ਆਯੂਸ਼
ਕੇਂਦਰੀ ਹੋਮਿਓਪੈਥੀ ਖੋਜ ਪਰਿਸ਼ਦ ਅਤੇ ਮਣੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ ਨੇ ਬਾਇਓਸੇਫ਼ਟੀ ਟ੍ਰੇਨਿੰਗ ਅਤੇ ਖੋਜ ਸਾਂਝੇਦਾਰੀ ਰਾਹੀਂ ਜਨ ਸਿਹਤ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਹੱਥ ਮਿਲਾਇਆ
ਪੰਜ ਦਿਨਾਂ ਦੀ ਬਾਇਓਸੇਫਟੀ ਵਰਕਸ਼ਾਪ ਨੇ ਸੀਸੀਆਰਐੱਚ ਵਿਗਿਆਨੀਆਂ ਨੂੰ ਸਸ਼ਕਤ ਬਣਾਇਆ, ਜਨਤਕ ਸਿਹਤ ਮਾਮਲਿਆਂ ਵਿੱਚ ਭਾਰਤ ਦੀ ਪ੍ਰਤੀਕ੍ਰਿਆ ਵਿੱਚ ਵਾਧਾ
ਐੱਮਏਐੱਚਈ ਵਿਖੇ ਇੱਕ ਨਵੀਂ ਕਿਸਮ ਦੀ ਬਾਇਓਸੇਫਟੀ ਸਿਖਲਾਈ ਹੋਮਿਓਪੈਥੀ ਖੋਜਕਰਤਾਵਾਂ ਨੂੰ ਉੱਭਰ ਰਹੀਆਂ ਸਿਹਤ ਚੁਣੌਤੀਆਂ ਨਾਲ ਨਿਪਟਣ ਲਈ ਤਿਆਰ ਕੀਤਾ
ਵਿਸ਼ੇਸ਼ ਬਾਇਓਸੇਫਟੀ ਸਿਖਲਾਈ ਲਈ 14 ਰਾਜਾਂ ਦੇ 30 ਸੀਸੀਆਰਐੱਚ ਵਿਗਿਆਨੀ ਚੁਣੇ ਗਏ।
ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸੀਸੀਆਰਐੱਚ ਅਤੇ ਐੱਮਏਐੱਚਈ ਵਿਚਕਾਰ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ
ਵਰਕਸ਼ਾਪ ਨੇ ਹੋਮਿਓਪੈਥੀ ਵਿਗਿਆਨੀਆਂ ਨੂੰ ਛੂਤ ਦੀਆਂ ਬਿਮਾਰੀਆਂ ਅਤੇ ਮਹਾਂਮਾਰੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤਿਕ੍ਰਿਆ ਦੇਣ ਲਈ ਤਿਆਰ ਕੀਤਾ
Posted On:
07 OCT 2025 3:28PM by PIB Chandigarh
ਆਯੁਸ਼ ਮੰਤਰਾਲੇ ਅਧੀਨ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਹੋਮਿਓਪੈਥੀ (ਸੀਸੀਆਰਐੱਚ) ਨੇ ਮਣੀਪਾਲ ਇੰਸਟੀਟਿਊਟ ਆਫ਼ ਵਾਇਰੋਲੋਜੀ (ਐੱਮਆਈਵੀ), ਜੋ ਕਿ ਮਣੀਪਾਲ ਅਕੈਡਮੀ ਆਫ਼ ਹਾਇਰ ਐਜੂਕੇਸ਼ਨ (ਐੱਮਏਐੱਚਈ), ਮਂਣੀਪਾਲ ਦੀ ਇੱਕ ਸੰਵਿਧਾਨਕ ਇਕਾਈ ਹੈ, ਦੇ ਸਹਿਯੋਗ ਨਾਲ 6 ਤੋਂ 10 ਅਕਤੂਬਰ, 2025 ਤੱਕ ਕਰਨਾਟਕ ਦੇ ਮਣੀਪਾਲ ਵਿੱਚ ਐੱਮਏਐੱਚਈ ਕੈਂਪਸ ਵਿੱਚ "ਬਾਇਓਸੇਫਟੀ ਐਂਡ ਆਉਟਬ੍ਰੇਕ ਸਿਮੂਲੇਸ਼ਨ ਟ੍ਰੇਨਿੰਗ 2025" ਸਿਰਲੇਖ ਵਾਲੀ ਪੰਜ ਦਿਨਾਂ ਰਿਹਾਇਸ਼ੀ ਵਰਕਸ਼ਾਪ ਸ਼ੁਰੂ ਕੀਤੀ ਹੈ।
ਇਹ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸੀਸੀਆਰਐੱਚ ਦੇ ਖੋਜ ਵਿਗਿਆਨੀਆਂ ਲਈ ਬਹੁਤ ਧਿਆਨ ਨਾਲ ਤਿਆਰ ਕੀਤਾ ਗਿਆ ਹੈ। ਇਸ ਸਮਰੱਥਾ-ਨਿਰਮਾਣ ਪ੍ਰੋਗਰਾਮ ਦਾ ਉਦੇਸ਼ ਤਿਆਰੀ, ਜੈਵ ਸੁਰੱਖਿਆ ਅਭਿਆਸਾਂ ਅਤੇ ਬਿਮਾਰੀ ਫੈਲਣ ਦੀ ਸਥਿਤੀ ਵਿੱਚ ਪ੍ਰਤੀਕਿਰਿਆ ਦੀ ਸਮਰੱਥਾਵਾਂ ਨੂੰ ਵਧਾਉਣਾ ਹੈ, ਜਿਸ ਨਾਲ ਆਯੁਸ਼ ਮੰਤਰਾਲੇ ਦੇ ਅਧੀਨ ਜਨਤਕ ਸਿਹਤ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ।
ਸੀਸੀਆਰਐੱਚ ਖੋਜ ਵਿਗਿਆਨੀਆਂ ਲਈ ਇਸ ਸਿਖਲਾਈ ਮੌਕੇ ਨੇ ਭਾਰਤ ਦੇ 22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 33 ਸੀਸੀਆਰਐੱਚ ਸੰਸਥਾਵਾਂ/ਇਕਾਈਆਂ ਤੋਂ ਵਿਆਪਕ ਭਾਗੀਦਾਰੀ ਦੇ ਨਾਲ ਵੱਡੇ ਪੱਧਰ 'ਤੇ ਦਿਲਚਸਪੀ ਪੈਦਾ ਕੀਤੀ ਹੈ। ਮਣੀਪਾਲ ਇੰਸਟੀਟਿਊਟ ਆਫ਼ ਵਾਇਰੋਲੋਜੀ ਦੁਆਰਾ ਕੀਤੇ ਗਏ ਇੱਕ ਸੰਪੂਰਨ ਔਨਲਾਈਨ ਮੁਲਾਂਕਣ ਤੋਂ ਬਾਅਦ, ਇਸ ਵਰਕਸ਼ਾਪ ਵਿੱਚ ਭਾਗੀਦਾਰੀ ਲਈ 14 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 30 ਪ੍ਰਤਿਭਾਸ਼ਾਲੀ ਖੋਜ ਵਿਗਿਆਨੀਆਂ ਦੀ ਚੋਣ ਕੀਤੀ ਗਈ।

ਪਤਵੰਤੇ ਅਤੇ ਸੀਸੀਆਰਐੱਚ ਖੋਜ ਵਿਗਿਆਨੀ
ਐੱਮਆਈਵੀ ਦੇ ਡਾਇਰੈਕਟਰ ਡਾ. ਚਿਰੰਜਯ ਮੁਖੋਪਾਧਿਆਏ ਨੇ ਵਰਕਸ਼ਾਪ ਵਿੱਚ ਸਾਰੇ ਸਤਿਕਾਰਯੋਗ ਪਤਵੰਤਿਆਂ, ਵਿਸ਼ਾ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਸਵਾਗਤ ਕੀਤਾ। ਸੀਸੀਆਰਐੱਚ ਦੇ ਡਾਇਰੈਕਟਰ ਜਨਰਲ ਡਾ. ਸੁਭਾਸ਼ ਕੌਸ਼ਿਕ ਨੇ ਮੁੱਖ ਮਹਿਮਾਨ ਵਜੋਂ ਵਰਕਸ਼ਾਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਇੱਕ ਲਚਕੀਲੀ ਸਿਹਤ ਸੰਭਾਲ ਪ੍ਰਣਾਲੀ ਦੇ ਨਿਰਮਾਣ ਅਤੇ ਖੋਜ ਵਿਗਿਆਨੀਆਂ ਨੂੰ ਉੱਭਰ ਰਹੇ ਸਿਹਤ ਸੰਕਟਾਂ ਨਾਲ ਨਿਪਟਣ ਦੇ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ ਸੀਸੀਆਰਐੱਚ ਅਤੇ ਐੱਮਏਐੱਚਈ ਵਿਚਕਾਰ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਛੂਤ ਦੀਆਂ ਬਿਮਾਰੀਆਂ ਅਤੇ ਵਿਸ਼ਵਵਿਆਪੀ ਮਹਾਂਮਾਰੀਆਂ ਦਾ ਮੁਕਾਬਲਾ ਕਰਨ ਵਿੱਚ ਹੋਮਿਓਪੈਥੀ ਦੀ ਸੰਭਾਵਨਾ ਦਾ ਜ਼ਿਕਰ ਕੀਤਾ।
ਇਸ ਦੌਰਾਨ, ਖੋਜ, ਸਿੱਖਿਆ ਅਤੇ ਸਿਖਲਾਈ ਦੇ ਮੁੱਖ ਖੇਤਰਾਂ ਵਿੱਚ ਫਲਦਾਇਕ ਸਹਿਯੋਗ ਨੂੰ ਸੁਚਾਰੂ ਬਣਾਉਣ ਲਈ ਸੀਸੀਆਰਐੱਚ ਅਤੇ ਐੱਮਏਐੱਚਈ ਵਿਚਕਾਰ ਇੱਕ ਸਮਝੌਤਾ ਪੱਤਰ (ਐੱਮਓਯੂ) ਦਾ ਆਦਾਨ-ਪ੍ਰਦਾਨ ਕੀਤਾ ਗਿਆ। ਸੀਸੀਆਰਐੱਚ ਦੇ ਡਾਇਰੈਕਟਰ ਜਨਰਲ ਡਾ. ਸੁਭਾਸ਼ ਕੌਸ਼ਿਕ ਅਤੇ ਐੱਮਏਐੱਚਈ ਦੇ ਰਜਿਸਟਰਾਰ ਡਾ. ਪੀ. ਗਿਰੀਧਰ ਕੀਨੀ ਨੇ ਇਸ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ।

ਸੀਸੀਆਰਐੱਚ ਅਤੇ ਐੱਮਏਐੱਚਈ ਵਿਚਕਾਰ ਸਮਝੌਤਾ ਪੱਤਰ ਦਾ ਅਦਾਨ-ਪ੍ਰਦਾਨ
ਇਸ ਤੋਂ ਇਲਾਵਾ, ਆਪਣੇ ਮੁੱਖ ਭਾਸ਼ਣ ਵਿੱਚ, ਐੱਮਏਐੱਚਈ ਵਿਖੇ ਸਿਹਤ ਵਿਗਿਆਨ ਦੇ ਪ੍ਰੋ-ਵਾਈਸ ਚਾਂਸਲਰ, ਡਾ. ਸ਼ਰਤ ਕੁਮਾਰ ਰਾਓ ਕੇ. ਨੇ ਆਪਣੇ ਮੁੱਖ ਭਾਸ਼ਣ ਵਿੱਚ ਇਸ ਸਿਖਲਾਈ ਦੇ ਆਯੋਜਨ ਵਿੱਚ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਹਿਯੋਗੀ ਖੋਜ ਪ੍ਰੋਜੈਕਟਾਂ ਨੂੰ ਚਲਾਉਣ ਵਿੱਚ ਐੱਮਏਐੱਚਈ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸੀਸੀਆਰਐੱਚ ਵਿਖੇ ਡਾ. ਸੁਹਾਨਾ ਪੀ. ਅਜ਼ੀਸ, ਖੋਜ ਅਧਿਕਾਰੀ (ਹੋਮਿਓਪੈਥੀ)/ਸਾਇੰਟਿਸਟ-II, ਐਸੋਸੀਏਟ ਪ੍ਰੋਫੈਸਰ ਡਾ. ਸ਼੍ਰੀਕਾਂਤ ਗੋਪੀਨਾਥਨ ਪਿੱਲਈ, ਸਹਾਇਕ ਪ੍ਰੋਫੈਸਰ ਡਾ. ਸੁਧੀਸ਼ ਐੱਨ. ਅਤੇ ਐੱਮਆਈਵੀ, ਮਣੀਪਾਲ ਵਿਖੇ ਲੈਕਚਰਾਰ ਸ਼੍ਰੀ ਅਨੂਪ ਜੈਰਾਮ ਇਸ ਸਿਖਲਾਈ ਦੇ ਕੋਆਰਡੀਨੇਟਰ ਸਨ।
************
ਆਰਟੀ/ਜੀਐੱਸ/ਐੱਸਜੀ/ਏਕੇ
(Release ID: 2176370)
ਵਿਜ਼ੀਟਰ ਕਾਊਂਟਰ : 31