ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੈਬਨਿਟ ਨੇ ਮਹਾਰਾਸ਼ਟਰ ਵਿੱਚ NH-160A ਦੇ ਘੋਟੀ –ਤ੍ਰਿੰਬਕ (ਮੋਖਾਦਾ)– ਜੱਵਹਾਰ– ਮਨੋਰ (Jawhar-Manor) – ਪਾਲਘਰ ਸੈਕਸ਼ਨ ਦੇ ਪੁਨਰਵਾਸ ਅਤੇ ਅੱਪਗ੍ਰੇਡ ਕਰਨ ਨੂੰ ਪ੍ਰਵਾਨਗੀ ਦਿੱਤੀ, ਜਿਸ ਨੂੰ ਪੱਕੀ ਉਪ ਸੜਕ ਨਾਲ ਨੂੰ 2 ਲੇਨ / 4 ਲੇਨ ਤੱਕ ਤਿਆਰ ਕੀਤਾ ਜਾਵੇਗਾ; ਜਿਸ ਦੀ ਕੁੱਲ ਲੰਬਾਈ 154.635 ਕਿਲੋਮੀਟਰ ਹੈ ਅਤੇ ਕੁੱਲ ਪੂੰਜੀ ਲਾਗਤ 3320.38 ਕਰੋੜ ਰੁਪਏ ਹੈ
Posted On:
14 FEB 2026 1:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਕੱਲ੍ਹ ਮਹਾਰਾਸ਼ਟਰ ਵਿੱਚ NH-160A ਦੇ ਘੋਟੀ-ਤ੍ਰਿੰਬਕ (ਮੋਖਦਾ)-ਜੱਵਹਾਰ-ਮਨੋਰ-ਪਾਲਘਰ ਸੈਕਸ਼ਨ ਦੇ ਪੁਨਰ ਵਿਕਾਸ ਅਤੇ ਅੱਪਗ੍ਰੇਡੇਸ਼ਨ ਨੂੰ ਪ੍ਰਵਾਨਗੀ ਦਿੱਤੀ, ਜਿਸ ਦੀ ਕੁੱਲ ਲੰਬਾਈ 154.635 ਕਿਲੋਮੀਟਰ ਹੈ ਅਤੇ ਕੁੱਲ ਪੂੰਜੀ ਲਾਗਤ 3,320.38 ਕਰੋੜ ਰੁਪਏ ਹੈ। ਇਹ ਨਿਰਮਾਣ ਕਾਰਜ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (EPC) ਮੋਡ ਵਿੱਚ ਪੂਰਾ ਕੀਤਾ ਜਾਵੇਗਾ।
ਨਾਸਿਕ ਦੇ ਪੱਛਮੀ ਖੇਤਰ ਵਿੱਚ, ਖਾਸ ਕਰਕੇ ਅੰਬਦ (Ambad) ਅਤੇ ਸਤਪੁਰ ਦੇ ਆਲੇ-ਦੁਆਲੇ, ਸੰਘਣਾ ਉਦਯੋਗਿਕ ਇਕਾਈਆਂ ਦਾ ਸਮੂਹ ਹੈ, ਜਿਸ ਨੂੰ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸੇ ਕਾਰਨ ਮਹੱਤਵਪੂਰਨ ਮਾਲ ਢੋਆ-ਢੁਆਈ ਦੀ ਲੋੜ ਹੁੰਦੀ ਹੈ। ਵਰਤਮਾਨ ਵਿੱਚ, ਇਹ ਆਵਾਜਾਈ NH-848 ਤੋਂ ਹੋ ਕੇ ਨਾਸਿਕ ਸ਼ਹਿਰ ਵਿੱਚੋਂ ਲੰਘਦੀ ਹੈ, ਜਿਸ ਨਾਲ ਸ਼ਹਿਰੀ ਸੜਕਾਂ 'ਤੇ ਦਬਾਅ ਵਧਦਾ ਹੈ। ਮੌਜੂਦਾ ਮੁੱਖ ਰੂਟ ਪਹਿਲਾਂ ਤੋਂ ਹੀ ਸੇਵਾ ਪੱਧਰ (LOS) - C ਨੇੜੇ ਕੰਮ ਚੱਲ ਰਹੇ ਹਨ:
ਮੁੰਬਈ ਤੋਂ NH-848 (6L): 50,000–60,000 PCU/ਦਿਨ (LOS-C: 55,000)
ਪੁਣੇ ਤੋਂ NH-60 (4L): 40,000–50,000 PCU/ਦਿਨ (LOS-C: 36,000)
NH-160A ਦੇ ਅਪਗ੍ਰੇਡੇਸ਼ਨ ਨਾਲ ਤ੍ਰਿੰਬਕ ਤੋਂ ਹੋ ਕੇ ਇਨ੍ਹਾਂ ਉਦਯੋਗਿਕ ਖੇਤਰਾਂ ਲਈ ਇੱਕ ਵਿਕਲਪਿਕ ਰਸਤਾ ਉਪਲਬਧ ਹੋਵੇਗਾ, ਜਿਸ ਨਾਲ ਸ਼ਹਿਰ ਦੇ ਬਾਹਰ ਤੋਂ ਲੰਘਿਆ ਜਾ ਸਕੇਗਾ ਅਤੇ ਆਵਾਜਾਈ ਦੀ ਭੀੜ ਘਟੇਗੀ। ਸੰਭਾਵਨਾ ਹੈ ਕਿ ਮੁੰਬਈ (ਪੱਛਮੀ ਹਿੱਸਾ) ਅਤੇ ਦੱਖਣੀ ਹਿੱਸੇ ਤੋਂ ਆਉਣ ਵਾਲੀ ਆਵਾਜਾਈ NH-848 'ਤੇ ਇਗਤਪੁਰੀ ਵਿਖੇ ਇੰਟਰਚੇਂਜ ਰਾਹੀਂ ਸਮ੍ਰਿੱਧੀ ਐਕਸਪ੍ਰੈੱਸਵੇਅ ਦੀ ਵਰਤੋਂ ਕਰੇਗੀ। ਇਸ ਤੋਂ ਬਾਅਦ, ਆਵਾਜਾਈ NH-848 'ਤੇ ਘੋਟੀ ਤੱਕ ਜਾਵੇਗੀ ਅਤੇ ਤ੍ਰਿੰਬਕ ਅਤੇ ਨਾਸਿਕ ਦੀ ਯਾਤਰਾ ਲਈ NH-160A ਦੀ ਵਰਤੋਂ ਕਰੇਗੀ। 2028 ਤੋਂ ਬਾਅਦ, ਅਨੁਮਾਨਿਤ ਰੋਜ਼ਾਨਾ ਆਵਾਜਾਈ 10,000 PCU ਤੋਂ ਵੱਧ ਹੋਣ ਦਾ ਅੰਦਾਜ਼ਾ ਹੈ, ਜਿਸ ਕਰਕੇ ਇਸ ਕੌਰੀਡੋਰ ਨੂੰ 4-ਲੇਨਿੰਗ ਕਰਨਾ ਲਾਜ਼ਮੀ ਹੈ।
ਤ੍ਰਿੰਬਕ ਤੋਂ ਮਨੋਰ ਅਤੇ ਪਾਲਘਰ ਵੱਲ ਪੱਛਮ ਵੱਲ ਫੈਲਿਆ ਹੋਇਆ NH-160A ਦਾ ਸੈਕਸ਼ਨ ਹੈ, ਜੋ ਕਿ NH-160A ਨੂੰ ਦਿੱਲੀ-ਮੁੰਬਈ ਐਕਸਪ੍ਰੈੱਸਵੇਅ (NE-4), NH-48 ਅਤੇ ਅੱਗੇ ਪੱਛਮੀ ਤਟਵਰਤੀ ਬੈਲਟ ਦੇ ਨਾਲ ਹੀ ਪਾਲਘਰ ਜ਼ਿਲ੍ਹੇ ਦੇ ਕਬਾਇਲੀ ਖੇਤਰਾਂ ਨਾਲ ਜੋੜਦਾ ਹੈ। ਹਾਲਾਂਕਿ ਇਸ ਸੜਕ 'ਤੇ ਇਸ ਸਮੇਂ 4,500 PCUs ਟ੍ਰੈਫਿਕ ਹੈ, ਮੌਜੂਦਾ ਇੰਟਰਮੀਡੀਏਟ-ਲੇਨ ਨੂੰ ਪੱਕੀ ਉਪ-ਸੜਕ ਦੇ ਨਾਲ ਦੋ-ਲੇਨਾਂ ਵਿੱਚ ਵਿਕਸਿਤ ਕਰਨ ਨਾਲ ਮਾਲ ਅਤੇ ਯਾਤਰੀ ਢੋਆ-ਢੁਆਈ ਦੋਵਾਂ ਦੀ ਸੁਚਾਰੂ ਆਵਾਜਾਈ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ, ਮਨੋਰ ਤੋਂ ਪਾਲਘਰ ਤੱਕ ਦਾ ਸੈਕਸ਼ਨ ਲਗਭਗ 12,000 PCUs ਦੇ ਟ੍ਰੈਫਿਕ ਵਾਲੇ ਸ਼ਹਿਰੀ ਬਿਲਟ-ਅੱਪ ਸੈਕਸ਼ਨਾਂ ਵਿੱਚੋਂ ਹੋ ਕੇ ਲੰਘਦਾ ਹੈ, ਇਸ ਸ਼ਹਿਰੀ ਸੈਕਸ਼ਨ ਵਿੱਚ ਸੁਚਾਰੂ ਆਵਾਜਾਈ ਲਈ ਚਾਰ-ਲੇਨ ਵਿੱਚ ਅਪਗ੍ਰੇਡੇਸ਼ਨ ਦਾ ਪ੍ਰਸਤਾਵ ਕੀਤਾ ਗਿਆ ਹੈ।
ਇਹ ਪ੍ਰੋਜੈਕਟ ਪੀਐੱਮ ਗਤੀਸ਼ਕਤੀ ਸਿਧਾਂਤਾਂ ਦੇ ਅਨੁਸਾਰ ਪ੍ਰਸਤਾਵਿਤ ਕੀਤਾ ਗਿਆ ਹੈ ਅਤੇ ਇਹ ਮਹਾਰਾਸ਼ਟਰ ਰਾਜ ਵਿੱਚ 6 ਪੀਐੱਮ ਗਤੀਸ਼ਕਤੀ ਆਰਥਿਕ ਨੋਡਸ, 01 ਸਮਾਜਿਕ ਨੋਡ ਅਤੇ 8 ਲੌਜਿਸਟਿਕ ਨੋਡਸ ਨੂੰ ਜੋੜੇਗਾ। ਇਸ ਨਾਲ ਦੇਸ਼ ਦੇ ਲੌਜਿਸਟਿਕ ਪ੍ਰਦਰਸ਼ਨ ਸੂਚਕਾਂਕ (LPI) 'ਤੇ ਸਕਾਰਾਤਮਕ ਪ੍ਰਭਾਵ ਪਵੇਗਾ।
ਪ੍ਰੋਜੈਕਟ ਪੂਰਾ ਹੋਣ 'ਤੇ, ਇਹ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਪ੍ਰਵਾਹ, ਯਾਤਰਾ ਦੇ ਸਮੇਂ ਵਿੱਚ ਮਹੱਤਵਪੂਰਨ ਕਮੀ ਅਤੇ ਵਾਹਨ ਸੰਚਾਲਨ ਲਾਗਤ (VOC) ਵਿੱਚ ਇੱਕ ਜ਼ਿਕਰਯੋਗ ਕਮੀ ਨੂੰ ਵੀ ਸੁਵਿਧਾਜਨਕ ਬਣਾਏਗਾ। ਇਸ ਤੋਂ ਇਲਾਵਾ, ਪ੍ਰੋਜੈਕਟ ਦੇ ਲਾਗੂ ਹੋਣ ਨਾਲ ਕਬਾਇਲੀ ਖੇਤਰ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਸਮੁੱਚੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਵੇਗਾ। ਅਨੁਮਾਨ ਹੈ ਕਿ ਇਸ ਪ੍ਰੋਜੈਕਟ ਨਾਲ ਲਗਭਗ 19.98 ਲੱਖ ਮਨੁੱਖੀ-ਦਿਨਾਂ ਦਾ ਸਿੱਧਾ ਰੁਜ਼ਗਾਰ ਅਤੇ 24.86 ਲੱਖ ਮਨੁੱਖੀ-ਦਿਨਾਂ ਦਾ ਅਸਿੱਧਾ ਰੁਜ਼ਗਾਰ ਪੈਦਾ ਹੋਵੇਗਾ, ਇਸ ਤੋਂ ਇਲਾਵਾ ਕੌਰੀਡੋਰ ਨਾਲ ਵਾਧੂ ਆਰਥਿਕ ਗਤੀਵਿਧੀਆਂ ਨੂੰ ਵੀ ਪ੍ਰੋਤਸਾਹਨ ਮਿਲੇਗਾ।
ਕੌਰੀਡੋਰ ਦਾ ਮੈਪ

ਪ੍ਰੋਜੈਕਟ ਦਾ ਵੇਰਵਾ
|
ਮੁੱਖ ਗੱਲਾਂ
|
ਵੇਰਵਾ
|
|
ਪ੍ਰੋਜੈਕਟ ਦਾ ਨਾਮ
|
ਮਹਾਰਾਸ਼ਟਰ ਰਾਜ ਵਿੱਚ ਐੱਨਐੱਚ 160ਏ ਦੇ ਘੋਟੀ-ਤ੍ਰਿੰਬਕ (ਮੋਖਾਦਾ)–ਜੱਵਹਾਰ-ਮਨੋਰ-ਪਾਲਘਰ ਸੈਕਸ਼ਨ ਦਾ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈਪੀਸੀ) ਮੋਡ ਵਿੱਚ 2 ਲੇਨ/4 ਲੇਨ ਅਤੇ ਪੱਕੀ ਉਪ ਸੜਕ ਢਾਂਚੇ ਨਾਲ ਪੁਨਰਵਿਕਾਸ ਅਤੇ ਅਪਗ੍ਰੇਡੇਸ਼ਨ।
|
|
ਕੌਰੀਡੋਰ
|
ਸਿੰਨਰ ਤੋਂ ਪਾਲਘਰ ਐੱਨਐੱਚ 160ਏ
|
|
ਲੰਬਾਈ (ਕਿਲੋਮੀਟਰ)
|
154.635
|
|
ਕੁੱਲ ਸਿਵਿਲ ਲਾਗਤ (ਕਰੋੜ ਰੁਪਏ ਵਿੱਚ)
|
2594.49
|
|
ਭੂਮੀ-ਅਧਿਗ੍ਰਹਿਣ ਲਾਗਤ (ਕਰੋੜ ਰੁਪਏ ਵਿੱਚ)
|
725.89
|
|
ਕੁੱਲ ਪੂੰਜੀਗਤ ਲਾਗਤ (ਕਰੋੜ ਰੁਪਏ ਵਿੱਚ)
|
3320.38
|
|
ਮੋਡ
|
ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈਪੀਸੀ) ਮੋਡ
|
|
ਮੁੱਖ ਸੜਕਾ, ਜੋ ਜੁੜ ਜਾਣਗੀਆਂ
|
ਐਕਸਪ੍ਰੈੱਸਵੇਅ: ਦਿੱਲੀ–ਮੁੰਬਈ ਐਕਸਪ੍ਰੈੱਸਵੇਅ (ਐੱਨਈ -4) ਅਤੇ ਮੁੰਬਈ-ਨਾਗਪੁਰ ਸਮ੍ਰਿੱਧੀ ਮਹਾਮਾਰਗ
ਰਾਸ਼ਟਰੀ ਰਾਜਮਾਰਗ: ਐੱਨਐੱਚ-848 ਅਤੇ ਐੱਨਐੱਚ-48
ਰਾਜ ਰਾਜਮਾਰਗ: ਐੱਸਐੱਚ-04, ਐੱਸਐੱਚ-73, ਐੱਸਐੱਚ -76, ਐੱਸਐੱਚ -77, ਐੱਸਐੱਚ -78 ਅਤੇ ਐੱਸਐੱਚ-30
|
|
ਆਰਥਿਕ/ ਸਮਾਜਿਕ / ਆਵਾਜਾਈ ਕੇਂਦਰ, ਜੋ ਜੁੜ ਜਾਣਗੇ
|
06 ਪੀਐੱਮ ਗਤੀਸ਼ਕਤੀ ਆਰਥਿਕ ਕੇਂਦਰ:
02 ਐੱਸਈਜ਼ੈੱਡ –ਤਾਰਾਪੁਰ ਅਤੇ ਬੋਇਸਰ, 02 ਉਦਯੋਗਿਕ ਪਾਰਕ- ਪਾਲਘਰ ਅਤੇ ਮੋਖਾਦਾ, 02 ਉਦਯੋਗਿਕ ਸਹਿਕਾਰੀ ਪਰਿਸਰर –ਵਾੜਾ ਅਤੇ ਤਾਰਾਪੁਰ,
07 ਸਮਾਜਿਕ ਕੇਂਦਰ:
1 ਕਬਾਇਲੀ ਜ਼ਿਲ੍ਹਾ-ਪਾਲਘਰ, 06 ਸੈਰ-ਸਪਾਟਾ ਸਥਾਨ- ਤ੍ਰਿੰਬਕੇਸ਼ਵਰ, ਜੱਵਹਾਰ ਰਾਜਵਾੜਾ, ਵੈਤਰਨਾ ਨਦੀ, ਕੇਵਲਾ ਤਟ, ਅਰਨਾਲਾ ਕਿਲ੍ਹਾ, ਤੁੰਗੇਸ਼ਵਰ ਸੈਂਕਚੂਰੀ),
08 ਲੌਜਿਸਟਿਕਸ ਕੇਂਦਰ:
03 ਮੁੱਖ ਰੇਲਵੇ ਸਟੇਸ਼ਨ-ਪਾਲਘਰ,ਨਾਸਿਕ ਅਤੇ ਸ਼ਿਰੜੀ, 03 ਏਅਰਪੋਰਟ-ਓਝਰ, ਸ਼ਿਰੜੀ ਅਤੇ ਮੁੰਬਈ, 02 ਪੋਰਟ- ਵਧਾਵਨ ਅਤੇ ਜੇਐੱਨਪੀਟੀ
|
|
ਮੁੱਖ ਸ਼ਹਿਰ / ਕਸਬੇ, ਜੋ ਜੁੜ ਜਾਣਗੇ
|
ਤ੍ਰਿੰਬਕ (ਮੋਕਾਦਾ), ਜੱਵਹਾਰ, ਮਨੋਰ, ਪਾਲਘਰ, ਮੁੰਬਈ, ਨਾਸਿਕ
|
|
ਰੁਜ਼ਗਾਰ ਸਿਰਜਣ ਦੀ ਸਮਰੱਥਾ
|
19.98 ਲੱਖ ਮਨੁੱਖੀ-ਦਿਨਾਂ ਦਾ ਸਿੱਧਾ ਰੁਜ਼ਗਾਰ
24.86 ਲੱਖ ਮਨੁੱਖੀ –ਦਿਨਾਂ ਦਾ ਅਸਿੱਧਾ ਰੁਜ਼ਗਾਰ
|
|
ਵਿੱਤੀ ਵਰ੍ਹੇ 25 ਵਿੱਚ ਸਲਾਨਾ ਔਸਤ ਰੋਜ਼ਾਨਾ ਦੀ ਆਵਾਜਾਈ (ਏਏਡੀਟੀ)
|
ਘੋਟੀ– ਤ੍ਰਿੰਬਕ ਸੈਕਸ਼ਨ:
6,700 ਪੀਸੀਯੂ/ਦਿਨ
ਤ੍ਰਿੰਬਕ (ਮੋਖਾਦਾ)– ਮਨੋਰ ਸੈਕਸ਼ਨ:
4,323 ਪੀਸੀਯੂ/ਦਿਨ
ਮਨੋਰ– ਪਾਲਘਰ ਸੈਕਸ਼ਨ:
12,455 ਪੀਸੀਯੂ/ਦਿਨ
|
****
ਐੱਮਜੇਪੀਐੱਸ/ਵੀਜੇ /ਏਕੇ
(Release ID: 2228460)
ਵਿਜ਼ੀਟਰ ਕਾਊਂਟਰ : 10