ਆਯੂਸ਼
ਆਯੁਸ਼ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਵਰਮਮ ਥੈਰੇਪੀ ਦੀ ਵਰਤੋਂ ਕਰਦੇ ਹੋਏ ਉਡਾਣ ਦੌਰਾਨ ਸਟੀਕ ਡਾਕਟਰੀ ਦਖਲਅੰਦਾਜ਼ੀ ਲਈ ਸਿੱਧ ਡਾਕਟਰਾਂ (Siddha physicians) ਦੀ ਸ਼ਲਾਘਾ ਕੀਤੀ
प्रविष्टि तिथि:
01 DEC 2025 7:45PM by PIB Chandigarh
ਆਯੁਸ਼ ਮੰਤਰਾਲੇ ਦੇ ਸਕੱਤਰ, ਵੈਦਯ ਰਾਜੇਸ਼ ਕੋਟੇਚਾ ਨੇ ਦੋ ਸਿੱਧ ਡਾਕਟਰਾਂ ਦੁਆਰਾ ਹਾਲ ਹੀ ਵਿੱਚ ਇੱਕ ਉਡਾਣ ਦੌਰਾਨ ਇੱਕ ਸਾਥੀ ਯਾਤਰੀ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਿੱਚ ਦਰਸਾਏ ਗਏ ਮਿਸਾਲੀ ਆਚਰਣ ਅਤੇ ਕਲੀਨਿਕਲ ਸੂਝ-ਬੂਝ ਦੀ ਸ਼ਲਾਘਾ ਕੀਤੀ ਹੈ। ਸਕੱਤਰ ਸ਼੍ਰੀ ਕੋਟੇਚਾ ਨੇ ਨਵੀਂ ਦਿੱਲੀ ਵਿੱਚ ਡਾ. ਈਲਾਵਰਾਸਨ ਅਤੇ ਡਾ. ਗੌਥਮ ਨਾਲ ਮੁਲਾਕਾਤ ਕੀਤੀ ਤਾਂ ਅਤੇ ਅਸਲ ਜੀਵਨ ਦੀ ਐਮਰਜੈਂਸੀ ਸਥਿਤੀ ਵਿੱਚ ਉਨ੍ਹਾਂ ਦੀ ਮੌਜੂਦਗੀ, ਜ਼ਿੰਮੇਵਾਰੀ ਦੀ ਭਾਵਨਾ ਸਿੱਧ ਵਰਮਮ ਤਕਨੀਕਾਂ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਨਿਜੀ ਤੌਰ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਉਡਾਣ ਦੌਰਾਨ, ਇੱਕ ਯਾਤਰੀ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ। ਹਾਲਾਂਕਿ ਕੈਬਿਨ ਕਰੂ ਨੇ ਸ਼ੁਰੂਆਤੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ, ਪਰ ਯਾਤਰੀ ਦੀ ਹਾਲਤ ਅਸਥਿਰ ਬਣੀ ਰਹੀ, ਜਿਸ ਕਾਰਨ ਡਾਕਟਰੀ ਸਹਾਇਤਾ ਦੀ ਮੰਗ ਕੀਤੀ ਗਈ। ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ, ਸਿੱਧ ਡਾਕਟਰਾਂ ਡਾ. ਈਲਾਵਰਾਸਨ ਅਤੇ ਡਾ. ਗੌਥਮ ਨੇ ਯਾਤਰੀ ਦੀ ਜਾਂਚ ਕੀਤੀ ਅਤੇ ਸ਼ਾਸਤਰੀ ਸਿੱਧ ਸਾਹਿਤ ਵਿੱਚ ਵਰਣਿਤ ਖਾਸ ਵਰਮਮ ਉਤੇਜਨਾ ਤਕਨੀਕਾਂ ਦੀ ਵਰਤੋਂ ਕੀਤੀ। ਕੁਝ ਹੀ ਮਿੰਟਾਂ ਅੰਦਰ, ਯਾਤਰੀ ਨੂੰ ਕਾਫ਼ੀ ਰਾਹਤ ਮਹਿਸੂਸ ਹੋਈ, ਜਿਸ ਨਾਲ ਸਥਿਤੀ ਨੂੰ ਸੁਚਾਰੂ ਢੰਗ ਨਾਲ ਸਥਿਰ ਕਰਨ ਵਿੱਚ ਮਦਦ ਮਿਲੀ।
ਆਯੁਸ਼ ਮੰਤਰਾਲੇ ਦੇ ਸਕੱਤਰ ਨੇ ਡਾਕਟਰਾਂ ਦੇ ਸ਼ਾਂਤ, ਪੇਸ਼ੇਵਰ ਅਤੇ ਹਮਦਰਦੀ ਭਰੇ ਦਖਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਸਥਿਤੀਆਂ ਵਿੱਚ ਸਿੱਧ ਵਰਮਮ ਥੈਰੇਪੀ ਦੀ ਵਿਵਹਾਰਕ ਵਰਤੋਂ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੁਆਰਾ ਦਿੱਤੇ ਜਾਣ ‘ਤੇ ਐਮਰਜੈਂਸੀ ਵਿੱਚ ਇਸ ਦੀ ਸਹਾਇਕ ਸੰਭਾਵਨਾ ਨੂੰ ਉਜਾਗਰ ਕਰਦੀ ਹੈ। ਇਹ ਘਟਨਾ ਸੰਭਾਲ ਸਪੁਰਦਗੀ ਵਿੱਚ ਉਨ੍ਹਾਂ ਦੀ ਵਿਆਪਕ ਉਪਯੋਗਤਾ ਨੂੰ ਵਧਾਉਣ ਲਈ ਸਿੱਧ ਵਰਮਮ ਤਕਨੀਕਾਂ ਵਿੱਚ ਵਧੇਰੇ ਜਨਤਕ ਜਾਗਰੂਕਤਾ ਅਤੇ ਢਾਂਚਾਗਤ ਸਿਖਲਾਈ ਦੇ ਮਹੱਤਵ ਨੂੰ ਵੀ ਦਰਸਾਉਂਦੀ ਹੈ।



***
ਐੱਸਆਰ/ਜੀਐੱਸ/ਐੱਸਜੀ/ਬਲਜੀਤ
(रिलीज़ आईडी: 2197682)
आगंतुक पटल : 24