ਆਯੂਸ਼
azadi ka amrit mahotsav

ਪੰਜਾਬ ਵਿੱਚ ਅਨਾਜ ਖਰੀਦ ਸੁਧਾਰਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਚੰਡੀਗੜ੍ਹ ਵਿੱਚ ਤੀਜੀ ਰਾਜ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਗਈ


ਕੇਂਦਰ ਸਰਕਾਰ ਨੇ ਪੰਜਾਬ ਨੂੰ 18 ਪ੍ਰਮੁੱਖ ਅਨਾਜ ਖਰੀਦ ਰਾਜਾਂ ਵਿੱਚ ਸ਼ਾਮਲ ਕੀਤਾ

ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਚੰਡੀਗੜ੍ਹ ਵਿੱਚ ਅਨਾਜ ਖਰੀਦ ਸੁਧਾਰਾਂ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ

Posted On: 18 AUG 2025 8:47PM by PIB Chandigarh

ਅਨਾਜ ਖਰੀਦ ਈਕੋਸਿਸਟਮ ਦੀ ਕੁਸ਼ਲਤਾ, ਪਾਰਦਰਸ਼ਤਾ ਅਤੇ ਡਿਜੀਟਲ ਏਕੀਕਰਨ ਨੂੰ ਮਜ਼ਬੂਤ ਕਰਨ ਲਈ ਚੱਲ ਰਹੀ ਰਾਸ਼ਟਰੀ ਪਹਿਲਕਦਮੀ ਦੇ ਹਿੱਸੇ ਵਜੋਂ, ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ (DFPD) ਨੇ ਅੱਜ 18 ਅਗਸਤ ਨੂੰ ਚੰਡੀਗੜ੍ਹ ਵਿੱਚ ਪੰਜਾਬ ਲਈ ਇੱਕ ਰਾਜ-ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ।

ਵਰਕਸ਼ਾਪ ਦਾ ਉਦਘਾਟਨ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੰਜੀਵ ਚੋਪੜਾ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਕੇ.ਏ.ਪੀ. ਸਿਨਹਾ ਨੇ ਸੰਯੁਕਤ ਸਕੱਤਰ (ਨੀਤੀ ਅਤੇ ਖੁਰਾਕ ਨਿਗਮ), ਭਾਰਤੀ ਖੁਰਾਕ ਨਿਗਮ (FCI) ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਮੌਜੂਦਗੀ ਵਿੱਚ ਕੀਤਾ।

ਇਸ ਸਮਾਗਮ ਵਿੱਚ ਪੰਜਾਬ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਦੇ 125 ਰਾਜ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਪੰਜਾਬ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ (ਪਨਸਪ), ਪੰਜਾਬ ਅਨਾਜ ਖਰੀਦ ਨਿਗਮ (ਪਨਗ੍ਰੇਨ), ਰਾਜ ਵੇਅਰਹਾਊਸਿੰਗ ਨਿਗਮ (ਐਸਡਬਲਯੂਸੀ) ਅਤੇ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ (ਮਾਰਕਫੈੱਡ) ਦੇ ਪ੍ਰਬੰਧ ਨਿਦੇਸ਼ਕ ਸ਼ਾਮਲ ਸਨ। ਵਰਕਸ਼ਾਪ ਸਮਰੱਥਾ ਨਿਰਮਾਣ, ਗਿਆਨ ਸਾਂਝ ਅਤੇ ਖਰੀਦ ਨੀਤੀਆਂ ਅਤੇ ਡਿਜੀਟਲ ਸੁਧਾਰਾਂ ਦੀ ਵਿਹਾਰਕ ਜਾਣ-ਪਛਾਣ 'ਤੇ ਕੇਂਦਰਿਤ ਸੀ।

ਵਰਕਸ਼ਾਪ ਦੌਰਾਨ, ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੰਜੀਵ ਚੋਪੜਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਰਾਜਾਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਲਈ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਜੋ ਕਿ ਅਨਾਜ ਖਰੀਦ ਪ੍ਰਣਾਲੀ ਵਿੱਚ ਕੁਸ਼ਲਤਾ, ਪਾਰਦਰਸ਼ਤਾ ਅਤੇ ਡਿਜੀਟਲ ਏਕੀਕਰਨ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸਦਾ ਮੰਤਵ ਅਧਿਕਾਰੀਆਂ ਨੂੰ ਖਰੀਦ ਸੁਧਾਰਾਂ ਨਾਲ ਜਾਣੂ ਕਰਵਾਉਣਾ ਅਤੇ ਲਾਗਤ ਸ਼ੀਟ ਤਿਆਰ ਕਰਨ, ਰੂਟ ਅਨੁਕੂਲਨ ਅਤੇ ਸਬਸਿਡੀ ਬਿੱਲ ਪ੍ਰੋਸੈਸਿੰਗ ਨਾਲ ਸਬੰਧਤ ਡੇਟਾ ਸਮੇਤ ਵੱਖ-ਵੱਖ ਖੁਰਾਕ ਅਤੇ ਜਨਤਕ ਵੰਡ ਵਿਭਾਗ ਪੋਰਟਲਾਂ 'ਤੇ ਡੇਟਾ ਦੇ ਤੁਰੰਤ ਅਤੇ ਸਹੀ ਅਪਡੇਟ ਨੂੰ ਯਕੀਨੀ ਬਣਾਉਣਾ ਹੈ।

ਇਹ ਵਰਕਸ਼ਾਪ 18 ਪ੍ਰਮੁੱਖ ਅਨਾਜ ਖਰੀਦ ਰਾਜਾਂ ਲਈ ਖੁਰਾਕ ਅਤੇ ਜਨਤਕ ਵੰਡ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਖਰੀਦ ਸੁਧਾਰਾਂ 'ਤੇ ਰਾਜ ਪੱਧਰੀ ਵਰਕਸ਼ਾਪਾਂ ਦੀ ਇੱਕ ਵਿਆਪਕ ਲੜੀ ਦਾ ਹਿੱਸਾ ਹੈ। ਇਸਦਾ ਮੰਤਵ ਜਾਗਰੂਕਤਾ ਵਧਾਉਣਾ, ਮੁੱਖ ਨੀਤੀਗਤ ਉਪਾਵਾਂ ਨੂੰ ਲਾਗੂ ਕਰਨ ਵਿੱਚ ਸੁਧਾਰ ਕਰਨਾ ਅਤੇ ਖਰੀਦ ਕੇਂਦਰ ਸਵੈ-ਮੁਲਾਂਕਣ ਪੋਰਟਲ (ਪੀਸੀਐਸਏਪੀ), ਸੰਯੁਕਤ ਭੌਤਿਕ ਤਸਦੀਕ ਗੈਰ ਪਾਲਿਸ਼ ਚੌਲਾਂ (ਜੇਪੀਵੀ), ਕੇਂਦਰੀ ਅਨਾਜ ਖਰੀਦ ਪੋਰਟਲ (ਸੀਐਫਪੀਪੀ), ਕੇਂਦਰੀ ਅਨਾਜ ਭੰਡਾਰਨ ਪੋਰਟਲ (ਸੀਐਫਐਸਪੀ), ਐਗਰੀ-ਸਟੈਕ, 10% ਟੁੱਟੇ ਹੋਏ ਚੌਲ ਵਿਧੀ, ਰੂਟ ਅਨੁਕੂਲਨ ਅਤੇ ਖਰੀਦ ਅਤੇ ਭੰਡਾਰਨ ਨੀਤੀ ਲਈ ਸਕੈਨ ਮੋਡੀਊਲ ਵਰਗੇ ਡਿਜੀਟਲ ਪਲੇਟਫਾਰਮਾਂ ਨੂੰ ਸੁਖਾਲ਼ੇ ਤੌਰ 'ਤੇ ਅਪਣਾਉਣ ਨੂੰ ਯਕੀਨੀ ਬਣਾਉਣਾ ਹੈ।

***********

ਪੀਆਈਬੀ ਚੰਡੀਗੜ੍ਹ: ਰੂਸ


(Release ID: 2157722) ਵਿਜ਼ੀਟਰ ਕਾਊਂਟਰ : 26
Read this release in: English