ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਲੁਧਿਆਣਾ ਸ਼ਹਿਰ ਵਿੱਚ ਨੈੱਟਵਰਕ ਗੁਣਵੱਤਾ ਦਾ ਮੁਲਾਂਕਣ ਕੀਤਾ

Posted On: 27 OCT 2025 11:23AM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟ੍ਰਾਈ) ਨੇ ਸਤੰਬਰ 2025 ਦੌਰਾਨ ਵਿਆਪਕ ਸ਼ਹਿਰੀ ਮਾਰਗਾਂ ਨੂੰ ਕਵਰ ਕਰਦੇ ਹੋਏ ਪੰਜਾਬ ਲਾਇਸੈਂਸ ਪ੍ਰਾਪਤ ਸੇਵਾ ਖੇਤਰ (ਐੱਲਐੱਸਏ) ਲਈ ਆਪਣੇ ਸੁਤੰਰਤ ਡ੍ਰਾਈਵ ਟੈਸਟ (ਆਈਡੀਟੀ) ਨਤੀਜੇ ਜਾਰੀ ਕੀਤੇ। ਦਿੱਲੀ ਸਥਿਤੀ ਟ੍ਰਾਈ ਖੇਤਰੀ ਦਫ਼ਤਰ ਦੀ ਦੇਖ-ਰੇਖ ਵਿੱਚ ਆਯੋਜਿਤ ਡ੍ਰਾਈਵ ਟੈਸਟਾਂ ਨੂੰ ਵੱਖ-ਵੱਖ ਉਪਯੋਗ  ਵਾਤਾਵਰਣਾਂ- ਸ਼ਹਿਰੀ ਖੇਤਰਾਂ, ਸੰਸਥਾਗਤ ਹੌਟਸਪੌਟ, ਪਬਲਿਕ ਟ੍ਰਾਂਸਪੋਰਟ ਹੱਬਸ ਅਤੇ ਹਾਈ-ਸਪੀਡ ਕੌਰੀਡੋਰ ਵਿੱਚ ਅਸਲ ਦੁਨੀਆ ਦੇ ਮੋਬਾਈਲ ਨੈੱਟਵਰਕ ਪ੍ਰਦਰਸ਼ਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ।

ਟ੍ਰਾਈ ਦੀਆਂ ਟੀਮਾਂ ਨੇ 8 ਸਤੰਬਰ, 2025 ਤੋਂ 11 ਸਤੰਬਰ, 2025 ਦਰਮਿਆਨ 280.8 ਕਿਲੋਮੀਟਰ ਦੇ ਸਿਟੀ ਡ੍ਰਾਈਵ ਟੈਸਟ, 13 ਹੌਟਸਪੋਟ ਸਥਾਨਾਂ, 3.4 ਕਿਲੋਮੀਟਰ ਦੇ ਵੌਕ ਟੈਸਟ ਅਤੇ 01 ਸਥਾਨ ‘ਤੇ ਇੰਟਰ ਓਪਰੇਟਰ ਕਾਲਿੰਗ ਦੇ ਵਿਸਤ੍ਰਿਤ ਟੈਸਟ ਕੀਤੇ। ਮੁਲਾਂਕਣ ਕੀਤੀਆਂ ਗਈਆਂ ਤਕਨਾਲੋਜੀਆਂ ਵਿੱਚ 2ਜੀ, 3ਜੀ, 4ਜੀ ਅਤੇ 5ਜੀ ਸ਼ਾਮਲ ਸਨ, ਜੋ ਵੱਖ-ਵੱਖ ਹੈਂਡਸੈੱਟ ਸਮਰੱਥਾਵਾਂ ਵਾਲੇ ਉਪਯੋਗਕਰਤਾਵਾਂ ਦੇ ਸੇਵਾ ਅਨੁਭਵ ਨੂੰ ਦਰਸਾਉਂਦੇ ਹਨ। ਆਈਡੀਟੀ ਦੇ ਨਤੀਜਿਆਂ ਨਾਲ ਸਾਰੇ ਸਬੰਧਿਤ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ (ਟੀਐੱਸਪੀ) ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਹੈ।

ਮੁਲਾਂਕਣ ਕੀਤੇ ਪ੍ਰਮੁੱਖ ਪੈਰਾਮੀਟਰ:

 (ਕ) ਵੌਇਸ ਸੇਵਾਵਾਂ: ਕਾਲ ਸੈਟਅੱਪ ਸਫ਼ਲਤਾ ਦਰ (ਸੀਐੱਸਐੱਸਆਰ), ਡ੍ਰੌਪ ਕਾਲ ਰੇਟ (ਡੀਸੀਆਰ), ਕਾਲ ਸੈਟਅੱਪ ਸਮਾਂ, ਕਾਲ ਸਾਈਲੈਂਸ ਰੇਟ, ਭਾਸ਼ਣ ਗੁਣਵੱਤਾ (ਐੱਮਓਐੱਸ), ਕਵਰੇਜ।

 (ਖ) ਡੇਟਾ ਸੇਵਾਵਾਂ: ਡਾਊਨਲੋਡ/ਅਪਲੋਡ ਥਰੂਪੁਟ, ਲੇਟੈਂਸੀ, ਜਿਟਰ, ਪੈਕੇਟ ਡ੍ਰੌਪ ਰੇਟ ਅਤੇ ਵੀਡੀਓ ਸਟ੍ਰੀਮਿੰਗ ਦੇਰੀ।

ਕਾਲ ਸੈਟਅੱਪ ਸਫ਼ਲਤਾ ਦਰ: ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦਾ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ ਵਿੱਚ ਕਾਲ ਸੈਟਅੱਪ ਸਫ਼ਲਤਾ ਦਰ ਕ੍ਰਮਵਾਰ 99.70 ਪ੍ਰਤੀਸ਼ਤ, 95.03 ਪ੍ਰਤੀਸ਼ਤ, 99.85 ਪ੍ਰਤੀਸ਼ਤ ਅਤੇ 98.93 ਪ੍ਰਤੀਸ਼ਤ ਹੈ।

ਡ੍ਰੌਪ ਕਾਲ ਰੇਟ: ਰੇਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਵਿੱਚ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ ) ਵਿੱਚ ਡ੍ਰੌਪ ਕਾਲ ਰੇਟ ਕ੍ਰਮਵਾਰ 0.00 ਪ੍ਰਤੀਸ਼ਤ, 4.60 ਪ੍ਰਤੀਸ਼ਤ, 0.30 ਪ੍ਰਤੀਸ਼ਤ ਅਤੇ 0.00 ਪ੍ਰਤੀਸ਼ਤ ਹੈ।

ਪ੍ਰਮੁੱਖ ਕਿਊਓਐੱਸ ਮਾਪਦੰਡਾਂ ‘ਤੇ ਪ੍ਰਦਰਸ਼ਨ

ਸੀਐੱਸਐੱਸਆਰ: ਕਾਲ ਸੈਟਅੱਪ ਸਫ਼ਲਤਾ ਦਰ (ਪ੍ਰਤੀਸ਼ਤ ਵਿੱਚ), ਸੀਐੱਸਟੀ: ਕਾਲ ਸੈਟਅੱਪ ਸਮਾਂ (ਸਕਿੰਟਾਂ ਵਿੱਚ), ਡੀਸੀਆਰ: ਡ੍ਰੌਪ ਕਾਲ ਰੇਟ (ਪ੍ਰਤੀਸ਼ਤ ਵਿੱਚ) ਅਤੇ ਐੱਮਓਐੱਸ: ਔਸਤ ਰਾਏ ਸਕੋਰ।

 

https://static.pib.gov.in/WriteReadData/userfiles/image/image001PUOU.jpg  https://static.pib.gov.in/WriteReadData/userfiles/image/image002KM8N.jpg

 

ਸੰਖੇਪ-ਵੌਇਸ ਸੇਵਾਵਾਂ

ਕਾਲ ਸੈਟਅੱਪ ਸਫ਼ਲਤਾ ਦਰ: ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦੀ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕਾਲ ਸੈਟਅੱਪ ਸਫ਼ਲਤਾ ਦਰ ਕ੍ਰਮਵਾਰ 99.70 ਪ੍ਰਤੀਸ਼ਤ, 95.03 ਪ੍ਰਤੀਸ਼ਤ, 99.85 ਪ੍ਰਤੀਸ਼ਤ ਅਤੇ 98.93 ਪ੍ਰਤੀਸ਼ਤ ਹੈ।

ਕਾਲ ਸੈਟਅੱਪ ਸਮਾਂ: ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਵਿੱਚ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕਾਲ ਸੈਟਅੱਪ ਸਮਾਂ ਕ੍ਰਮਵਾਰ 1.40, 3.46, 0.69 ਅਤੇ 2.06 ਸਕਿੰਟ ਹੈ।

ਡ੍ਰੌਪ ਕਾਲ ਰੇਟ: ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਵਿੱਚ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਡ੍ਰੌਪ ਕਾਲ ਰੇਟ ਕ੍ਰਮਵਾਰ 0.00 ਪ੍ਰਤੀਸ਼ਤ, 4.60 ਪ੍ਰਤੀਸ਼ਤ, 0.30 ਪ੍ਰਤੀਸ਼ਤ ਅਤੇ 0.00 ਪ੍ਰਤੀਸ਼ਤ ਹੈ।

ਕਾਲ ਸਾਈਲੈਂਸ/ਮਿਊਟ ਰੇਟ: ਪੈਕੇਟ ਸਵਿੱਚਡ ਨੈੱਟਵਰਕ (4ਜੀ/5ਜੀ) ਵਿੱਚ ਏਅਰਟੈੱਲ, ਆਰਜੇਆਈਐੱਲ ਅਤੇ ਵੀਆਈਐੱਲ ਦਾ ਸਾਈਲੈਂਸ ਕਾਲ ਰੇਟ ਕ੍ਰਮਵਾਰ 1.67 ਪ੍ਰਤੀਸ਼ਤ, 0.42 ਪ੍ਰਤੀਸ਼ਤ ਅਤੇ 2.89 ਪ੍ਰਤੀਸ਼ਤ ਹੈ।

ਔਸਤ ਰਾਏ ਸਕੋਰ (ਐੱਮਓਐੱਸ): ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦਾ ਔਸਤ ਐੱਮਓਐੱਸ ਕ੍ਰਮਵਾਰ 3.93, 2.51, 3.91 ਅਤੇ 3.87 ਹੈ।

ਸੰਖੇਪ-ਡੇਟਾ ਸੇਵਾਵਾਂ

ਡੇਟਾ ਡਾਊਨਲੋਡ ਪ੍ਰਦਰਸ਼ਨ (ਸਮੁੱਚਾ): ਏਅਰਟੈੱਲ (5ਜੀ/4ਜੀ) ਦੀ ਔਸਤ ਡਾਊਨਲੋਡ ਗਤੀ 268.50 ਐੱਮਬੀਪੀਐੱਸ, ਬੀਐੱਸਐੱਨਐੱਲ (4ਜੀ/3ਜੀ/2ਜੀ) 9.30 ਐੱਮਬੀਪੀਐੱਸ, ਆਰਜੇਆਈਐੱਲ (5ਜੀ/4ਜੀ) 322.63 ਐੱਮਬੀਪੀਐੱਸ ਅਤੇ ਵੀਆਈਐੱਲ (4ਜੀ/2ਜੀ) 31.12 ਐੱਮਬੀਪੀਐੱਸ ਹੈ।

ਡੇਟਾ ਅਪਲੋਡ ਪ੍ਰਦਰਸ਼ਨ (ਸਮੁੱਚਾ):  ਏਅਰਟੈੱਲ (5ਜੀ/4ਜੀ) ਦੀ ਔਸਤ ਅਪਲੋਡ ਗਤੀ 34.02 ਐੱਮਬੀਪੀਐੱਸ, ਬੀਐੱਸਐੱਨਐੱਲ (4ਜੀ/3ਜੀ/2ਜੀ) 7.14 ਐੱਮਬੀਪੀਐੱਸ, ਆਰਜੇਆਈਐੱਲ (5ਜੀ/4ਜੀ) 36.31 ਐੱਮਬੀਪੀਐੱਸ ਅਤੇ ਵੀਆਈਐੱਲ (4ਜੀ/2ਜੀ) 15.06 ਐੱਮਬੀਪੀਐੱਸ ਹੈ।

ਲੇਟੈਂਸੀ (ਸਮੁੱਚਾ): ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦੀ 50ਵੀਂ ਪ੍ਰਤੀਸ਼ਤ ਲੇਟੈਂਸੀ ਕ੍ਰਮਵਾਰ 24.70 ਐੱਮਐੱਸ, 19.45 ਐੱਮਐੱਸ, 14.40 ਐੱਮਐੱਸ ਅਤੇ 36.35 ਐੱਮਐੱਸ ਹੈ।

ਡੇਟਾ ਪ੍ਰਦਰਸ਼ਨ- ਹੌਟਸਪੌਟ (ਐੱਮਬੀਪੀਐੱਸ ਵਿੱਚ):

ਏਅਰਟੈੱਲ- 4ਜੀ  ਡੀ/ਐੱਲ: 37.50   4ਜੀ/U/L: 13.14

5ਜੀ  ਡੀ/ਐੱਲ: 389.99        5ਜੀ   ਯੂ/ਐੱਲ: 55.37

ਬੀਐੱਸਐੱਨਐੱਲ- 4ਜੀ   ਡੀ/ਐੱਲ: 8.10        4ਜੀ   ਯੂ/ਐੱਲ: 9.11

ਆਰਜੇਆਈਐੱਲ- 4ਜੀ   ਡੀ/ਐੱਲ: 44.71        4ਜੀ   ਯੂ/ਐੱਲ: 8.71

5ਜੀ  ਡੀ/ਐੱਲ: 389.91        5ਜੀ   ਯੂ/ਐੱਲ: 35.00

ਵੀਆਈਐੱਲ- 4ਜੀ   ਡੀ/ਐੱਲ: 26.41        4ਜੀ   ਯੂ/ਐੱਲ: 19.19

ਨੋਟ- “ਡੀ/ਐੱਲ” ਡਾਊਨਲੋਡ ਗਤੀ, “ਯੂ/ਐੱਲ” ਅਪਲੋਡ ਗਤੀ

ਨੋਟ- “ਡੀ/ਐੱਲ” ਡਾਊਨਲੋਡ ਗਤੀ, “ਯੂ/ਐੱਲ” ਅਪਲੋਡ ਗਤੀ।

 

ਲੁਧਿਆਣਾ ਵਿੱਚ ਮੁਲਾਂਕਣ ਵਿੱਚ ਸਿਵਿਲ ਲਾਈਨਜ਼, ਫੱਗੂਵਾਲ, ਜੈਨਪੁਰ, ਜਨਪਥ ਅਸਟੇਟ, ਹੈਬੋਵਾਲ ਕਲਾਂ, ਰੱਖ ਬਾਗ, ਮਾਡਲ ਗ੍ਰਾਮ, ਮਾਡਲ ਟਾਊਨ, ਭਾਈ ਰਣਧੀਰ ਸਿੰਘ ਨਗਰ, ਰਾਜਗੁਰੂ ਨਗਰ, ਅਯਾਲੀ ਕਲਾਂ, ਸ਼ਹੀਦ ਭਗਤ ਸਿੰਘ ਨਗਰ, ਕਰੋਲ ਬਾਗ, ਟੌਪ ਐਨਕਲੇਵ, ਠੱਕਰਵਾਲ, ਦੁੱਗਰੀ, ਗਿਲ, ਢੰਡਾਰੀ ਕਲਾਂ, ਸਾਹਨੇਵਾਲ, ਕੋਟਲਾ, ਫੋਕਲ ਪੁਆਇੰਟ, ਧਨਾਂਸੂ, ਜਮਾਲਪੁਰ, ਬਸਤੀ, ਜੋਧੇਵਾਲ, ਕਨਿਜਾ, ਕਸਾਬਦ ਆਦਿ ਜਿਹੇ ਉੱਚ-ਘੱਣਤਾ ਵਾਲੇ ਖੇਤਰ ਸ਼ਾਮਲ ਸਨ। ਟ੍ਰਾਈ ਨੇ ਬਾਬਾ ਦੀਪ ਸਿੰਘ ਗੁਰਦੁਆਰਾ, ਬੱਸ ਸਟੈਂਡ ਲੁਧਿਆਣਾ, ਦਿੱਲੀ ਪਬਲਿਕ ਸਕੂਲ, ਡਿਸਟ੍ਰਿਕ ਕੋਰਟ ਲੁਧਿਆਣਾ, ਡੀਐੱਮਸੀ ਹਸਪਤਾਲ ਲੁਧਿਆਣਾ, ਫਿਰੋਜ ਗਾਂਧੀ ਮਾਰਕਿਟ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ, ਲੁਧਿਆਣਾ ਰੇਲਵੇ ਸਟੇਸ਼ਨ, ਨਿਓਪੋਲਿਸ ਮਾਲ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਰੱਖ ਬਾਗ ਅਤੇ ਸਿਲਵਰ ਆਰਕ ਮਾਲ ਵਿੱਚ ਅਸਲ ਦੁਨੀਆ ਦੀਆਂ ਸਥਿਤੀਆਂ ਦਾ ਵੀ ਮੁਲਾਂਕਣ ਕੀਤਾ।

ਲੁਧਿਆਣਾ ਸ਼ਹਿਰ ਵਿੱਚ 9 ਸਤੰਬਰ, 2025 ਅਤੇ 10 ਸਤੰਬਰ, 2025 ਨੂੰ ਆਯੋਜਿਤ ਵੌਕ ਟੈਸਟ ਵਿੱਚ ਅਕਾਲ ਮਾਰਕਿਟ ਅਤੇ ਕਿਪਸ ਮਾਰਕਿਟ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਭੀੜ-ਭੜਕੇ ਵਾਲੇ ਪੈਦਲ ਯਾਤਰੀ ਵਾਤਾਵਰਣ ਵਿੱਚ ਮੋਬਾਈਲ ਨੈੱਟਵਰਕ ਵਿਵਹਾਰ ਨੂੰ ਕੈਪਚਰ ਕੀਤਾ ਗਿਆ।

ਇਹ ਟੈਸਟ ਅਸਲ ਸਮੇਂ ਵਿੱਚ ਟ੍ਰਾਈ ਦੁਆਰਾ ਸੁਝਾਏ ਗਏ ਉਪਕਰਣਾਂ ਅਤੇ ਮਿਆਰੀ ਪ੍ਰੋਟੋਕੋਲ ਦੀ ਵਰਤੋਂ ਕਰਕੇ ਕੀਤੇ ਗਏ ਸਨ। ਵਿਸਤ੍ਰਿਤ ਰਿਪੋਰਟ ਟ੍ਰਾਈ ਦੀ ਵੈੱਬਸਾਈਟ www.trai.gov.in  ‘ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ, ਸ਼੍ਰੀ ਵਿਵੇਕ ਖਰੇ, ਸਲਾਹਕਾਰ (ਖੇਤਰੀ ਦਫ਼ਤਰ, ਦਿੱਲੀ) ਟ੍ਰਾਈ ਤੋਂ ਈਮੇਲ: : adv.ca@trai.gov.in ਜਾਂ ਫੋਨ ਨੰਬਰ +91-11-20907772  ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

*****

ਸਮਰਾਟ/ਐਲਨ


(Release ID: 2183218) ਵਿਜ਼ੀਟਰ ਕਾਊਂਟਰ : 18