ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪੈਨਸ਼ਨਰਾਂ ਦੀ ਸਹੂਲਤ ਅਤੇ ਡਿਜੀਟਲ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ 1-30 ਨਵੰਬਰ,2025 ਤੱਕ ਰਾਸ਼ਟਰ-ਵਿਆਪੀ ਡੀਐੱਲਸੀ ਮੁਹਿੰਮ 4.0


ਅਧੀਨ ਸਕੱਤਰ ਸ਼੍ਰੀ ਨਗੇਂਦਰ ਕੁਮਾਰ ਨੇ ਅਜਨਾਲਾ ਅਤੇ ਅੰਮ੍ਰਿਤਸਰ ਵਿੱਚ ਡੀਐੱਲਸੀ ਕੈਂਪਾਂ ਦਾ ਦੌਰਾ ਕੀਤਾ

Posted On: 07 NOV 2025 10:12PM by PIB Chandigarh

ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਪੈਨਸ਼ਨਰਾਂ ਦੇ ਡਿਜੀਟਲ ਸਸ਼ਕਤੀਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਤਹਿਤ 1 ਤੋਂ 30 ਨਵੰਬਰ, 2025 ਤੱਕ ਰਾਸ਼ਟਰ-ਵਿਆਪੀ ਡਿਜੀਟਲ ਜੀਵਨ ਸਰਟੀਫਿਕੇਟ (ਡੀਐੱਲਸੀ) ਮੁਹਿੰਮ 4.0 ਦਾ ਆਯੋਜਨ ਕੀਤਾ। ਇਹ ਮੁਹਿੰਮ ਇੱਕ ਮੁਕੰਮਲ ਪਹੁੰਚ ਅਪਣਾਉਂਦੀ ਹੈ, ਜਿਸ ਵਿੱਚ ਦੇਸ਼ ਭਰ ਦੇ 2,000 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ ਤਾਂ ਜੋ ਪੈਨਸ਼ਨਰਾਂ ਨੂੰ ਕਈ ਡਿਜੀਟਲ ਢੰਗ-ਤਰੀਕਿਆਂ ਰਾਹੀਂ ਆਪਣੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਵਿੱਚ ਸਹੂਲਤ ਦਿੱਤੀ ਜਾ ਸਕੇ।

ਸਾਲ 2021 ਵਿੱਚ ਸ਼ੁਰੂ ਕੀਤੀ ਗਈ ਆਧਾਰ ਸਬੰਧਤ ਚਿਹਰਾ ਪ੍ਰਮਾਣਿਕਤਾ ਤਕਨਾਲੋਜੀ ਦੀ ਵਰਤੋਂ ਨੂੰ ਵਿਭਾਗ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ, ਜਿਸ ਨਾਲ ਪੈਨਸ਼ਨਰ ਸਮਾਰਟਫੋਨ ਦੀ ਵਰਤੋਂ ਕਰਕੇ ਘਰ ਬੈਠੇ ਆਪਣੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਇੰਡੀਆ ਪੋਸਟ ਪੇਮੈਂਟਸ ਬੈਂਕ (ਡਾਕ ਵਿਭਾਗ) ਨੇ ਬਜ਼ੁਰਗ ਅਤੇ ਅਪਾਹਜ ਪੈਨਸ਼ਨਰਾਂ ਨੂੰ ਘਰ-ਘਰ ਡੀਐੱਲਸੀ ਸੇਵਾਵਾਂ ਪ੍ਰਦਾਨ ਕੀਤੀਆਂ, ਜਦਕਿ ਬੈਂਕਾਂ, ਪੈਨਸ਼ਨਰਜ਼ ਐਸੋਸੀਏਸ਼ਨਾਂ ਅਤੇ ਫੀਲਡ ਦਫ਼ਤਰਾਂ ਨੇ ਜਾਗਰੂਕਤਾ ਕੈਂਪ ਲਗਾਏ ਅਤੇ ਮੌਕੇ 'ਤੇ ਮਦਦ ਪ੍ਰਦਾਨ ਕੀਤੀ।

ਡੀਐੱਲਸੀ 3.0 (2024) ਦੌਰਾਨ, 1.62 ਕਰੋੜ ਤੋਂ ਵੱਧ ਡੀਐੱਲਸੀ ਤਿਆਰ ਕੀਤੇ ਗਏ, ਜਿਨ੍ਹਾਂ ਵਿੱਚੋਂ 50 ਲੱਖ ਚਿਹਰਾ ਪ੍ਰਮਾਣੀਕਰਨ ਰਾਹੀਂ ਹਾਸਲ ਕੀਤੇ ਗਏ। ਡੀਐੱਲਸੀ 4.0 (2025) ਦੀ ਜਾਰੀ ਮੁਹਿੰਮ ਵਿੱਚ, ਸ਼ੁਰੂਆਤੀ ਰਿਪੋਰਟਾਂ ਰਿਕਾਰਡ-ਪੱਧਰ ਦੀ ਭਾਗੀਦਾਰੀ ਨੂੰ ਦਰਸਾਉਂਦੀਆਂ ਹਨ, ਜਿਸ ਵਿੱਚ ਬੈਂਕਾਂ, ਆਈਪੀਪੀਬੀ, ਯੂਆਈਡੀਏਆਈ, ਐੱਮਈਆਈਟੀਵਾਈ, ਸੀਜੀਡੀਏ, ਰੇਲਵੇ ਅਤੇ ਪੈਨਸ਼ਨਰਜ਼ ਭਲਾਈ ਐਸੋਸੀਏਸ਼ਨਾਂ ਦੇ ਸਾਂਝੇ ਯਤਨਾਂ ਰਾਹੀਂ 2 ਕਰੋੜ ਡੀਐੱਲਸੀ ਮਿਲਣ ਦੀ ਉਮੀਦ ਹੈ।

ਇਸ ਮੁਹਿੰਮ ਦੇ ਹਿੱਸੇ ਵਜੋਂ, ਅਧੀਨ ਸਕੱਤਰ ਸ਼੍ਰੀ ਨਾਗੇਂਦਰ ਕੁਮਾਰ ਨੇ 06.11.2025 ਨੂੰ ਸਟੇਟ ਬੈਂਕ ਆਫ਼ ਇੰਡੀਆ, ਅਜਨਾਲਾ ਅਤੇ 07.11.2025 ਨੂੰ ਪੰਜਾਬ ਐਂਡ ਸਿੰਧ ਬੈਂਕ, ਇੰਡੀਅਨ ਪੋਸਟਲ ਪੇਮੈਂਟ ਬੈਂਕ, ਅੰਮ੍ਰਿਤਸਰ ਵਿਖੇ ਡੀਐੱਲਸੀ ਕੈਂਪ ਦਾ ਦੌਰਾ ਕੀਤਾ ਅਤੇ ਡਿਜੀਟਲ ਸੇਵਾਵਾਂ ਪ੍ਰਾਪਤ ਕਰਨ ਵਾਲੇ ਪੈਨਸ਼ਨਰਾਂ ਨਾਲ ਗੱਲਬਾਤ ਕੀਤੀ। ਡੀਓਪੀਪੀਡਬਲਿਊ ਦੇ ਅਧਿਕਾਰੀਆਂ ਨੇ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਐਂਡ ਸਿੰਧ ਬੈਂਕ ਅਤੇ ਇੰਡੀਅਨ ਪੋਸਟਲ ਪੇਮੈਂਟ ਬੈਂਕ ਦੇ ਨੁਮਾਇੰਦਿਆਂ ਦੇ ਨਾਲ ਮਿਲ ਕੇ ਪੈਨਸ਼ਨਰਾਂ ਨੂੰ ਚਿਹਰਾ ਪ੍ਰਮਾਣੀਕਰਨ ਰਾਹੀਂ ਉਨ੍ਹਾਂ ਦੇ ਡੀਐੱਲਸੀ ਤਿਆਰ ਕਰਨ ਵਿੱਚ ਸਹਾਇਤਾ ਕੀਤੀ ਅਤੇ ਉਨ੍ਹਾਂ ਨੂੰ ਇਸ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ। ਅਜਨਾਲਾ ਅਤੇ ਅੰਮ੍ਰਿਤਸਰ ਵਿਖੇ ਕੈਂਪ ਲਗਾਏ ਗਏ ਜਿਨ੍ਹਾਂ ਨੂੰ ਉਤਸ਼ਾਹਜਨਕ ਹੁੰਗਾਰਾ ਅਤੇ ਵਿਆਪਕ ਸਥਾਨਕ ਭਾਗੀਦਾਰੀ ਮਿਲੀ।

*****


(Release ID: 2187656) ਵਿਜ਼ੀਟਰ ਕਾਊਂਟਰ : 15
Read this release in: English