ਸਿੱਖਿਆ ਮੰਤਰਾਲਾ
azadi ka amrit mahotsav

ANNAM.AI - IIT ਰੋਪੜ ਅਤੇ SVPUAT ਮੇਰਠ ਵੱਲੋਂ ਉੱਤਰ ਪ੍ਰਦੇਸ਼ ਵਿੱਚ ਤਕਨੀਕੀ-ਸਹਾਇਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਐਗਰੀਟੈਕ ਇਨੋਵੇਸ਼ਨ ਹੱਬ ਦੀ ਸ਼ੁਰੂਆਤ

Posted On: 08 JUL 2025 5:30PM by PIB Chandigarh

ਭਾਰਤੀ ਖੇਤੀਬਾੜੀ ਦੇ ਦ੍ਰਿਸ਼ਯ ਨੂੰ ਕ੍ਰਾਂਤਿਕਾਰੀ ਢੰਗ ਨਾਲ ਬਦਲਣ ਵੱਲ ਇਕ ਇਤਿਹਾਸਕ ਕਦਮ ਦੇ ਤੌਰਤੇ, ਭਾਰਤੀ ਪ੍ਰੌਧੋਗਿਕੀ ਸੰਸਥਾਨ (IIT) ਰੋਪੜ ਵੱਲੋਂ ਸੰਚਾਲਿਤ ਐਗਰੀਟੈਕ ਇਨੋਵੇਸ਼ਨ ਹੱਬ ਦਾ ਉਦਘਾਟਨ ਅੱਜ ਸਰਦਾਰ ਵੱਲਭਭਾਈ ਪਟੇਲ ਖੇਤੀ ਅਤੇ ਪ੍ਰੌੱਢੋਗਿਕੀ ਯੂਨੀਵਰਸਿਟੀ (SVPUAT), ਮੇਰਠ ਦੇ ਕਾਲਜ ਆਫ ਟੈਕਨੋਲੋਜੀ ਵਿਖੇ ਹੋਇਆ ਇਸ ਮੌਕੇ ਮਾਣਯੋਗ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ, ਮਾਣਯੋਗ ਕੇਂਦਰੀ ਹੁਨਰ ਵਿਕਾਸ ਅਤੇ ਉਦਯਮਤਾ ਮੰਤਰੀ ਸ੍ਰੀ ਜਯੰਤ ਚੌਧਰੀ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਮਾਣਯੋਗ ਖੇਤੀਬਾੜੀ ਮੰਤਰੀ ਸ੍ਰੀ ਸੂਰਜ ਪ੍ਰਤਾਪ, ਸ਼੍ਰੀ ਅਨਿਲ ਕੁਮਾਰ, ਕੈਬਿਨੇਟ ਮੰਤਰੀ (ਵਿਗਿਆਨ ਅਤੇ ਤਕਨਾਲੋਜੀ), ਉੱਤਰ ਪ੍ਰਦੇਸ਼ ਸਰਕਾਰ ਸ਼ਾਹੀ ਦੀ ਉਪਸਥਿਤੀ ਵਿੱਚ ਇਹ ਸ਼ਾਨਦਾਰ ਸਮਾਗਮ ਹੋਇਆ ਇਸ ਇਵੈਂਟ ਨੇ ਤਕਨੀਕ ਅਤੇ ਖੇਤੀ ਨੂੰ ਇੱਕੱਠਾ ਕੀਤਾ, ਜਿਸਦਾ ਉਦੇਸ਼ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਅਤੇ ਭਾਰਤੀ ਖੇਤੀ ਲਈ ਇਕ ਚਮਕਦਾਰ, ਵਧੇਰੇ ਟਿਕਾਊ ਭਵਿੱਖ ਨਿਰਮਾਣ ਕਰਨਾ ਹੈ

ਇਸ ਵਿਸ਼ਾਲ ਮੌਕੇ ਦੌਰਾਨ ਐਗਰੀਟੈਕ ਇਨੋਵੇਸ਼ਨ ਹੱਬ, ਐਗਰੀਟੈਕ ਸਟਾਰਟਅਪ ਅਤੇ ਟੈਕਨੋਲੋਜੀ ਸ਼ੋਕੇਸ ਅਤੇ "ਮਾਡਲ ਸਮਾਰਟ ਫਾਰਮ" ‘ਤੇ ਤਕਨੀਕੀ ਪ੍ਰਦਰਸ਼ਨ ਦਾ ਉਦਘਾਟਨ ਕੀਤਾ ਗਿਆ ਇਹ ਹੱਬ ਨਵੇਂ ਵਿਚਾਰਾਂ, ਖੋਜ ਅਤੇ ਸਿੱਧੀ ਸਹਾਇਤਾ ਨੂੰ ਕਿਸਾਨਾਂ ਤੱਕ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਉਹ ਵਿਗਿਆਨ ਅਤੇ ਨਵੀਨਤਾ ਦੀ ਮਦਦ ਨਾਲ ਅੱਗੇ ਵਧ ਸਕਣ

ਮਾਣਯੋਗ ਰਾਜਪਾਲ ਸ੍ਰੀਮਤੀ ਆਨੰਦੀਬੇਨ ਪਟੇਲ ਨੇ ਆਨਲਾਈਨ ਰੂਪ ਵਿੱਚ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਐਗਰੀਟੈਕ ਇਨੋਵੇਸ਼ਨ ਹੱਬ ਭਾਰਤ ਵਿੱਚ ਖੇਤੀ ਲਈ ਇਕ ਵੱਡਾ ਕਦਮ ਹੈ ਉਨ੍ਹਾਂ ਕਿਹਾ ਕਿ ਐਸੇ ਹੱਬ ਪਿੰਡਾਂ ਤੱਕ ਨਵੀਨ ਤਕਨੀਕ ਅਤੇ ਵਿਚਾਰ ਲਿਆਉਂਦੇ ਹਨ, ਜੋ ਕਿਸਾਨਾਂ ਨੂੰ ਫਸਲ ਉਗਾਉਣ ਦੇ ਨਵੇਂ ਢੰਗ ਸਿੱਖਣ ਅਤੇ ਪੇਂਡੂ ਖੇਤਰਾਂ ਵਿੱਚ ਜੀਵਨ ਸੁਧਾਰਨ ਵਿੱਚ ਮਦਦ ਕਰਦੇ ਹਨ

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਾਣਯੋਗ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਸ਼ਿਰਕਤ ਕੀਤੀ ਉਨ੍ਹਾਂ ਨੇ ਇਸ ਯਤਨ ਦੀ "ਸਮਾਜ ਲਈ ਵਿਗਿਆਨ" ਦੇ ਰੂਪ ਵਿੱਚ ਵੱਡੀ ਸਦਾਸ਼ਾ ਦੇ ਤੌਰਤੇ ਪ੍ਰਸ਼ੰਸਾ ਕੀਤੀ ਉਨ੍ਹਾਂ ਨੇ ਵਿਸ਼ੇਸ਼ ਤੌਰਤੇ ਖੇਤੀਬਾੜੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਉਭਰਦੀਆਂ ਤਕਨੀਕਾਂ ਨੂੰ ਸਿੱਖਿਆ, ਅਨੁਸੰਧਾਨ ਅਤੇ ਜਮੀਨੀ ਪੱਧਰਤੇ ਲਾਗੂ ਕਰਨ ਵੱਲ ਮੰਤਰਾਲੇ ਦੀ ਵਚਨਬੱਧਤਾ ਨੂੰ ਦਰਸਾਇਆ ਉਨ੍ਹਾਂ ਨੇ ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਮਰਥਿਤ ਐਗਰੀਕਲਚਰ ਲਈ ਆਰਟੀਫੀਸ਼ਲ ਇੰਟੈਲੀਜੈਂਸ ਸੈਂਟਰ ਆਫ ਐਕਸੀਲੈਂਸ (AI COE): ANNAM AI ਵੱਲੋਂ ਕੀਤੇ ਗਏ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ

ਮਾਣਯੋਗ ਕੇਂਦਰੀ ਹੁਨਰ ਵਿਕਾਸ ਅਤੇ ਉਦਯਮਤਾ ਮੰਤਰੀ ਸ੍ਰੀ ਜਯੰਤ ਚੌਧਰੀ ਨੇ ਇਸ ਹੱਬ ਦੀ ਮਹੱਤਤਾਤੇ ਜ਼ੋਰ ਦਿੱਤਾ ਜੋ ਪੇਂਡੂ ਨੌਜਵਾਨਾਂ ਅਤੇ ਕਿਸਾਨਾਂ ਨੂੰ ਐਗਰੀਟੈਕ-ਆਧਾਰਿਤ ਵਿਕਾਸ ਦੀ ਨਵੀਂ ਦੌੜ ਅਪਣਾਉਣ ਵਿੱਚ ਸਹਾਇਤਾ ਕਰੇਗਾ

ਮਾਣਯੋਗ ਖੇਤੀਬਾੜੀ ਮੰਤਰੀ, ਉੱਤਰ ਪ੍ਰਦੇਸ਼ ਸਰਕਾਰ, ਸ੍ਰੀ ਸੂਰਜ ਪ੍ਰਤਾਪ ਸ਼ਾਹੀ ਨੇ IIT ਰੋਪੜ ਅਤੇ SVPUAT ਦੀ ਸਾਂਝ ਨੂੰ ਖੇਤੀਬਾੜੀ ਨੂੰ ਆਧੁਨਿਕ ਬਣਾਉਣ, ਉਤਪਾਦਕਤਾ ਵਧਾਉਣ ਅਤੇ ਮੌਸਮਿਕ ਤਬਦੀਲੀਆਂ ਪ੍ਰਤੀ ਰੋਧਸ਼ੀਲਤਾ ਬਣਾਉਣ ਵੱਲ ਇਕ ਮਹੱਤਵਪੂਰਕ ਪਗ ਕਿਹਾ

 

ਸ਼੍ਰੀ ਅਨਿਲ ਕੁਮਾਰ ਨੇ ਜ਼ੋਰ ਦਿੱਤਾ ਕਿ ਭਾਰਤੀ ਖੇਤੀ ਦਾ ਭਵਿੱਖ ਤਕਨਾਲੋਜੀ ਵਿੱਚ ਹੈ ਸੈਂਸਰ ਅਤੇ .ਆਈ. ਦੀ ਵਰਤੋਂ ਕਰਕੇ, ਕਿਸਾਨਾਂ ਨੂੰ ਸਮੇਂ-ਸਿਰ ਅਤੇ ਸਹੀ ਜਾਣਕਾਰੀ ਮਿਲੇਗੀ, ਜਿਸ ਨਾਲ ਫਸਲ ਦੀ ਉਤਪਾਦਨਤਾ ਵਿੱਚ ਸੁਧਾਰ ਹੋਵੇਗਾ

ਇਸ ਸਮਾਗਮ ਦੌਰਾਨ IIT ਰੋਪੜ ਅਤੇ SVPUAT ਦਰਮਿਆਨ ਇੱਕ ਸਮਝੌਤਾ ਗੱਠਨ (MoU) ‘ਤੇ ਦਸਤਖਤ ਕੀਤੇ ਗਏ, ਜੋ ਖੋਜ, ਤਕਨਾਲੋਜੀ ਵਿਕਾਸ ਅਤੇ ਮੈਦਾਨੀ ਤਾਇਨਾਤੀ ਵਿੱਚ ਸਾਂਝੇ ਯਤਨਾਂ ਲਈ ਮਜ਼ਬੂਤ ਨੀਂਹ ਰੱਖਦੇ ਹਨ

 

IIT ਰੋਪੜ ਦੇ ਨਿਰਦੇਸ਼ਕ ਪ੍ਰੋ. ਰਾਜੀਵ ਆਹੁਜਾ ਨੇ ਆਪਣੇ ਸੰਬੋਧਨ ਵਿੱਚ ANNAM.AI ਅਤੇ iHub-AWaDH ਬਾਰੇ ਗੱਲ ਕੀਤੀ, ਜੋ ਭਾਰਤੀ ਖੇਤੀ ਲਈ ਡੀਪ-ਟੈਕ ਹੱਲ ਲੈ ਕੇ ਆਉਣ ਵਾਲੇ ਰਾਸ਼ਟਰੀ ਮੰਚ ਹਨ SVPUAT ਦੇ ਉਪਕੁਲਪਤੀ ਪ੍ਰੋ. ਕੇ. ਕੇ. ਸਿੰਘ ਨੇ ਯੂਨੀਵਰਸਿਟੀ ਦੀ ਕਿਸਾਨ-ਕੇਂਦਰਿਤ ਨਵੀਨਤਾ ਅਤੇ ਭਾਈਚਾਰਾ ਭਾਗੀਦਾਰੀ ਲਈ ਵਚਨਬੱਧਤਾ ਨੂੰ ਦੁਹਰਾਇਆ

ANNAM.AI ਦੇ ਪ੍ਰੋਜੈਕਟ ਡਾਇਰੈਕਟਰ ਡਾ. ਪੁਸ਼ਪੇਂਦ੍ਰ ਪੀ. ਸਿੰਘ ਨੇ ਹੱਬ ਦੇ ਵਿਜ਼ਨ ਉੱਤੇ ਰੌਸ਼ਨੀ ਪਾਈਸਮਾਰਟ ਫਾਰਮ ਟੂਲਸ, ਸੀ.ਪੀ.ਐੱਸ. ਲੈਬਜ਼, ਤਰਬੀਅਤ ਅਤੇ ਸਟਾਰਟਅਪ ਸਹਾਇਤਾ

ਇਸ ਸਮਾਗਮ ਵਿੱਚ ਟੈਕਨੋਲੋਜੀ ਪ੍ਰਦਰਸ਼ਨ, ਕਿਸਾਨ-ਕੇਂਦਰਿਤ ਪਹਲਾਂ ਅਤੇ ਆਉਣ ਵਾਲੀਆਂ ਸਟਾਰਟਅਪ ਤੇ ਸਕਿਲਿੰਗ ਪ੍ਰੋਗਰਾਮਾਂ ਦੀਆਂ ਘੋਸ਼ਣਾਵਾਂ ਵੀ ਹੋਈਆਂਇਹ ਸਭ ਉੱਤਰ ਪ੍ਰਦੇਸ਼ ਵਿੱਚ ਭਵਿੱਖ-ਤਿਆਰ ਖੇਤੀਬਾੜੀ ਪ੍ਰਣਾਲੀ ਵੱਲ ਇਕ ਦਿਲੇਰੀ ਭਰਿਆ ਕਦਮ ਦਰਸਾਉਂਦੀਆਂ ਹਨ

 

*************

ਪੀਆਈਬੀ ਚੰਡੀਗੜ੍ਹ: PRO ਆਈ.ਆਈ.ਟੀ. ਰੋਪੜ / ਰੂਸ


(Release ID: 2143157) Visitor Counter : 3
Read this release in: English