ਖੇਤੀਬਾੜੀ ਮੰਤਰਾਲਾ
azadi ka amrit mahotsav

ਉੱਤਰਾਖੰਡ ਵਿੱਚ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਦੇ ਲਈ ਦਿੱਲੀ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦੇ ਨਾਲ ਹੋਈ ਸੀਐੱਮ ਸ਼੍ਰੀ ਧਾਮੀ ਦੀ ਮੀਟਿੰਗ


ਪਸ਼ੂਆਂ ਤੋਂ ਖੇਤਾਂ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਕੇਂਦਰ ਸਰਕਾਰ ਐੱਮਆਈਡੀਐੱਚ ਦੇ ਤਹਿਤ ਦੇਵੇਗੀ ਉੱਤਰਾਖੰਡ ਨੂੰ ਮਦਦ –ਸ਼੍ਰੀ ਸ਼ਿਵਰਾਜ ਸਿੰਘ

ਉੱਤਰਾਖੰਡ ਵਿੱਚ ਮਿਲਟਸ ਦੀਆਂ ਪਰੰਪਰਾਗਤ ਫਸਲਾਂ ਨੂੰ ਪ੍ਰੋਤਸਾਹਨ ਦੇ ਲਈ ਐੱਨਐੱਫਐੱਸਐੱਮ ਦੇ ਤਹਿਤ ਫੰਡ ਦਿੱਤੇ ਜਾਣਗੇ – ਸ਼੍ਰੀ ਚੌਹਾਨ

ਸੇਬ ਦੀ ਬਹੁਤ ਸੰਘਣੀ ਬਾਗਵਾਨੀ, ਕੀਵੀ ਅਤੇ ਡ੍ਰੈਗਨ ਫਰੂਟ ਦੇ ਲਈ ਪੂਰਾ ਸਹਿਯੋਗ ਕੀਤਾ ਜਾਵੇਗਾ – ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ

ਸੈਂਟਰ ਆਫ ਐਕਸੀਲੈਂਸ ਫਾਰ ਸੁਪਰ ਫੂਡਸ- ਸ਼ਹਿਦ, ਮਸ਼ਰੂਮ ਅਤੇ ਐਗਜ਼ੌਟਿਕ ਵੈਜੀਟੇਬਲਸ ਦੀ ਸਥਾਪਨਾ ਦੇ ਲਈ ਸਵੀਕ੍ਰਿਤੀ- ਸ਼੍ਰੀ ਸ਼ਿਵਰਾਜ ਸਿੰਘ

ਲਖਪਤੀ ਦੀਦੀ ਦਾ ਟੀਚਾ ਵਧਾਇਆ, ਮਨਰੇਗਾ ਵਿੱਚ ਵੀ ਉੱਤਰਾਖੰਡ ਵਿੱਚ ਬਿਹਤਰ ਕਾਰਜ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਿੱਚ ਚੌਥੇ ਪੜਾਅ ਦੇ ਲਈ ਰਾਜ ਦੇ ਪ੍ਰਸਤਾਵ ਅਨੁਸਾਰ ਮਨਜ਼ੂਰੀ ਦਿੱਤੀ ਜਾਵੇਗੀ- ਸ਼੍ਰੀ ਸ਼ਿਵਰਾਜ ਸਿੰਘ

Posted On: 07 JUL 2025 7:59PM by PIB Chandigarh

ਉੱਤਰਾਖੰਡ ਵਿੱਚ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਦੇ ਲਈ ਅੱਜ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ ਦੀ ਮੀਟਿੰਗ ਹੋਈ। ਇਸ ਦੌਰਾਨ ਰਾਜ ਦੀ ਮੰਗ ਦੇ ਅਨੁਸਾਰ ਕੇਂਦਰੀ ਮੰਤਰੀ, ਸ਼੍ਰੀ ਚੌਹਾਨ ਨੇ ਹਰ ਸੰਭਵ ਸਹਾਇਤਾ ਦੇਣ ਦੀ ਗੱਲ ਕਹੀ ਅਤੇ ਸ਼ਲਾਘਾ ਕਰਦੇ ਹੋਏ ਕਿਹਾ ਉੱਤਰਾਖੰਡ ਵਿੱਚ ਖੇਤੀਬਾੜੀ-ਗ੍ਰਾਮੀਣ ਵਿਕਾਸ ਦੇ ਖੇਤਰ ਵਿੱਚ ਬਹੁਤ ਚੰਗਾ ਕੰਮ ਉੱਤਰਾਖੰਡ ਦੀ ਸਰਕਾਰ ਕਰ ਰਹੀ ਹੈ।

ਉੱਤਰਾਖੰਡ ਵਿੱਚ ਪਸ਼ੂਆਂ ਦੁਆਰਾ ਖੇਤੀ ਨੂੰ ਨੁਕਸਾਨ ਹੋਣ ਦੇ ਵਿਸ਼ੇ ਵਿੱਚ ਮੀਟਿੰਗ ਵਿੱਚ ਕਿਹਾ ਗਿਆ ਕਿ ਉੱਤਰਾਖੰਡ ਅੰਤਰਰਾਸ਼ਟਰੀ ਸੀਮਾ ਨਾਲ ਲਗਿਆ ਹੋਇਆ ਪ੍ਰਦੇਸ਼ ਹੈ, ਜਿੱਥੇ ਪਹਾੜੀ ਖੇਤਰ ਵਿੱਚ ਜਨਸੰਖਿਆ ਨੂੰ ਨਿਰੰਤਰ ਬਣਾਏ ਰੱਖਣ ਦੇ ਲਈ ਖੇਤੀਬਾੜੀ ਉਪਜ ਨੂੰ ਜੰਗਲੀ ਅਵਾਰਾ ਜਾਨਵਰਾਂ ਤੋਂ ਸੁਰੱਖਿਅਤ ਰੱਖਣ ਦੇ ਲਈ ਰਾਸ਼ੀ ਦੀ ਜ਼ਰੂਰਤ ਹੈ। ਇਸ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੇ ਕਿਸਾਨਾਂ ਨੂੰ ਰਾਹਤ ਦੇ ਉਦੇਸ਼ ਨਾਲ ਕਿਹਾ ਕਿ ਕੇਂਦਰ ਦੀ ਤਰਫ਼ ਤੋਂ ਸਾਨੂੰ ਏਕੀਕ੍ਰਿਤ ਬਾਗਵਾਨੀ ਵਿਕਾਸ ਮਿਸ਼ਨ (ਐੱਮਆਈਡੀਐੱਚ) ਤਹਿਤ ਵਾੜ ਲਗਾਉਣ ਦੇ ਲਈ ਰਾਜ ਨੂੰ ਰਾਸ਼ੀ ਦਿੱਤੀ ਜਾਵੇਗੀ। 

ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਵਿੱਚ ਮੰਡੁਆ, ਝਿੰਗੋਰਾ ਜਿਹੇ ਮਿਲਟਸ (ਸ਼੍ਰੀਅੰਨ) ਦੀਆਂ ਪਰੰਪਰਾਗਤ ਫਸਲਾਂ ਨੂੰ ਪ੍ਰੋਤਸਾਹਨ ਦੇਣ ਦੇ ਲਈ ਸਹਿਯੋਗ ਰਾਜ ਨੇ ਇੱਛਾ ਵਿਅਕਤ ਕੀਤੀ ਹੈ, ਜਿਸ ‘ਤੇ ਅਸੀਂ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ (ਐੱਨਐੱਫਐੱਸਐੱਮ) ਦੇ ਤਹਿਤ ਰਾਸ਼ੀ ਦੇਣਾ ਤੈਅ ਕੀਤਾ ਹੈ।

ਸ਼੍ਰੀ ਚੌਹਾਨ ਨੇ ਦੱਸਿਆ ਕਿ ਸੇਬ ਦੀ ਬਹੁਤ ਸੰਘਣੀ ਬਾਗਵਾਨੀ ਦੇ ਤਹਿਤ ਭਵਿੱਖ ਵਿੱਚ ਸੇਬ ਉਤਪਾਦਨ ਦੇ ਵਿਸਤਾਰ ਦੇ ਦ੍ਰਿਸ਼ਟੀਗਤ ਮਾਰਕੀਟਿੰਗ ਦੇ ਲਈ ਉੱਚ ਗੁਣਵੱਤਾ ਵਾਲੀ ਸੇਬ ਦੀ ਨਰਸਰੀ ਸਥਾਪਿਤ ਕੀਤੇ ਜਾਣ, ਸਟੋਰੇਜ ਲਈ ਕੋਲਡ ਸਟੋਰੇਜ, ਸੋਰਟਿੰਗ, ਗ੍ਰੇਡਿੰਗ ਆਦਿ ਦੀ ਸਥਾਪਨਾ ਦੇ ਉਦੇਸ਼ ਨਾਲ ਧਨਰਾਸ਼ੀ ਦੀ ਜ਼ਰੂਰਤ ਦੱਸੀ ਗਈ, ਜਿਸ ‘ਤੇ ਰਾਜ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਕੀਵੀ ਦਾ ਉਤਪਾਦਨ ਵੀ ਉੱਤਰਾਖੰਡ ਦੀ ਜਲਵਾਯੂ ਦੇ ਅਨੁਸਾਰ ਬਹੁਤ ਉਪਯੁਕਤ ਹੈ ਅਤੇ ਕੀਵੀ ਵਿੱਚ ਜੰਗਲੀ ਜਾਨਵਰਾਂ ਦਾ ਨੁਕਸਾਨ ਵੀ ਵੱਧ ਨਹੀਂ ਹੁੰਦਾ ਹੈ, ਸ਼੍ਰੀ ਸ਼ਿਵਰਾਜ ਸਿੰਘ ਨੇ ਇਸ ਸਬੰਧ ਵਿੱਚ ਵੀ ਰਾਜ ਨੂੰ ਸਹਾਇਤਾ ਦੀ ਗੱਲ ਕਹੀ।

ਇਸੇ ਤਰ੍ਹਾਂ, ਡ੍ਰੈਗਨ ਫਰੂਟ, ਜਿਹੇ ਜੰਗਲੀ ਜਾਨਵਰਾਂ ਦੁਆਰਾ ਨੁਕਸਾਨ ਦੀ ਘੱਟ ਸੰਭਾਵਨਾ ਹੁੰਦੀ ਹੈ ਅਤੇ ਜੋ ਜਲਦੀ ਨਸ਼ਟ ਨਾ ਹੋਣ ਵਾਲੀ ਫਸਲ ਹੈ, ਜਿਸ ਦੀ ਖੇਤੀ ਨੂੰ ਨਗਦੀ ਫਸਲ ਦੇ ਰੂਪ ਵਿੱਚ ਸਥਾਪਿਤ ਕੀਤੇ ਜਾਣ ਲਈ, ਡ੍ਰੈਗਨ ਫਰੂਟ ਮਿਸ਼ਨ ਦੀ ਅਪਾਰ ਸਫਲਤਾ ਦੀ ਸੰਭਾਵਨਾ ਦੇ ਦ੍ਰਿਸ਼ਟੀਗਤ ਇਸ ਮਿਸ਼ਨ ਦੇ ਲਈ ਕੇਂਦਰ ਦੇ ਵੱਲੋਂ ਮਦਦ ਕਰਨ ਦੀ ਗੱਲ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਹੀ। 

ਸੈਂਟਰ ਆਫ ਐਕਸੀਲੈਂਸ ਫਾਰ ਸੁਪਰ ਫੂਡਸ- ਸ਼ਹਿਦ, ਮਸ਼ਰੂਮ ਅਤੇ ਐਗਜ਼ੌਟਿਕ ਵੈਜੀਟੇਬਲਸ ਦੀ ਸਥਾਪਨਾ ਦੇ ਲਈ ਧਨਰਾਸ਼ੀ ਦੀ ਉੱਤਰਾਖੰਡ ਦੀ ਮੰਗ ‘ਤੇ ਸ਼ਿਵਰਾਜ ਸਿੰਘ ਨੇ ਕਿਹਾ ਕਿ ਇਹ ਵੀ ਅਸੀਂ ਮਨਜ਼ੂਰ ਕਰ ਰਹੇ ਹਾਂ।

ਸ਼੍ਰੀ ਚੌਹਾਨ ਨੇ ਕਿਹਾ ਕਿ ਗ੍ਰਾਮੀਣ ਵਿਕਾਸ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਟੀਚਿਆਂ ਨੂੰ ਉੱਤਰਾਖੰਡ ਨੇ ਪੂਰਾ ਕੀਤਾ ਹੈ, ਨਵਾਂ ਸਰਵੇ ਵੀ ਕਰ ਲਿਆ ਹੈ, ਜਲਦੀ ਹੀ ਉਸ ਦਾ ਵੈਰੀਫਿਕੇਸ਼ਨ ਪੂਰਾ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਿੱਚ ਵੀ ਰਾਜ ਦਾ ਕੰਮ ਬਹੁਤ ਚੰਗਾ ਹੈ, ਇਸ ਲਈ ਇਸ ਦੇ ਚੌਥੇ ਪੜਾਅ ਦੇ ਲਈ ਰਾਜ ਦੇ ਪ੍ਰਸਤਾਵ ਦੇ ਅਨੁਸਾਰ ਮਨਜ਼ੂਰੀ ਅਸੀਂ ਦੇਣ ਵਾਲੇ ਹਾਂ।

ਲਖਪਤੀ ਦੀਦੀ ਦੇ ਟੀਚਿਆਂ ਨੂੰ ਵੀ ਰਾਜ ਨੇ ਪੂਰਾ ਕੀਤਾ ਹੈ ਅਤੇ ਟਾਰਗੇਟ ਨੂੰ ਵਧਾਇਆ ਹੈ, ਮਨਰੇਗਾ ਵਿੱਚ ਵੀ ਉੱਤਰਾਖੰਡ ਦਾ ਕੰਮ ਵਧੀਆ ਹੈ। ਕੁੱਲ ਮਿਲਾ ਕੇ, ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਸਬੰਧੀ ਮੀਟਿੰਗ ਬਹੁਤ ਉਪਯੋਗੀ ਰਹੀ ਹੈ ਅਤੇ ਦੋਨੋਂ ਮੰਤਰਾਲਿਆਂ ਦੇ ਵੱਲੋਂ ਅਸੀਂ ਉੱਤਰਾਖੰਡ ਦੇ ਵਿਕਾਸ ਵਿੱਚ ਕਸਰ ਨਹੀਂ ਛੱਡਾਂਗੇ।

*****

ਆਰਸੀ/ਕੇਐੱਸਆਰ/ਏਆਰ


(Release ID: 2143138)
Read this release in: English , Urdu , Hindi