ਜਲ ਸ਼ਕਤੀ ਮੰਤਰਾਲਾ
ਡੀਆਰਆਈਪੀ ਫੇਜ਼ II ਅਤੇ III ਦੇ ਤਹਿਤ ਬੰਗਲੁਰੂ ਵਿੱਚ ਡੈਮ ਸੁਰੱਖਿਆ 'ਤੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ
ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ, ਕੇਂਦਰੀ ਜਲ ਕਮਿਸ਼ਨ ਅਤੇ ਕਰਨਾਟਕ ਸਰਕਾਰ ਦੇ ਜਲ ਸਰੋਤ ਵਿਭਾਗ ਦੀ ਇੱਕ ਸਾਂਝੀ ਪਹਿਲਕਦਮੀ
Posted On:
14 FEB 2026 10:36AM by PIB Chandigarh
ਡੈਮ ਪੁਨਰਵਾਸ ਅਤੇ ਸੁਧਾਰ ਪ੍ਰੋਜੈਕਟ (ਡੀਆਰਆਈਪੀ) ਦੇ ਫੇਜ਼ II ਅਤੇ III ਦੇ ਤਹਿਤ, ਡੈਮ ਸੁਰੱਖਿਆ 'ਤੇ ਅੰਤਰਰਾਸ਼ਟਰੀ ਕਾਨਫਰੰਸ (ਆਈਸੀਡੀਐੱਸ 2026) 13 ਤੋਂ 14 ਫਰਵਰੀ 2026 ਤੱਕ ਜੇਐੱਨ ਟਾਟਾ ਆਡੀਟੋਰੀਅਮ, ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ (ਆਈਆਈਐੱਸਸੀ), ਬੰਗਲੁਰੂ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ ।
ਇਹ ਕਾਨਫਰੰਸ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ (ਡੀਓਡਬਲਯੂਆਰ, ਆਰਡੀਐਂਡਜੀਆਰ) ਅਤੇ ਕਰਨਾਟਕ ਸਰਕਾਰ ਦੇ ਜਲ ਸਰੋਤ ਵਿਭਾਗ ਦੁਆਰਾ ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ), ਭਾਰਤੀ ਵਿਗਿਆਨ ਸੰਸਥਾ (ਆਈਆਈਐਸਸੀ), ਬੰਗਲੁਰੂ ਅਤੇ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਕਾਨਫਰੰਸ ਦਾ ਉਦਘਾਟਨ ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਸਿੱਧਰਮਈਆ ਨੇ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਕਰਨਾਟਕ ਦੇ ਉਪ ਮੁੱਖ ਮੰਤਰੀ, ਸ਼੍ਰੀ ਡੀ.ਕੇ. ਸ਼ਿਵਕੁਮਾਰ ਨੇ ਕੀਤੀ।
ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਜਲ ਸ਼ਕਤੀ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ, ਕਰਨਾਟਕ ਦੇ ਵਿਧਾਇਕ ਅਤੇ ਨਵੀਂ ਦਿੱਲੀ ਵਿੱਚ ਕਰਨਾਟਕ ਸਰਕਾਰ ਦੇ ਵਿਸ਼ੇਸ਼ ਪ੍ਰਤੀਨਿਧੀ ਸ਼੍ਰੀ ਟੀ.ਬੀ. ਜੈਚੰਦਰ; ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਦੇ ਖੇਤਰੀ ਉਪ-ਪ੍ਰਧਾਨ ਸ਼੍ਰੀ ਜੋਹਾਨਸ ਜ਼ੁਟੇ; ਇੰਟਰਨੈਸ਼ਨਲ ਡੈਮ ਕਮਿਸ਼ਨ (ਆਈਸੀਓਐੱਲਡੀ) ਦੇ ਚੇਅਰਮੈਨ ਸ਼੍ਰੀ ਡੀ.ਕੇ. ਸ਼ਰਮਾ, ਜਾਪਾਨ ਦੇ ਆਈਸੀਐੱਚਆਰਏਐੱਮ ਦੇਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਤੋਸ਼ੀਓ ਕੋਇਕੇ, ਸੀਡਬਲਿਊਸੀ ਦੇ ਚੇਅਰਮੈਨ ਸ਼੍ਰੀ ਅਨੁਪਮ ਪ੍ਰਸਾਦ; ਆਈਆਈਐੱਸਸੀ ਬੰਗਲੁਰੂ ਦੇ ਮਕੈਨੀਕਲ ਸਾਇੰਸਜ਼ ਵਿਭਾਗ ਦੇ ਡੀਨ ਪ੍ਰੋਫੈਸਰ ਸਤਯਮ ਸੁਵਾਸ, ਅਤੇ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਸੁਬੋਧ ਯਾਦਵ, ਆਈਏਐੱਸ ਸ਼ਾਮਲ ਸਨ ।


ਪੁਰਾਣੇ ਹੋ ਚੁੱਕੇ ਬੁਨਿਆਦੀ ਢਾਂਚੇ, ਜਲਵਾਯੂ ਜੋਖਮਾਂ ਅਤੇ ਸਥਿਰਤਾ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ, ਮੁੱਖ ਮੰਤਰੀ ਸ਼੍ਰੀ ਸਿੱਧਰਮਈਆ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਡੈਮ ਸੁਰੱਖਿਆ ਇੱਕ ਰਾਸ਼ਟਰੀ ਸੁਰੱਖਿਆ ਲਾਜ਼ਮੀ ਹੈ ਜਿਸ ਲਈ ਸਰਕਾਰਾਂ, ਰੈਗੂਲੇਟਰਾਂ, ਅਕਾਦਮਿਕ ਸੰਸਥਾਵਾਂ, ਵਿੱਤੀ ਸੰਸਥਾਵਾਂ ਅਤੇ ਭਾਈਚਾਰਿਆਂ ਦੁਆਰਾ ਵਿਗਿਆਨ-ਅਧਾਰਿਤ, ਸਹਿਯੋਗੀ ਕਾਰਵਾਈ ਦੀ ਜ਼ਰੂਰਤ ਹੈ ਤਾਂ ਜੋ ਸੁਰੱਖਿਅਤ, ਲਚਕੀਲਾ ਅਤੇ ਭਵਿੱਖ ਲਈ ਤਿਆਰ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਇਆ ਜਾ ਸਕੇ।
ਉਪ ਮੁੱਖ ਮੰਤਰੀ ਸ਼੍ਰੀ ਡੀ.ਕੇ. ਸ਼ਿਵਕੁਮਾਰ ਨੇ ਪਣ-ਬਿਜਲੀ, ਇੰਜੀਨੀਅਰਿੰਗ ਉੱਤਮਤਾ, ਨਵੀਨਤਾ ਅਤੇ ਪਾਣੀ ਪ੍ਰਬੰਧਨ ਵਿੱਚ ਕਰਨਾਟਕ ਦੀ ਵਿਰਾਸਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਡੈਮ ਸੁਰੱਖਿਆ ਇੱਕ ਰਾਸ਼ਟਰੀ ਤਰਜੀਹ ਹੈ ਅਤੇ ਕਿਸਾਨ ਭਲਾਈ, ਊਰਜਾ ਸੁਰੱਖਿਆ ਅਤੇ ਭਾਰਤ ਦੀ ਭਵਿੱਖੀ ਖੁਸ਼ਹਾਲੀ ਦੀ ਨੀਂਹ ਵਜੋਂ ਪਾਣੀ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਾਹਸਿਕ ਸੁਧਾਰਾਂ, ਪਾਰਦਰਸ਼ੀ ਨੀਤੀਆਂ ਅਤੇ ਸਮੂਹਿਕ ਕਾਰਵਾਈ ਦਾ ਸੱਦਾ ਦਿੱਤਾ।
ਜਲ ਸ਼ਕਤੀ ਮੰਤਰੀ, ਸ਼੍ਰੀ ਸੀ.ਆਰ. ਪਾਟਿਲ ਨੇ ਵੀਡੀਓ ਸੰਦੇਸ਼ ਰਾਹੀਂ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਰਨਾਟਕ ਸਰਕਾਰ ਅਤੇ ਪ੍ਰਬੰਧਕੀ ਭਾਈਵਾਲਾਂ ਨੂੰ ਇਸ ਸਮੇਂ ਸਿਰ ਕਾਨਫਰੰਸ ਦੇ ਆਯੋਜਨ ਲਈ ਵਧਾਈ ਦਿੱਤੀ, ਜਿਸ ਵਿੱਚ ਰੈਗੂਲੇਟਰਾਂ, ਇੰਜੀਨੀਅਰਾਂ, ਨੀਤੀ ਨਿਰਮਾਤਾਵਾਂ, ਡੈਮ ਮਾਲਕਾਂ ਅਤੇ ਉਦਯੋਗ ਮਾਹਿਰਾਂ, ਖੇਤੀਬਾੜੀ, ਊਰਜਾ ਸੁਰੱਖਿਆ, ਹੜ੍ਹ ਨਿਯੰਤਰਣ ਅਤੇ ਆਫ਼ਤ ਪ੍ਰਬੰਧਨ ਲਈ ਡੈਮ ਸੁਰੱਖਿਆ ਦੇ ਵਧਦੇ ਮਹੱਤਵ 'ਤੇ ਵਿਚਾਰ ਚਰਚਾ ਕਰਨ ਲਈ ਨੂੰ ਇਕੱਠਾ ਕੀਤਾ।
ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ ਨੇ ਭਾਰਤ ਵਿੱਚ 6,500 ਤੋਂ ਵੱਧ ਨਿਰਧਾਰਿਤ ਡੈਮਾਂ ਦੇ ਪੁਨਰਵਾਸ ਅਤੇ ਆਧੁਨਿਕੀਕਰਣ ਦੀ ਤੁਰੰਤ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਜਾਂ ਅਤੇ ਡੈਮਾਂ ਦੇ ਮਾਲਕ ਏਜੰਸੀਆਂ ਦੁਆਰਾ ਡੈਮ ਸੁਰੱਖਿਆ ਐਕਟ, 2021 ਨੂੰ ਸਮੇਂ ਸਿਰ ਲਾਗੂ ਕਰਨਾ, ਜੀਵਨ, ਰੋਜ਼ੀ-ਰੋਟੀ ਅਤੇ ਜਨਤਕ ਨਿਵੇਸ਼ਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ, ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਾਨਫਰੰਸ ਵਿੱਚ ਚਰਚਾਵਾਂ ਦੇ ਸਾਰਥਕ ਨਤੀਜੇ ਨਿਕਲਣਗੇ।
ਉਦਘਾਟਨੀ ਸੈਸ਼ਨ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੰਟਰਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਆਨ ਡੈਮਜ਼ (ਆਈਸੀਈਡ), ਆਈਆਈਟੀ ਰੁੜਕੀ ਦੁਆਰਾ ਵਿਕਸਿਤ ਇੱਕ ਏੳਈ-ਸੰਚਾਲਿਤ ਪਲੈਟਫਾਰਮ, ਡੀਏਐੱਮਸੀਐੱਚਏਟੀ ਦਾ ਉਦਘਾਟਨ ਅਤੇ ਰਾਸ਼ਟਰੀ ਜਲ ਸੂਚਨਾ ਕੇਂਦਰ (ਐੱਨਡਬਲਿਊਆਈਸੀ) ਦੇ ਜਲ ਸ਼ਕਤੀ ਡੇਟਾ ਪ੍ਰਬੰਧਨ ਪਲੈਟਫਾਰਮ ਦਾ ਉਦਘਾਟਨ ਸ਼ਾਮਲ ਸੀ। ਕਰਨਾਟਕ ਦੇ ਐਡਵਾਂਸਡ ਇੰਟੀਗ੍ਰੇਟਿਡ ਵਾਟਰ ਰਿਸੋਰਸਿਜ਼ ਮੈਨੇਜਮੈਂਟ ਸੈਂਟਰ (ਏਸੀਆਈਡਬਲਿਊਆਰਐੱਮ) ਦੇ ਪ੍ਰਕਾਸ਼ਨ ਅਤੇ ਕੇਂਦਰੀ ਜਲ ਕਮਿਸ਼ਨ ਦੁਆਰਾ ਪ੍ਰਕਾਸ਼ਿਤ ਛੋਟੇ ਅਤੇ ਸੂਖਮ ਜਲ ਭੰਡਾਰਾਂ ਲਈ ਹੜ੍ਹ ਅਨੁਮਾਨ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ। ਇਨ੍ਹਾਂ ਪਹਿਲਕਦਮੀਆਂ ਤੋਂ ਡਿਜੀਟਲ ਫੈਸਲਾ-ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਡੇਟਾ-ਅਧਾਰਿਤ ਡੈਮ ਸੁਰੱਖਿਆ ਪ੍ਰਬੰਧਨ ਵਿੱਚ ਸੁਧਾਰ ਹੋਣ ਦੀ ਉਮੀਦ ਹੈ।

ਆਈਸੀਡੀਐੱਸ 2026 ਡੈਮ ਸੁਰੱਖਿਆ ਪ੍ਰਸ਼ਾਸਨ ਅਤੇ ਪ੍ਰਬੰਧਨ ਵਿੱਚ ਤਜ਼ਰਬਿਆਂ, ਖੋਜ ਪ੍ਰਗਤੀ, ਕੇਸ ਸਟੱਡੀਜ਼ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਇੱਕ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਹ ਉੱਭਰ ਰਹੀਆਂ ਚੁਣੌਤੀਆਂ 'ਤੇ ਚਰਚਾ ਕਰਨ, ਸੁਮੇਲ ਵਾਲੇ ਸੁਰੱਖਿਆ ਮਿਆਰ ਵਿਕਸਿਤ ਕਰਨ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੰਜੀਨੀਅਰਾਂ, ਰੈਗੂਲੇਟਰਾਂ, ਅਕਾਦਮਿਕ ਅਤੇ ਉਦਯੋਗ ਮਾਹਿਰਾਂ ਨੂੰ ਇਕੱਠਾ ਕਰਦਾ ਹੈ।
ਕਾਨਫਰੰਸ ਵਿੱਚ ਡੈਮ ਸੁਰੱਖਿਆ ਲਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰੈਗੂਲੇਟਰੀ ਢਾਂਚੇ; ਡੈਮਾਂ ਲਈ ਢਾਂਚਾਗਤ ਸਿਹਤ ਮੁਲਾਂਕਣ ਅਤੇ ਪੁਨਰਵਾਸ ਸਮੱਗਰੀ ਵਿੱਚ ਨਵੀਨਤਾਵਾਂ; ਪੁਰਾਣੇ ਡੈਮ ਅਤੇ ਅਤਿ-ਆਧੁਨਿਕ ਪੁਨਰਵਾਸ ਵਿਧੀਆਂ; ਜਲ ਭੰਡਾਰਾਂ ਵਿੱਚ ਗਾਦ ਪ੍ਰਬੰਧਨ; ਸੁਰੱਖਿਅਤ ਡੈਮਾਂ ਲਈ ਜੋਖਮ-ਅਧਾਰਿਤ ਫੈਸਲਾ ਲੈਣ; ਡੈਮਾਂ ਦੀ ਹਾਈਡ੍ਰੋਲੋਜੀਕਲ ਸੁਰੱਖਿਆ ਅਤੇ ਹੜ੍ਹ ਪ੍ਰਬੰਧਨ ਲਈ ਜਲ ਭੰਡਾਰਾਂ ਦਾ ਤਾਲਮੇਲ ਸੰਚਾਲਨ; ਡੈਮ ਅਸਫਲਤਾ ਦੇ ਮਾਮਲੇ ਅਤੇ ਸਿੱਖੇ ਗਏ ਸਬਕ; ਅਤੇ ਡੈਮ ਸੁਰੱਖਿਆ ਨਿਗਰਾਨੀ ਪ੍ਰਣਾਲੀਆਂ ਵਿੱਚ ਤਰੱਕੀ ਸਮੇਤ ਮੁੱਖ ਥੀਮੈਟਿਕ ਖੇਤਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਆਈਸੀਡੀਐੱਸ 2026 ਦੇ ਪਹਿਲੇ ਦਿਨ 750 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰ, ਸਪਾਂਸਰ ਅਤੇ ਪ੍ਰਦਰਸ਼ਕ ਸ਼ਾਮਲ ਸਨ। ਇਸ ਕਾਨਫਰੰਸ ਵਿੱਚ 12 ਦੇਸ਼ਾਂ - ਭਾਰਤ, ਆਸਟਰੀਆ, ਆਸਟ੍ਰੇਲੀਆ, ਸ੍ਰੀਲੰਕਾ, ਨੀਦਰਲੈਂਡ, ਕੈਨੇਡਾ, ਜ਼ੈਂਬੀਆ, ਜ਼ਿੰਬਾਬਵੇ, ਫਰਾਂਸ, ਜਾਪਾਨ, ਫਿਲੀਪੀਨਜ਼ ਅਤੇ ਸੰਯੁਕਤ ਰਾਜ ਅਮਰੀਕਾ ਦੇ ਡੈਲੀਗੇਟਾਂ ਨੇ ਹਿੱਸਾ ਲਿਆ। 25 ਪ੍ਰਦਰਸ਼ਕਾਂ ਵਾਲੀ ਇੱਕ ਪ੍ਰਦਰਸ਼ਨੀ ਵਿੱਚ ਡੈਮ ਸੁਰੱਖਿਆ ਅਤੇ ਜਲ ਸਰੋਤ ਪ੍ਰਬੰਧਨ ਵਿੱਚ ਉੱਨਤ ਤਕਨਾਲੋਜੀਆਂ, ਨਿਗਰਾਨੀ ਪ੍ਰਣਾਲੀਆਂ, ਪੁਨਰਵਾਸ ਸਮੱਗਰੀ ਅਤੇ ਡਿਜੀਟਲ ਨਵੀਨਤਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਦੋ-ਦਿਨਾਂ ਕਾਨਫਰੰਸ ਡੈਮ ਸਿਹਤ ਨਿਗਰਾਨੀ, ਢਾਂਚਾਗਤ ਸੁਰੱਖਿਆ ਮੁਲਾਂਕਣ, ਤਲਛਟ ਪ੍ਰਬੰਧਨ, ਤਾਲਮੇਲ ਵਾਲੇ ਜਲ ਭੰਡਾਰ ਕਾਰਜਾਂ, ਉਦਯੋਗਿਕ ਨਵੀਨਤਾ ਅਤੇ ਜੋਖਮ-ਅਧਾਰਿਤ ਫੈਸਲਾ ਲੈਣ ਦੇ ਤਰੀਕਿਆਂ 'ਤੇ ਕੇਂਦ੍ਰਿਤ ਤਕਨੀਕੀ ਅਤੇ ਉਦਯੋਗਿਕ ਸੈਸ਼ਨਾਂ ਨਾਲ ਜਾਰੀ ਰਹੇਗੀ।
ਡੈਮ ਸੁਰੱਖਿਆ 'ਤੇ ਅੰਤਰਰਾਸ਼ਟਰੀ ਕਾਨਫਰੰਸ (ਆਈਸੀਡੀਐੱਸ 2026) ਵਿਗਿਆਨ, ਤਕਨਾਲੋਜੀ ਅਤੇ ਸੰਸਥਾਗਤ ਸੁਧਾਰਾਂ ਰਾਹੀਂ ਡੈਮ ਸੁਰੱਖਿਆ ਸ਼ਾਸਨ ਨੂੰ ਮਜ਼ਬੂਤ ਕਰਨ, ਜਲਵਾਯੂ ਪਰਿਵਰਤਨ ਪ੍ਰਤੀ ਲਚਕੀਲਾਪਣ ਵਧਾਉਣ ਅਤੇ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ। ਨੀਤੀ ਨਿਰਮਾਤਾਵਾਂ, ਰੈਗੂਲੇਟਰਾਂ, ਇੰਜੀਨੀਅਰਾਂ, ਖੋਜਕਰਤਾਵਾਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਵਿਚਕਾਰ ਗੱਲਬਾਤ ਨੂੰ ਉਤਸ਼ਾਹਿਤ ਕਰਕੇ, ਕਾਨਫਰੰਸ ਤੋਂ ਸੁਰੱਖਿਅਤ ਡੈਮਾਂ, ਲਚਕੀਲੇ ਭਾਈਚਾਰਿਆਂ ਅਤੇ ਟਿਕਾਊ ਪਾਣੀ ਅਤੇ ਊਰਜਾ ਸੁਰੱਖਿਆ ਲਈ ਸਾਰਥਕ ਯੋਗਦਾਨ ਪਾਉਣ ਦੀ ਉਮੀਦ ਹੈ। ਆਈਸੀਡੀਐੱਸ 2026 ਦੇ ਨਤੀਜੇ ਡੈਮ ਸੁਰੱਖਿਆ ਐਕਟ, 2021 ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਸਮਰਥਨ ਕਰਨਗੇ, ਅਤੇ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਡੈਮ ਸੁਰੱਖਿਆ ਅਭਿਆਸਾਂ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ਕਰਨਗੇ।
************
ਐਨਡੀ
(Release ID: 2228983)
ਵਿਜ਼ੀਟਰ ਕਾਊਂਟਰ : 8