ਖੇਤੀਬਾੜੀ ਮੰਤਰਾਲਾ
azadi ka amrit mahotsav

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਪ੍ਰਮੁੱਖ ਸੁਧਾਰ

Posted On: 12 AUG 2025 4:12PM by PIB Chandigarh

ਭਾਰਤ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀਬਾੜੀ ਖੇਤਰ ਦੇ ਵਿਆਪਕ ਵਿਕਾਸ ਲਈ ਹੇਠ ਲਿਖੀਆਂ ਏਕੀਕ੍ਰਿਤ ਰਣਨੀਤੀਆਂ ਦੀ ਪਛਾਣ ਕੀਤੀ ਹੈ:-

  1. ਫਸਲ ਉਤਪਾਦਨ/ਉਤਪਾਕਤਾ ਵਧਾਓ

  2. ਉਤਪਾਦਨ ਦੀ ਲਾਗਤ ਵਿੱਚ ਕਮੀ ਲਿਆਉਣਾ

  3. ਕਿਸਾਨਾਂ ਦੀ ਆਮਦਨ ਵਧਾਉਣ ਲਈ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਰਿਟਰਨ।

  4. ਖੇਤੀਬਾੜੀ ਵਿਭਿੰਨਤਾ

  5. ਵਾਢੀ ਤੋਂ ਬਾਅਦ ਮੁੱਲ ਜੋੜਨ ਦਾ ਵਿਕਾਸ

  6. ਟਿਕਾਊ ਖੇਤੀਬਾੜੀ ਲਈ ਜਲਵਾਯੂ ਪਰਿਵਰਤਨ ਦੇ ਅਨੁਕੂਲਨ ਅਤੇ ਫਸਲਾਂ ਦੇ ਨੁਕਸਾਨ ਨੂੰ ਘਟਾਉਣਾ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀਆਂ ਸਾਰੀਆਂ ਯੋਜਨਾਵਾਂ/ਪ੍ਰੋਗਰਾਮ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਅਨੁਸਾਰ ਹਨ। ਕਿਉਂਕਿ ਖੇਤੀਬਾੜੀ ਇੱਕ ਰਾਜ ਦਾ ਵਿਸ਼ਾ ਹੈ, ਭਾਰਤ ਸਰਕਾਰ ਢੁਕਵੇਂ ਨੀਤੀਗਤ ਉਪਾਵਾਂ, ਬਜਟ ਵੰਡ ਅਤੇ ਵੱਖ-ਵੱਖ ਯੋਜਨਾਵਾਂ ਰਾਹੀਂ ਰਾਜਾਂ ਦਾ ਸਮਰਥਨ ਕਰਦੀ ਹੈ। ਸਰਕਾਰ ਨੇ 2013-14 ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀਏਐਂਡਐੱਫਡਬਲਿਯੂ) ਦੇ ਬਜਟ ਵੰਡ ਨੂੰ 21,933.50 ਕਰੋੜ ਰੁਪਏ ਦੇ ਬਜਟ ਅਨੁਮਾਨ ਤੋਂ ਵਧਾ ਕੇ 2025-26 ਦੌਰਾਨ 1,27,290.16 ਕਰੋੜ ਰੁਪਏ ਕਰ ਦਿੱਤਾ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਖੇਤੀਬਾੜੀ ਉਤਪਾਦਨ ਵਧਾਉਣ, ਬਿਹਤਰ ਬੀਜ ਅਤੇ ਖੇਤੀ ਟੈਕਨੋਲੋਜੀ, ਤੁਪਕਾ ਸਿੰਚਾਈ, ਫਸਲ ਯੋਜਨਾਬੰਦੀ, ਗੋਦਾਮ ਸਹੂਲਤਾਂ ਆਦਿ ਉਪਲਬਧ ਕਰਵਾ ਕੇ ਪੇਂਡੂ ਘਰਾਂ ਲਈ ਵਿਕਲਪਿਕ ਕਿੱਤਾਮੁਖੀ ਰਸਤੇ ਪ੍ਰਦਾਨ ਕਰਨ ਲਈ ਹੇਠ ਲਿਖੀਆਂ ਪ੍ਰਮੁੱਖ ਯੋਜਨਾਵਾਂ ਸ਼ੁਰੂ ਕੀਤੀਆਂ ਹਨ:-

  1. ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ)

  2. ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ (ਪੀਐੱਮ-ਕੇਐੱਮਵਾਈ)

  3. ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ/ ਪੁਨਰਗਠਿਤ ਮੌਸਮ ਅਧਾਰਿਤ ਫਸਲ ਬੀਮਾ ਯੋਜਨਾ (ਆਰਡਬਲਿਊਬੀਸੀਆਈਐੱਸ)

  4. ਸੋਧਿਆ ਵਿਆਜ ਸਹਾਇਤਾ ਯੋਜਨਾ (ਐੱਮਆਈਐੱਸਐੱਸ)

  5. ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐੱਫ)

  6. 10,000 ਨਵੇਂ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਯਐੱਸ) ਦਾ ਗਠਨ ਅਤੇ ਪ੍ਰਮੋਸ਼ਨ

  7. ਰਾਸ਼ਟਰੀ ਮਧੂ-ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (ਐੱਨਬੀਐੱਚਐੱਮ)

  8. ਨਮੋ ਡਰੋਨ ਦੀਦੀ

  9. ਕੁਦਰਤੀ ਖੇਤੀ 'ਤੇ ਰਾਸ਼ਟਰੀ ਮਿਸ਼ਨ (ਐੱਨਐੱਮਐੱਨਐੱਫ)

  1. . ਪ੍ਰਧਾਨ ਮੰਤਰੀ ਅੰਨਦਾਤਾ ਆਯ ਸੰਰਕਸ਼ਣ ਅਭਿਆਨ (ਪੀਐੱਮ-ਆਸ਼ਾ)

  1. ਸਟਾਰਟ-ਅੱਪ ਅਤੇ ਗ੍ਰਾਮੀਣ ਉੱਦਮਾਂ ਲਈ ਖੇਤੀਬਾੜੀ ਫੰਡ (ਐਗਰੀਸੁਯਰ)

12. ਪ੍ਰਤੀ ਬੂੰਦ ਜ਼ਿਆਦਾ ਫਸਲ (ਪੀਡੀਐੱਮਸੀ)

13. ਖੇਤੀਬਾੜੀ ਮਸ਼ੀਨੀਕਰਣ 'ਤੇ ਉਪ-ਮਿਸ਼ਨ (ਐੱਸਐੱਮਏਐੱਮ)

14. ਪਰੰਪਰਾਗਤ ਖੇਤੀਬਾੜੀ ਵਿਕਾਸ ਯੋਜਨਾ (ਪੀਕੇਵੀਵਾਈ)

15. ਮਿੱਟੀ ਸਿਹਤ ਅਤੇ ਉਪਜਾਊ ਸ਼ਕਤੀ (ਐੱਸਐੱਚਐਂਡਐੱਫ)

16. ਮੀਂਹ 'ਤੇ ਅਧਾਰਿਤ ਖੇਤਰ ਵਿਕਾਸ (ਆਰਏਡੀ)

17. ਖੇਤੀਬਾੜੀ ਜੰਗਲਾਤ

18. ਫਸਲ ਵਿਭਿੰਨਤਾ ਪ੍ਰੋਗਰਾਮ (ਸੀਡੀਪੀ)

19. ਖੇਤੀਬਾੜੀ ਵਿਸਥਾਰ 'ਤੇ ਉਪ-ਮਿਸ਼ਨ (ਐੱਸਐੱਮਏਈ)

20. ਬੀਜ ਅਤੇ ਪੌਦੇ ਲਗਾਉਣ ਵਾਲੀ ਸਮੱਗਰੀ 'ਤੇ ਉਪ-ਮਿਸ਼ਨ (ਐੱਸਐੱਮਐੱਸਪੀ)

21. ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ (ਐੱਨਐੱਫਐੱਸਐੱਨਐੱਮ)

22. ਖੇਤੀਬਾੜੀ ਮਾਰਕੀਟਿੰਗ ਲਈ ਏਕੀਕ੍ਰਿਤ ਯੋਜਨਾ (ਆਈਐੱਸਏਐੱਮ)

23. ਬਾਗਬਾਨੀ ਦੇ ਏਕੀਕ੍ਰਿਤ ਵਿਕਾਸ ਲਈ ਮਿਸ਼ਨ (ਐੱਮਆਈਡੀਐੱਚ)

24. ਖਾਣ ਵਾਲੇ ਤੇਲਾਂ 'ਤੇ ਰਾਸ਼ਟਰੀ ਮਿਸ਼ਨ (ਐੱਨਐੱਮਈਓ)-ਔਇਲ ਪਾਮ

25. ਖਾਣ ਵਾਲੇ ਤੇਲਾਂ 'ਤੇ ਰਾਸ਼ਟਰੀ ਮਿਸ਼ਨ (ਐੱਨਐੱਮਈਓ)-ਤੇਲ ਬੀਜ

26. ਉੱਤਰ ਪੂਰਬੀ ਖੇਤਰ ਲਈ ਮਿਸ਼ਨ ਜੈਵਿਕ ਮੁੱਲ ਲੜੀ ਵਿਕਾਸ

27. ਡਿਜੀਟਲ ਖੇਤੀਬਾੜੀ ਮਿਸ਼ਨ

28. ਰਾਸ਼ਟਰੀ ਬਾਂਸ ਮਿਸ਼ਨ

ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਰਾਮਨਾਥ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

******

ਆਰਸੀ/ਕੇਐੱਸਆਰ/ਏਆਰ


(Release ID: 2158260) Visitor Counter : 5
Read this release in: English , Urdu , Hindi