ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਨੈਸ਼ਨਲ ਜ਼ੂਲੌਜੀਕਲ ਪਾਰਕ, ​​ਨਵੀਂ ਦਿੱਲੀ ਨੇ ਵਿਸ਼ਵ ਜੰਗਲੀ ਜੀਵ ਦਿਵਸ 2026 ਮਨਾਇਆ

Posted On: 03 MAR 2026 7:42PM by PIB Chandigarh

ਵਿਸ਼ਵ ਜੰਗਲੀ ਜੀਵ ਦਿਵਸ 2026 ਦੇ ਮੌਕੇ 'ਤੇ, ਨੈਸ਼ਨਲ ਜ਼ੂਲੌਜੀਕਲ ਪਾਰਕ ਨੇ ਚਿੜੀਆਘਰ ਦੇ ਪਰਿਸਰ ਅੰਦਰ ਇੱਕ ਮੈਰਾਥੌਨ ਅਤੇ ਰੱਸਾਕਸ਼ੀ ਮੁਕਾਬਲੇ ਦਾ ਆਯੋਜਨ ਕਰਕੇ ਇਸ ਦਿਨ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ। ਇਹ ਮੈਰਾਥੌਨ ਪ੍ਰੇਰਨਾਦਾਇਕ ਮਾਟੋ, "ਜੰਗਲੀ ਜੀਵ ਸੰਭਾਲ ਵੱਲ ਹਰ ਕਦਮ" ਦੇ ਤਹਿਤ ਆਯੋਜਿਤ ਕੀਤੀ ਗਈ ਸੀ। ਇਸ ਨੇ ਭਾਗੀਦਾਰਾਂ ਨੂੰ ਕੁਦਰਤ ਦੀ ਰੱਖਿਆ ਅਤੇ ਸੰਭਾਲ ਲਈ ਹਰ ਕਦਮ ਸਮਰਪਿਤ ਕਰਨ ਲਈ ਉਤਸ਼ਾਹਿਤ ਕੀਤਾ।

ਸਵੇਰੇ 200 ਤੋਂ ਵੱਧ ਸਟਾਫ਼ ਅਤੇ ਵਰਕਰਾਂ ਨੇ ਜੰਗਲੀ ਜੀਵਾਂ ਦੀ ਸੰਭਾਲ ਪ੍ਰਤੀ ਸ਼ਾਨਦਾਰ ਊਰਜਾ, ਏਕਤਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਮਾਗਮਾਂ ਵਿੱਚ ਹਿੱਸਾ ਲਿਆ। ਮੈਰਾਥੌਨ ਰੂਟ ਪਾਰਕ ਦੇ ਮੁੱਖ ਖੇਤਰਾਂ ਵਿੱਚੋਂ ਲੰਘਿਆ ਜੋ ਤੰਦਰੁਸਤੀ ਅਤੇ ਕੁਦਰਤੀ ਸੰਸਾਰ ਵਿਚਕਾਰ ਸਦਭਾਵਨਾ ਦਾ ਪ੍ਰਤੀਕ ਹੈ। ਦੂਜੇ ਪਾਸੇ, ਰੱਸਾਕਸ਼ੀ ਮੁਕਾਬਲਾ ਟੀਮ ਵਰਕ ਅਤੇ ਸਮੂਹਿਕ ਤਾਕਤ ਨੂੰ ਦਰਸਾਉਂਦਾ ਸੀ, ਇਸ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਜੰਗਲੀ ਜੀਵਾਂ ਦੀ ਰੱਖਿਆ ਅਤੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣਾ ਸੀ।

ਇਸ ਵਿਸ਼ੇਸ਼ ਮੌਕੇ 'ਤੇ, ਸੀਆਰਪੀਐੱਫ ਮੌਂਟੇਸਰੀ ਸਕੂਲ ਦੇ 110 ਵਿਦਿਆਰਥੀਆਂ ਨੂੰ ਜੰਗਲੀ ਜੀਵਾਂ ਬਾਰੇ ਜਾਗਰੂਕਤਾ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਲਈ ਇੱਕ ਗਾਈਡਡ ਵਿਦਿਅਕ ਟੂਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਜਾਨਵਰਾਂ ਦੀਆਂ ਵੱਖ-ਵੱਖ ਕਿਸਮਾਂ, ਉਨ੍ਹਾਂ ਦੇ ਨਿਵਾਸ ਸਥਾਨਾਂ ਅਤੇ ਚਿੜੀਆਘਰ ਦੇ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਸੰਭਾਲ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਟੂਰ ਨੇ ਵਿਦਿਆਰਥੀਆਂ ਨੂੰ ਕੁਦਰਤ ਨਾਲ ਨੇੜਿਓਂ ਜੁੜਨ ਅਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਵਿੱਚ ਜੰਗਲੀ ਜੀਵਾਂ ਦੀ ਮਹੱਤਤਾ ਨੂੰ ਸਮਝਣ ਦਾ ਮੌਕਾ ਪ੍ਰਦਾਨ ਕੀਤਾ।

ਮਾਹਰਾਂ ਅਤੇ ਚਿੜੀਆਘਰ ਦੇ ਸਿੱਖਿਅਕਾਂ ਦੇ ਨਾਲ, ਚਿੜੀਆਘਰ ਦੇ ਨਿਰਦੇਸ਼ਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ, ਉਨ੍ਹਾਂ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਜੰਗਲੀ ਜੀਵਾਂ ਦੀ ਮਹੱਤਵਪੂਰਨ ਭੂਮਿਕਾ ਫੂਡ ਚੇਨ ਅਤੇ pollination ਨੂੰ ਬਣਾਈ ਰੱਖਣ ਤੋਂ ਲੈ ਕੇ ਔਸ਼ਧੀ ਪੌਦਿਆਂ ਨੂੰ ਬਣਾਈ ਰੱਖਣ ਅਤੇ ਵਾਤਾਵਰਣ ਸਥਿਰਤਾ ਨੂੰ ਸਮਰਥਨ ਦੇਣ ਬਾਰੇ ਦੱਸਿਆ । ਇੰਟਰਐਕਟਿਵ ਸੈਸ਼ਨਾਂ ਨੇ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਵਕਾਲਤ ਕਰਨ ਲਈ ਉਤਸ਼ਾਹਿਤ ਕੀਤਾ।

ਵਿਸ਼ਵ ਜੰਗਲੀ ਜੀਵ ਦਿਵਸ ਅਤੇ ਏਕਤਾ ਦੀ ਭਾਵਨਾ ਦੇ ਨਾਲ, ਇਨਾਮ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਸਮੂਹ ਫੋਟੋਆਂ ਨਾਲ ਹੋਈ। ਇਸ ਵਿੱਚ ਜੰਗਲੀ ਜੀਵਾਂ ਦੀ ਸੰਭਾਲ ਪ੍ਰਤੀ ਜਸ਼ਨ, ਏਕਤਾ ਅਤੇ ਵਚਨਬੱਧਤਾ ਦੇ ਯਾਦਗਾਰੀ ਪਲਾਂ ਨੂੰ ਕੈਦ ਕੀਤਾ ਗਿਆ।  

 

*****

ਵੀਐੱਮ/ਬਲਜੀਤ ਸਿੰਘ


(Release ID: 2236045) ਵਿਜ਼ੀਟਰ ਕਾਊਂਟਰ : 51