ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
azadi ka amrit mahotsav

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਰਿਆਣਾ ਦੇ ਗੁਰੂਗ੍ਰਾਮ ਦੇ ਡੀਐੱਲਐੱਫ ਫੇਜ਼-3 ਵਿੱਚ ਚੋਰੀ ਦੇ ਸ਼ੱਕ ਵਿੱਚ 5 ਨਾਬਾਲਗਾਂ ਨੂੰ 18 ਘੰਟਿਆਂ ਤੱਕ ਬੰਧਕ ਬਣਾ ਕੇ ਰੱਖੇ ਜਾਣ, ਜਿਨਸੀ ਸ਼ੋਸ਼ਣ ਅਤੇ ਤਸੀਹੇ ਦੇਣ ਦੇ ਮਾਮਲੇ ਵਿੱਚ ਖੁਦ ਨੋਟਿਸ (suo motu) ਲਿਆ


ਗੁਰੂਗ੍ਰਾਮ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਮੰਗੀ

Posted On: 11 FEB 2026 2:53PM by PIB Chandigarh

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ- ਐੱਨਐੱਚਆਰਸੀ ਨੇ ਹਰਿਆਣਾ ਦੇ ਗੁਰੂਗ੍ਰਾਮ ਦੇ ਡੀਐੱਲਐੱਫ ਫੇਜ਼-3 ਇਲਾਕੇ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ 11 ਤੋਂ 14 ਸਾਲ ਦੀ ਉਮਰ ਦੇ 5 ਬੱਚਿਆਂ ਨੂੰ 18 ਘੰਟਿਆਂ ਤੱਕ ਬੰਧਕ ਬਣਾ ਕੇ ਰੱਖਣ ਅਤੇ ਤਸੀਹੇ ਦੇਣ ਸਬੰਧੀ ਮੀਡੀਆ ਰਿਪੋਰਟ ‘ਤੇ ਖੁਦ ਨੋਟਿਸ ਲਿਆ ਹੈ। ਖਬਰਾਂ ਦੇ ਅਨੁਸਾਰ, ਠੇਕੇਦਾਰ ਅਤੇ ਉਸ ਦੇ 4 ਮਜ਼ਦੂਰਾਂ ਨੇ ਨਿਰਮਾਣ ਸਮੱਗਰੀ ਨੂੰ ਚੋਰੀ ਕਰਨ ਦੇ ਸ਼ੱਕ ਵਿੱਚ ਇਨ੍ਹਾਂ ਬੱਚਿਆਂ ਨੂੰ ਬੰਧਕ ਬਣਾਇਆ। ਪੀੜਿਤਾਂ ਦੇ ਕਪੜੇ ਉਤਾਰੇ ਗਏ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਆਰੋਪੀਆਂ ਨੇ ਉਨ੍ਹਾਂ 'ਤੇ ਪੈਟਰੋਲ ਵੀ ਸੁੱਟਿਆ।

ਕਮਿਸ਼ਨ ਨੇ ਕਿਹਾ ਕਿ ਖ਼ਬਰ ਦੀ ਰਿਪੋਰਟ ਦੇ ਤੱਥ ਜੇਕਰ ਸੱਚ ਹਨ, ਤਾਂ ਇਹ ਪੀੜਿਤ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਨਾ ਹੈ। ਕਮਿਸ਼ਨ ਨੇ ਇਸ ਸਿਲਸਿਲੇ ਵਿੱਚ ਗੁਰੂਗ੍ਰਾਮ ਪੁਲਿਸ ਕਮਿਸ਼ਰ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ। 

5 ਫਰਵਰੀ 2026 ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟ ਦੇ ਅਨੁਸਾਰ, ਘਟਨਾ ਸਥਾਨ ‘ਤੇ ਪਹੁੰਚਣ ‘ਤੇ ਬੱਚਿਆਂ ਦੀਆਂ ਮਾਤਾਵਾਂ ਨੂੰ ਵੀ ਉਨ੍ਹਾਂ ਦੇ ਕੋਲ ਬਿਠਾਇਆ ਗਿਆ ਅਤੇ ਆਰੋਪੀਆਂ ਨੇ ਉਨ੍ਹਾਂ ਨੂੰ ਜਲੀਲ ਕੀਤਾ। ਇਨ੍ਹਾਂ ਪੀੜਿਤਾਂ ਵਿੱਚੋਂ ਇੱਕ ਦੀ ਮਾਂ ਦੁਆਰਾ 3 ਫਰਵਰੀ 2026 ਨੂੰ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ‘ਤੇ ਇਹ ਘਟਨਾ ਸਾਹਮਣੇ ਆਈ।  

************

ਐੱਨਐੱਸਕੇ/ਏਕੇ


(Release ID: 2226522) ਵਿਜ਼ੀਟਰ ਕਾਊਂਟਰ : 4