ਵਿਦੇਸ਼ ਮੰਤਰਾਲਾ
azadi ka amrit mahotsav

ਬਿਹਤਰ ਸੁਵਿਧਾਵਾਂ ਨਾਲ ਨਵਾਂ ਲੁਧਿਆਣਾ ਪਾਸਪੋਰਟ ਸੇਵਾ ਕੇਂਦਰ ਸ਼ੁਰੂ ਹੋਇਆ

Posted On: 08 JUL 2025 5:11PM by PIB Chandigarh

ਲੁਧਿਆਣਾ, ਪੰਜਾਬ ਵਿੱਚ ਨਵੇਂ ਪਾਸਪੋਰਟ ਸੇਵਾ ਕੇਂਦਰ (PSK) ਦੀ ਕਾਰਜਸ਼ੀਲ ਸ਼ੁਰੂਆਤ 7 ਜੁਲਾਈ, 2025 ਨੂੰ ਡਾ. ਕੇ. ਜੇ. ਸ੍ਰੀਨਿਵਾਸ, ਸੰਯੁਕਤ ਸਕੱਤਰ (ਪੀਐੱਸਪੀ) ਅਤੇ ਚੀਫ ਪਾਸਪੋਰਟ ਅਫਸਰ ਦੁਆਰਾ ਸਫਲਤਾਪੂਰਕ ਕੀਤੀ ਗਈ

ਇਸ ਨਾਲ ਲੁਧਿਆਣਾ ਵਿੱਚ ਮੌਜੂਦਾ ਪੀਐੱਸਕੇ ਦੇ ਆਕਾਸ਼ਦੀਪ ਕੈਂਪਲੈਕਸ, ਗਿਆਨ ਸਿੰਘ ਰਾਰੇਵਾਲਾ ਮਾਰਕੀਟ ਤੋਂ ਨਵੇਂ ਪਤੇਗਲੋਬਲ ਬਿਜ਼ਨਸ ਪਾਰਕ, ਜੀ.ਟੀ. ਰੋਡ, ਜਲੰਧਰ ਬਾਈਪਾਸ ਨੇੜੇ, ਪਿੰਡ ਭੋਰਾਵੱਲ ਆਧਿਕਾਰਕ ਤੌਰ 'ਤੇ ਤਬਾਦਲਾ ਹੋ ਗਿਆ ਹੈ ਇਸ ਨਾਲ ਢਾਂਚਾਗਤ ਸੁਧਾਰਾਂ ਅਤੇ ਸੇਵਾ ਪ੍ਰਦਾਨੀ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ

ਨਵੀਂ ਤਰੀਕੇ ਨਾਲ ਉਦਘਾਟਨ ਹੋਇਆ ਲੁਧਿਆਣਾ ਪੀਐੱਸਕੇ ਵਿਆਪਕ ਸੁਵਿਧਾਵਾਂ ਨਾਲ ਲੈਸ ਹੈ, ਜੋ ਵਧੇਰੇ ਪਾਸਪੋਰਟ ਅਰਜ਼ੀਆਂ ਨੂੰ ਸੁਚਾਰੂ ਢੰਗ ਨਾਲ ਸੰਭਾਲ ਸਕਦਾ ਹੈ ਇਸ ਪੀਐੱਸਕੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਵਧੀਆ ਪ੍ਰਕਿਰਿਆ ਪ੍ਰਬੰਧ, ਛੋਟੇ ਬੱਚਿਆਂ ਸਮੇਤ ਆਉਣ ਵਾਲੀਆਂ ਮਹਿਲਾ ਅਰਜ਼ੀਦਾਰਾਂ ਲਈ ਸੁਧਾਰੀ ਹੋਈਆਂ ਸੁਵਿਧਾਵਾਂ ਅਤੇ ਨਵੀਕਰਤ ਅੰਦਰੂਨੀ ਬਣਤਰ ਸ਼ਾਮਲ ਹਨ, ਜੋ ਕਿ ਅਰਜ਼ੀਦਾਰ ਦੇ ਸਮੁੱਚੇ ਅਨੁਭਵ ਨੂੰ ਬਿਹਤਰ ਬਣਾਉਂਦੀਆਂ ਹਨ

ਇਹ ਵਿਕਾਸ ਭਾਰਤ ਸਰਕਾਰ ਵੱਲੋਂ ਨਾਗਰਿਕ-ਕੇਂਦਰੀ ਸੇਵਾਵਾਂ ਨੂੰ ਨਵੇਂ ਪੱਧਰ 'ਤੇ ਲੈ ਜਾਣ ਦੇ ਵਾਅਦੇ ਦੇ ਅਨੁਕੂਲ ਹੈ

*************

ਪੀਆਈਬੀ ਚੰਡੀਗੜ੍ਹ: ਰੂਸ


(Release ID: 2143133) Visitor Counter : 8
Read this release in: English