ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸੀਪੀਡਬਲਿਊਡੀ ਲੇਬਰ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਟ੍ਰੇਂਡ ਵਰਕਰਾਂ ਨੂੰ ਸਕਿੱਲ ਸਰਟੀਫਿਕੇਟਸ ਵੰਡੇ


ਸੀਪੀਡਬਲਿਊਡੀ ਮੌਜੂਦਾ ਅਤੇ ਅਗਲੇ ਵਿੱਤੀ ਵਰ੍ਹੇ ਵਿੱਚ ਲਗਭਗ 35,000 ਵਰਕਰਾਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕਰੇਗਾ: ਸ਼੍ਰੀ ਮਨੋਹਰ ਲਾਲ


Posted On: 26 JUN 2025 3:48PM by PIB Chandigarh

ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਅਤੇ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਨਵੀਂ ਦਿੱਲੀ ਦੇ ਸੇਵਾ ਨਗਰ, ਕਸਤੂਰਬਾ ਨਗਰ ਵਿੱਚ ਜਨਰਲ ਪੂਲ ਰਿਹਾਇਸ਼ੀ ਆਵਾਸ (GPRA), ਵਿੱਚ ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਦੁਆਰਾ ਆਯੋਜਿਤ ਲੇਬਰ ਸਕਿੱਲ ਸਰਟੀਫਿਕੇਸ਼ਨ ਸੈਰੇਮਨੀ ਵਿੱਚ ਹਿੱਸਾ ਲਿਆ। ਇਹ ਸਮਾਰੋਹ ਭਾਰਤ ਸਰਕਾਰ ਦੇ ਕੌਸ਼ਲ ਭਾਰਤ ਮਿਸ਼ਨ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ।

 

ਇਸ ਵਿੱਚ 40 ‘ਵਰਕਰਾਂ’ ਨੇ ਐੱਮਆਈਵੀਏਐੱਨ ਸ਼ਟਰਿੰਗ ਸਿਸਟਮ (MIVAN Shuttering Systems) ਵਿੱਚ 80 ਘੰਟਿਆਂ ਦਾ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਸ਼੍ਰੀ ਮਨੋਹਰ ਲਾਲ ਨੇ ਇਸ ਮੌਕੇ ‘ਤੇ ਵਰਕਰਾਂ ਨੂੰ ਸਕਿੱਲ ਸਰਟੀਫਿਕੇਟਸ ਅਤੇ ਪਹਿਚਾਣ ਪੱਤਰ ਪ੍ਰਦਾਨ ਕੀਤੇ। 

 

ਇਹ ਟ੍ਰੇਨਿੰਗ ਪ੍ਰੋਗਰਾਮ ਸੀਪੀਡਬਲਿਊਡੀ ਦੀ ਪਹਿਲ ਦੇ ਤਹਿਤ ਜੀਪੀਆਰਏ ਪ੍ਰੋਜੈਕਟ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਨਿਰਮਾਣ ਸਥਾਨਾਂ ‘ਤੇ ਹੀ ਟ੍ਰੇਨਿੰਗ ਦੇ ਕੇ ਵਰਕਰਾਂ ਨੂੰ ਕੁਸ਼ਲ ਬਣਾਉਣਾ ਹੈ। ਇਸ ਪ੍ਰੋਗਰਾਮ ਵਿੱਚ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸ਼੍ਰੀ ਸ੍ਰੀਨਿਵਾਸ ਆਰ. ਕਟਿਕਿਥਲਾ (Shri Srinivas R. Katikithala), ਸੀਪੀਡਬਲਿਊਡੀ ਦੇ ਡਾਇਰੈਕਟਰ ਜਨਰਲ ਸ਼੍ਰੀ ਸਤਿੰਦਰ ਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। 

 

ਸ਼੍ਰੀ ਮਨੋਹਰ ਲਾਨ ਨੇ ਆਪਣੇ ਸੰਬੋਧਨ ਵਿੱਚ ਕਾਰਜਬਲ ਨੂੰ ਆਧੁਨਿਕ ਨਿਰਮਾਣ ਕੌਸ਼ਲ ਨਾਲ ਲੈਸ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੁਸ਼ਲ ਵਰਕਰਾਂ ਦੀ ਕਮੀ ਅਕਸਰ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗੁਣਵੱਤਾ ਅਤੇ ਗਤੀ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਹੀ ਟ੍ਰੇਨਿੰਗ ਦੇਣ ਅਤੇ ਇਸ ਨੂੰ ਰਾਸ਼ਟਰੀ ਕੌਸ਼ਲ ਵਿਕਾਸ ਮਿਸ਼ਨ ਦੇ ਨਾਲ ਜੋੜਨ ਦੇ ਸੀਪੀਡਬਲਿਊਡੀ ਦੇ ਯਤਨਾਂ ਦੀ ਸ਼ਲਾਘਾ ਕੀਤੀ। 

ਵਰਕਰਾਂ, ਠੇਕੇਦਾਰਾਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਕੌਸ਼ਲ ਵਿਕਾਸ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਨਿਰਮਾਣ ਉਦਯੋਗ ਨੂੰ ਲੋੜੀਂਦੇ ਗੁਣਵੱਤਾ ਮਿਆਰਾਂ ਨੂੰ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ 'ਤੇ ਕੁਸ਼ਲ ਵਰਕਰਾਂ ਦੀ ਜ਼ਰੂਰਤ ਹੁੰਦੀ ਹੈ। ਸੀਪੀਡਬਲਿਊਡੀ ਨੇ ਇਸ ਕੁਸ਼ਲਤਾ ਦੇ ਪਾੜੇ ਨੂੰ ਪੂਰਾ ਕਰਨ ਲਈ ਇੱਕ ਸਰਗਰਮ ਦ੍ਰਿਸ਼ਟੀਕੋਣ ਅਪਣਾਇਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਸੀਪੀਡਬਲਿਊਡੀ ਅਗਲੇ ਵਿੱਤੀ ਸਾਲ ਵਿੱਚ ਟ੍ਰੇਂਡ ਕੀਤੇ ਵਾਲੇ ਵਰਕਰਾਂ ਦੀ ਗਿਣਤੀ ਨੂੰ ਇਸ ਸਾਲ 10,000 ਤੋਂ ਵਧਾ ਕੇ 25,000 ਕਰ ਦੇਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਠੇਕੇਦਾਰਾਂ ਲਈ ਇਹ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਉਹ 10,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰੋਜੈਕਟਾਂ ਵਿੱਚ ਘੱਟੋ-ਘੱਟ 20 ਪ੍ਰਤੀਸ਼ਤ ਪ੍ਰਮਾਣਿਤ ਕੁਸ਼ਲ ਵਰਕਰਾਂ ਨੂੰ ਨਿਯੁਕਤ ਕਰਨ ਜਾਂ ਉਨ੍ਹਾਂ ਸਾਈਟ 'ਤੇ ਹੀ ਰਸਮੀ ਟ੍ਰੇਨਿੰਗ ਪ੍ਰਦਾਨ ਕਰਨ।

ਨੈਸ਼ਨਲ ਰੀਅਲ ਅਸਟੇਟ ਵਿਕਾਸ ਪਰਿਸ਼ਦ (NAREDCO), ਦੇ ਸਹਿਯੋਗ ਨਾਲ ਆਯੋਜਿਤ ਟ੍ਰੇਨਿੰਗ ਪ੍ਰੋਗਰਾਮ, ਵਰਕਰਾਂ ਨੂੰ ਅਸਿਸਟੈਂਟ ਸ਼ਟਰਿੰਗ ਕਾਰਪੇਂਟਰ (ਐਲਮੀਨੀਅਮ ਸ਼ਟਰਿੰਗ) ਦੇ ਰੂਪ ਵਿੱਚ ਪ੍ਰਮਾਣਿਤ ਕਰਦਾ ਹੈ। ਫੇਜ-1 ਦੇ ਤਹਿਤ ਇਸੇ ਤਰ੍ਹਾਂ ਦੀ ਪਹਿਲ ਨੇ ਇਸ ਤੋਂ ਪਹਿਲਾਂ ਲਗਭਗ 40 ਵਰਕਰਾਂ ਨੂੰ ਸਹਾਇਕ ਰਾਜਮਿਸਤ੍ਰੀ ਦੇ ਰੂਪ ਵਿੱਚ ਪ੍ਰਮਾਣਿਤ ਕੀਤਾ ਸੀ। 

ਇਹ ਸਮਾਰੋਹ ਕਸਤੂਰਬਾ ਨਗਰ ਵਿੱਚ ਜੀਪੀਆਰਏ ਪੁਨਰ ਵਿਕਾਸ ਪ੍ਰੋਜੈਕਟ ਦੇ ਸਥਲ ‘ਤੇ ਹੋਇਆ, ਜਿਸ ਵਿੱਚ ਆਧੁਨਿਕ ਸੁਵਿਧਾਵਾਂ ਨਾਲ ਲੈਸ 2,000 ਤੋਂ ਵੱਧ ਰਿਹਾਇਸ਼ੀ ਫਲੈਟ (ਟਾਈਪ ।। ਅਤੇ ।।।) ਦੇ ਨਾਲ ਜੀ+13 ਮੰਜਿਲਾ ਟਾਵਰ ਅਤੇ ਬੇਸਮੈਂਟ ਪਾਰਕਿੰਗ ਦੇ ਦੋ ਪੱਧਰ ਹਨ। ਇਸ ਪ੍ਰੋਜੈਕਟ ਨੂੰ ਐਲਮੀਨੀਅਮ ਸ਼ਟਰਿੰਗ ਅਤੇ ਸੈਲਫ-ਕੰਮਪੈਕਟਿੰਗ ਕੰਕ੍ਰੀਟ ਨਾਲ ਜੁੜੀ ਮੋਨੋਲਿਥਿਕ ਨਿਰਮਾਣ ਤਕਨੀਕ ਦੀ ਵਰਤੋਂ ਕਰਕੇ ਲਾਗੂ ਕੀਤਾ ਜਾ ਰਿਹਾ ਹੈ, ਜੋ ਮੰਤਰਾਲੇ ਦੁਆਰਾ ਚਿੰਨ੍ਹਿਤ ਕੀਤੀਆਂ ਗਈਆਂ ਛੇ ਆਧੁਨਿਕ ਨਿਰਮਾਣ ਤਕਨੀਕਾਂ ਵਿੱਚੋਂ ਇੱਕ ਹੈ। 

ਪ੍ਰੋਜੈਕਟ ਦਾ ਉਦੇਸ਼ ਸਥਿਰਤਾ ਟੀਚਿਆਂ ਦੇ ਅਨੁਸਾਰ ਸੀਐਂਡਡੀ ਵੇਸਟ ਪਦਾਰਥਾਂ, ਫਲਾਈ ਐਸ਼, ਘੱਟ ਵੀਓਸੀ ਪੇਂਟ, ਸੋਲਰ ਪੈਨਲ ਅਤੇ 5 ਸਟਾਰ-ਰੇਟਿਡ ਬਿਜਲੀ ਉਪਕਰਣਾਂ ਦੀ ਵਰਤੋਂ ਸਹਿਤ ਕਈ ਵਾਤਾਵਰਣ-ਅਨੁਕੂਲ ਉਪਾਵਾਂ ਦੇ ਜ਼ਰੀਏ ਜੀਆਰਆਈਐੱਚਏ 4-ਸਟਾਰ ਰੇਟਿੰਗ ਪ੍ਰਾਪਤ ਕਰਨਾ ਹੈ। ਕਲੋਨੀ ਵਿੱਚ ਖੁੱਲ੍ਹੇ ਵਿੱਚ ਹਰਿਆ-ਭਰਿਆ ਥਾਂ, ਸਾਈਕਲਿੰਗ ਟ੍ਰੈਕ, ਓਪਨ ਜਿਮ, ਖੇਡ ਦੇ ਮੈਦਾਨ, ਬੱਚਿਆਂ ਦੇ ਖੇਡਣ ਦੇ ਖੇਤਰ, ਜਲ ਸੰਸਾਧਨ ਅਤੇ ਸੀਜੀਐੱਚਐੱਸ ਡਿਸਪੈਂਸਰੀ ਅਤੇ ਪ੍ਰਾਇਮਰੀ ਸਕੂਲ ਬਿਲਡਿੰਗ ਜਿਹੇ ਪ੍ਰਮੁੱਖ ਸਮਾਜਿਕ ਇਨਫ੍ਰਾਸਟ੍ਰਕਚਰ ਵੀ ਹਨ। 

 

***************

ਐੱਸਕੇ


(Release ID: 2140308) ਵਿਜ਼ੀਟਰ ਕਾਊਂਟਰ : 21