ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ਸੰਚਾਰ ਸੇਵਾਵਾਂ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ
ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਮੋਬਾਈਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਤੁਰੰਤ ਉਪਾਅ ਕਰਨ ਦੇ ਨਿਰਦੇਸ਼ ਦਿੱਤੇ
Posted On:
28 AUG 2025 5:44PM by PIB Chandigarh
ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਅੱਜ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੋਬਾਈਲ ਕਨੈਕਟੀਵਿਟੀ ਦੀ ਬਹਾਲੀ ਬਾਰੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਸਕੱਤਰ (ਟੈਲੀਕੌਮ) ਡਾ. ਨੀਰਜ ਮਿੱਤਲ, ਸੰਚਾਰ ਮੰਤਰਾਲੇ, ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐੱਸਐੱਨਐੱਲ) ਅਤੇ ਹੋਰ ਦੂਰਸੰਚਾਰ ਆਪਰੇਟਰਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।



ਕੇਂਦਰੀ ਮੰਤਰੀ ਸ਼੍ਰੀ ਸਿੰਧੀਆ ਨੇ ਸਾਰੇ ਪ੍ਰਭਾਵਿਤ ਖੇਤਰਾਂ, ਖਾਸ ਤੌਰ ‘ਤੇ ਜੰਮੂ ਦੇ ਡੋਡਾ ਅਤੇ ਉਧਮਪੁਰ ਜ਼ਿਲ੍ਹਿਆਂ ਵਿੱਚ, ਜਿੱਥੇ ਹੜ੍ਹ ਦਾ ਸਭ ਤੋਂ ਵੱਧ ਪ੍ਰਭਾਵ ਪਿਆ ਹੈ, ਸੇਵਾਵਾਂ ਨੂੰ ਬਹਾਲ ਕਰਨ ਲਈ ਤਤਕਾਲ ਜੰਗੀ ਪੱਧਰ 'ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਅੰਤਰ-ਜ਼ਿਲ੍ਹਾ ਅਤੇ ਘਾਟੀ ਸੰਪਰਕ ਵਿੱਚ ਪ੍ਰਗਤੀਸ਼ੀਲ ਪਾਬੰਦੀਆਂ 'ਤੇ ਵੀ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸੇਵਾਵਾਂ ਜਲਦੀ ਤੋਂ ਜਲਦੀ ਸਧਾਰਣ ਹੋ ਸਕਣ।
ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ ਜ਼ਿਆਦਾਤਰ ਫਾਈਬਰ ਕੱਟ ਪਹਿਲਾਂ ਹੀ ਬਹਾਲ ਕਰ ਦਿੱਤੇ ਗਏ ਹਨ, ਅਤੇ ਜ਼ਮੀਨੀ ਟੀਮਾਂ ਤੇਜ਼ੀ ਨਾਲ ਖਰਾਬ ਹੋਈਆਂ ਫਾਈਬਰਾਂ ਦੀ ਮੁਰੰਮਤ ਕਰ ਰਹੀਆਂ ਹਨ, ਲੂਪ ਬਣਾ ਰਹੀਆਂ ਹਨ ਅਤੇ ਸੇਵਾਵਾਂ ਨੂੰ ਬਹਾਲ ਕਰ ਰਹੀਆਂ ਹਨ। ਦੂਰਸੰਚਾਰ ਵਿਭਾਗ ਦੁਆਰਾ ਪ੍ਰਭਾਵਿਤ ਖੇਤਰਾਂ ਵਿੱਚ ਇੰਟਰਾ-ਸਰਕਲ ਰੋਮਿੰਗ (ਆਈਸੀਆਰ) ਲਾਗੂ ਕੀਤੀ ਗਈ ਸੀ, ਜਿਸ ਨਾਲ ਖਪਤਕਾਰਾਂ ਉਨ੍ਹਾਂ ਥਾਵਾਂ 'ਤੇ ਦੂਜੇ ਨੈੱਟਵਰਕਾਂ ਨਾਲ ਜੁੜ ਸਕਦੇ ਹਨ ਜਿੱਥੇ ਉਨ੍ਹਾਂ ਦਾ ਪ੍ਰਾਇਮਰੀ ਨੈੱਟਵਰਕ ਵਿੱਚ ਵਿਘਨ ਪਿਆ ਸੀ।
ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਨੂੰ ਆਪਣੇ ਪਰਿਵਾਰਾਂ ਅਤੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਰਹਿਣ ਦੇ ਯੋਗ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਦੂਰਸੰਚਾਰ ਟੀਮਾਂ ਦੀ ਤੁਰੰਤ ਕਾਰਵਾਈ ਅਤੇ ਰਾਜ ਅਧਿਕਾਰੀਆਂ ਦੇ ਤਾਲਮੇਲ ਵਾਲੇ ਸਹਿਯੋਗ ਨਾਲ, ਸੇਵਾਵਾਂ ਦੀ ਪੂਰੀ ਬਹਾਲੀ ਜਲਦੀ ਹੀ ਹੋ ਜਾਵੇਗੀ।
*****
ਸਮਰਾਟ/ਐਲੇਨ
(Release ID: 2161702)
Visitor Counter : 14