ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
18 ਦੇਸ਼ਾਂ ਦੇ ਵਿਦੇਸ਼ੀ ਪ੍ਰਤੀਨਿਧੀਆਂ ਨੇ ਦਿੱਲੀ ਹਾਟ ਆਈਐੱਨਏ ਵਿੱਚ ਆਯੋਜਿਤ ਪੀਐੱਮ ਵਿਸ਼ਵਕਰਮਾ ਹਾਟ 2026 ਦਾ ਵਿਸ਼ੇਸ਼ ਦੌਰਾ ਕੀਤਾ; ਇੱਥੇ ਉਨ੍ਹਾਂ ਨੂੰ ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਪ੍ਰਮੁੱਖ ਉਪਕ੍ਰਮਾਂ ਬਾਰੇ ਜਾਣਕਾਰੀ ਦਿੱਤੀ ਗਈ
ਇਸ ਪ੍ਰੋਗਰਾਮ ਵਿੱਚ ਅਸਾਮ, ਰਾਜਸਥਾਨ, ਪੰਜਾਬ ਅਤੇ ਲੱਦਾਖ ਦੀਆਂ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਭਾਰਤ ਦੀਆਂ ਵਿਭਿੰਨ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਗਿਆ
प्रविष्टि तिथि:
27 JAN 2026 8:45PM by PIB Chandigarh
ਅੱਜ 18 ਦੇਸ਼ਾਂ ਦੇ ਵਿਦੇਸ਼ ਪ੍ਰਤੀਨਿਧੀਆਂ ਨੇ ਨਵੀਂ ਦਿੱਲੀ ਸਥਿਤ ਆਈਐੱਨਏ ਦੇ ਦਿੱਲੀ ਹਾਟ ਵਿੱਚ ਆਯੋਜਿਤ ਪੀਐੱਮ ਵਿਸ਼ਵਕਰਮਾ ਹਾਟ 2026 ਦਾ ਵਿਸ਼ੇਸ਼ ਦੌਰਾ ਕੀਤਾ। ਆਉਣ ਵਾਲੇ ਪਤਵੰਤਿਆਂ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ, ਹਾਈ ਕਮਿਸ਼ਨਰਾਂ ਅਤੇ ਸੀਨੀਅਰ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਸਾਰਿਆਂ ਨੇ ਭਾਰਤ ਦੀਆਂ ਸਮ੍ਰਿੱਧ ਪਰੰਪਰਾਗਤ ਸ਼ਿਲਪ ਕੌਸ਼ਲ ਅਤੇ ਕਾਰੀਗਰੀ ਦੀ ਉੱਤਮਤਾ ਦੀ ਵਿਰਾਸਤ ਦਾ ਜਾਇਜ਼ਾ ਲਿਆ।

ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਵੱਲੋਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ਇੱਕ ਵਿਸ਼ੇਸ਼ ਪ੍ਰਦਰਸ਼ਨੀ ਪੀਐੱਮ ਵਿਸ਼ਵਕਰਮਾ ਹਾਟ 2026 ਦਾ ਆਯੋਜਨ ਆਈਐੱਨਏ ਸਥਿਤ ਦਿੱਲੀ ਹਾਟ ਵਿੱਚ 18 ਤੋਂ 31 ਜਨਵਰੀ 2026 ਤੱਕ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨੀ ਹਰ ਰੋਜ਼ ਸਵੇਰੇ 10:30 ਵਜੇ ਤੋਂ ਰਾਤ 10:00 ਵਜੇ ਤੱਕ ਆਮ ਲੋਕਾਂ ਲਈ ਖੁੱਲ੍ਹੀ ਰਹੇਗੀ।
ਇਸ ਮੌਕੇ 'ਤੇ ਮੰਤਰਾਲੇ ਵੱਲੋਂ ਅਲਜੀਰੀਆ, ਬੇਲਾਰੂਸ, ਕੈਮਰੂਨ, ਕਿਊਬਾ, ਇਕਵਾਡੋਰ, ਇਥੋਪੀਆ, ਗੁਆਨਾ, ਇੰਡੋਨੇਸ਼ੀਆ, ਇਰਾਕ, ਕੀਨੀਆ, ਮਲੇਸ਼ੀਆ, ਨਾਈਜੀਰੀਆ, ਪੇਰੂ, ਸੋਮਾਲੀਆ, ਦੱਖਣ ਅਫਰੀਕਾ, ਤਿਮੋਰ-ਲੇਸਤੇ, ਉਜ਼ਬੇਕਿਸਤਾਨ ਅਤੇ ਵੈਨੇਜ਼ੁਏਲਾ ਦੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਦੇ ਵਿਕਾਸ ਕਮਿਸ਼ਨਰ ਦਫ਼ਤਰ ਦੇ ਸੰਯੁਕਤ ਵਿਕਾਸ ਕਮਿਸ਼ਨਰ ਸ਼੍ਰੀ ਦਾਨਿਸ਼ ਅਸ਼ਰਫ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਨੇ ਮੌਜੂਦਾ ਪਤਵੰਤਿਆਂ ਦਾ ਹਾਰਦਿਕ ਸੁਆਗਤ ਕੀਤਾ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਉਦੇਸ਼ਾਂ ਅਤੇ ਮਹੱਤਵ 'ਤੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿੱਚ ਵਿਕਾਸ ਕਮਿਸ਼ਨਰ ਦਫ਼ਤਰ ਅਤੇ ਐੱਮਐੱਸਐੱਮਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।


ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਵਾਧੂ ਸਕੱਤਰ ਅਤੇ ਵਿਕਾਸ ਕਮਿਸ਼ਨਰ ਡਾ. ਰਜਨੀਸ਼ ਨੇ ਵਿਦੇਸ਼ੀ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸਾਰੀਆਂ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਪ੍ਰਮੁੱਖ ਉਪਕ੍ਰਮਾਂ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਰੁਜ਼ਗਾਰ ਸਿਰਜਣ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਇਸ ਦੀ ਭੂਮਿਕਾ 'ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਤਰਾਲੇ ਦੀਆਂ ਵੱਖ-ਵੱਖ ਪ੍ਰਮੁੱਖ ਯੋਜਨਾਵਾਂ ਰਾਹੀਂ ਪ੍ਰਾਪਤ ਉਪਲਬਧੀਆਂ ਦੀਆਂ ਰੂਪ-ਰੇਖਾਵਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਹਾਟ ਦੀਆਂ ਵਿਸ਼ੇਸ਼ ਯਾਤਰਾ ਲਈ ਪਤਵੰਤਿਆਂ ਦੇ ਪ੍ਰਤੀ ਆਭਾਰ ਵੀ ਵਿਅਕਤ ਕੀਤਾ।

ਇਸ ਪ੍ਰੋਗਰਾਮ ਵਿੱਚ ਅਸਾਮ, ਰਾਜਸਥਾਨ, ਪੰਜਾਬ ਅਤੇ ਲੱਦਾਖ ਦੀਆਂ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਸ਼ਾਮਲ ਸਨ। ਉਨ੍ਹਾਂ ਨੇ ਇੱਕ ਜੀਵੰਤ ਅਤੇ ਆਕਰਸ਼ਕ ਵਾਤਾਵਰਣ ਦਾ ਨਿਰਮਾਣ ਕੀਤਾ ਅਤੇ ਭਾਰਤ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ।

ਵਿਕਾਸ ਕਮਿਸ਼ਨਰ ਦਫ਼ਤਰ (ਐੱਮਐੱਸਐੱਮਈ) ਦੀ ਡਿਪਟੀ ਡਾਇਰੈਕਟਰ ਜਨਰਲ ਸ਼੍ਰੀਮਤੀ ਅਨੁਜਾ ਬਾਪਟ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਪੀਐੱਮ ਵਿਸ਼ਵਕਰਮਾ ਹਾਟ 2026 ਦਾ ਉਦੇਸ਼ ਕਾਰੀਗਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਰੀਦਦਾਰਾਂ, ਹਿਤਧਾਰਕਾਂ ਅਤੇ ਆਮ ਜਨਤਾ ਦੇ ਸਾਹਮਣੇ ਆਪਣੇ ਹੱਥ ਨਾਲ ਬਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਉਨ੍ਹਾਂ ਦੀ ਮਾਰਕੀਟਿੰਗ ਕਰਨ ਲਈ ਇੱਕ ਸਮਰਪਿਤ ਪਲੈਟਫਾਰਮ ਪ੍ਰਦਾਨ ਕਰਕੇ ਭਾਰਤ ਦੀਆਂ ਪਰੰਪਰਾਗਤ ਸ਼ਿਲਪਕਲਾ ਦਾ ਉਤਸਵ ਮਨਾਉਣਾ ਅਤੇ ਉਸ ਨੂੰ ਹੁਲਾਰਾ ਦੇਣਾ ਹੈ। ਇਸ ਆਯੋਜਨ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 117 ਤੋਂ ਵੱਧ ਕਾਰੀਗਰ ਹਿੱਸਾ ਲੈ ਰਹੇ ਹਨ, ਜਿਸ ਨਾਲ ਇਹ ਵਿਭਿੰਨ ਪਰੰਪਰਾਗਤ ਹੁਨਰਾਂ ਅਤੇ ਸ਼ਿਲਪਕਲਾਂ ਦੀ ਇੱਕ ਸੱਚੀ ਅਖਿਲ ਭਾਰਤੀ ਪ੍ਰਤੀਨਿਧਤਾ ਬਣ ਗਈ ਹੈ।
****
ਏਕੇਐੱਸ
(रिलीज़ आईडी: 2219821)
आगंतुक पटल : 2