ਰੱਖਿਆ ਮੰਤਰਾਲਾ
ਹਥਿਆਰਬੰਦ ਫੌਜਾਂ ਦੇ 700 ਤੋਂ ਵੱਧ ਕਰਮਚਾਰੀ 'ਬ੍ਰਾਈਟ ਸਟਾਰ 2025 ਅਭਿਆਸ' ਵਿੱਚ ਹਿੱਸਾ ਲੈਣ ਲਈ ਤਿਆਰ-ਬਰ-ਤਿਆਰ
Posted On:
27 AUG 2025 5:09PM by PIB Chandigarh
ਆਰਮਡ ਫੋਰਸਿਜ਼ ਅਤੇ ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੇ 700 ਤੋਂ ਵੱਧ ਕਰਮਚਾਰੀ 28 ਅਗਸਤ ਤੋਂ 10 ਸਤੰਬਰ, 2025 ਤੱਕ ਹੋਣ ਵਾਲੇ ਬਹੁਪੱਖੀ ਅਭਿਆਸ 'ਬ੍ਰਾਈਟ ਸਟਾਰ 2025' ਵਿੱਚ ਹਿੱਸਾ ਲੈਣ ਲਈ ਤਿਆਰ-ਬਰ-ਤਿਆਰ ਹਨ। ਅਗਾਮੀ ਐਡੀਸ਼ਨ ਵਿੱਚ ਫੌਜੀ ਗਤੀਵਿਧੀਆਂ ਦਾ ਇੱਕ ਵਿਆਪਕ ਸਪੈਕਟ੍ਰਮ ਹੋਵੇਗਾ, ਜਿਸ ਵਿੱਚ ਸ਼ਾਮਲ ਹਨ:
-
ਭਾਰਤੀ ਫੌਜ, ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਦੀਆਂ ਸੰਚਾਲਨ ਸਮਰੱਥਾਵਾਂ ਨੂੰ ਦਰਸਾਉਂਦੀ ਤਿੰਨੋਂ ਸੇਵਾਵਾਂ ਵਲੋਂ ਲਾਈਵ ਫਾਇਰਿੰਗ।
-
ਸੰਯੁਕਤ ਯੋਜਨਾਬੰਦੀ, ਫੈਸਲਾ ਲੈਣ ਅਤੇ ਸੰਚਾਲਨ ਤਾਲਮੇਲ ਨੂੰ ਵਧਾਉਣ ਲਈ ਕਮਾਨ ਪੋਸਟ ਅਭਿਆਸ।
-
ਤਿੰਨਾਂ ਸੇਵਾਵਾਂ ਵਲੋਂ ਛੋਟੇ ਸਿਖਲਾਈ ਅਭਿਆਸ ਜੋ ਆਧੁਨਿਕ ਯੁੱਧ ਦੇ ਵੱਖ-ਵੱਖ ਪਹਿਲੂਆਂ 'ਤੇ ਕੇਂਦ੍ਰਿਤ ਹਨ।
-
ਸਮਕਾਲੀ ਫੌਜੀ ਕਾਰਵਾਈਆਂ ਦੇ ਕਈ ਖੇਤਰਾਂ 'ਤੇ ਵਿਸ਼ਾ-ਵਸਤੂ ਮਾਹਿਰਾਂ ਦੀ ਗੱਲਬਾਤ।
ਇਹ ਅਭਿਆਸ ਵਿੱਚ ਭਾਰਤੀ ਹਥਿਆਰਬੰਦ ਫੌਜਾਂ ਦੀ ਭਾਗੀਦਾਰੀ ਖੇਤਰੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ ਜਦਕਿ ਮਿੱਤਰ ਦੇਸ਼ਾਂ ਨਾਲ ਸਾਂਝੇਦਾਰੀ, ਅੰਤਰ-ਕਾਰਜਸ਼ੀਲਤਾ ਅਤੇ ਸਹਿਯੋਗ ਨੂੰ ਵਧਾਉਂਦਾ ਹੈ।
ਬ੍ਰਾਈਟ ਸਟਾਰ ਅਭਿਆਸ 1980 ਤੋਂ ਮਿਸਰ ਵਲੋਂ ਅਮਰੀਕਾ ਦੇ ਨਾਲ ਮਿਲ ਕੇ ਆਯੋਜਿਤ ਇੱਕ ਬਹੁਪੱਖੀ ਅਭਿਆਸ ਹੈ ਅਤੇ ਇਹ ਖੇਤਰ ਵਿੱਚ ਸਭ ਤੋਂ ਵੱਡੇ ਤ੍ਰਿ-ਸੇਵਾ ਬਹੁਪੱਖੀ ਅਭਿਆਸਾਂ ਵਿੱਚੋਂ ਇੱਕ ਹੈ। ਇਹ ਅਭਿਆਸ ਦੋ ਸਾਲਾਂ ਵਿੱਚ ਇੱਕ ਵਾਰ ਆਯੋਜਿਤ ਕੀਤਾ ਜਾਂਦਾ ਹੈ, ਜਿਸਦਾ ਆਖਰੀ ਐਡੀਸ਼ਨ 2023 ਵਿੱਚ ਹੋਇਆ ਸੀ, ਜਿਸ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਨੇ ਫੌਜਾਂ ਦੇ ਨਾਲ ਹਿੱਸਾ ਲਿਆ ਸੀ।
*****
ਐੱਸਆਰ/ਕੇਬੀ
(Release ID: 2161387)