ਭਾਰੀ ਉਦਯੋਗ ਮੰਤਰਾਲਾ
ਪ੍ਰਧਾਨ ਮੰਤਰੀ ਈ-ਡ੍ਰਾਈਵ ਯੋਜਨਾ ਦੇ ਤਹਿਤ ਈ-3ਡਬਲਿਊ (ਐੱਲ5) ਦਾ ਟੀਚਾ ਹਾਸਲ ਕੀਤਾ ਗਿਆ; ਕੇਂਦਰ ਸਰਕਾਰ ਲਈ ਈ-ਮੋਬੀਲਿਟੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ
Posted On:
31 DEC 2025 3:50PM by PIB Chandigarh
ਪ੍ਰਧਾਨ ਮੰਤਰੀ ਇਲੈਕਟ੍ਰਿਕ ਡ੍ਰਾਈਵ ਰੈਵੌਲਿਊਸ਼ਨ ਇਨ ਇਨੋਵੇਟਿਵ ਵਹੀਕਲ ਐਨਹਾਂਸਮੈਂਟ (ਪੀਐੱਮ ਈ-ਡੀਆਰਆਈਵੀਈ) ਯੋਜਨਾ ਨੂੰ 10,900 ਕਰੋੜ ਰੁਪਏ ਦੇ ਖਰਚ ਨਾਲ 29 ਸਤੰਬਰ, 2024 ਨੂੰ ਨੋਟੀਫਾਇਡ ਕੀਤਾ ਗਿਆ ਸੀ।
2 ਈ-3ਡਬਲਿਊ (ਐੱਲ5) ਸੈੱਗਮੈਂਟ ਲਈ ਭਾਰੀ ਉਦਯੋਗ ਮੰਤਰਾਲੇ ਦੁਆਰਾ ਨਿਰਧਾਰਿਤ ਕੀਤੇ ਗਏ ਹਮਲਾਵਰ ਟੀਚੇ (2.88 ਲੱਖ ਯੂਨਿਟਸ) ਸਮੇਂ ਤੋਂ ਪਹਿਲਾਂ ਹੀ ਪੂਰੇ ਕਰ ਲਏ ਗਏ ਹਨ ਅਤੇ ਈ-3ਡਬਲਿਊ (ਐੱਲ5) ਲਈ ਯੋਜਨਾ ਦੇ ਤਹਿਤ ਪ੍ਰੋਤਸਾਹਨ 26 ਦਸੰਬਰ, 2025 ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ।
3 ਈ-3ਡਬਲਿਊ (ਐੱਲ5) ਸੈੱਗਮੈਂਟ ਦੇ ਅੰਦਰ ਇਲੈਕਟ੍ਰਿਕ ਵਹੀਕਲਜ਼ (ਈਵੀ) ਦੀ ਪੈਠ ਹੁਣ ਲਗਭਗ 32 ਪ੍ਰਤੀਸ਼ਤ ਅਨੁਮਾਨਿਤ ਹੈ, ਜੋ ਕਿ ਇੱਕ ਆਤਮ-ਨਿਰਭਰ ਈਕੋਸਿਸਟਮ ਸਥਾਪਿਤ ਕਰਨ ਲਈ ਸਰਕਾਰ ਦੇ ਵਿਜ਼ਨ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।
4 30 ਦਸੰਬਰ, 2025 ਤੱਕ ਪੀਐੱਮ ਈ-ਡ੍ਰਾਈਵ ਯੋਜਨਾ ਦੇ ਤਹਿਤ ਕੁੱਲ 21.24 ਲੱਖ ਇਲੈਕਟ੍ਰਿਕ ਵਾਹਨ ਵੇਚੇ ਗਏ ਹਨ, ਜਿਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
पीएम ई-ड्राइव योजना के तहत 30 दिसंबर, 2025 तक बेचे गए इलेक्ट्रिक वाहनों की संख्या
ਪੀਐੱਮ ਈ-ਡ੍ਰਾਈਵ ਯੋਜਨਾ ਦੇ ਤਹਿਤ 30 ਦਸੰਬਰ, 2025 ਤੱਕ ਵੇਚੇ ਗਏ ਇਲੈਕਟ੍ਰਿਕ ਵਾਹਨਾਂ ਦੀ ਸੰਖਿਆ
|
ਸੈੱਗਮੈਂਟ
|
ਟੀਚਾ ਸੰਖਿਆ
|
ਵੇਚੇ ਗਏ ਇਲੈਕਟ੍ਰਿਕ ਵਾਹਨ
|
% ਹਿੱਸੇਦਾਰੀ
|
ਯੋਜਨਾ ਦੇ ਤਹਿਤ ਰਜਿਸਟਰਡ ਓਈਐੱਮਐੱਸ ਦੀ ਸੰਖਿਆ
|
|
|
(ਏ)
|
(ਬੀ)
|
(ਸੀ)
|
(ਡੀ)
|
|
ਈ-2ਡਬਲਿਊ
|
24,79,120
|
18,40,007
|
74 ਪ੍ਰਤੀਸ਼ਤ
|
19
|
|
ਈ-ਰਿਕਸ਼ਾ ਅਤੇ ਈ-ਕੋਰਟ
|
39,034
|
5,267
|
13 ਪ੍ਰਤੀਸ਼ਤ
|
5
|
|
ਈ-3ਡਬਲਿਊ (ਐੱਲ5)
|
2,88,809
|
2,88,508
|
100 ਪ੍ਰਤੀਸ਼ਤ
|
15
|
|
ਉਪਰੋਕਤ ਦਾ ਕੁੱਲ ਜੋੜ
|
28,06,963
|
21,23,782
|
76 ਪ੍ਰਤੀਸ਼ਤ
|
|
5 ਵਰਤਮਾਨ ਵਿੱਚ ਈ-2ਡਬਲਿਊ ਦੀ ਵਿਕਰੀ ਲਗਭਗ 24.79 ਲੱਖ ਯੂਨਿਟਸ ਦੇ ਟੀਚੇ ਦੇ ਮੁਕਾਬਲੇ 18,40,007 ਯੂਨਿਟਸ ਰਹੀ ਹੈ। ਇਸ ਯੋਜਨਾ ਦੇ ਤਹਿਤ ਈ-2ਡਬਲਿਊ ਅਤੇ ਈ-ਰਿਕਸ਼ਾ /ਈ-ਕਾਰਟ ਦੇ ਲਈ ਪ੍ਰੋਤਸਾਹਨ 31 ਮਾਰਚ, 2026 ਤੱਕ ਜਾਰੀ ਰਹੇਗਾ।
*******
ਟੀਪੀਜੇ/ਏਕੇ
(Release ID: 2210692)
ਵਿਜ਼ੀਟਰ ਕਾਊਂਟਰ : 19