ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਪਰਿਵਰਤਿਤ ਸਵੱਛਤਾ ਟੀਚਾ ਇਕਾਈਆਂ ਵਰਗੀ ਪਹਿਲ ਨਾਲ ਸਵੱਛ ਸ਼ਹਿਰਾਂ ਦਾ ਕਾਇਆਕਲਪ

Posted On: 03 NOV 2025 5:11PM by PIB Chandigarh

ਸਵੱਛ ਭਾਰਤ ਮਿਸ਼ਨ-ਸ਼ਹਿਰੀ (ਐੱਸਬੀਐੱਮ-ਯੂ) ਨੇ ਸ਼ਹਿਰਾਂ ਦੀ ਕਾਇਆਕਲਪ ਕਰ ਦਿੱਤੀ ਹੈ ਅਤੇ ਸਵੱਛਤਾ ਲਈ ਇੱਕ ਜਨ ਅੰਦੋਲਨ ਨੂੰ ਪ੍ਰੇਰਿਤ ਕੀਤਾ ਹੈ, ਜਿਸ ਨਾਲ ਸਵੱਛਤਾ ਇੱਕ ਸਾਂਝਾ ਨਾਗਰਿਕ ਫਰਜ਼ ਬਣ ਗਿਆ ਹੈ। ਸਵੱਛਤਾ ਹੀ ਸੇਵਾ ਵਰਗੀਆਂ ਮੁਹਿੰਮਾਂ ਅਤੇ ਸਵੱਛਤਾ ਟਾਰਗੇਟ ਯੂਨਿਟਾਂ (ਸੀਟੀਯੂਸ) ਵਰਗੀਆਂ ਪਹਿਲਕਦਮੀਆਂ ਨੇ ਅਣਗੌਲਿਆ ਕੂੜੇ ਦੇ ਡੰਪਾਂ ਨੂੰ ਸਵੱਛ, ਜੀਵੰਤ ਅਤੇ ਵਰਤੋਂ ਯੋਗ ਜਨਤਕ ਥਾਵਾਂ ਵਿੱਚ ਬਦਲਣ ਲਈ ਭਾਈਚਾਰਿਆਂ ਨੂੰ ਲਾਮਬੰਦ ਕੀਤਾ ਹੈ।

 

ਐੱਸਬੀਐੱਮ-ਯੂ 2.0 ਦੇ ਤਹਿਤ, ਦੇਸ਼ ਭਰ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀਸ) ਸਿੱਧਾ ਸਵੱਛਤਾ 'ਤੇ ਧਿਆਨ ਕੇਂਦ੍ਰਿਤ ਕਰ ਰਹੀਆਂ ਹਨ ਅਤੇ ਸਵੱਛਤਾ ਟਾਰਗੇਟ ਯੂਨਿਟਾਂ (ਸੀਟੀਯੂ) ਵਰਗੀਆਂ ਪਹਿਲਕਦਮੀਆਂ ਰਾਹੀਂ ਅਣਗੌਲਿਆ, ਹਨੇਰਾ, ਗੰਦਾ ਅਤੇ ਕੂੜਾ-ਕਰਕਟ ਨਾਲ ਭਰੇ ਖੇਤਰਾਂ ਦਾ ਕਾਇਆਕਲਪ ਕੀਤਾ ਜਾ ਰਿਹਾ ਹਨ। ਕੇਰਲ ਵਿੱਚ ਅਲਾਪੁਝਾ ਅਤੇ ਤੇਲੰਗਾਨਾ ਵਿੱਚ ਮੈਟਪੱਲੀ ਦੀਆਂ ਸਫਲਤਾ ਦੀਆਂ ਕਹਾਣੀਆਂ ਦਰਸਾਉਂਦੀਆਂ ਹਨ ਕਿ ਕਿਵੇਂ ਤਾਲਮੇਲ ਵਾਲੀ ਕਾਰਵਾਈ ਅਤੇ ਨਾਗਰਿਕਾਂ ਦੀ ਭਾਗੀਦਾਰੀ ਨਾਲ ਭਾਈਚਾਰਿਆਂ ਲਈ ਸਵੱਛ ਅਤੇ ਬਿਹਤਰ ਰਹਿਣ ਯੋਗ ਸਥਾਨਾਂ ਦਾ ਨਿਰਮਾਣ ਹੋ ਰਿਹਾ ਹੈ।



 ਕੇਰਲ ਦੀ ਅਲਾਪੁਝਾ ਨਗਰਪਾਲਿਕਾ ਨੇ ਨਗਰਪਾਲਿਕਾ ਦਫ਼ਤਰ ਕੰਪਲੈਕਸ-ਸ਼ਤਾਬਦੀ ਮੰਦਿਰਮ ਦੇ ਸਾਹਮਣੇ ਸਥਿਤ 15 ਸੇਂਟ ਦੀ ਬੰਜਰ ਜ਼ਮੀਨ ਨੂੰ ਸੁਹਜ ਰੂਪ ਵਿੱਚ ਕਾਇਆਕਲਪ ਕਰ ਕੇ ਸ਼ਹਿਰੀ ਪਰਿਵਰਤਨ ਦੀ ਇੱਕ ਸ਼ਾਨਦਾਰ ਉਦਾਹਰਣ ਕਾਇਮ ਕੀਤੀ ਹੈ। ਜਲ ਅਥਾਰਿਟੀ ਦੀ ਮਲਕੀਅਤ ਵਾਲਾ, ਇਹ ਪਲਾਟ ਲੰਬੇ ਸਮੇਂ ਤੋਂ ਵਰਤੋਂ ਵਿੱਚ ਨਹੀਂ ਸੀ ਅਤੇ ਝਾੜੀਆਂ ਨਾਲ ਭਰਿਆ ਹੋਇਆ ਸੀ, ਅਤੇ ਇੱਕ ਵੱਡੀ ਪਾਣੀ ਦੀ ਟੈਂਕੀ ਫਿੱਕੇ ਰੰਗ ਅਤੇ ਅਣਗਹਿਲੀ ਕਾਰਨ ਖਰਾਬ ਸੀ। ਨਗਰਪਾਲਿਕਾ ਦੀ ਸਫਾਈ ਅਤੇ ਸੁੰਦਰੀਕਰਨ ਪਹਿਲਕਦਮੀ ਦੇ ਹਿੱਸੇ ਵਜੋਂ, ਸਾਈਟ ਤੋਂ ਲਗਭਗ 5.4 ਟਨ ਕੂੜਾ ਹਟਾ ਦਿੱਤਾ ਗਿਆ ਸੀ, ਅਤੇ ਪਾਣੀ ਦੀ ਟੈਂਕੀ ਨੂੰ ਕਲਾਤਮਕ ਤੌਰ 'ਤੇ ਸਵੱਛਤਾ ਦੇ ਜੀਵੰਤ ਸੰਦੇਸ਼ਾਂ ਨਾਲ ਦੁਬਾਰਾ ਪੇਂਟ ਕੀਤਾ ਗਿਆ ਸੀ। ਇਸ ਪਹਿਲਕਦਮੀ ਨਾਲ ਇਹ ਇੱਕ ਆਕਰਸ਼ਕ ਜਨਤਕ ਸਥਾਨ ਬਣ ਗਿਆ ।

ਆਲੇ ਦੁਆਲੇ ਦੀ 10 ਸੇਂਟ ਜ਼ਮੀਨ 'ਤੇ ਇੱਕ ਖਿੜਿਆ ਹੋਇਆ ਬਾਗ਼ ਵਿਕਸਿਤ ਕੀਤਾ ਗਿਆ ਸੀ, ਮੁੱਖ ਤੌਰ 'ਤੇ ਪੀਲੇ ਅਤੇ ਸੰਤਰੀ ਗੁਲਦਾਊਦੀ (ਮੈਰੀਗੋਲਡ) ਦੇ ਫੁੱਲ ਉਗਾਏ ਗਏ , ਜਿਸ ਨਾਲ ਖੇਤਰ ਦੀ ਸੁੰਦਰਤਾ ਹੋਰ ਵੀ ਵਧ ਗਈ । ਬਾਗ਼ ਤੋਂ ਤੋੜੇ ਗਏ ਫੁੱਲਾਂ ਦੀ ਵਰਤੋਂ ਕੇਰਲ ਦੇ ਓਣਮ ਤਿਉਹਾਰ ਦੌਰਾਨ ਰਵਾਇਤੀ ਪੂੱਕਲਮ (ਫੁੱਲਾਂ ਦਾ ਕਾਰਪੇਟ) ਬਣਾਉਣ ਲਈ ਕੀਤੀ ਗਈ ਸੀ, ਜਿਸ ਨਾਲ ਪਹਿਲਕਦਮੀ ਦੀ ਸੱਭਿਆਚਾਰਕ ਮਹੱਤਤਾ ਹੋਰ ਵਧ ਗਈ। ਸਾਰੀਆਂ ਸਫਾਈ, ਨਵੀਨੀਕਰਣ ਅਤੇ ਰੱਖ-ਰਖਾਅ ਦੀਆਂ ਗਤੀਵਿਧੀਆਂ ਸਮਰਪਿਤ ਸਫਾਈ ਕਰਮਚਾਰੀਆਂ ਦੁਆਰਾ ਕੀਤੀਆਂ ਗਈਆਂ, ਜੋ ਇਸ ਸਥਾਨ ਦੀ ਸੁੰਦਰਤਾ ਨੂੰ ਸੁਰੱਖਿਅਤ ਰੱਖਦੇ ਹਨ। ਇਹ ਕਦੇ ਅਣਗੌਲਿਆ ਖੇਤਰ ਹੁਣ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ, ਨਾਗਰਿਕ ਮਾਣ ਅਤੇ ਸ਼ਹਿਰੀ ਸੁੰਦਰਤਾ ਪ੍ਰਤੀ ਅਲਾਪੁਝਾ ਦੀ ਵਚਨਬੱਧਤਾ ਦਾ ਪ੍ਰਤੀਕ ਹੈ।

 

ਤੇਲੰਗਾਨਾ ਦੀ ਮੇਟਪੱਲੀ ਨਗਰਪਾਲਿਕਾ ਨੇ ਸਵੱਛਤਾ ਹੀ ਸੇਵਾ ਮੁਹਿੰਮ ਦੇ ਹਿੱਸੇ ਵਜੋਂ, ਮੇਟਪੱਲੀ ਕਸਬੇ ਵਿੱਚ ਨਗਰਪਾਲਿਕਾ ਦਫ਼ਤਰ ਦੇ ਨੇੜੇ ਸਥਿਤ ਚੇਨਾ ਕੇਸ਼ਵਨਾਥ ਸਵਾਮੀ ਮੰਦਰ ਵਿੱਚ ਕੋਨੇਰੂ ਦਾ ਨਵੀਨੀਕਰਣ ਕੀਤਾ। ਇਹ ਪਵਿੱਤਰ ਤਲਾਅ ਬਹੁਤ ਜ਼ਿਆਦਾ ਗਾਦ ਨਾਲ ਭਰਨ ਦੇ ਨਾਲ ਹੀ ਪਲਾਸਟਿਕ ਦੇ ਕੂੜੇ ਅਤੇ ਮਲਬੇ ਨਾਲ ਭਰਿਆ ਹੋਇਆ ਸੀ, ਜਿਸ ਨਾਲ ਇਸਦੀ ਸੁਹਜ ਅਤੇ ਅਧਿਆਤਮਿਕ ਮਹੱਤਤਾ ਘੱਟ ਗਈ ਸੀ। ਇਸ ਦੇ ਜਵਾਬ ਵਿੱਚ, ਨਗਰਪਾਲਿਕਾ ਨੇ ਮੰਦਰ ਕੰਪਲੈਕਸ ਦੇ ਅੰਦਰ ਇੱਕ ਨਿਸ਼ਾਨਾਬੱਧ ਸਫਾਈ ਅਤੇ ਬਹਾਲੀ ਮੁਹਿੰਮ ਸ਼ੁਰੂ ਕੀਤੀ।

ਇਸ ਪਹਿਲਕਦਮੀ ਦੌਰਾਨ, ਤਲਾਅ ਅਤੇ ਇਸ ਦੇ ਆਲੇ ਦੁਆਲੇ ਤੋਂ ਲਗਭਗ 4 ਟਨ ਕੂੜਾ ਅਤੇ ਮਲਬਾ ਹਟਾਇਆ ਗਿਆ। ਲਗਭਗ 80 ਲੋਕਾਂ ਨੇ ਇਸ ਗਤੀਵਿਧੀ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਜਿਸ ਵਿੱਚ ਨਗਰਪਾਲਿਕਾ ਕਰਮਚਾਰੀ, ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ, ਸਥਾਨਕ ਨੌਜਵਾਨ ਅਤੇ ਮੰਦਰ ਕਮੇਟੀ ਦੇ ਮੈਂਬਰ ਸ਼ਾਮਲ ਸਨ। ਇਸ ਮੁਹਿੰਮ ਵਿੱਚ ਤਲਾਅ ਨੂੰ ਸਾਫ਼ ਕਰਨਾ, ਮੰਦਰ ਦੇ ਆਲੇ ਦੁਆਲੇ ਦੇ ਖੇਤਰ ਨੂੰ ਸਾਫ਼ ਕਰਨਾ ਅਤੇ ਇਕੱਠਾ ਹੋਇਆ ਕੂੜਾ ਹਟਾਉਣਾ ਸ਼ਾਮਲ ਸੀ, ਜਿਸ ਨਾਲ ਕੋਨੇਰੂ ਦੀ ਪੂਰੀ ਬਹਾਲੀ ਹੋਈ। ਮੁੜ ਸੁਰਜੀਤ ਕੀਤੇ ਗਏ ਤਲਾਅ ਵਿੱਚ ਹੁਣ ਸਾਫ਼ ਪਾਣੀ ਹੈ, ਜਿਸ ਨਾਲ ਇਸ ਸਥਾਨ ਦੀ ਵਾਤਾਵਰਣ ਅਤੇ ਅਧਿਆਤਮਿਕ ਪਵਿੱਤਰਤਾ ਮੁੜ ਬਹਾਲ ਸਥਾਪਿਤ ਹੋ ਗਈ ਹੈ । ਮੰਦਰ ਖੇਤਰ ਨੂੰ ਸ਼ਰਧਾਲੂਆਂ ਲਈ ਇੱਕ ਸਾਫ਼ ਅਤੇ ਸ਼ਾਂਤ ਸਥਾਨ ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਨਾਲ ਭਾਈਚਾਰਕ ਸਵਾਮਿਤਵ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਪਹਿਲ ਮੈਟਪੱਲੀ ਨਗਰਪਾਲਿਕਾ ਦੀ ਸਫਾਈ, ਵਿਰਾਸਤੀ ਸੰਭਾਲ ਅਤੇ ਨਾਗਰਿਕ ਭਾਗੀਦਾਰੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਕਿ ਸਵੱਛ ਭਾਰਤ ਮਿਸ਼ਨ - ਅਰਬਨ 2.0 ਦੇ ਟੀਚਿਆਂ ਨਾਲ ਨੇੜਿਓਂ ਜੁੜੀ ਹੋਈ ਹੈ।

ਮਾਚੇਰਲਾ ਨਗਰਪਾਲਿਕਾ ਨੇ ਸਵੱਛਤਾ ਹੀ ਸੇਵਾ 2025 ਅਭਿਆਨ ਦੇ ਦੌਰਾਨ ਵੱਡੇ ਪੈਮਾਨੇ ‘ਤੇ ਸਫਾਈ ਅਤੇ ਸੁੰਦਰੀਕਰਨ ਮੁਹਿੰਮ ਸ਼ੁਰੂ ਕੀਤੀ। ਇਸ ਪਹਿਲ ਦਾ ਉਦੇਸ਼ ਯਾਦਵੁਲਾ ਬਾਜ਼ਾਰ ਵਿੱਚ ਇੱਕ ਪਾਣੀ ਦੀ ਟੈਂਕੀ ਦੇ ਨੇੜੇ ਸੀਟੀਯੂ ਸਾਈਟ ਨੂੰ ਬਦਲਣਾ ਸੀ, ਜੋ ਕਿ ਜਾਨਵਰਾਂ ਦੇ ਮਲ ਲਈ ਇੱਕ ਡੰਪਿੰਗ ਗਰਾਊਂਡ ਬਣ ਗਿਆ ਸੀ। 1,500 ਤੋਂ ਵੱਧ ਵਲੰਟੀਅਰਾਂ, ਜਿਨ੍ਹਾਂ ਵਿੱਚ ਵਿਦਿਆਰਥੀ, ਨੌਜਵਾਨ, ਮਹਿਲਾ ਸਵੈ-ਸਹਾਇਤਾ ਸਮੂਹ, ਨਾਗਰਿਕ ਅਤੇ ਸਫਾਈ ਕਰਮਚਾਰੀ ਸ਼ਾਮਲ ਸਨ, ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ, ਲਗਭਗ 150 ਮੀਟ੍ਰਿਕ ਟਨ ਕੂੜਾ ਇਕੱਠਾ ਕੀਤਾ ਅਤੇ ਇਸਨੂੰ ਮਾਚੇਰਲਾ ਸਥਿਤ ਵੇਸਟ-ਟੂ-ਕੰਪੋਸਟ ਪਲਾਂਟ ਵਿੱਚ ਪਹੁੰਚਾਇਆ।

ਸਫਾਈ ਤੋਂ ਬਾਅਦ, ਸੜਕ ਦੇ ਨੀਵੇਂ ਖੇਤਰਾਂ ਨੂੰ ਭਰ ਕੇ ਪੱਧਰ ਕੀਤਾ ਗਿਆ, ਜਦੋਂ ਕਿ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਨੇ ਖੇਤਰ ਨੂੰ ਰੰਗੀਨ ਰੰਗੋਲੀ ਅਤੇ ਸਜਾਵਟੀ ਬਾਰਡਰਾਂ ਨਾਲ ਸੁੰਦਰ ਬਣਾਇਆ, ਇਸਨੂੰ ਇੱਕ ਜੀਵੰਤ ਜਨਤਕ ਸਥਾਨ ਵਿੱਚ ਬਦਲ ਦਿੱਤਾ। 150 ਰੁੱਖ ਲਗਾਏ ਗਏ। ਜਨਤਕ ਪਾਣੀ ਦੀ ਟੈਂਕੀ ਅਤੇ ਆਲੇ ਦੁਆਲੇ ਦੀਆਂ ਕੰਧਾਂ ਦੀ ਸਫਾਈ ਕੀਤੀ ਗਈ, ਰੰਗ-ਰੋਗਨ ਕੀਤਾ ਗਿਆ ਅਤੇ ਸਵੱਛਤਾ ਨੂੰ ਉਤਸ਼ਾਹਿਤ ਕਰਨ ਵਾਲੇ ਜਾਗਰੂਕਤਾ ਸੰਦੇਸ਼ਾਂ ਨਾਲ ਸਜਾਇਆ ਗਿਆ।


ਜਮਸ਼ੇਦਪੁਰ ਨਗਰ ਨਿਗਮ ਨੇ ਸਥਾਨਕ ਨਿਵਾਸੀਆਂ ਦੀ ਸਰਗਰਮ ਭਾਗੀਦਾਰੀ ਨਾਲ ਵਾਰਡ ਨੰਬਰ 2, ਸੋਨਾਰੀ ਵਿੱਚ ਕੈਲਾਸ਼ ਸਰੋਵਰ ਵਿਖੇ ਇੱਕ ਵਿਸ਼ੇਸ਼ ਤਲਾਅ ਸਫਾਈ ਮੁਹਿੰਮ ਦਾ ਆਯੋਜਨ ਕੀਤਾ। ਇਸ ਪਹਿਲਕਦਮੀ ਵਿੱਚ ਨਾਗਰਿਕਾਂ, ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀਸ), ਨੌਜਵਾਨ ਵਲੰਟੀਅਰਾਂ ਅਤੇ ਸਫਾਈ ਮਿੱਤਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜੋ ਕਿ ਜਲ ਭੰਡਾਰ ਦੀ ਸੁੰਦਰਤਾ ਅਤੇ ਵਾਤਾਵਰਣ ਸੰਤੁਲਨ ਨੂੰ ਬਹਾਲ ਕਰਨ ਲਈ ਇਕੱਠੇ ਹੋਏ।

ਇਸ ਮੁਹਿੰਮ ਦੌਰਾਨ, ਤਲਾਅ ਵਿੱਚੋਂ ਪਲਾਸਟਿਕ, ਗਾਦ ਅਤੇ ਮਲਬੇ ਸਮੇਤ 2 ਟਨ ਤੋਂ ਵੱਧ ਕੂੜਾ ਹਟਾਇਆ ਗਿਆ। ਇਸ ਨਾਲ ਸਫਾਈ ਅਤੇ ਸੁਹਜ ਵਿੱਚ ਕਾਫ਼ੀ ਵਾਧਾ ਹੋਇਆ। ਇਸ ਪਹਿਲਕਦਮੀ ਨੇ ਨਾ ਸਿਰਫ਼ ਕੈਲਾਸ਼ ਸਰੋਵਰ ਦਾ ਕਾਇਆਕਲਪ ਕੀਤਾ ਬਲਕਿ ਭਾਈਚਾਰੇ ਨੂੰ ਆਪਣੇ ਸਥਾਨਕ ਵਾਤਾਵਰਣ ਅਤੇ ਜਨਤਕ ਸਥਾਨਾਂ ਦੀ ਨਿਰੰਤਰ ਦੇਖਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ।

ਇਨ੍ਹਾਂ ਸ਼ਹਿਰਾਂ ਦੇ ਪਰਿਵਰਤਨ ਦੀਆਂ ਕਹਾਣੀਆਂ ਇਸ ਗੱਲ ‘ਤੇ ਜ਼ੋਰ ਦਿੰਦੀਆਂ ਹਨ ਕਿ ਕਿਵੇਂ ਸਵੱਛ ਭਾਰਤ ਮਿਸ਼ਨ ਇੱਕ ਸਵੱਛਤਾ ਅਭਿਆਨ ਤੋਂ ਅੱਗੇ ਵੱਧ ਕੇ ਟਿਕਾਊ ਸ਼ਹਿਰੀ ਨਵੀਨੀਕਰਣ ਲਈ ਨਾਗਰਿਕ-ਅਗਵਾਈ ਵਾਲੇ ਅੰਦੋਲਨ ਵਿੱਚ ਬਦਲ ਗਿਆ ਹੈ।

************

ਐੱਸਕੇ


(Release ID: 2186523) Visitor Counter : 2