ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਅਤੇ ਸਥਾਨਕ ਮੀਡੀਆ ਦੇ ਦਰਮਿਆਨ ਤਾਲਮੇਲ ਸਥਾਪਿਤ ਕਰਨ ਲਈ ਸੋਲਨ ਵਿੱਚ 24 ਸਤੰਬਰ ਨੂੰ ‘ਵਾਰਤਾਲਾਪ’ ਦਾ ਆਯੋਜਨ
ਵਾਰਤਾਲਾਪ ਵਿੱਚ ਆਫਤ ਪ੍ਰਬੰਧਨ ਪੋਸ਼ਣ ਅਤੇ ਬਾਗਵਾਨੀ ਅਤੇ ਕੁਦਰਤੀ ਖੇਤੀ ‘ਤੇ ਸਰਕਾਰ ਅਤੇ ਮੀਡੀਆ ਕਰਮੀਆਂ ਦੇ ਦਰਮਿਆਨ ਹੋਵੇਗਾ ਵਿਚਾਰ-ਵਟਾਂਦਰਾ
ਡਿਪਟੀ ਕਮਿਸ਼ਨਰ ਸ੍ਰੀ ਮਨਮੋਹਨ ਸ਼ਰਮਾ ਹੋਣਗੇ ਇਸ ਵਾਰਤਾਲਾਪ ਦੇ ਮੁੱਖ ਮਹਿਮਾਨ
Posted On:
23 SEP 2025 5:26PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਪੱਤਰ ਸੂਚਨਾ ਦਫ਼ਤਰ (PIB), ਚੰਡੀਗੜ੍ਹ ਅਤੇ ਸ਼ਿਮਲਾ ਦੁਆਰਾ ਅਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀ ਵਿਵੇਕ ਵੈਭਵ ਦੇ ਮਾਰਗਦਰਸ਼ਨ ਵਿੱਚ, 24 ਸਤੰਬਰ, 2025 ਨੂੰ ਸਥਾਨਕ ਮੀਡੀਆ ਕਰਮੀਆਂ ਲਈ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੀਟਿੰਗ ਹਾਲ ਵਿੱਚ "ਵਾਰਤਾਲਾਪ" ਮੀਡੀਆ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪੀਆਈਬੀ, ਚੰਡੀਗੜ੍ਹ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਅਹਿਮਦ ਖਾਨ ਨੇ ਦੱਸਿਆ ਕਿ ਪੀਆਈਬੀ, ਸ਼ਿਮਲਾ ਦੇ ਦਫ਼ਤਰ ਪ੍ਰਮੁੱਖ ਸ਼੍ਰੀ ਸੰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਵਾਰਤਾਲਾਪ ਵਿੱਚ ਸੋਲਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਨਮੋਹਨ ਸ਼ਰਮਾ ਮੁੱਖ ਮਹਿਮਾਨ ਅਤੇ ਏਡੀਸੀ, ਸੋਲਨ ਸ਼੍ਰੀ ਰਾਹੁਲ ਜੈਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਵਾਰਤਾਲਾਪ ਦਾ ਉਦੇਸ਼ ਸਥਾਨਕ ਮੀਡੀਆ ਅਤੇ ਸਰਕਾਰ ਦੇ ਦਰਮਿਆਨ ਤਾਲਮੇਲ ਸਥਾਪਿਤ ਕਰਨਾ ਹੈ, ਜਿਸ ਨਾਲ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਾ ਪ੍ਰਭਾਵਸ਼ਾਲੀ ਸੰਚਾਰ ਯਕੀਨੀ ਬਣਾਇਆ ਜਾ ਸਕੇ।

ਸ਼੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਵਾਰਤਾਲਾਪ ਵਿੱਚ ਆਫ਼ਤ ਪ੍ਰਬੰਧਨ, ਪੋਸ਼ਣ ਅਭਿਆਨ, ਮੀਡੀਆ ਪ੍ਰਬੰਧਨ ਅਤੇ ਬਾਗਵਾਨੀ ਤੇ ਕੁਦਰਤੀ ਖੇਤੀ ਵਿਸ਼ਿਆਂ ਦੇ ਮਾਹਿਰਾਂ ਅਤੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਹ ਮੀਡੀਆ ਵਰਕਸ਼ਾਪ ਸਥਾਨਕ ਮੀਡੀਆ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਦੂਰ ਕਰਨ ‘ਤੇ ਪ੍ਰਾਥਮਿਕਤਾ ਨਾਲ ਧਿਆਨ ਦੇਣ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ‘ਤੇ ਇੰਟਰੈਕਟਿਵ ਸੈਸ਼ਨਾਂ ਲਈ ਇੱਕ ਮੰਚ ਪ੍ਰਦਾਨ ਕਰੇਗਾ। ਇਸ ਮੌਕੇ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੁਆਰਾ ਪੱਤਰਕਾਰ ਕਲਿਆਣ ਯੋਜਨਾ ਅਤੇ ਮੰਤਰਾਲੇ ਦੀ ਕਾਰਜਵਿਧੀ ਬਾਰੇ ਵੀ ਦੱਸਿਆ ਜਾਵੇਗਾ।
ਸਥਾਨਕ ਮੀਡੀਆ ਕਰਮੀਆਂ ਲਈ ਆਯੋਜਿਤ ਇਸ ਮੀਡੀਆ ਵਾਰਤਾਲਾਪ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਪੀਆਈਬੀ ਅਤੇ ਸਮਾਚਾਰ ਪੱਤਰਾਂ ਦੇ ਰਜਿਸਟਰਡ ਦਫ਼ਤਰ (PRGI) ਅਤੇ ਹੋਰ ਮੀਡੀਆ ਯੂਨਿਟਾਂ ਦੀ ਕਾਰਜਸ਼ੈਲੀ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ।
ਵਾਰਤਾਲਾਪ ਦੌਰਾਨ ਮੀਡੀਆ ਕਰਮੀ ਆਪਣੇ ਲੇਖਾਂ ਵਿੱਚ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਸ਼ਾਮਲ ਕਰਨ ਬਾਰੇ ਕੀਮਤੀ ਅੰਤਰਦ੍ਰਿਸ਼ਟੀ ਪ੍ਰਾਪਤ ਕਰਨਗੇ, ਇਹ ਯਕੀਨੀ ਬਣਾਉਂਦੇ ਹੋਏ ਕਿ ਜਨਤਾ ਨੂੰ ਯੋਜਨਾਵਾਂ ਨਾਲ ਵੱਡੇ ਪੱਧਰ ‘ਤੇ ਲਾਭ ਪਹੁੰਚੇਗਾ। ਇਹ ਆਯੋਜਨ ਮੀਡੀਆ ਅਤੇ ਸਰਕਾਰ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ, ਇੱਕ ਮਜ਼ਬੂਤ ਸਮਾਜ ਦੀ ਸਿਰਜਣਾ ਕਰਨ ਅਤੇ ਸਰਕਾਰੀ ਪ੍ਰੋਗਰਾਮਾਂ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸਾਹਿਤ ਕਰਨ ਲਈ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ।
**********
ਏਕੇ/ਤਨਵੀਰ
(Release ID: 2170377)
Visitor Counter : 3