ਆਯੂਸ਼
azadi ka amrit mahotsav

ਇੰਡੀਆ-ਏਆਈ ਇੰਪੈਕਟ ਸਮਿਟ ਵਿੱਚ ਆਯੁਸ਼: ਦਰਸ਼ਕਾਂ ਦੀ ਵਿਆਪਕ ਭਾਗੀਦਾਰੀ ਨੇ ਨਾਗਰਿਕ-ਕੇਂਦ੍ਰਿਤ ਡਿਜੀਟਲ ਆਯੁਸ਼ ਸਮਾਧਾਨਾਂ ਵਿੱਚ ਵੱਧ ਰਹੀ ਦਿਲਚਸਪੀ ਨੂੰ ਉਜਾਗਰ ਕੀਤਾ


ਆਯੁਸ਼ ਡਿਜੀਟਲ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ਭਾਰਤ ਦੇ ਸਵਦੇਸ਼ੀ ਆਯੁਸ਼ ਮਾਡਲਾਂ ਦਾ ਲਾਭ ਉਠਾਇਆ ਜਾਵੇ: ਸਕੱਤਰ, ਆਯੁਸ਼ ਮੰਤਰਾਲਾ

Posted On: 20 FEB 2026 5:38PM by PIB Chandigarh

ਇੰਡੀਆ-ਏਆਈ ਇੰਪੈਕਟ ਸੰਮੇਲਨ 2026 ਵਿੱਚ ਕੇਂਦਰੀ ਆਯੁਸ਼ ਮੰਤਰਾਲੇ ਦੇ ਪਵੇਲੀਅਨ ਵਿੱਚ ਦਰਸ਼ਕਾਂ, ਨਵੀਨਤਾਕਾਰਾਂ ਅਤੇ ਅੰਤਰਰਾਸ਼ਟਰੀ ਡੈਲੀਗੇਟਾਂ ਦਾ ਤਾਂਤਾ ਲੱਗਿਆ ਰਿਹਾ। ਇਨ੍ਹਾਂ ਸਾਰਿਆਂ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਮੰਤਰਾਲੇ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ)-ਸਮਰੱਥਿਤ ਹੱਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਵੇਲੀਅਨ ਵਿੱਚ ਏਆਈ-ਸੰਚਾਲਿਤ ਚੈਟਬੋਟਸ ਅਤੇ ਯੋਗਾ ਪੋਸਚਰ ਏਆਈ ਨੇ ਖਾਸ ਤੌਰ ‘ਤੇ ਦਿਲਚਸਪੀ ਪੈਦਾ ਕੀਤੀ। ਕੰਪਿਊਟਰ ਵਿਜ਼ਨ-ਅਧਾਰਿਤ ਸਮਾਧਾਨ ਯੋਗਾ ਪੋਸਚਰ ਏਆਈ, ਉਪਭੋਗਤਾਵਾਂ ਨੂੰ ਯੋਗਾ ਆਸਣਾਂ ਦਾ ਮੁਲਾਂਕਣ, ਸੁਧਾਰ ਅਤੇ ਵਧੇਰੇ ਸਟੀਕ ਅਤੇ ਸੁਰੱਖਿਅਤ ਢੰਗ ਨਾਲ  ਅਭਿਆਸ ਵਿੱਚ ਸਮਰੱਥ ਬਣਾਉਂਦਾ ਹੈ ।

ਆਯੁਸ਼ ਮੰਤਰਾਲੇ ਦੇ ਸਕੱਤਰ, ਵੈਦਯ ਰਾਜੇਸ਼ ਕੋਟੇਚਾ, ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਿਜ਼ (ਸੀਸੀਆਰਏਐੱਸ) ਦੇ ਡਾਇਰੈਕਟਰ ਜਨਰਲ, ਵੈਦਯ ਰਵੀਨਾਰਾਇਣ ਆਚਾਰੀਆ ਅਤੇ ਸੀਨੀਅਰ ਅਧਿਕਾਰੀਆਂ ਨੇ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਵਸਤੂਆਂ ਦਾ ਅਵਲੋਕਨ ਕੀਤਾ ਜੋ ਡਿਜੀਟਲ ਪਹਿਲਕਦਮੀਆਂ ਅਤੇ ਤਕਨਾਲੋਜੀ-ਸਮਰੱਥਿਤ ਜਨਤਕ ਸਿਹਤ ਟੂਲਸ ਦੀ ਝਾਂਕੀ ਪੇਸ਼ ਕਰਦੇ ਹਨ। ਸ਼੍ਰੀ ਕੋਟੇਚਾ ਨੇ ਆਯੁਸ਼ ਖੇਤਰ ਵਿੱਚ ਸੇਵਾ ਪ੍ਰਦਾਨ ਕਰਨ, ਖੋਜ, ਸਿੱਖਿਆ ਅਤੇ ਪ੍ਰਸ਼ਾਸਨ ਨੂੰ ਮਜ਼ਬੂਤ ​​ਕਰਨ ਲਈ ਤਿਆਰ ਕੀਤੀ ਗਈ ਤਕਨਾਲੋਜੀ-ਅਧਾਰਿਤ ਦਖਲਅੰਦਾਜ਼ੀ ਦੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਆਯੁਸ਼ ਗਰਿੱਡ ਟੀਮ ਦੀ ਸ਼ਲਾਘਾ ਕੀਤੀ। ਆਯੁਸ਼ ਸਕੱਤਰ ਨੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ, ਸਰਵਮ (Sarvam) ਏਆਈ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ, ਮੈਟਾ ਅਤੇ ਗੂਗਲ ਸਮੇਤ ਹੋਰ ਪ੍ਰਮੁੱਖ ਸੰਸਥਾਵਾਂ ਦੇ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨਾਲ ਮਹੱਤਵਪੂਰਨ ਗੱਲਬਾਤ ਕੀਤੀ।

ਸ਼੍ਰੀ ਕੋਟੇਚਾ ਨੇ ਨਾਗਰਿਕਾਂ, ਚਿਕਿਤਸਕਾਂ ਅਤੇ ਸੰਸਥਾਨਾਂ ਦੀ ਸਹਾਇਤਾ ਲਈ  ਵਿਕਸਿਤ ਏਆਈ-ਅਧਾਰਿਤ ਚੈਟਬੋਟਸ ਦੀ ਵਿਵਹਾਰਿਕ ਉਪਯੋਗਤਾ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਰਵਾਇਤੀ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਵਿੱਚ ਡਿਜੀਟਲ ਇੰਟੈਲੀਜੈਂਸ ਨੂੰ ਸ਼ਾਮਲ ਕਰਨ ਦੇ ਮੌਜੂਦਾ ਯਤਨਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਸਿਹਤ ਸੰਭਾਲ ਦੇ ਕਾਇਆਕਲਪ ਲਈ ਸਵਦੇਸ਼ੀ ਏਆਈ ਸਮਰੱਥਾਵਾਂ ਦੀ ਰਣਨੀਤਕ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਡੇਟਾ ਇਕਸਾਰਤਾ, ਸਮਾਵੇਸ਼ਿਤਾ ਅਤੇ ਗਲੋਬਲ ਅੰਤਰ-ਕਾਰਜਸ਼ੀਲਤਾ ਨੂੰ ਯਕੀਨੀ  ਬਣਾਉਂਦੇ ਹੋਏ ਆਯੂਸ਼ ਡਿਜੀਟਲ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ ਸਵਦੇਸ਼ੀ ਏਆਈ ਮਾਡਲਾਂ ਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ। ਆਯੂਸ਼ ਸਕੱਤਰ ਨੇ ਕਿਹਾ ਕਿ ਸਕੇਲੇਬਲ ਅਤੇ ਜਨ-ਕੇਂਦ੍ਰਿਤ ਸਿਹਤ ਸੰਭਾਲ ਹੱਲਾਂ ਦੀ ਰਚਨਾ ਲਈ ਰਵਾਇਤੀ ਗਿਆਨ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜ਼ਿੰਮੇਵਾਰੀ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਸੰਮੇਲਨ ਵਿੱਚ ਆਯੁਸ਼ ਪੈਵੇਲੀਅਨ "ਆਯੁਸ਼ ਗਰਿੱਡ" ਦੇ ਵਿਆਪਕ ਢਾਂਚੇ ਨੂੰ ਪੇਸ਼ ਕਰਦਾ ਹੈ, ਜੋ ਕਿ ਰਵਾਇਤੀ ਦਵਾਈ ਲਈ ਭਾਰਤ ਦਾ ਡਿਜੀਟਲ ਜਨਤਕ ਸਿਹਤ ਬੁਨਿਆਦੀ ਢਾਂਚਾ ਹੈ। ਇਸ ਈਕੋਸਿਸਟਮ ਦਾ ਇੱਕ ਮੁੱਖ ਕੰਪੋਨੈਂਟ "ਮਾਈ ਆਯੁਸ਼ ਇੰਟੀਗ੍ਰੇਟਿਡ ਸਰਵਿਸਿਜ਼ ਪੋਰਟਲ (ਐਮਏਆਈਐੱਸਪੀ)" ਹੈ। ਇਹ ਇੱਕ ਏਕੀਕ੍ਰਿਤ ਡਿਜੀਟਲ ਗੇਟਵੇ ਹੈ ਜੋ ਸਿਹਤ ਸੰਭਾਲ ਸੇਵਾਵਾਂ, ਸਿੱਖਿਆ, ਖੋਜ, ਔਸ਼ਧੀ ਪੌਦਿਆਂ ਦੀ ਜਾਣਕਾਰੀ, ਦਵਾਈ ਪ੍ਰਸ਼ਾਸਨ ਅਤੇ ਜਨਤਕ ਪਹੁੰਚ ਨੂੰ ਇੱਕ ਹੀ ਪਲੈਟਫਾਰਮ ਰਾਹੀਂ ਜੋੜਦਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਨਾਗਰਿਕਾਂ ਅਤੇ ਸੰਸਥਾਨਾਂ ਲਈ ਪ੍ਰਮਾਣਿਕ ​​ਆਯੁਸ਼ ਸੇਵਾਵਾਂ ਤੱਕ ਨਿਰਵਿਘਨ ਅਤੇ ਤਕਨਾਲੋਜੀ-ਸਮਰੱਥ ਪਹੁੰਚ ਨੂੰ ਯਕੀਨੀ ਬਣਾਉਣਾ ਹੈ।

ਏਆਈ-ਸਮਰਥਿਤ ਉਪਕਰਣਾਂ ਦੇ ਲਾਈਵ ਪ੍ਰਦਰਸ਼ਨ ਦਰਸ਼ਕਾਂ ਲਈ ਸੰਵਾਦ ਦਾ ਇੱਕ ਮੁੱਖ ਕੇਂਦਰ ਰਹੇ ਹਨ। ਇੰਟੈਲੀਜੈਂਟ ਚੈਟਬੋਟ ਵਿਅਕਤੀਗਤ ਤੰਦਰੁਸਤੀ ਮਾਰਗਦਰਸ਼ਨ ਅਤੇ ਸੇਵਾਵਾਂ ਤੱਕ ਪਹੁੰਚ ਵਿੱਚ  ਸਹਾਇਤਾ ਪ੍ਰਦਾਨ ਕਰਦੇ ਹਨ, ਜਦੋਂ ਕਿ 'ਯੋਗਾ ਪੋਸਚਰ ਏਆਈ' ਪ੍ਰਣਾਲੀ ਇਹ ਦਰਸਾਉਂਦੀ ਹੈ ਕਿ ਕਿਵੇਂ ਅਸਲ-ਸਮੇਂ ਦੇ ਵਿੱਚ ਮੁਦਰਾ ਵਿਸ਼ਲੇਸ਼ਣ ਯੋਗ ਦੇ ਅਭਿਆਸ ਵਿੱਚ ਸ਼ੁੱਧਤਾ, ਸੁਰੱਖਿਆ ਅਤੇ ਪਹੁੰਚਯੋਗਤਾ ਨੂੰ ਵਧਾ ਸਕਦਾ ਹੈ। ਇਹ ਪਵੇਲੀਅਨ ਆਯੁਸ਼ ਦੇ ਵੱਖ-ਵੱਖ ਵਿਸ਼ਿਆਂ ਵਿੱਚ ਕਲੀਨਿਕਲ ਫੈਸਲੇ ਲੈਣ, ਮਾਨਕੀਕਰਣ, ਖੋਜ ਵਿਸ਼ਲੇਸ਼ਣ ਅਤੇ ਜਨਤਕ ਸਿਹਤ ਪਹੁੰਚ ਵਿੱਚ ਸਹਾਇਤਾ ਲਈ ਵਿਕਸਿਤ ਕੀਤੇ ਜਾ ਰਹੇ ਏਆਈ ਉਪਕਰਣਾਂ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ।

ਇਸ ਤੋਂ ਇਲਾਵਾ, ਸੰਮੇਲਨ ਵਿੱਚ ਆਈਆਈਟੀ ਜੋਧਪੁਰ ਸੈਂਟਰ ਆਫ਼ ਐਕਸੀਲੈਂਸ ਦੀਆਂ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿੱਚ ਡਿਜੀਟਲ ਹੈਲਥ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਪਰੰਪਰਾਗਤ ਦਵਾਈ ਦੇ ਕਨਵਰਜੈਂਸ 'ਤੇ ਖੋਜ ਨੂੰ ਉਜਾਗਰ ਕੀਤਾ ਗਿਆ। ਇੰਟਰਐਕਟਿਵ ਡਿਸਪਲੇਅ ਰਾਹੀਂ ਸਹਿਯੋਗੀ ਖੋਜ ਅਤੇ ਰਵਾਇਤੀ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਉੱਭਰ ਰਹੀਆਂ ਏਆਈ ਐਪਲੀਕੇਸ਼ਨਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ ।

'ਇੰਡੀਆਏਆਈ-ਮਿਨਿਸਟ੍ਰੀ ਆਫ਼ ਆਯੁਸ਼ ਇਨੋਵੇਸ਼ਨ ਚੈਲੇਂਜ' ਨੇ ਵੀ ਪਵੇਲੀਅਨ ਦਾ ਦੌਰਾ ਕਰਨ ਵਾਲੇ ਸਟਾਰਟਅੱਪਸ ਅਤੇ ਖੋਜਕਰਤਾਵਾਂ ਵਿੱਚ ਕਾਫ਼ੀ ਦਿਲਚਸਪੀ ਪੈਦਾ ਕੀਤੀ,  ਇਹ ਜਨਤਕ ਸਿਹਤ ਐਪਲੀਕੇਸ਼ਨਾਂ ਲਈ ਏਆਈ-ਸੰਚਾਲਿਤ ਹੱਲਾਂ ਵਿੱਚ ਵੱਧ ਰਹੀ ਦਿਲਚਸਪੀ ਨੂੰ ਦਰਸਾਉਂਦਾ ਹੈ।

ਇੰਡੀਆ-ਏਆਈ ਇੰਪੈਕਟ  ਸਮਿਟ 2026 ਵਿੱਚ ਆਯੁਸ਼ ਮੰਤਰਾਲੇ ਦੀ ਭਾਗੀਦਾਰੀ ਨਾਲ ਇਹ ਪ੍ਰਦਰਿਸ਼ਤ ਕੀਤਾ ਗਿਆ ਕਿ ਕਿਵੇਂ ਉੱਨਤ ਤਕਨਾਲੋਜੀਆਂ ਦੀ ਜ਼ਿੰਮੇਵਾਰ ਵਰਤੋਂ ਦੁਆਰਾ ਰਵਾਇਤੀ ਸਿਹਤ ਗਿਆਨ ਪ੍ਰਣਾਲੀਆਂ ਨੂੰ ਸਸ਼ਕਤ ਬਣਾਇਆ ਜਾ ਸਕਦਾ ਹੈ। ਇਹ ਯਤਨ ਏਆਈ ਦੇ ਸਮਾਵੇਸ਼ੀ ਅਤੇ ਜਨ-ਕੇਂਦ੍ਰਿਤ ਐਪਲੀਕੇਸ਼ਨਾਂ 'ਤੇ ਵਿਆਪਕ ਵਿਸ਼ਵਵਿਆਪੀ ਚਰਚਾ ਵਿੱਚ ਆਪਣਾ ਕੀਮਤੀ ਯੋਗਦਾਨ ਦੇ ਰਿਹਾ ਹੈ।

************

ਐਸਆਰ/ਜੀਐੱਸ


(Release ID: 2231221) ਵਿਜ਼ੀਟਰ ਕਾਊਂਟਰ : 2