ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਐੱਸਆਈਸੀ ਦੀ ਐਮਨੇਸਟੀ ਯੋਜਨਾ 2025 ਤੋਂ ਸੁਲਝਣਗੇ ਵਿਵਾਦ

Posted On: 17 OCT 2025 12:45PM by PIB Chandigarh

ਕਰਮਚਾਰੀ ਰਾਜ ਬੀਮਾ ਨਿਗਮ ਦੇ ਹੈੱਡਕੁਆਰਟਰ ਦੁਆਰਾ ਸ਼੍ਰਮ ਅਤੇ ਰੋਜ਼ਗਾਰ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਈਐੱਸਆਈਸੀ ਦੇ ਰਜਿਸਟਰਡ ਰੁਜ਼ਗਾਰਦਾਤਾਵਾਂ ਨੂੰ ਐਮਨੇਸਟੀ ਸਕੀਮ-2025 ਦੇ ਤਹਿਤ “ਕੋਰਟ ਦੇ ਬਾਹਰ ਸਮਝੌਤਾ, ਕੇਸ ਵਾਪਸੀ ਦਾ ਮੌਕਾ” ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਯੋਜਨਾ 01 ਅਕਤੂਬਰ 2025 ਤੋਂ ਸ਼ੁਰੂ ਹੋ ਕੇ 30 ਸਤੰਬਰ 2026 ਤੱਕ ਪ੍ਰਭਾਵੀ ਰਹੇਗੀ। ਇਹ ਪੈਂਡਿੰਗ ਮੁੱਕਦਮਿਆਂ ਦੇ ਸਮਾਧਾਨ ਅਤੇ ਪਾਲਣਾ ਨੂੰ ਪ੍ਰੋਤਸਾਹਿਤ ਕਰਨ ਲਈ ਈਐੱਸਆਈਸੀ ਦੀ ਅਭਿਲਾਸ਼ੀ ਪਹਿਲ ਹੈ।

  ਇਸ ਦਾ ਉਦੇਸ਼ ਰੁਜ਼ਗਾਰਦਾਤਾਵਾਂ ਅਤੇ ਬੀਮਾਯੁਕਤ ਵਿਅਕਤੀਆਂ ਨੂੰ ਲੰਬੇ ਸਮੇਂ ਤੋਂ ਚੱਲ ਰਹੇ ਈਐੱਸਆਈ (ESI) ਨਾਲ ਸਬੰਧਿਤ ਮੁੱਕਦਮੇ, ਹਰਜਾਨੇ, ਵਿਆਜ ਅਤੇ ਕਵਰੇਜ ਵਿਵਾਦਾਂ ਦਾ ਨਿਪਟਾਰਾ ਕਰਨ ਦਾ ਇੱਕ ਅਸਾਨ, ਪਾਰਦਰਸ਼ੀ ਅਤੇ ਕਿਫਾਇਤੀ ਮੌਕਾ ਦੇਣਾ ਹੈ। ਉਪ-ਖੇਤਰੀ ਦਫ਼ਤਰ ਗੁਰੂਗ੍ਰਾਮ ਦੇ ਡਾਇਰੈਕਟਰ (ਇੰਚਾਰਜ) ਸ਼੍ਰੀ ਸੁਨੀਲ ਯਾਦਵ ਨੇ ਇਸ ਸਕੀਮ ਦੇ ਲਾਭ ਅਤੇ ਉਦੇਸ਼ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਯੋਜਨਾ ਮੁੱਕਦਮਿਆਂ ਨੂੰ ਘੱਟ ਕਰਨ ਅਤੇ ਅਦਾਲਤਾਂ ‘ਤੇ ਬੋਝ ਘਟਾਉਣ ਵਿੱਚ ਮਦਦ ਕਰੇਗੀ, ਜਿਸ ਨਾਲ ਵਪਾਰ ਵਿੱਚ ਅਸਾਨੀ ਨੂੰ ਹੁਲਾਰਾ ਮਿਲੇਗਾ।

                                                                                                      C:\Users\Administrator\Downloads\WhatsApp Image 2025-10-14 at 3.48.34 PM.jpeg

ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਯੋਗ ਮਾਮਲਿਆਂ ਵਿੱਚ ਹਰਜਾਨੇ ਅਤੇ ਵਿਆਜ ‘ਤੇ ਛੂਟ ਮਿਲ ਸਕਦੀ ਹੈ। ਇਸ ਦੇ ਨਾਲ ਪਹਿਲੀ ਵਾਰ, ਕਵਰੇਜ ਨਾਲ ਸਬੰਧਿਤ ਵਿਵਾਦਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਦਾਲਤ ਦੇ ਬਾਹਰ ਇੱਕ ਸਮਝੌਤੇ ਰਾਹੀਂ ਵਿਵਾਦਾਂ ਨੂੰ ਨਜਿੱਠਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਨਾਲ ਪੰਜ ਵਰ੍ਹਿਆਂ ਤੋਂ ਵੱਧ ਪੁਰਾਣੇ ਅਜਿਹੇ ਮਾਮਲੇ ਜਿਨ੍ਹਾਂ ਵਿੱਚ ਕੋਈ ਨੋਟਿਸ ਜਾਰੀ ਨਹੀਂ ਹੋਇਆ ਹੈ, ਉਨ੍ਹਾਂ ਨੂੰ ਵਾਪਸ ਲਿਆ ਜਾ ਸਕਦਾ ਹੈ।

ਸ਼੍ਰੀ ਸੁਨੀਲ ਯਾਦਵ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਰੁਜ਼ਗਾਰਦਾਤਾਵਾਂ ਨੂੰ ਉਨ੍ਹਾਂ ਦੇ ਲੰਬਿਤ ਮਾਮਲਿਆਂ ਨੂੰ ਸੁਲਝਾਉਣ ਦਾ ਇੱਕ ਮੌਕਾ ਦੇਣਾ, ਪਾਲਣਾ ਨੂੰ ਹੁਲਾਰਾ ਦੇਣਾ ਅਤੇ ਈਐੱਸਆਈ ਕਵਰੇਜ ਦਾ ਵਿਸਤਾਰ ਕਰਨਾ ਅਤੇ ਹਿਤਧਾਰਕਾਂ ਦਰਮਿਆਨ ਸਦਭਾਵਨਾ ਅਤੇ ਵਿਸ਼ਵਾਸ ਪੈਦਾ ਕਰਨਾ ਹੈ।

ਇਸ ਸਕੀਮ ਦੇ ਤਹਿਤ ਕਵਰੇਜ ਨਾਲ ਜੁੜੇ ਨੁਕਸਾਨ, ਵਿਆਜ ਅਤੇ ਹੋਰ ਵਿਵਾਦਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਯੋਜਨਾ ਦਾ ਉਦੇਸ਼ ਮੁੱਕਦਮਿਆਂ ਦੀ ਸੰਖਿਆ ਘੱਟ ਕਰਨਾ ਅਤੇ ਰੁਜ਼ਗਾਰਦਾਤਾਵਾਂ ਨੂੰ ਰਾਹਤ ਦਿੰਦੇ ਹੋਏ ਈਐੱਸਆਈ ਐਕਟ ਦੇ ਤਹਿਤ ਪਾਲਣਾ ਨੂੰ ਹੋਰ ਵਧੇਰੇ ਮਜ਼ਬੂਤ ਕਰਨਾ ਹੈ।

 

ਰੁਜ਼ਗਾਰਦਾਤਾਵਾਂ ਨੇ ਇਸ ਸਕੀਮ ਦਾ ਸੁਆਗਤ ਕੀਤਾ। ਇਸਦੇ ਨਾਲ ਉਦਯੋਗ ਜਗਤ ਦੁਆਰਾ ਇਸ ਯੋਜਨਾ ਦਾ ਵਿਸ਼ੇਸ਼ ਸੁਆਗਤ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਰੁਜ਼ਗਾਰਦਾਤਾਵਾਂ ਅਤੇ ਬੀਮਾਯੁਕਤ ਵਿਅਕਤੀਆਂ ਦੇ ਮਾਮਲੇ ਲੰਬੇ ਸਮੇਂ ਤੋਂ ਅਦਾਲਤ ਦੇ ਸਾਹਮਣੇ ਵਿਚਾਰ ਅਧੀਨ ਹਨ ਉਹ ਆਪਣੇ ਮੁੱਕਦਮਿਆਂ ਦੇ ਨਿਪਟਾਰੇ ਲਈ ਪਹਿਲ ਅਤੇ ਆਪਣੀ ਇੱਛਾ ਜ਼ਾਹਿਰ ਕਰ ਰਹੇ ਹਨ।

************

ਏਕੇ 


(Release ID: 2180240) ਵਿਜ਼ੀਟਰ ਕਾਊਂਟਰ : 39
Read this release in: English