ਵਿੱਤ ਮੰਤਰਾਲਾ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਗਾਂਧੀਨਗਰ ਦੇ ਗਿਫਟ ਸਿਟੀ ਸਥਿਤ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ (ਆਈਐੱਫਐੱਸਸੀ) ਦਾ ਦੌਰਾ ਕੀਤਾ
ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਗਿਫਟ ਆਈਐੱਫਐੱਸਸੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਵਿਭਿੰਨ ਖੇਤਰਾਂ ਦੇ 21 ਪ੍ਰਮੁੱਖ ਬਜ਼ਾਰ ਭਾਗੀਦਾਰਾਂ ਨਾਲ ਗੱਲਬਾਤ ਕੀਤੀ
ਕੇਂਦਰੀ ਵਿੱਤ ਮੰਤਰੀ ਨੇ ਗਿਫਟ-ਆਈਐੱਫਐੱਸਸੀਏ ਵਿੱਚ ਅਗਲੇ ਕੁਝ ਵਰ੍ਹਿਆਂ ਵਿੱਚ ਤੇਜ਼ੀ ਨਾਲ ਸੁਧਾਰ ਕਰਨ ‘ਤੇ ਜ਼ੋਰ ਦਿੱਤਾ, ਤਾਕਿ ਵਿਕਾਸ ਨੂੰ ‘ਵਿਕਸਿਤ ਭਾਰਤ @2047’ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਬਣਾਇਆ ਜਾ ਸਕੇ।
ਭਾਰਤ ਵਿੱਚ ਐੱਚਐੱਨਆਈ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਗਿਫਟ ਆਈਐੱਫਐੱਸਸੀ ਨੂੰ ਵਧੇਰੇ ਪ੍ਰਤੀਯੋਗੀ ਅਤੇ ਲਾਗਤ ਪ੍ਰਭਾਵੀ ਬਣਾਓ: ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਗਿਫਟ ਆਈਐੱਫਐੱਸਸੀ ਨੂੰ ਕਿਹਾ
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਨਿਵੇਸ਼ਕਾਂ ਦੇ ਨਾਲ ਨਿਯਮਿਤ ਗੱਲਬਾਤ ਨਾਲ ਚਿੰਤਾਵਾਂ ਨੂੰ ਦੂਰ ਕਰਨ ਅਤੇ ਵਪਾਰ ਨੂੰ ਪ੍ਰਗਤੀ ਦੇ ਯੋਗ ਬਣਾਉਣ ਵਿੱਚ ਮਦਦ ਮਿਲਦੀ ਹੈ
Posted On:
26 JUN 2025 8:10PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਗਾਂਧੀਨਗਰ ਦੇ ਗਿਫਟ ਸਿਟੀ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ (ਆਈਐੱਫਐੱਸਸੀ) ਦਾ ਦੌਰਾ ਕੀਤਾ ਅਤੇ ਗਿਫਟ ਅੰਤਰਰਾਸ਼ਟਰੀ ਵਿੱਤ ਸੇਵਾ ਕੇਂਦਰ (ਗਿਫਟ ਆਈਐੱਫਐੱਸਸੀ) ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਪ੍ਰਮੁੱਖ ਬਜ਼ਾਰ ਭਾਗੀਦਾਰਾਂ ਦੇ ਨਾਲ ਗੱਲਬਾਤ ਕੀਤੀ।

ਉੱਚ ਪੱਧਰੀ ਸਮੀਖਿਆ ਮੀਟਿੰਗ ਵਿੱਚ ਗੁਜਰਾਤ ਸਰਕਾਰ ਦੇ ਵਿੱਤ, ਊਰਜਾ ਅਤੇ ਪੈਟਰੋ ਕੈਮੀਕਲਸ ਮੰਤਰੀ ਸ਼੍ਰੀ ਕਨੂਭਾਈ ਦੇਸਾਈ, ਵਿੱਤ ਸਕੱਤਰ ਅਤੇ ਆਰਥਿਕ ਮਾਮਲੇ ਵਿਭਾਗ ਦੇ ਸਕੱਤਰ; ਵਿੱਤ ਮੰਤਰਾਲੇ, ਭਾਰਤ ਸਰਕਾਰ ਦੇ ਸਾਰੇ ਵਿਭਾਗਾਂ ਦੇ ਸਕੱਤਰ; ਕਾਰਪੋਰੇਟ ਮਾਮਲੇ ਮੰਤਰਾਲਾ; ਕਾਨੂੰਨੀ ਮਾਮਲਿਆਂ ਦੇ ਵਿਭਾਗ, ਆਰਥਿਕ ਮਾਮਲੇ ਵਿਭਾਗ ਦੇ ਵਿਸ਼ੇਸ਼ ਕਾਰਜ ਅਧਿਕਾਰੀ ਅਤੇ ਨਾਮਜ਼ਦ ਸਕੱਤਰ; ਵਣਜ ਵਿਭਾਗ, ਵਣਜ ਅਤੇ ਉਦਯੋਗ ਮੰਤਰਾਲੇ ਦੇ ਵਿਸ਼ੇਸ਼ ਸਕੱਤਰ; ਆਰਬੀਆਈ ਦੇ ਡਿਪਟੀ ਗਵਰਨਰ; ਆਈਐੱਫਐੱਸਸੀਏ, ਗਿਫਟ ਸਿਟੀ ਕੰਪਨੀ ਲਿਮਿਟਿਡ, ਸੈਬੀ ਦੇ ਚੇਅਰਪਰਸਨ; ਆਈਆਰਡੀਏਆਈ ਦੇ ਕਾਰਜਕਾਰੀ ਚੇਅਰਪਰਸਨ; ਅਤੇ ਵਿੱਤ ਮੰਤਰਾਲੇ ਅਤੇ ਗੁਜਰਾਤ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਗਿਫਟ ਸਿਟੀ ਕੰਪਨੀ ਲਿਮਿਟਿਡ ਅਤੇ ਆਈਐੱਫਐੱਸਸੀਏ ਨੇ ਗਿਫਟ ਆਈਐੱਫਐੱਸਸੀ ਨੂੰ ਇੱਕ ਮੋਹਰੀ ਗਲੋਬਲ ਵਿੱਤੀ ਕੇਂਦਰ ਦੇ ਤੌਰ ‘ਤੇ ਸਥਾਪਿਤ ਕਰਨ ਦੇ ਉਦੇਸ਼ ਨਾਲ ਪ੍ਰਮੁੱਖ ਨੀਤੀ, ਰੈਗੂਲੇਟਰੀ ਅਤੇ ਟੈਕਸ ਸੁਧਾਰਾਂ ‘ਤੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ।
ਆਪਣੇ ਸੰਬੋਧਨ ਵਿੱਚ, ਭਾਰਤ ਦੀ ਗਲੋਬਲ ਵਿੱਤੀ ਸਥਿਤੀ ਨੂੰ ਵਧਾਉਣ ਵਿੱਚ ਗਿਫਟ ਆਈਐੱਫਐੱਸਸੀ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਅਤੇ ਭਾਰਤੀ ਕੰਪਨੀਆਂ ਅਤੇ ਲੋਕਾਂ ਵੱਲੋਂ ਅੰਤਰਰਾਸ਼ਟਰੀ ਵਿੱਤੀ ਜੁੜਾਅ ਨੂੰ ਨਵਾਂ ਰੂਪ ਦੇਣ ਵਿੱਚ ਇਸ ਦੇ ਪ੍ਰਭਾਵ ਨੂੰ ਸਵੀਕਾਰ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਅਗਲੇ ਕੁਝ ਵਰ੍ਹਿਆਂ ਵਿੱਚ ਹੀ ਸੁਧਾਰਾਂ ਨੂੰ ਤੇਜ਼ ਕਰਨ ‘ਤੇ ਜ਼ੋਰ ਦਿੱਤਾ, ਜਿਸ ਨਾਲ ਵਿਕਾਸ ਨੂੰ ‘ਵਿਕਸਿਤ ਭਾਰਤ@2047’ ਦੇ ਵਿਚਾਰ ਦੇ ਨਾਲ ਜੋੜਿਆ ਜਾ ਸਕੇ।
ਸੰਰਚਿਤ ਅਤੇ ਸੁਚਾਰੂ ਚੈਨਲਾਂ ਦੇ ਜ਼ਰੀਏ ਭਾਰਤ ਵਿੱਚ ਵਿਦੇਸ਼ ਪੂੰਜੀ ਲਿਆਉਣ ְ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਗਿਫਟ ਆਈਐੱਫਐੱਸਸੀ ਦੇ ਮੁੱਖ ਆਦੇਸ਼ ਨੂੰ ਦੁਹਰਾਉਂਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਇਸ ਦਿਸ਼ਾ ਵਿੱਚ ਗਿਫਟ ਆਈਐੱਫਐੱਸਸੀ ਦੀਆਂ ਇੱਛਾਵਾਂ ਦੀਆਂ ਜ਼ਰੂਰਤਾਂ ਦੀ ਪਹਿਚਾਣ ਕਰਨ ਲਈ ਪਹਿਲ ਕਰਨ ਲਈ ਭਾਰਤੀ ਵਿੱਤੀ ਖੇਤਰ ਦੇ ਰੈਗੂਲੇਟਰਾਂ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਕੇਂਦਰੀ ਵਿੱਤ ਮੰਤਰੀ ਨੇ ਸੰਕੇਤ ਦਿੱਤਾ ਕਿ ਟੈਕਨੋਲੋਜੀ ਅਤੇ ਬਹੁਤ ਵੱਡੇ ਘਰੇਲੂ ਬਜ਼ਾਰ ਦੀ ਉਪਲਬਧਤਾ ਅਤੇ ਇਸ ਦੀ ਵਿੱਤ ਪੋਸ਼ਣ ਜ਼ਰੂਰਤਾਂ ਨਾਲ ਸਬੰਧਿਤ ਭਾਰਤ ਦੇ ਦੋਹਰੇ ਲਾਭਾਂ ਦਾ ਲਾਭ ਉਠਾ ਕੇ ਪ੍ਰਤੀਯੋਗੀ ਲਾਭ ਹਾਸਲ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੀਮਤੀ ਸੀਤਾਰਮਣ ਨੇ ਅਧਿਕਾਰੀਆਂ ਨੂੰ ਦੇਸ਼ ਵਿੱਚ ਐੱਨਐੱਚਆਈ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਜੀਆਈਐੱਫਟੀ ਆਈਐੱਫਐੱਸਸੀ ਨੂੰ ਵਧੇਰੇ ਪ੍ਰਤੀਯੋਗੀ ਅਤੇ ਲਾਗਤ ਪ੍ਰਭਾਵੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਦੇਸ਼ ਦੀਆਂ ਵਿੱਤੀ ਜ਼ਰੂਰਤਾਂ ਲਈ ਆਈਐੱਫਐੱਸਸੀ ਵਿੱਚ ਸੌਵਰਨ (Sovereign) ਅਤੇ ਪੈਨਸ਼ਨ ਫੰਡ ਜੁਟਾਉਣ ਵਿੱਚ ਆਈਐੱਫਐੱਸਸੀਏ ਦੀ ਭੂਮਿਕਾ ਦੀ ਸਮਰੱਥਾ ਨੂੰ ਰੇਖਾਂਕਿਤ ਕੀਤਾ ਅਤੇ ਇੱਕ ਗਹਿਣ ਅਤੇ ਭਵਿੱਖ ਲਈ ਤਿਆਰ ਕਾਰਜਬਲ ਯਕੀਨੀ ਬਣਾਉਣ ਲਈ ਜੀਆਈਐੱਫਟੀ ਆਈਐੱਫਐੱਸਸੀ ਦੇ ਵਿਸਤਾਰਿਤ ਆਦੇਸ਼ ਦੇ ਨਾਲ ਪ੍ਰਤਿਭਾ ਵਿਕਾਸ ਨੂੰ ਇਕਸਾਰ ਕਰਨ ਵੀ ਕਿਹਾ।
ਭਾਰਤ ਦੀ ਪ੍ਰਮੁੱਖ ਗੋਲਡ ਆਯਾਤਕ (ਇੰਪੋਟਰ) ਸਥਿਤੀ ਨੂੰ ਦੇਖਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਹਿਤਧਾਰਕਾਂ ਦੀ ਭਾਗੀਦਾਰੀ ਦਾ ਵਿਸਤਾਰ ਕਰਕੇ ਅਤੇ ਕੀਮਤ ਨਿਰਧਾਰਨ ਨੂੰ ਮਜ਼ਬੂਤ ਕਰਕੇ ਇੰਡੀਆ ਇੰਟਰਨੈਸ਼ਨਲ ਬੁਲੀਅਨ ਐਕਸਚੇਂਜ (ਆਈਆਈਬੀਐਕਸ) ਵਿੱਚ ਲਾਗੂਕਰਨ ਨੂੰ ਬਿਹਤਰ ਕਰਨ ਦੀਆਂ ਜ਼ਰੂਰਤਾਂ ‘ਤੇ ਜ਼ੋਰ ਦਿੱਤਾ, ਜਿਸ ਨਾਲ ਗਿਫਟ ਆਈਐੱਫਐੱਸਸੀ ਨੂੰ ਇੱਕ ਗਲੋਬਲ ਬੁਲੀਅਨ ਹੱਬ ਦੇ ਤੌਰ ‘ਤੇ ਸਥਾਪਿਤ ਕੀਤਾ ਜਾ ਸਕੇ।
21 ਸੰਸਥਾਨਾਂ ਦੇ ਸੀਨੀਅਰ ਪ੍ਰਤੀਨਿਧੀਆਂ ਦੇ ਨਾਲ ਗੋਲਮੇਜ਼ ਮੀਟਿੰਗ ਵਿੱਚ ਕੇਂਦਰੀ ਵਿੱਤ ਮੰਤਰੀ ਨੇ ਬੈਂਕਿੰਗ, ਬੀਮਾ, ਪੂੰਜੀ ਬਜ਼ਾਰ, ਫੰਡ ਉਦਯੋਗ, ਵਿੱਤ ਕੰਪਨੀਆਂ, ਭੁਗਤਾਨ ਸੇਵਾ ਪ੍ਰੋਵਾਈਡਰਸ, ਹਵਾਈ ਜਹਾਜ਼ ਅਤੇ ਜਹਾਜ਼ ਲੀਜ਼ਿੰਗ ਫਰਮਾਂ, ਟੈਕਫਿਨ ਫਰਮਾਂ, ਆਈਟੀਐੱਫਐੱਸ ਪਲੈਟਫਾਰਮ ਪ੍ਰੋਵਾਈਡਰਸ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਐੱਮਡੀ ਅਤੇ ਸੀਈਓ, ਚੇਅਰਪਰਸਨ, ਸੰਸਥਾਪਕਾਂ ਅਤੇ ਸੀਐੱਫਓ ਦੇ ਨਾਲ ਗੱਲਬਾਤ ਕੀਤੀ।

ਗੋਲਮੇਜ਼ ਸੰਮੇਲਨ ਦੌਰਾਨ, ਵੱਖ-ਵੱਖ ਬਜ਼ਾਰ ਭਾਗੀਦਾਰਾਂ ਨੇ ਆਈਐੱਫਐੱਸਸੀ ਤੋਂ ਸੰਚਾਲਨ ਦੇ ਆਪਣੇ ਅਨੁਭਵਾਂ ਨੂੰ ਉਜਾਗਰ ਕੀਤਾ ਅਤੇ ਆਈਐੱਫਐੱਸਸੀਏ ਵੱਲੋਂ ਕਾਰੋਬਾਰ ਸਥਾਪਿਤ ਕਰਨ ਦੀ ਸੁਵਿਧਾ ਦੀ ਸ਼ਲਾਘਾ ਕੀਤੀ। ਪ੍ਰਤੀਭਾਗੀਆਂ ਨੇ ਵਿੱਤੀ ਸੇਵਾਵਾਂ ਕਾਰੋਬਾਰ ਦੇ ਵਿਕਾਸ ਲਈ ਹੋਰ ਵਧੇਰੇ ਮੌਕੇ ਪ੍ਰਾਪਤ ਕਰਨ ਲਈ ਵਾਧੂ ਪਹਿਲਕਦਮੀਆਂ ਦਾ ਵੀ ਸੁਝਾਅ ਦਿੱਤਾ।

ਪ੍ਰਤੀਭਾਗੀਆਂ ਦੇ ਰਚਨਾਤਮਕ ਸੁਝਾਵਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਬੀਤੇ ਕੁਝ ਵਰ੍ਹਿਆਂ ਵਿੱਚ ਨਿਵੇਸ਼ਕਾਂ ਦੇ ਨਾਲ ਇਸ ਤਰ੍ਹਾਂ ਦੀ ਨਿਯਮਿਤ ਗੱਲਬਾਤ ਨਾਲ ਚਿੰਤਾਵਾਂ ਨੂੰ ਦੂਰ ਕਰਨ ਅਤੇ ਵਪਾਰ ਵਾਧੇ ਨੂੰ ਸਮਰੱਥ ਬਣਾਉਣ ਵਿੱਚ ਮਦਦ ਮਿਲੀ ਹੈ।
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਗਿਫਟ ਆਈਐੱਫਐੱਸਸੀ ਨੂੰ ਭਾਰਤ ਵਿੱਚ ਗਲੋਬਲ ਪੂੰਜੀ ਪ੍ਰਵਾਹ ਲਈ ਇੱਕ ਪ੍ਰਮੁੱਖ ਪ੍ਰਵੇਸ਼ ਦ੍ਵਾਰ ਦੇ ਤੌਰ ‘ਤੇ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਅਗਲੇ ਦੋ ਦਹਾਕਿਆਂ ਵਿੱਚ ਭਾਰਤ ਦੇ ਵਿਕਾਸ ਪੱਥ ਦੇ ਲਈ ਉੱਚ ਵਿਕਾਸ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।
ਸ਼੍ਰੀਮਤੀ ਸੀਤਾਰਮਣ ਨੇ ਗਿਫਟ ਸਿਟੀ ਨੂੰ ਇੱਕ ਗਤੀਸ਼ੀਲ ਸਮਾਰਟ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਜੋ ਏਕੀਕ੍ਰਿਤ, ਆਧੁਨਿਕ ਅਤੇ ਟਿਕਾਊ ਬੁਨਿਆਦੀ ਢਾਂਚੇ ਨਾਲ ਲੈਸ ਹੋਵੇ, ਅਤੇ ਕਿਹਾ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਬਜ਼ਾਰਾਂ ਤੋਂ ਟੌਪ ਪੱਧਰ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਲਈ ਅਜਿਹੀਆਂ ਵਿਸ਼ਵ ਪੱਧਰੀ ਸੁਵਿਧਾਵਾਂ ਸਥਾਪਿਤ ਕਰਨਾ ਜ਼ਰੂਰੀ ਹੈ।
************
ਐੱਨਬੀ/ਕੇਐੱਮਐੱਨ
(Release ID: 2140310)