ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਆਧਾਰ ਦੁਨੀਆ ਦੀ ਸਭ ਤੋਂ ਵੱਡੀ ਬਾਇਓਮੈਟ੍ਰਿਕ ਪਛਾਣ ਪ੍ਰਣਾਲੀ ਹੈ ਅਤੇ ਲਗਭਗ 134 ਕਰੋੜ ਸਰਗਰਮ ਆਧਾਰ ਧਾਰਕ ਹਨ


ਆਧਾਰ ਈਕੋਸਿਸਟਮ ਗੋਪਨੀਯਤਾ ਦੀ ਰੱਖਿਆ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਜਨਸੰਖਿਆ ਡੇਟਾ ਨੂੰ ਸਥਿਰ ਅਤੇ ਗਤੀਸ਼ੀਲ ਦੋਵਾਂ ਸਥਿਤੀਆਂ ਵਿੱਚ ਐਨਕ੍ਰਿਪਟਡ ਰੱਖਦਾ ਹੈ

ਅਧਾਰ ਡੇਟਾ ਸਿਰਫ਼ ਭਾਰਤ ਵਿੱਚ ਹੀ ਸਟੋਰ ਅਤੇ ਪ੍ਰੋਸੈੱਸ ਕੀਤਾ ਜਾਂਦਾ ਹੈ

Posted On: 18 MAR 2026 4:03PM by PIB Chandigarh

ਆਧਾਰ, ਜੋ ਕਿ ਯੂਨਿਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂਆਈਡੀਏਆਈ) ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ, ਦੁਨੀਆ ਦੀ ਸਭ ਤੋਂ ਵੱਡੀ ਬਾਇਓਮੈਟ੍ਰਿਕ ਪਛਾਣ ਪ੍ਰਣਾਲੀ ਹੈ ਅਤੇ ਇਸ ਵਿੱਚ ਲਗਭਗ 1.34 ਬਿਲੀਅਨ ਸਰਗਰਮ ਆਧਾਰ ਧਾਰਕ ਹਨ ਇਸਨੇ 17,000 ਕਰੋੜ ਤੋਂ ਵੱਧ ਪ੍ਰਮਾਣੀਕਰਣ ਸਬੰਧੀ ਲੈਣ-ਦੇਣ ਪੂਰੇ ਕੀਤੇ ਹਨ।

ਯੂਆਈਡੀਏਆਈ ਦੀ ਆਧਾਰ ਪ੍ਰਮਾਣੀਕਰਣ ਸੇਵਾ:

ਯੂਆਈਡੀਏਆਈ ਅਧਿਕਾਰਿਤ ਸੰਸਥਾਵਾਂ ਨੂੰ ਆਧਾਰ ਪ੍ਰਮਾਣੀਕਰਣ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਰਾਹੀਂ ਕਿਸੇ ਵਿਅਕਤੀ ਦੇ ਆਧਾਰ ਨੰਬਰ ਅਤੇ ਸਬੰਧਿਤ ਪਛਾਣ ਸਬੰਧੀ ਜਾਣਕਾਰੀ ਦਾ ਅਧਾਰ ਡੇਟਾਬੇਸ ਦੇ ਨਾਲ ਪ੍ਰਮਾਣਿਤ ਕੀਤਾ ਜਾਂਦਾ ਹੈ ਇਹ ਪੁਸ਼ਟੀਕਰਣ ਸੰਸਥਾ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਓਟੀਪੀ, ਬਾਇਓਮੈਟ੍ਰਿਕ (ਫਿੰਗਰਪ੍ਰਿੰਟ, ਅੱਖਾਂ ਦੀ ਪੁਤਲੀ, ਚਿਹਰਾ) ਜਾਂ ਜਨਸੰਖਿਆ ਵੇਰਵਿਆਂ ਦੀ ਵਰਤੋਂ ਕਰਕੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਦਾ ਹੈ

ਅਧਿਕਾਰਿਤ ਸੰਸਥਾਵਾਂ ਦੁਆਰਾ ਵਰਤਿਆ ਜਾਂਦਾ ਆਧਾਰ ਫੇਸ ਪ੍ਰਮਾਣੀਕਰਣ ਏਆਈ/ਮਸ਼ੀਨ ਲਰਨਿੰਗ ਤਕਨਾਲੋਜੀ 'ਤੇ ਅਧਾਰਿਤ ਹੈ, ਜੋ ਚਿਹਰੇ ਦੇ ਬਾਇਓਮੈਟ੍ਰਿਕਸ ਦਾ ਸਹੀ ਪ੍ਰਮਾਣੀਕਰਣ ਨੂੰ ਸਮਰੱਥ ਬਣਾਉਂਦਾ ਹੈ

ਆਧਾਰ ਪ੍ਰਮਾਣੀਕਰਣ ਸੇਵਾਵਾਂ ਦੀ ਵਰਤੋਂ ਕਰਨ ਦੀ ਇੱਛਾ ਰੱਖਣ ਵਾਲੀ ਕਿਸੇ ਵੀ ਸੰਸਥਾ ਨੂੰ ਆਧਾਰ ਐਕਟ ਦੇ ਉਪਬੰਧਾਂ ਅਨੁਸਾਰ ਯੂਆਈਡੀਏਆਈ ਨਾਲ ਪ੍ਰਮਾਣੀਕਰਣ ਉਪਭੋਗਤਾ ਏਜੰਸੀ (ਏਯੂਏ) ਜਾਂ ਕੇਵਾਈਸੀ ਉਪਭੋਗਤਾ ਏਜੰਸੀ (ਕੇਯੂਏ) ਵਜੋਂ ਰਜਿਸਟਰ ਕਰਨਾ ਜ਼ਰੂਰੀ ਹੈ

ਪਰਮਾਣਕਿਤਾ ਲੌੱਗ ਤਕ ਪਹੁੰਚ:

ਹਰੇਕ ਏਯੂਏ ਜਾਂ ਕੇਯੂਏ ਨੂੰ ਦੋ ਵਰ੍ਹਿਆਂ ਤੱਕ ਲਈ ਪ੍ਰਮਾਣੀਕਰਣ ਲੌੱਗ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੁੰਦੀ ਹੈ ਆਧਾਰ ਨੰਬਰ ਧਾਰਕ ਇਨ੍ਹਾਂ ਲੌੱਗਸ ਨੂੰ ਦੇਖ ਸਕਦੇ ਹਨ ਜਾਂ ਸ਼ਿਕਾਇਤ ਨਿਵਾਰਣ ਅਤੇ ਵਿਵਾਦ ਦੇ ਹੱਲ ਲਈ ਸਾਂਝਾ ਕਰ ਸਕਦੇ ਹਨ ਦੋ ਵਰ੍ਹਿਆਂ ਬਾਅਦ, ਇਨ੍ਹਾਂ ਲੌਗਸ ਨੂੰ ਪੰਜ ਵਰ੍ਹਿਆਂ ਲਈ ਸ਼ਾਮਲ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਹਟਾ ਦਿੱਤਾ ਜਾਂਦਾ ਹੈ

ਆਧਾਰ ਡੇਟਾ ਦੀ ਸੁਰੱਖਿਆ:

ਆਧਾਰ ਈਕੋਸਿਸਟਮ ਗੋਪਨੀਯਤਾ ਦੀ ਰੱਖਿਆ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਜਨਸੰਖਿਆ ਡੇਟਾ ਨੂੰ ਸਥਿਰ ਅਤੇ ਗਤੀਸ਼ੀਲ ਦੋਵਾਂ ਸਮੇਂ ਏਨਕ੍ਰਿਪਟ ਕੀਤਾ ਜਾਂਦਾ ਹੈ ਆਧਾਰ ਐਕਟ ਆਧਾਰ ਡੇਟਾ ਦੇ ਸੰਗ੍ਰਹਿ, ਰੀਟੈਨਸ਼ਨ, ਪਹੁੰਚ ਅਤੇ ਵਰਤੋਂ 'ਤੇ ਵੀ ਪਾਬੰਦੀਆਂ ਲਗਾਉਂਦਾ ਹੈ

ਯੂਆਈਡੀਏਆਈ ਨੇ ਆਧਾਰ ਪ੍ਰਮਾਣੀਕਰਣ ਪ੍ਰਣਾਲੀ ਵਿੱਚ ਸ਼ਾਮਲ ਇਕਾਈਆਂ ਲਈ ਇੱਕ ਤਿੰਨ-ਪੱਧਰੀ ਆਡਿਟ ਢਾਂਚਾ ਲਾਗੂ ਕੀਤਾ ਹੈ, ਜਿਸ ਵਿੱਚ ਸਵੈ-ਪਾਲਣਾ ਆਡਿਟ, ਸੂਚਨਾ ਸੁਰੱਖਿਆ ਸਲਾਨਾ ਆਡਿਟ ਅਤੇ ਜੀਆਰਸੀਪੀ (ਸ਼ਾਸਨ, ਜੋਖਮ, ਪਾਲਣਾ ਅਤੇ ਗੋਪਨੀਯਤਾ) ਆਡਿਟ ਸ਼ਾਮਲ ਹਨ

ਇਹ ਬਹੁ-ਪੱਧਰੀ ਦ੍ਰਿਸ਼ਟੀਕੋਣ ਇਸ ਈਕੋਸਿਸਟਮ ਦੀ ਭਰੋਸੇਯੋਗਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਂਦਾ ਹੈ ਅਤੇ ਆਧਾਰ ਨੰਬਰ ਧਾਰਕਾਂ ਲਈ ਜੋਖਮਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ

ਆਧਾਰ ਡੇਟਾ ਦੇ ਸੰਗ੍ਰਹਿ, ਰੀਟੈਨਸ਼ਨ, ਪਹੁੰਚ ਅਤੇ ਵਰਤੋਂ ਨੂੰ ਨਿਯੰਤਰਿਤ ਕਰਨ ਵਾਲੀਆਂ ਵਿਸਤ੍ਰਿਤ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਅਤੇ ਦਿਸ਼ਾ-ਨਿਰਦੇਸ਼ ਜਨਤਕ ਤੌਰ 'ਤੇ ਉਪਲਬਧ ਹਨ ਮੁੱਖ ਪ੍ਰਬੰਧਾਂ ਵਿੱਚ ਸ਼ਾਮਲ ਹਨ:

ਆਧਾਰ ਨੰਬਰ ਧਾਰਕ ਲਈ ਲਾਜ਼ਮੀ ਜਾਣਕਾਰੀ ਸਹਿਮਤੀ

ਉਦੇਸ਼-ਵਿਸ਼ੇਸ਼ ਪ੍ਰਮਾਣੀਕਰਣ

ਆਧਾਰ ਪਰਮਾਣਕਿਤਾ ਸਿਰਫ ਪ੍ਰੀ-ਪੇਡ ਅਤੇ ਸਪੱਸ਼ਟ ਤੌਰ ‘ਤੇ ਮਨਜ਼ੂਰ ਕੀਤੇ ਉਦੇਸ਼ਾਂ ਲਈ

ਸੁਰੱਖਿਅਤ ਅਤੇ ਸੀਮਤ ਪ੍ਰਮਾਣੀਕਰਣ ਜਵਾਬ

ਆਧਾਰ ਡੇਟਾ ਵਾਲਟ ਵਿੱਚ ਸੁਰੱਖਿਅਤ ਸਟੋਰੇਜ

ਸਿਰਫ਼ ਪ੍ਰਮਾਣਿਤ ਉਪਕਰਣਾਂ ਦੀ ਵਰਤੋਂ

ਸੀਮਿਤ ਅਤੇ ਇਨਕ੍ਰਿਪਟਿਡ ਡਾਟਾ ਬਰਕਰਾਰ ਰੱਖਣਾ

ਕਿਸੇ ਵੀ ਸੰਸਥਾ ਨੂੰ ਬਾਇਓਮੈਟ੍ਰਿਕ ਡਾਟਾ ਰੱਖਣ ਦਾ ਅਧਿਕਾਰ ਨਹੀਂ

ਲਾਜ਼ਮੀ ਆਡਿਟ ਟ੍ਰੇਲ

ਡਿਜ਼ਾਈਨ ਅਤੇ ਆਰਕੀਟੈਕਚਰ ਦੁਆਰਾ, ਆਧਾਰ ਡੇਟਾ ਨੂੰ ਭਾਰਤ ਦੇ ਅੰਦਰ ਸਟੋਰ ਅਤੇ ਪ੍ਰੋਸੈੱਸ ਕੀਤਾ ਜਾਂਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਕੀਤੇ ਜਾਂਦੇ ਹਨ ਕਿ ਇਸਦੀ ਉਲੰਘਣਾ ਨਾ ਹੋਵੇ।

ਇਹ ਜਾਣਕਾਰੀ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ, ਸ਼੍ਰੀ ਜਿਤਿਨ ਪ੍ਰਸਾਦ ਨੇ 18.03.2026 ਨੂੰ ਲੋਕ ਸਭਾ ਵਿੱਚ ਦਿੱਤੀ

 

****

ਐੱਮਐੱਸਜੈੱਡ
 


(Release ID: 2242465) ਵਿਜ਼ੀਟਰ ਕਾਊਂਟਰ : 4