ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਸਮਰੱਥਾ ਨਿਰਮਾਣ ਆਯੋਗ ਅਤੇ ਜਨਤਕ ਉੱਦਮਾਂ ਦੇ ਸਥਾਈ ਸੰਮੇਲਨ ਨੇ ਆਈਆਈਐੱਮ ਅਹਿਮਦਾਬਾਦ ਵਿੱਚ ਦਕਸ਼ ਕਲਾਸਰੂਮ ਇਮਰਸ਼ਨ (DAKSH Classroom Immersion) ਦੇ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ
प्रविष्टि तिथि:
15 JUL 2025 5:32PM by PIB Chandigarh
ਦਕਸ਼ (ਡੀਏਕੇਐੱਸਐੱਚ ਯਾਨੀ ਅਭਿਲਾਸ਼ਾ, ਗਿਆਨ, ਉੱਤਰਾਧਿਕਾਰ ਅਤੇ ਸਦਭਾਵਨਾ ਦਾ ਵਿਕਾਸ) ਦੇ ਪਰਿਵਰਤਨਕਾਰੀ ਅਗਵਾਈ ਪ੍ਰੋਗਰਾਮ ਮਹੱਤਵਪੂਰਨ ਉਪਲਬਧੀ ਦੇ ਰੂਪ ਵਿੱਚ ਭਾਰਤੀ ਪ੍ਰਬੰਧਨ ਸੰਸਥਾਨ, ਅਹਿਮਦਾਬਾਦ (ਆਈਆਈਐੱਮ-ਏ) ਨੇ 14 ਜੁਲਾਈ, 2025 ਨੂੰ 6-ਦਿਨਾਂ ਕਲਾਸਰੂਮ ਇਮਰਸ਼ਨ (Classroom Immersion )ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਦੀ ਮੇਜ਼ਬਾਨੀ ਕੀਤੀ।
ਇਹ ਸਮਾਰੋਹ ਸਮਰੱਥਾ ਨਿਰਮਾਣ ਆਯੋਗ (ਸੀਬੀਸੀ) ਅਤੇ ਜਨਤਕ ਉੱਦਮਾਂ ਦੇ ਸਥਾਈ ਸੰਮੇਲਨ (ਸਕੋਪ) ਦੁਆਰਾ ਸੀਬੀਸੀ ਦੇ ਚੇਅਰਮੈਨ ਸ਼੍ਰੀ ਆਦਿਲ ਜੈਨੁਲਭਾਈ; ਸਕੋਪ ਦੇ ਡਾਇਰੈਕਟਰ ਜਨਰਲ ਸ਼੍ਰੀ ਅਤੁਲ ਸੋਬਤੀ; ਆਈਆਈਐੱਮਏ ਦੇ ਡਾਇਰੈਕਟਰ ਪ੍ਰੋਫੈਸਰ ਭਾਰਤ ਭਾਸਕਰ; ਸੀਬੀਸੀ ਦੀ ਮੈਂਬਰ ਡਾ. ਅਲਕਾ ਮਿੱਤਲ; ਆਈਆਈਐੱਮ ਅਹਿਮਦਾਬਾਦ ਦੇ ਕਾਰਜਕਾਰੀ ਸਿੱਖਿਆ ਵਿਭਾਗ ਦੇ ਚੇਅਰਪਰਸਨ ਪ੍ਰੋਫੈਸਰ ਪ੍ਰਦਯੁਮਨ ਖੋਕਲੇ (Pradyumana Khokle) ਦੇ ਨਾਲ-ਨਾਲ ਸਕੋਪ ਅਤੇ ਮੈਕਿੰਸੀ (McKinsey) ਦੇ ਸੀਨੀਅਰ ਅਧਿਕਾਰੀਆਂ ਅਤੇ ਆਈਆਈਐੱਮ ਅਹਿਮਦਾਬਾਦ ਦੇ ਸੀਨੀਅਰ ਫੈਕਲਟੀ ਦੀ ਗਰਿਮਾਮਈ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ।
ਦਕਸ਼ ਇੱਕ ਪ੍ਰਮੁੱਖ ਅਗਵਾਈ ਪ੍ਰੋਗਰਾਮ ਹੈ, ਜਿਸ ਨੂੰ ਸੀਬੀਸੀ ਅਤੇ ਸਕੋਪ ਦੁਆਰਾ ਸੰਯੁਕਤ ਤੌਰ ‘ਤੇ ਸੰਕਲਪਿਤ ਅਤੇ ਵਿਕਸਿਤ ਕੀਤਾ ਗਿਆ ਹੈ। ਇਹ ਭਾਰਤ ਦੇ ਜਨਤਕ ਖੇਤਰ ਦੇ ਲਈ ਭਵਿੱਖ ਦੀ ਰੂਪ-ਰੇਖਾ ਬਣਾਉਣ ਅਤੇ ਕੁਸ਼ਲ ਅਗਵਾਈ ਦਾ ਨਿਰਮਾਣ ਕਰਨ ਦੇ ਲਈ ਇਨ ਪਰਸਨ ਇਮਰਸ਼ਨ, ਅਨੁਭਵਾਤਮਕ ਸਿੱਖਿਆ ਅਤੇ ਚਿੰਤਨਸ਼ੀਲ ਗੁਣਾਂ ਨੂੰ ਏਕੀਕ੍ਰਿਤ ਕਰਦਾ ਹੈ।
ਦਕਸ਼ ਦੇ ਪਹਿਲੇ ਸਮੂਹ ਵਿੱਚ ਵਿਭਿੰਨ ਜਨਤਕ ਖੇਤਰ ਦੇ ਉੱਦਮਾਂ ਦੇ ਲਗਭਗ 75 ਉੱਚ ਸਮਰੱਥਾ ਵਾਲੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਇਹ ਅਧਿਕਾਰੀ ਮੈਕਿੰਸੀ (McKinsey) ਗਿਆਨ ਸਾਂਝੇਦਾਰ ਅਤੇ ਆਈਆਈਐੱਮ ਅਹਿਮਦਾਬਾਦ ਅਕਾਦਮਿਕ ਸੰਸਥਾਨ ਦੀਆਂ ਵਿਭਿੰਨ ਵਿਦਿਅਕ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਆਈਆਈਐੱਮ ਅਹਿਮਦਾਬਾਦ 6-ਦਿਨਾਂ ਕਲਾਸਰੂਪ ਸੈਸ਼ਨ, ਜਨਤਕ ਖੇਤਰ ਦੇ ਉੱਦਮਾਂ (ਪੀਐੱਸਈ) ਦੇ ਸੀਨੀਅਰ ਅਧਿਕਾਰੀਆਂ ਨੂੰ ਫੈਕਲਟੀ-ਅਗਵਾਈ ਵਾਲੇ ਸੈਸ਼ਨਾਂ, ਕੇਸ ਵਿਸ਼ਲੇਸ਼ਣਾਂ, ਚਰਚਾਵਾਂ ਅਤੇ ਸਹਿਕਰਮੀਆਂ ਦੇ ਨਾਲ ਆਪਸੀ ਅਦਾਨ-ਪ੍ਰਦਾਨ ਰਾਹੀਂ ਪ੍ਰਭਾਵੀ ਸਿੱਖਿਆ ਪ੍ਰਦਾਨ ਕਰਦਾ ਹੈ। ਇਹ ਉਪਲਬਧੀ, ਭਾਰਤ ਦੇ ਜਨਤਕ ਖੇਤਰ ਦੇ ਲਈ ਦੂਰਦਰਸ਼ੀ ਨੇਤਾ ਤਿਆਰ ਕਰਨ ਦੇ ਲਈ ਸਕੋਪ ਦੀ ਅਟੁੱਟ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਇਸ ਦੇ ਤਹਿਤ ਪਰੰਪਰਾਗਤ ਸੋਚ ਨੂੰ ਚੁਣੌਤੀ ਦੇਣ ਅਤੇ ਭਵਿੱਖਮੁਖੀ ਅਗਵਾਈ ਦੀ ਮਾਨਸਿਕਤਾ ਨੂੰ ਹੁਲਾਰਾ ਦੇਣ ਦੇ ਲਈ ਡਿਜ਼ਾਈਨ ਕੀਤੇ ਗਏ ਵਿਸ਼ਵ ਪੱਧਰ ‘ਤੇ ਪ੍ਰਤਿਸ਼ਠਿਤ ਅਗਵਾਈ ਢਾਂਚਿਆਂ, ਸਮਕਾਲੀ ਪ੍ਰਬੰਧਨ ਤੌਰ-ਤਰੀਕਿਆਂ ਅਤੇ ਪ੍ਰਭਾਵਸ਼ਾਲੀ ਵਾਸਤਵਿਕ ਦੁਨੀਆ ਦੇ ਕੇਸ ਸਟਡੀਜ਼ ਤੱਕ ਸਿੱਧੀ ਪਹੁੰਚ ਪ੍ਰਦਾਨ ਕੀਤੀ ਜਾਂਦੀ ਹੈ।




************
ਐੱਨਕੇਆਰ/ਪੀਐੱਸਐੱਮ
(रिलीज़ आईडी: 2145312)
आगंतुक पटल : 15