ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਸੀਏਕਿਊਐੱਮ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀ ਸਾਲ ਭਰ ਨਿਗਰਾਨੀ ਅਤੇ ਤਾਲਮੇਲ ਲਈ ਐੱਸਏਐੱਸ ਨਗਰ (ਮੋਹਾਲੀ) ਪੰਜਾਬ ਵਿੱਚ ਸਮਰਪਿਤ ਸੈੱਲ ਸਥਾਪਤ ਕੀਤਾ

Posted On: 29 JUL 2025 7:57PM by PIB Chandigarh

ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਵਿਆਪਕ ਅਤੇ ਨਿਰੰਤਰ ਯਤਨਾਂ ਨੂੰ ਯਕੀਨੀ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਨੇ ਐੱਸਏਐੱਸ ਨਗਰ (ਮੋਹਾਲੀ), ਪੰਜਾਬ ਵਿਖੇ ਇੱਕ ਸਮਰਪਿਤ ਸੀਏਕਿਊਐੱਮ ਸੈੱਲ ਸਥਾਪਿਤ ਕੀਤਾ ਹੈ।

ਇਹ ਨਵਾਂ ਸਥਾਪਿਤ ਸੈੱਲ ਸਾਲ ਭਰ ਕੰਮ ਕਰੇਗਾ, ਜੋ ਝੋਨੇ ਦੀ ਪਰਾਲੀ ਪ੍ਰਬੰਧਨ ਦੇ ਸਮੁੱਚੇ ਈਕੋਸਿਸਟਮ - ਯੋਜਨਾਬੰਦੀ ਅਤੇ ਕਿਸਾਨਾਂ ਦੀ ਸ਼ਮੂਲੀਅਤ ਤੋਂ ਲੈ ਕੇ ਹਿਤਧਾਰਕਾਂ ਨਾਲ ਤਾਲਮੇਲ ਕਰਨ ਅਤੇ ਆਖਰੀ ਵਰਤੋਂਕਾਰਾਂ ਨੂੰ ਝੋਨੇ ਦੀ ਪਰਾਲੀ ਦੀ ਨਿਰੰਤਰ ਅਤੇ ਯਕੀਨੀ ਸਪੁਰਦਗੀ ਲਈ ਸਪਲਾਈ ਲੜੀ ਦੀ ਨਿਗਰਾਨੀ ਕਰਨ ਤੱਕ ਦੀ ਨਿਗਰਾਨੀ ਕਰੇਗਾ।

ਖਾਸ ਤੌਰ 'ਤੇ ਬਾਇਓਮਾਸ ਸਹਿ-ਫਾਇਰਿੰਗ ਪਹਿਲਕਦਮੀਆਂ 'ਤੇ ਕੇਂਦ੍ਰਤ ਕਰਦੇ ਹੋਏ, ਇਹ ਸੈੱਲ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੇ ਆਪਣੇ ਮੁੱਖ ਮੰਤਵ ਤੋਂ ਇਲਾਵਾ, ਚਿੰਨ੍ਹਿਤ ਕੀਤੇ ਗਏ ਥਰਮਲ ਪਾਵਰ ਪਲਾਂਟਾਂ (ਟੀਪੀਪੀ) ਵਿੱਚ ਹਵਾ ਪ੍ਰਦੂਸ਼ਣ ਨਿਯੰਤਰਣ ਉਪਾਵਾਂ ਦੀ ਨਿਗਰਾਨੀ ਅਤੇ ਤਾਲਮੇਲ ਵੀ ਕਰੇਗਾ। ਇਸ ਤੋਂ ਇਲਾਵਾ, ਇਹ ਦਿੱਲੀ ਤੋਂ ਦੂਰ ਸਥਿਤ ਹਰਿਆਣਾ ਦੇ ਐੱਨਸੀਆਰ ਖੇਤਰਾਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਹਵਾ ਗੁਣਵੱਤਾ ਦੇ ਮੁੱਦਿਆਂ ਦੀ ਨਿਗਰਾਨੀ ਕਰੇਗਾ।

ਕਿਸਾਨ ਵਿਕਾਸ ਚੈਂਬਰ, ਕਾਲਕਟ ਭਵਨ, ਐੱਸਏਐੱਸ ਨਗਰ (ਮੋਹਾਲੀ) ਵਿਖੇ ਸਥਿਤ, ਇਹ ਸਥਾਈ ਸਹੂਲਤ ਖਾਸ ਕਰਕੇ ਝੋਨੇ ਦੀ ਵਾਢੀ ਅਤੇ ਪਰਾਲੀ ਸਾੜਨ ਦੇ ਸੀਜ਼ਨ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਖੇਤੀਬਾੜੀ ਵਿਭਾਗਾਂ, ਫੀਲਡ ਇਨਫੋਰਸਮੈਂਟ ਟੀਮਾਂ ਅਤੇ ਉੱਡਣ ਦਸਤਿਆਂ ਨਾਲ ਤਾਲਮੇਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਇਸ ਤੋਂ ਪਹਿਲਾਂ, ਸੀਏਕਿਊਐੱਮ ਨੇ 1 ਅਕਤੂਬਰ ਤੋਂ 30 ਨਵੰਬਰ 2024 ਤੱਕ ਚੰਡੀਗੜ੍ਹ ਵਿੱਚ ਇੱਕ ਅਸਥਾਈ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸੈੱਲ (ਪੀਐੱਸਐੱਮਸੀ) ਸ਼ੁਰੂ ਕੀਤਾ ਸੀ, ਜਦਕਿ ਪਰਾਲੀ ਸਾੜਨ ਦੀ ਮਿਆਦ ਬਹੁਤ ਜ਼ਿਆਦਾ ਲੰਮੀ ਸੀ। ਸਾਲ ਭਰ ਦੀ ਯੋਜਨਾਬੰਦੀ, ਅਮਲ ਅਤੇ ਨਿਗਰਾਨੀ ਦੀ ਲੋੜ ਨੂੰ ਪਛਾਣਦੇ ਹੋਏ - ਖਾਸਕਰ ਝੋਨੇ ਦੀ ਪਰਾਲੀ ਦੀ ਵਰਤੋਂ ਲਈ - ਸੀਏਕਿਊਐੱਮ ਨੇ ਪੰਜਾਬ ਸਰਕਾਰ ਨੂੰ ਜ਼ਰੂਰੀ ਬੁਨਿਆਦੀ ਢਾਂਚਾ ਅਤੇ ਲੌਜਿਸਟਿਕ ਸਹਾਇਤਾ ਵਧਾਉਣ ਦੀ ਬੇਨਤੀ ਕੀਤੀ ਸੀ। ਇਸ ਸਥਾਈ ਸੈੱਲ ਦੀ ਸਥਾਪਨਾ ਉਸੇ ਸਹਿਯੋਗੀ ਯਤਨ ਦਾ ਨਤੀਜਾ ਹੈ।

*****

ਵੀਐੱਮ/ਜੀਐੱਸ 


(Release ID: 2149998)
Read this release in: English , Urdu , Hindi