ਸਿੱਖਿਆ ਮੰਤਰਾਲਾ
ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਦੌਰਾਨ ਪ੍ਰਤੀਨਿਧੀਆਂ ਨੇ ਬੇਹੱਦ ਭਾਵੁਕ ਪਲਾਂ ਦਾ ਅਨੁਭਵ ਕੀਤਾ।
ਵਫ਼ਦ ਹਨੂੰਮਾਨਗੜ੍ਹੀ ਅਤੇ ਸਰਯੂ ਨਦੀ ਦੇ ਤੱਟ 'ਤੇ ਪ੍ਰਾਰਥਨਾ ਕਰਨ ਲਈ ਗਿਆ।
Posted On:
12 DEC 2025 5:46PM by PIB Chandigarh
ਕਾਸ਼ੀ ਤਮਿਲ ਸੰਗਮਮ 4.0 ਦੇ ਤਹਿਤ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਤੋਂ ਆਏ ਵਫ਼ਦਾਂ ਦੇ ਚੌਥੇ ਬੈਚ ਨੇ ਵੀਰਵਾਰ ਨੂੰ ਇੱਕ ਬੇਹੱਦ ਭਾਵੁਕ ਅਤੇ ਯਾਦਗਾਰੀ ਦਿਨ ਬਿਤਾਇਆ। ਇਸ ਸਮੂਹ ਨੇ ਹਨੂੰਮਾਨਗੜ੍ਹੀ ਵਿਖੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਅਤੇ ਪਵਿੱਤਰ ਸਰਯੂ ਨਦੀ ਦੇ ਤੱਟ ਦੇ ਦਰਸ਼ਨ ਕੀਤੇ । ਇਨ੍ਹਾਂ ਅਨੁਭਵਾਂ ਨੇ ਵਫ਼ਦ 'ਤੇ ਇੱਕ ਅਮਿਟ ਛਾਪ ਛੱਡੀ ।

ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੇਖ ਕੇ ਵਫ਼ਦ ਬਹੁਤ ਭਾਵੁਕ ਹੋ ਗਿਆ। ਉਨ੍ਹਾਂ ਨੇ ਇਸ ਪਲ ਨੂੰ ਅਧਿਆਤਮਿਕ ਤੌਰ 'ਤੇ ਸਾਰਥਕ ਦੱਸਿਆ।
ਹਨੂੰਮਾਨਗੜ੍ਹੀ ਵਿਖੇ, ਵਫ਼ਦ ਨੇ ਭਗਵਾਨ ਸ਼੍ਰੀ ਹਨੂੰਮਾਨ ਦੇ ਮੰਦਿਰ ਵਿੱਚ ਭਗਤੀ ਭਰੇ ਮਾਹੌਲ ਵਿੱਚ ਪੂਜਾ-ਅਰਚਨਾ ਕੀਤੀ। ਇਸ ਯਾਤਰਾ ਨੇ ਉਨ੍ਹਾਂ ਨੂੰ ਅੰਦਰੂਨੀ ਸ਼ਕਤੀ ਦਾ ਅਨੁਭਵ ਕਰਵਾਇਆ। ਉਨ੍ਹਾਂ ਦੱਸਿਆ ਕਿ ਹਨੂੰਮਾਨ ਜੀ ਦੀ ਮੌਜੂਦਗੀ ਨੇ ਉਨ੍ਹਾਂ ਵਿੱਚ ਨਵੇਂ ਸਿਰੇ ਤੋਂ ਆਤਮਵਿਸ਼ਵਾਸ ਜਗਾਇਆ ।

ਦੁਪਹਿਰ ਵੇਲੇ, ਵਫ਼ਦ ਨੇ ਸਰਯੂ ਨਦੀ ਦੇ ਕੰਢੇ ਸਮਾਂ ਬਿਤਾਇਆ। ਉਨ੍ਹਾਂ ਨੇ ਪਾਇਆ ਕਿ ਕਾਸ਼ੀ ਤਮਿਲ ਸੰਗਮਮ ਨੇ ਆਸਥਾ, ਇਤਿਹਾਸ ਅਤੇ ਅਧਿਆਤਮਿਕਤਾ ਨਾਲ ਇੱਕ ਸਾਰਥਕ ਸਬੰਧ ਪ੍ਰਦਾਨ ਕੀਤਾ, ਜਿਸ ਵਿੱਚ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਵਿਸ਼ੇਸ਼ ਤੌਰ ‘ਤੇ ਯਾਦਗਾਰੀ ਰਹੇ।
ਕਾਸ਼ੀ ਤਮਿਲ ਸੰਗਮਮ 4.0 ਉੱਤਰ ਅਤੇ ਦੱਖਣ ਭਾਰਤ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਨਿਰੰਤਰ ਮਜ਼ਬੂਤ ਕਰ ਰਿਹਾ ਹੈ। ਕਿਸਾਨਾਂ ਦੀ ਇਹ ਯਾਤਰਾ ਇਸ ਵਧਦੇ ਸਬੰਧ ਦਾ ਇੱਕ ਮਹੱਤਵਪੂਰਨ ਪ੍ਰਤੀਕ ਹੈ।
*****
ਏਕੇ
(Release ID: 2203599)
ਵਿਜ਼ੀਟਰ ਕਾਊਂਟਰ : 32