ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਪੀਐੱਫਓ ਖੇਤਰੀ ਦਫ਼ਤਰ ਨੋਇਡਾ ਨੇ ਨੀਤੀ ਆਯੋਗ ਦੇ ਸਹਿਯੋਗ ਨਾਲ ਇਲੈਕਟ੍ਰੌਨਿਕਸ ਉਦਯੋਗ ਅਤੇ ਪੀਐੱਮਵੀਬੀਆਰਵਾਈ- (PMVBRY) ਵਿੱਚ ਸਮਾਜਿਕ ਸੁਰੱਖਿਆ ਬਾਰੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ

Posted On: 04 NOV 2025 6:10PM by PIB Chandigarh

ਈਪੀਐੱਫਓ (ਕਰਮਚਾਰੀ ਭਵਿੱਖ ਨਿਧੀ ਸੰਗਠਨ) ਖੇਤਰੀ ਦਫ਼ਤਰ, ਨੋਇਡਾ ਨੇ ਨੀਤੀ ਆਯੋਗ ਦੇ ਸਹਿਯੋਗ ਨਾਲ, 4 ਨਵੰਬਰ, 2025 ਨੂੰ ਡਿਕਸਨ ਟੈਕਨੋਲੌਜਿਜ਼ ਲਿਮਿਟੇਡ, ਨੋਇਡਾ ਦੇ ਕੈਂਪਸ ਵਿੱਚ "ਇਲੈਕਟ੍ਰੌਨਿਕਸ ਉਦਯੋਗ ਵਿੱਚ ਸਮਾਜਿਕ ਸੁਰੱਖਿਆ ਅਤੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (PMVBRY)" ਵਿਸ਼ੇ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਦਾ ਉਦੇਸ਼ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਸੈਕਟਰ ਵਿੱਚ ਸਮਾਜਿਕ ਸੁਰੱਖਿਆ ਉਪਾਵਾਂ, ਭਲਾਈ ਪਹਿਲਕਦਮੀਆਂ, ਅਤੇ ਪੀਐੱਮਵੀਬੀਆਰਵਾਈ (PMVBRY) ਯੋਜਨਾ ਦੇ ਲਾਗੂਕਰਨ ਅਤੇ ਪ੍ਰਭਾਵ ਬਾਰੇ ਚਰਚਾ ਕਰਨਾ ਸੀ। ਸ਼੍ਰੀ ਰਿਜ਼ਵਾਨ ਉੱਦੀਨ, ਖੇਤਰੀ ਪੀਐੱਫ ਕਮਿਸ਼ਨਰ-1 (ਪੀਡੀਐੱਨਏਐੱਸਐੱਸ-PDNASS), ਜੋ ਨੀਤੀ ਆਯੋਗ ਲਈ ਈਪੀਐੱਫਓ ਦੇ ਨੋਡਲ ਅਧਿਕਾਰੀ ਹਨ, ਡਾ. ਸਾਕਸ਼ੀ ਖੁਰਾਨਾ, ਸੀਨੀਅਰ ਮਾਹਿਰ (ਨੀਤੀ ਆਯੋਗ), ਸ਼੍ਰੀ ਸੁਯਸ਼ ਪਾਂਡੇ, ਖੇਤਰੀ ਪੀਐੱਫ ਕਮਿਸ਼ਨਰ (ਨੋਇਡਾ), ਅਤੇ ਸ਼੍ਰੀ ਸਮਰ ਸ੍ਰੀਵਾਸਤਵ, ਉਪ ਪ੍ਰਧਾਨ (ਡਿਕਸਨ ਟੈਕਨੋਲੌਜਿਜ਼) ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਭਾਗੀਦਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਸ਼੍ਰੀ ਰਿਜ਼ਵਾਨ ਉੱਦੀਨ ਨੇ ਭਾਗੀਦਾਰਾਂ ਨੂੰ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (ਪੀਐੱਮਵੀਬੀਆਰਵਾਈ-PMVBRY) ਬਾਰੇ ਖੁੱਲ੍ਹ ਕੇ ਅਤੇ ਬਿਨਾਂ ਕਿਸੇ ਝਿਜਕ ਦੇ ਸਵਾਲ ਪੁੱਛਣ ਲਈ ਉਤਸ਼ਾਹਿਤ ਕੀਤਾ। ਮਾਲਕਾਂ ਨੂੰ ਯੋਜਨਾ (PMVBRY) ਦੇ ਭਾਗ A ਅਤੇ ਭਾਗ B ਦੇ ਲਾਭਾਂ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਉਤਸ਼ਾਹਿਤ ਕਰਦੇ ਹੋਏ, ਜਿਸ ਵਿੱਚ ਹਰੇਕ ਨਵੇਂ ਸ਼ਾਮਲ ਹੋਣ ਵਾਲੇ ਕਰਮਚਾਰੀ ਲਈ ਇੱਕ ਮਹੀਨੇ ਦੀ ਪੀਐੱਫ ਤਨਖਾਹ (ਵੱਧ ਤੋਂ ਵੱਧ 15,000/-ਰੁਪਏ) ਦਾ ਪ੍ਰੋਤਸਾਹਨ ਅਤੇ ਪ੍ਰਤੀ ਵਾਧੂ ਰੁਜ਼ਗਾਰ ਸਿਰਜਣ 'ਤੇ ਮਾਲਕ ਨੂੰ ਵੱਧ ਤੋਂ ਵੱਧ ₹3,000/- ਦੀ ਰਾਸ਼ੀ ਸ਼ਾਮਲ ਹੈ।

ਸੈਮੀਨਾਰ ਵਿੱਚ ਫੇਸ ਪ੍ਰਮਾਣੀਕਰਨ ਤਕਨਾਲੋਜੀ ਅਧਾਰਿਤ ਯੂਏਐੱਨ ਜੈਨਰੇਸ਼ਨ, ਨਵੀਨਤਾਕਾਰੀ ਈਸੀਆਰ ਸਹੂਲਤਾਂ, ਐਡਵਾਂਸ ਪ੍ਰਕਿਰਿਆ ਦਾ ਸਰਲੀਕਰਣ, ਇੰਡੀਆ ਪੋਸਟ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਸੇਵਾ, ਕਰਮਚਾਰੀ ਨਾਮਾਂਕਣ ਮੁਹਿੰਮ 2025, ਅਤੇ ਈਪੀਐੱਫਓ ਦੀਆਂ ਹੋਰ ਹਾਲੀਆ ਪਹਿਲਕਦਮੀਆਂ ਜੋ ਮੈਂਬਰ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਲਈ ਲਿਆਂਦੀਆਂ ਗਈਆਂ ਹਨ, 'ਤੇ ਵੀ ਚਰਚਾ ਕੀਤੀ ਗਈ।

ਇਸ ਪ੍ਰੋਗਰਾਮ ਵਿੱਚ ਮਾਲਕਾਂ ਨੂੰ ਨੋਇਡਾ ਖੇਤਰੀ ਦਫ਼ਤਰ ਦੀਆਂ ਹਾਲੀਆ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿੱਤੀ ਵਰ੍ਹੇ 2024-25 ਵਿੱਚ, ਨੋਇਡਾ ਦਫ਼ਤਰ ਨੇ 14.17 ਲੱਖ ਤੋਂ ਵੱਧ ਦਾਅਵੇ ਨਿਪਟਾਏ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਵਿੱਚੋਂ ਇੱਕ ਹੈ। ਦਾਅਵਾ ਰੱਦ ਕਰਨ ਦੀ ਦਰ 28% ਤੋਂ ਘਟ ਕੇ 20% ਤੋਂ ਘੱਟ ਹੋ ਗਈ ਹੈ। ਇਸ ਸਾਲ ਇੱਕ QR ਕੋਡ-ਅਧਾਰਿਤ ਔਨਲਾਈਨ ਅਪੌਇੰਟਮੈਂਟ ਬੁਕਿੰਗ ਸਿਸਟਮ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਪੀਆਰਓ ਦਫ਼ਤਰ ਵਿੱਚ ਰੋਜ਼ਾਨਾ ਔਸਤਨ ਮੁਲਾਕਾਤਾਂ ਪਿਛਲੇ ਸਾਲ ਦੇ 700 ਤੋਂ ਘਟ ਕੇ ਲਗਭਗ 300 ਰਹਿ ਗਈਆਂ ਹਨ।

ਇਸ ਸਮਾਗਮ ਵਿੱਚ 50 ਤੋਂ ਵੱਧ ਡੈਲੀਗੇਟਸ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਡਿਕਸਨ ਟੈਕਨੋਲੌਜਿਜ਼, ਮਦਰਸਨ ਟੈਕਨੋਲੌਜੀ ਸਰਵਿਸਿਜ਼ ਲਿਮਿਟੇਡ, ਹੈਵੇਲਜਸ ਇੰਡੀਆ, ਸਨਵੋਡਾ ਇਲੈਕਟ੍ਰੌਨਿਕਸ, ਸੀ ਐਂਡ ਐੱਸ ਇਲੈਕਟ੍ਰੌਨਿਕਸ, ਜੁਬੀਲੀਐਂਟ ਫੂਡ ਵਰਕਸ ਵਰਗੀਆਂ ਪ੍ਰਮੁੱਖ ਕੰਪਨੀਆਂ ਦੇ ਪ੍ਰਤੀਨਿਧੀ ਸ਼ਾਮਲ ਸਨ।

*****

ਰਿਣੀ ਚੌਧਰੀ/ਐਂਜੇਲੀਨਾ ਅਲੈਗਜ਼ੈਂਡਰ


(Release ID: 2186957) Visitor Counter : 11