ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਭਾਸ਼ਿਣੀ ਸਮੁਦਾਏ: ਭਾਰਤ ਦੇ ਭਾਸ਼ਾ ਏਆਈ ਈਕੋਸਿਸਟਮ ਨੂੰ ਮਜ਼ਬੂਤ ਕਰਨਾ
प्रविष्टि तिथि:
12 JAN 2026 6:19PM by PIB Chandigarh
ਡਿਜੀਟਲ ਇੰਡੀਆ ਭਾਸ਼ਾ ਡਿਵੀਜ਼ਨ (ਡੀਆਈਬੀਡੀ), ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) 13 ਜਨਵਰੀ 2026 ਨੂੰ ਨਾਲੰਦਾ ਹਾਲ, ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ, ਨਵੀਂ ਦਿੱਲੀ ਵਿੱਚ ਭਾਸ਼ਿਣੀ ਸਮੁਦਾਏ: ਭਾਰਤ ਦੇ ਭਾਸ਼ਾ ਏਆਈ ਈਕੋਸਿਸਟਮ ਨੂੰ ਮਜ਼ਬੂਤ ਕਰਨਾ, ਦਾ ਆਯੋਜਨ ਕਰੇਗਾ।
ਭਾਸ਼ਿਣੀ ਸਮੁਦਾਏ, ਭਾਸ਼ਿਣੀ ਦੀ ਅਗਵਾਈ ਵਾਲੀ ਇੱਕ ਮਿਲ ਕੇ ਸ਼ੁਰੂ ਕੀਤੀ ਗਈ ਪਹਿਲ ਹੈ। ਇਹ ਪਹਿਲ ਭਾਸ਼ਾ ਦੇ ਜਾਣਕਾਰਾਂ, ਅਕਾਦਮਿਕ ਸੰਸਥਾਨਾਂ, ਸਿਵਿਲ ਸੋਸਾਇਟੀ ਸੰਗਠਨਾਂ ਅਤੇ ਡੇਟਾ ਪ੍ਰੈਕਟੀਸ਼ਨਰਾਂ ਨੂੰ ਇਕੱਠਾ ਕਰਦੀ ਹੈ ਤਾਂ ਜੋ ਭਾਰਤ ਲਈ ਭਾਸ਼ਾ ਏਆਈ ਸੌਲਿਊਸ਼ਨ ਨੂੰ ਮਿਲ ਕੇ ਬਣਾਇਆ ਜਾ ਸਕੇ, ਉਨ੍ਹਾਂ ਨੂੰ ਚਲਾਇਆ ਜਾ ਸਕੇ ਅਤੇ ਵਧਾਇਆ ਜਾ ਸਕੇ। ਇਹ ਪਹਿਲ ਨੈਸ਼ਨਲ ਲੈਂਗਵੇਜ਼ ਟ੍ਰਾਂਸਲੇਸ਼ਨ ਮਿਸ਼ਨ (NLTM) ਦੇ ਤਹਿਤ ਭਾਸ਼ਿਣੀ ਦੇ ਕੰਮ ਨੂੰ ਹੋਰ ਮਜ਼ਬੂਤ ਕਰਦੀ ਹੈ ਤਾਂ ਜੋ ਭਾਸ਼ਾ ਦੀਆਂ ਰੁਕਾਵਟਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਡਿਜੀਟਲ ਸਰਵਿਸ ਤੱਕ ਪਹੁੰਚ ਪੱਕੀ ਹੋ ਸਕੇ।
ਵਰਕਸ਼ਾਪ ਦੀ ਸ਼ੁਰੂਆਤ ਮਹਿਮਾਨਾਂ ਦੇ ਸੁਆਗਤੀ ਭਾਸ਼ਣ ਅਤੇ ਸਨਮਾਨ ਨਾਲ ਹੋਵੇਗੀ, ਜਿਸ ਤੋਂ ਬਾਅਦ ਰਸਮੀ ਉਦਘਾਟਨ ਹੋਵੇਗਾ। MeitY ਅਤੇ ਡਿਜੀਟਲ ਇੰਡੀਆ BHASHINI ਡਿਵੀਜ਼ਨ ਦੀ ਸੀਨੀਅਰ ਲੀਡਰਸ਼ਿਪ, ਪਬਲਿਕ ਡਿਜੀਟਲ ਇਨਫ੍ਰਾਸਟ੍ਰਕਚਰ. ਕਮਿਊਨਿਟੀ ਪਾਰਟੀਸਿਪੇਸ਼ਨ ਅਤੇ ਐਥਿਕਲ ਡੇਟਾ ਪ੍ਰੈਕਟਿਸ ‘ਤੇ ਅਧਾਰਿਤ ਇੱਕ ਕੋਆਰਡੀਨੇਟਰ, ਸੌਵਰੇਨ ਅਤੇ ਇਨਕਲਿਊਸਿਵ ਲੈਂਗਵੇਜ਼ ਏਆਈ ਈਕੋਸਿਸਟਮ ਬਣਾਉਣ ਲਈ BHASHINI ਦੇ ਵਿਜ਼ਨ ਨੂੰ ਦੱਸੇਗੀ।
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਸੀਈਓ ਸ਼੍ਰੀ ਅਮਿਤਾਭ ਨਾਗ ਇੱਕ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਰਾਸ਼ਟਰੀ ਭਾਸ਼ਾ ਏਆਈ ਪਲੈਟਫਾਰਮ ਵਜੋਂ ਭਾਸ਼ਿਣੀ ਦੀ ਪ੍ਰਗਤੀ ਅਤੇ ਸਰਕਾਰੀ ਸੇਵਾਵਾਂ, ਸਿੱਖਿਆ ਅਤੇ ਜਨਤਕ-ਸੁਵਿਧਾਵਾਂ ਵਿੱਚ ਇਸ ਦੀ ਭੂਮਿਕਾ ਬਾਰੇ ਗੱਲ ਕਰਨਗੇ। ਇਸ ਸੈਸ਼ਨ ਦਾ ਸੰਚਾਲਨ ਗੇਟਸ ਫਾਉਂਡੇਸ਼ਨ ਦੇ ਸ਼੍ਰੀ ਅਰਜੁਨ ਵੈਂਕਟਾਰਮਨ ਕਰਨਗੇ।
ਇਸ ਤੋਂ ਬਾਅਦ ਵਰਕਸ਼ਾਪ ਵਿੱਚ ਭਾਸ਼ਿਣੀ ਦੇ ਵਿਸਤਾਰ ਅਤੇ ਇਸ ਦੀਆਂ ਭਵਿੱਖ ਦੀਆਂ ਯੋਜਨਾਵਾਂ ‘ਤੇ ਚਰਚਾ ਹੋਵੇਗੀ, ਜਿਸ ਵਿੱਚ ਸੀਨੀਅਰ ਜਨਰਲ ਮੈਨੇਜਰ ਸ਼੍ਰੀ ਸ਼ੈਲੇਂਦਰ ਪਾਲ ਸਿੰਘ ਦੱਸਣਗੇ ਕਿ ਕਿਵੇਂ ਵੱਖ-ਵੱਖ ਸੰਸਥਾਨ ਅਤੇ ਰਾਜ ਸਰਕਾਰਾਂ ਇਸ ਪਲੈਟਫਾਰਮ ਦੇ ਨਾਲ ਮਿਲ ਕੇ ਕੰਮ ਕਰ ਸਕਦੇ ਹਨ।
ਵਰਕਸ਼ਾਪ ਵਿੱਚ ਭਾਸ਼ਿਣੀ ਸਮੁਦਾਏ ਪਲੈਟਫਾਰਮ ‘ਤੇ ਵੀ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਭਾਗੀਦਾਰਾਂ ਤੋਂ ਸੁਝਾਅ ਲੈ ਕੇ ਇਸ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਨਾਲ ਹੀ, ਸ਼੍ਰੀ ਅਜੈ ਸਿੰਘ ਰਾਜਵਤ ਦੀ ਅਗਵਾਈ ਹੇਠ, ‘ਭਾਸ਼ਿਣੀ ਇਨ ਐਕਸ਼ਨ’ ਦੇ ਤਹਿਤ ਲਾਈਵ ਡੈਮੋ ਦਿਖਾਈਆਂ ਜਾਣਗੀਆਂ ਅਤੇ ‘ਭਾਸ਼ਾਦਾਨ’ ਪੋਟਰਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜਿੱਥੇ ਆਮ ਨਾਗਰਿਕ ਆਪਣੀ ਭਾਸ਼ਾ ਦਾ ਯੋਗਦਾਨ ਦੇ ਸਕਦੇ ਹਨ।
ਦੁਪਹਿਰ ਦੇ ਭੋਜਨ ਤੋਂ ਬਾਅਦ ਡੇਟਾ ਸਿਸਟਮ ਨੂੰ ਮਜ਼ਬੂਤ ਕਰਨ ਲਈ ਨਵੇਂ ਭਾਗੀਦਾਰਾਂ ਨੂੰ ਜੋੜਨ ਦੀ ਪ੍ਰਕਿਰਿਆ ‘ਤੇ ਚਰਚਾ ਹੋਵੇਗੀ, ਤਾਂ ਜੋ ਸਹੀ ਅਤੇ ਸੁਰੱਖਿਅਤ ਢੰਗ ਨਾਲ ਡੇਟਾ ਤਿਆਰ ਕੀਤਾ ਜਾ ਸਕੇ।
ਅੰਤ ਵਿੱਚ, ਭਵਿੱਖ ਦੇ ਸਾਂਝੇ ਟੀਚਿਆਂ ਅਤੇ ਆਪਸੀ ਸਹਿਯੋਗ ਦੇ ਸੰਕਲਪ ਨਾਲ ਇਸ ਵਰਕਸ਼ਾਪ ਦੀ ਸਮਾਪਤੀ ਹੋਵੇਗੀ।
ਮੁੱਖ ਸਪੀਕਰ ਅਤੇ ਯੋਗਦਾਨ ਦੇਣ ਵਾਲਿਆਂ ਵਿੱਚ ਸ਼ਾਮਲ ਹਨ:
-
ਸ਼੍ਰੀ ਅਮਿਤਾਭ ਨਾਗ, ਸੀਈਓ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ
-
ਸ਼੍ਰੀ ਤਰੁਣ ਪਾਂਡੇ, ਸਾਇੰਟਿਸਟ E, MeitY
-
ਪ੍ਰੋ. ਗਿਰਿਸ਼ ਨਾਥ ਝਾ, ਸਕੂਲ ਆਫ ਸੰਸਕ੍ਰਿਤ ਐਂਡ ਇੰਡਿਕ ਸਟਡੀਜ਼, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
-
ਸੁਸ਼੍ਰੀ ਸੁਖਨਾ ਸਾਹਨੀ, ਹੈੱਡ- ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ, ਰਾਕੇਟ ਲਰਨਿੰਗ
-
ਸ਼੍ਰੀ ਸ਼ੈਲੇਂਦਰ ਪਾਲ ਸਿੰਘ, ਸੀਨੀਅਰ ਜਨਰਲ ਮੈਨੇਜਰ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ
-
ਸ਼੍ਰੀ ਮਨੁ ਚੋਪੜਾ, ਸੀਈਓ ਅਤੇ ਕੋ-ਫਾਉਂਡਰ, ਕਾਰਯ (Karya)
-
ਸ਼੍ਰੀ ਅਜੈ ਸਿੰਘ ਰਾਜਾਵਤ, ਸੀਨੀਅਰ ਮੈਨੇਜਰ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ
-
ਸੁਸ਼੍ਰੀ ਨੁਪੁਰਾ ਗਾਵੜੇ, ਡਿਜ਼ਾਈਨ ਐਂਡ ਏਂਗੇਜ਼ਮੈਂਟ ਲੀਡ, ਸਿਵਿਕ ਡੇਟਾ ਲੈਬ
ਭਾਸ਼ਿਣੀ ਸਮੁਦਾਏ ਵਰਕਸ਼ਾਪ, ਭਾਸ਼ਾ ਏਆਈ ਲਈ ਭਾਸ਼ਿਣੀ ਦੇ ਈਕੋਸਿਸਟਮ –ਲੈੱਡ ਅਪ੍ਰੋਚ ਨੂੰ ਮਜ਼ਬੂਤ ਕਰਨ ਵਿੱਚ ਇੱਕ ਅਹਿਮ ਕਦਮ ਹੈ। ਇਹ ਪੱਕਾ ਕਰਦਾ ਹੈ ਕਿ ਭਾਰਤ ਦਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਕਈ ਭਾਸ਼ਾਵਾਂ ਵਾਲਾ, ਅਸਾਨੀ ਨਾਲ ਮਿਲਣ ਵਾਲਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਬਣਿਆ ਰਹੇ, ਅਤੇ ਸਮਾਜਿਕ ਅਤੇ ਆਰਥਿਕ ਮਜ਼ਬੂਤੀ ਲਈ ਡੈਮੋਕ੍ਰੇਟਿਕ ਅਤੇ ਸਕੇਲੇਬਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਜ਼ਨ ਨੂੰ ਅੱਗੇ ਵਧਾਏ।
****
ਐੱਮਐੱਸਜ਼ੈੱਡ/ਏਕੇ
(रिलीज़ आईडी: 2214410)
आगंतुक पटल : 3