਰਕਾਰ ਹੈ:

ਵਰ੍ਹੇ

ਐੱਸਪੀਆਈਪੀ ਪ੍ਰਵਾਨਗੀਆਂ (ਲੱਖ ਰੁਪਏ ਵਿੱਚ)

2021–22

60,659.39

2022–23

1,18,470.27

2023–24

1,16,823.45

2024–25

1,51,052.88

2025-26

1,30,288.67

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਐੱਸਆਰ/ਏਕੇ

HFW/Steps taken to use AI in Cancer Screening/24 March 2026/2


(Release ID: 2245218) ਵਿਜ਼ੀਟਰ ਕਾਊਂਟਰ : 9