ਰੱਖਿਆ ਮੰਤਰਾਲਾ
azadi ka amrit mahotsav

ਲੇਹ ਵਿੱਚ ਸਿਵਿਲ ਐਵੀਏਸ਼ਨ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟ ਦਾ ਉਦਘਾਟਨ

प्रविष्टि तिथि: 29 JAN 2026 11:16AM by PIB Chandigarh

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਉਪ ਰਾਜਪਾਲ ਸ਼੍ਰੀ ਕਵਿੰਦਰ ਗੁੱਪਤਾ ਨੇ ਵੈਸਟਰਨ ਏਅਰ ਕਮਾਂਡ ਦੇ ਸੀਨੀਅਰ ਏਅਰ ਸਟਾਫ ਆਫਿਸਰ ਏਅਰ ਮਾਰਸ਼ਲ ਜੇਐੱਸ ਮਾਨ ਦੀ ਮੌਜੂਦਗੀ ਵਿੱਚ 28 ਜਨਵਰੀ 2026 ਨੂੰ ਏਅਰ ਫੋਰਸ ਸਟੇਸ਼ਨ ਲੇਹ ਵਿੱਚ ਸਿਵਿਲ ਐਵੀਏਸ਼ਨ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਇੱਕ ਪ੍ਰੋਜੈਕਟ ਦਾ ਉਦਘਾਟਨ ਕੀਤਾ। 

ਇਹ ਉਦਘਾਟਨ ਲੱਦਾਖ ਵਿੱਚ ਸਿਵਿਲ ਐਵੀਏਸ਼ਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਿਵਿਲ ਪ੍ਰਸ਼ਾਸਨ ਅਤੇ ਖੇਤਰ ਦੇ ਵਿਕਾਸ ਵਿੱਚ ਸ਼ਾਮਲ ਸਾਰੀਆਂ ਏਜੰਸੀਆਂ ਦਰਮਿਆਨ ਡੂੰਘੇ ਸਹਿਯੋਗ ਦੀ ਭਾਵਨਾ ਨੂੰ ਸੰਪੂਰਨ ਬਣਾਉਣ ਵਿੱਚ ਮਹੱਤਵਪੂਰਨ ਉਪਲਬਧੀ ਹੈ। ਬਹੁਤ ਚੁਣੌਤੀਪੂਰਨ ਉਚਾਈ ਵਾਲੇ ਖੇਤਰ ਅਤੇ ਪ੍ਰਤੀਕੂਲ ਮੌਸਮ ਦੀ ਸਥਿਤੀ ਤੋਂ ਬਾਅਦ ਵੀ ਬੁਨਿਆਦੀ ਢਾਂਚੇ ਨੂੰ ਰਿਕਾਰਡ ਸਮੇਂ ਵਿੱਚ ਅੱਪਗ੍ਰੇਡ ਕੀਤਾ ਗਿਆ।

ਵਿਕਸਿਤ ਕੀਤਾ ਗਿਆ ਬੁਨਿਆਦੀ ਢਾਂਚਾ ਜਹਾਜ਼ਾਂ ਦੀ ਜ਼ਮੀਨੀ ਆਵਾਜਾਈ ਨੂੰ ਆਸਾਨ ਬਣਾਉਣ ਦੇ ਨਾਲ-ਨਾਲ ਨਾਗਰਿਕ ਉਡਾਣਾਂ ਦੀ ਰਵਾਨਗੀ ਨੂੰ ਤੇਜ਼ ਕਰੇਗਾ। ਇਨ੍ਹਾਂ ਸੁਧਾਰਾਂ ਨਾਲ ਯਾਤਰੀਆਂ ਨੂੰ ਸੁਵਿਧਾ ਮਿਲੇਗੀ ਅਤੇ ਸਮੇਂ ਦੀ ਬਚਤ ਹੋਵੇਗੀ। 

ਬਿਹਤਰ ਏਅਰ ਸੰਪਰਕ ਲੇਹ ਖੇਤਰ ਵਿੱਚ ਟੂਰਿਜ਼ਮ ਨੂੰ ਜ਼ਬਰਦਸਤ ਹੁਲਾਰਾ ਦੇਣ ਦੇ ਨਾਲ-ਨਾਲ ਆਰਥਿਕ ਮੌਕੇ ਪੈਦਾ ਕਰੇਗਾ ਅਤੇ ਸਥਾਨਕ ਆਜੀਵਿਕਾ ਦਾ ਸਮਰਥਨ ਕਰੇਗਾ। ਨਾਲ ਹੀ, ਬਿਹਤਰ ਸੁਵਿਧਾਵਾਂ ਨਿਵਾਸੀਆਂ ਅਤੇ  ਵਿਜ਼ਟਰਾਂ ਦੋਵਾਂ ਲਈ ਵਧੇਰੇ ਭਰੋਸੇਯੋਗ ਹਵਾਈ ਸੇਵਾਵਾਂ ਸੁਨਿਸ਼ਚਿਤ ਕਰੇਗੀ, ਜਦੋਂ ਕਿ ਮਨੁੱਖੀ ਸਹਾਇਤਾ ਅਤੇ ਆਫਤ ਰਾਹਤ ਜ਼ਰੂਰਤਾ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇਣ ਦੀ ਖੇਤਰ ਦੀ ਸਮਰੱਥਾ ਨੂੰ ਵੀ ਮਜ਼ਬੂਤੀ ਮਿਲੇਗੀ।

ਇਹ ਵਿਕਾਸ ਲੱਦਾਖ ਦੇ ਲੰਬੇ ਸਮੇਂ ਲਈ ਸਮਾਜਿਕ-ਆਰਥਿਕ ਵਿਕਾਸ ਵਿੱਚ ਸਾਰਥਕ ਯੋਗਦਾਨ ਦੇਵੇਗਾ।

*********

ਵੀਕੇ/ਜੇਐੱਸ/ਆਈਕੇ/ਏਕੇ


(रिलीज़ आईडी: 2220293) आगंतुक पटल : 4
इस विज्ञप्ति को इन भाषाओं में पढ़ें: English