ਵਿੱਤ ਮੰਤਰਾਲਾ
azadi ka amrit mahotsav

ਡੀਐੱਫਐੱਸ ਨੇ ਜਨਤਕ ਵਿੱਤੀ ਸੰਸਥਾਵਾਂ ਵਿੱਚ ਰਾਖਵੇਂਕਰਣ ਨੂੰ ਲਾਗੂ ਕਰਨ, ਦਿਵਯਾਂਗਜਨਾਂ ਲਈ ਸੇਵਾਵਾਂ ਦੀ ਪਹੁੰਚ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਰਕਸ਼ਾਪ ਦਾ ਆਯੋਜਨ ਕੀਤਾ

Posted On: 12 JUL 2025 8:14PM by PIB Chandigarh

ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਨੇ ਅੱਜ ਗੁਰੁਗ੍ਰਾਮ ਦੇ ਐੱਸਬੀਆਈ ਅਕਾਦਮੀ ਵਿੱਚ ਭਾਰਤ ਸਰਕਾਰ ਦੇ ਪਬਲਿਕ ਸੈਕਟਰ ਬੈਂਕ, ਪਬਲਿਕ ਸੈਕਟਰ ਇਨਸ਼ੋਰੈਂਸ ਕੰਪਨੀਆਂ, ਸੈਕਟਰਲ ਰੈਗੂਲੇਟਰਾਂ ਅਤੇ ਜਨਤਕ ਵਿੱਤੀ ਸੰਸਥਾਵਾਂ ਵਿੱਚ ਰਾਖਵੇਂਕਰਣ ਨੂੰ ਲਾਗੂ ਕਰਨ ਲਈ ਦੋ-ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਦਿਵਯਾਂਗਜਨਾਂ ਤੱਕ ਵਿੱਤੀ ਸੇਵਾਵਾਂ ਤੱਕ ਪਹੁੰਚ ਨੂੰ ਸੁਧਾਰਨਾ ਅਤੇ ਜਨਤਕ ਸ਼ਿਕਾਇਤਾਂ ਦਾ ਸਮੇਂ ‘ਤੇ ਅਤੇ ਬਿਹਤਰ ਤਰੀਕੇ ਨਾਲ ਨਿਪਟਾਰਾ ਕਰਨਾ ਵੀ ਸੀ। 

 

 ਵਰਕਸ਼ਾਪ ਦਾ ਉਦੇਸ਼ ਜਨਤਕ ਵਿੱਤੀ ਸੰਸਥਾਵਾਂ ਵਿੱਚ ਅਧਿਕਾਰੀਆਂ ਦੀ ਯੋਗਤਾ ਨੂੰ ਬਿਹਤਰ ਕਰਨਾ ਸੀ, ਜਿਸ ਨਾਲ ਉਹ ਜਨ ਭਲਾਈ ਦੇ ਸਾਰੇ ਵਿਸ਼ਿਆਂ ਨੂੰ ਬਿਹਤਰ ਢੰਗ ਨਾਲ ਲਾਗੂ ਕਰ ਪਾਉਣ ਅਤੇ ਕਮਿਉਨਿਟੀ ਨੂੰ ਬਿਹਤਰ ਸੇਵਾਵਾਂ ਦੇ ਸੱਕਣ। ਵਰਕਸ਼ਾਪ ਨੇ ਵਿੱਤੀ ਸੇਵਾਵਾਂ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਦੇ ਸਰਕਾਰ ਦੇ ਉਦੇਸ਼ ਨੂੰ ਉਜਾਗਰ ਕੀਤਾ। 

ਆਰਬੀਆਈ, ਪੀਐੱਫਆਰਡੀਏ, ਆਈਆਰਡੀਏਆਈ, 12 ਪਬਲਿਕ ਸੈਕਟਰ ਬੈਂਕ, 7 ਪਬਲਿਕ ਸੈਕਟਰ ਇਨਸ਼ੋਰੈਂਨਸ ਕੰਪਨੀਆਂ ਅਤੇ 7 ਪਬਲਿਕ ਸੈਕਟਰ ਵਿੱਤੀ ਸੰਸਥਾਨਾਂ ਦੇ ਪ੍ਰਮੁੱਖ ਅਧਿਕਾਰੀਆਂ ਤੋਂ ਇਲਾਵਾ ਮੁੱਖ ਸੰਪਰਕ ਅਧਿਕਾਰੀਆਂ ਅਤੇ ਵਿੱਤੀ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਅਧਿਕਾਰੀਆਂ ਨੇ ਵੀ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।

 ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਅਤੇ ਚੀਫ਼ ਕਮਿਸ਼ਨਰ ਦਫ਼ਤਰ ਦਿਵਯਾਂਗਜਨ ਜਿਹੇ ਕਈ ਸੰਗਠਨਾਂ ਦੇ ਕਾਰਜ-ਸਬੰਧੀ ਮਾਹਿਰਾਂ ਨੇ ਰਾਖਵੇਂਕਰਣ ਦੀਆਂ ਸੰਵਿਧਾਨਕ ਵਿਵਸਥਾਵਾਂ, ਵਰਟੀਕਲ ਅਤੇ ਹੌਰੀਜ਼ੋਂਟਲ ਰਾਖਵੇਂਕਰਣ ਦੀਆਂ ਧਾਰਨਾਵਾਂ, ਰਿਜ਼ਰਵੇਸ਼ਨ ਰੋਸਟਰ ਤਿਆਰ ਕਰਨ, ਸੰਪਰਕ ਅਧਿਕਾਰੀਆਂ ਦੇ ਕਾਰਜ ਅਤੇ ਜ਼ਿੰਮੇਦਾਰੀਆਂ, ਦਿਵਯਾਂਗ ਵਿਅਕਤੀਆਂ ਦੇ ਅਧਿਕਾਰ ਐਕਟ, 2016 ਦੇ ਉਪਬੰਧ, ਦਿਵਯਾਂਗ ਵਿਅਕਤੀਆਂ ਦੇ ਅਧਿਕਾਰ ਨਿਯਮ, 2017, ਅਸਾਨ ਇਸਤੇਮਾਲ ਲਈ ਗਾਈਡਲਾਈਨਸ ਅਤੇ ਜਨਤਕ ਸ਼ਿਕਾਇਤਾਂ ਨੂੰ ਸੰਭਾਲਣ ‘ਤੇ ਆਪਣੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ।

*****

ਐੱਨਬੀ/ਏਡੀ


(Release ID: 2144572)
Read this release in: English , Urdu , Hindi