ਕਾਨੂੰਨ ਤੇ ਨਿਆਂ ਮੰਤਰਾਲਾ
ਕਾਨੂੰਨੀ ਵਿਭਾਗ ਦੁਆਰਾ ਰਿਕਾਰਡ ਰੂਮ ਵਿੱਚ ਰੱਖੇ ਗਏ ਫਿਜੀਕਲ ਰਿਕਾਰਡਾਂ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਨੂੰ ਸੁਚਾਰੂ ਕੀਤਾ ਗਿਆ
प्रविष्टि तिथि:
28 OCT 2025 8:31PM by PIB Chandigarh
ਵਿਸ਼ੇਸ਼ ਅਭਿਆਨ 5.0 ਦੇ ਤਹਿਤ, 28 ਅਕਤੂਬਰ, 2025 ਨੂੰ ਨਵੀਂ ਦਿੱਲੀ ਸਥਿਤ ਕਰਤਵਯ ਭਵਨ ਵਿੱਚ ਡਾ. ਮਨਸੁਖ ਮਾਂਡਵੀਆ, ਸ਼੍ਰੀ ਰਾਮ ਮੋਹਨ ਨਾਇਡੂ ਅਤੇ ਡਾ. ਜਿਤੇਂਦਰ ਸਿੰਘ ਦੀ ਪ੍ਰਧਾਨਗੀ ਵਿੱਚ ਵਿਸ਼ੇਸ਼ ਅਭਿਆਨ 5.0 ‘ਤੇ ਇੱਕ ਸਮੀਖਿਆ ਬੈਠਕ ਆਯੋਜਿਤ ਕੀਤੀ ਗਈ।
ਕਾਨੂੰਨੀ ਵਿਭਾਗ ਦੇ ਵਧੀਕ ਸਕੱਤਰ ਅਤੇ ਨੋਡਲ ਅਧਿਕਾਰੀ, ਸ਼੍ਰੀ ਆਰ.ਕੇ ਪਟਨਾਇਕ ਨੇ ਬੈਠਕ ਵਿੱਚ ਹਿੱਸਾ ਲਿਆ ਅਤੇ ਸਮੀਖਿਆ ਬੈਠਕ ਦੌਰਾਨ ਲਏ ਗਏ ਫੈਸਲਿਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦਾ ਫੈਸਲਾ ਲਿਆ ਗਿਆ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਕਾਨੂੰਨ ਵਿਭਾਗ ਦੁਆਰਾ ਰੱਖੇ ਗਏ ਰਿਕਾਰਡ ਰੂਮ ਵਿੱਚ ਰੱਖੇ ਗਏ ਫਿਜੀਕਲ ਰਿਕਾਰਡਾਂ ਦੀ ਸਮੀਖਿਆ ਅਤੇ ਉਨ੍ਹਾਂ ਨੂੰ ਯੋਜਨਾਬੱਧ ਕਰਨ ਲਈ ਇੱਕ ਕੇਂਦ੍ਰਿਤ ਯਤਨ ਕੀਤਾ ਗਿਆ ਹੈ। ਇਸ ਗਤੀਵਿਧੀ ਦੇ ਨਤੀਜੇ ਵਜੋਂ, 28 ਅਕਤੂਬਰ 2025 ਨੂੰ ਰਿਕਾਰਡ ਰਿਟੈਂਸ਼ਨ ਸ਼ਡਿਊਲ ਦੇ ਅਨੁਸਾਰ ਸਰਵੋਤਮ ਅਭਿਆਸ ਦੇ ਹਿੱਸੇ ਵਜੋਂ, ਸ਼੍ਰੀ ਆਰ.ਕੇ ਪਟਨਾਇਕ, ਅਧੀਨ ਸਕੱਤਰ ਸ਼੍ਰੀਮਤੀ ਰਾਖੀ ਵਿਸ਼ਵਾਸ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਕੁੱਲ 136 ਫਾਈਲਾਂ ਅਤੇ ਰਿਕਾਰਡਾਂ ਨੂੰ ਯੋਜਨਾਬੱਧ ਢੰਗ ਨਾਲ ਹਟਾਇਆ ਗਿਆ। ਇਸ ਅਭਿਆਸ ਨਾਲ ਨਾ ਸਿਰਫ਼ ਭੌਤਿਕ ਸਥਾਨਾਂ ਨੂੰ ਸਾਫ਼ ਕਰਨ ਵਿੱਚ ਮਦਦ ਮਿਲੀ, ਸਗੋਂ ਸਰਗਰਮ ਰਿਕਾਰਡਾਂ ਤੱਕ ਪਹੁੰਚ ਵਿੱਚ ਵੀ ਅਸਾਨੀ ਹੋਈ, ਜਿਸ ਨਾਲ ਸੰਪੂਰਨ ਕਾਰਜ ਸਥਲ ਦੀ ਕੁਸ਼ਲਤਾ ਵਿੱਚ ਵਾਧਾ ਹੋਇਆ।




***********
ਸਮਰਾਟ/ ਐਲਨ
(रिलीज़ आईडी: 2183807)
आगंतुक पटल : 16