ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਡਾ. ਮਨਸੁਖ ਮੰਡਾਵੀਯਾ ਨੇ ਹਿਮਾਚਲ ਪ੍ਰਦੇਸ਼ ਦੇ ਕਾਲਾ ਅੰਬ ਵਿੱਚ ਨਵੇਂ ਬਣੇ 30 ਬੈੱਡਾਂ ਵਾਲੇ ਈਐੱਸਆਈਸੀ ਹਸਪਤਾਲ ਦਾ ਉਦਘਾਟਨ ਕੀਤਾ


“ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਰਾਸ਼ਟਰ ਦੀ ਲੇਬਰ ਫੋਰਸ ਦੀ ਸੱਚੀ ਪੂਜਾ ਅਤੇ ਸਨਮਾਨ ਕੀਤਾ ਹੈ”- ਡਾ. ਮੰਡਾਵੀਯਾ

“ਸ਼੍ਰਮ ਸ਼ਕਤੀ ਹੀ ਰਾਸ਼ਟਰ ਨਿਰਮਾਣ ਤੇ ਪਿੱਛੇ ਦੀ ਅਸਲੀ ਤਾਕਤ ਹੈ” : ਡਾ. ਮੰਡਾਵੀਯਾ

ਕੇਂਦਰੀ ਮੰਤਰੀ ਨੇ ਸਾਰੇ ਈਐੱਸਆਈਸੀ ਹਸਪਤਾਲਾਂ ਵਿੱਚ 200 ਤੋਂ ਜ਼ਿਆਦਾ ਬੈੱਡਾਂ ਵਾਲੇ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਐਲਾਨ ਕੀਤਾ, ਜਿੱਥੇ 40 ਫੀਸਦੀ ਸੀਟਾਂ ਬੀਮਿਤ ਵਿਅਕਤੀਆਂ ਦੇ ਵਾਰਡਾਂ ਦੇ ਲਈ ਰਾਖਵੀਆਂ ਹੋਣਗੀਆਂ

Posted On: 31 MAY 2025 3:45PM by PIB Chandigarh

ਵਰਕਰਸ ਦੇ ਲਈ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮੰਡਾਵੀਯਾ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕਾਲਾ ਅੰਬ ਵਿੱਚ ਨਵੇਂ ਬਣੇ 30 ਬੈੱਡਾਂ ਵਾਲੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਹਸਪਤਾਲ ਦਾ ਉਦਘਾਟਨ ਕੀਤਾ। 100 ਬੈੱਡਾਂ ਤੱਕ ਅੱਪਗ੍ਰੇਡ ਕਰਨ ਯੋਗ ਡਿਜ਼ਾਈਨ ਕੀਤਾ ਗਿਆ ਇਹ ਹਸਪਤਾਲ ਖੇਤਰ ਵਿੱਚ ਈਐੱਸਆਈਸੀ ਯੋਜਨਾ ਦੇ ਤਹਿਤ ਗੁਣਵੱਤਾਪੂਰਨ ਸਿਹਤ ਸੇਵਾਵਾਂ ਦੇ ਵਿਸਤਾਰ ਵਿੱਚ ਪ੍ਰਮੁੱਖ ਉਪਲਬਧੀ ਹੈ।

ਡਾਂ ਮੰਡਾਵੀਯਾ ਨੇ ਹਸਪਤਾਲ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਨਿਰਮਾਣ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਅਤੇ ਕਿਰਤ ਦੀ ਸ਼ਾਨ ਨੂੰ ਸਨਮਾਨ ਦੇਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਪ੍ਰੋਗਰਾਮ ਵਿੱਚ ਡਾ. ਮੰਡਾਵੀਯਾ ਨੇ ਕਿਹਾ, “ਇਹ ਹਸਪਤਾਲ ਸਿਰਫ਼ ਇੱਕ ਦੀਵਾਰ ਨਾਲ ਘਿਰਿਆ ਹੋਇਆ ਢਾਂਚਾ ਨਹੀਂ ਹੈ ਇਹ ਇੱਕ ਮੰਦਰ ਹੈ ਜੋ ਸਾਡੀ ਸ਼੍ਰਮ ਸ਼ਕਤੀ, ਸਾਡੇ ਰਾਸ਼ਟਰ ਦੀ ਤਾਕਤ ਦਾ ਸਨਮਾਨ ਕਰਦਾ ਹੈ। ਇਸੇ ਸ਼ਕਤੀ ਨੇ ਸਾਡੇ ਰਾਸ਼ਟਰ ਦਾ ਨਿਰਮਾਣ ਕੀਤਾ ਹੈ, ਇਸ ਸ਼ਕਤੀ ਨੂੰ ਪਹਿਚਾਣਨਾ ਅਤੇ ਉਸ ਦਾ ਉਥਾਨ ਕਰਨਾ ਸਾਡੇ ਦੇਸ਼ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹੈ।”

 

ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਨੇ 200 ਬੈੱਡਾਂ ਜਾਂ ਉਸ ਤੋਂ ਵੱਧ ਬੈੱਡਾਂ ਵਾਲੇ ਸਾਰੇ ਈਐੱਸਆਈਸੀ ਹਸਪਤਾਲਾਂ ਵਿੱਚ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਇਲਾਵਾ, ਇਨ੍ਹਾਂ ਸੰਸਥਾਨਾਂ ਵਿੱਚ 40 ਫੀਸਦੀ ਸੀਟਾਂ ਬੀਮਿਤ ਵਿਅਕਤੀਆਂ ਦੇ ਬੱਚਿਆਂ ਦੇ ਲਈ ਰਾਖਵੀਆਂ ਹੋਣਗੀਆਂ, ਜਿਸ ਨਾਲ ਵਰਕਰਾਂ ਦੇ ਪਰਿਵਾਰਾਂ ਲਈ ਵੱਧ ਤੋਂ ਵੱਧ ਸਿੱਖਿਆ ਸਬੰਧੀ ਮੌਕੇ ਯਕੀਨੀ ਹੋਣਗੇ। 

ਡਾ. ਮੰਡਾਵੀਯਾ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਅਸਲ ਵਿੱਚ ਭਾਰਤ ਦੀ ਲੇਬਰ ਫੋਰਸ ਦੀ ਪੂਜਾ ਅਤੇ ਸਨਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਈਐੱਸਆਈਸੀ ਲਗਾਤਾਰ ਆਪਣੀਆਂ ਸ਼ਾਖਾਵਾਂ ਦਾ ਵਿਸਥਾਰ ਕਰ ਰਿਹਾ ਹੈ ਅਤੇ ਇਸ 30 ਬੈੱਡਾਂ ਵਾਲੇ ਹਸਪਤਾਲ ਦਾ ਉਦਘਾਟਨ ਉਸੇ ਮਿਸ਼ਨ ਦਾ ਹਿੱਸਾ ਹੈ।

ਉਨ੍ਹਾਂ ਭਰੋਸਾ ਦਿੱਤਾ ਕਿ ਈਐੱਸਆਈਸੀ ਹਸਪਤਾਲ ਸਾਰੇ ਵਰਕਰਾਂ ਦੇ ਲਈ ਹਨ, ਭਾਵੇਂ ਦਵਾਈ ਦਾ ਮੁੱਲ 1 ਰੁਪਏ ਹੋਵੇ ਜਾਂ 1 ਕਰੋੜ ਰੁਪਏ। ਉਨ੍ਹਾਂ ਕਿਹਾ ਕਿ ਹਰ ਜੀਵਨ ਸਮਾਨ  ਰੂਪ ਨਾਲ ਕੀਮਤੀ ਹੈ ਅਤੇ ਗ਼ਰੀਬਾਂ ਦੇ ਇਲਾਜ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗ਼ਰੀਬੀ ਨੂੰ ਸਭ ਤੋਂ ਵਧੀਆ ਢੰਗ ਨਾਲ ਸਮਝਦੇ ਹਨ ਅਤੇ ਇਹੋ ਕਾਰਨ ਹੈ ਕਿ ਜੋਂ ਅਸੀਂ ਗ਼ਰੀਬਾਂ ਅਤੇ ਸਾਡੇ ਵਰਕਰਾਂ ਨੂੰ ਦਿੱਤੀ ਜਾ ਰਹੀ ਸੱਚੀ ਪਹਿਚਾਣ ਅਤੇ ਸਨਮਾਨ ਦੇਖ ਰਹੇ ਹਾਂ। 

ਸਾਰਿਆਂ ਦੇ ਲਈ ਸੁਲਭ ਸਿਹਤ ਸੇਵਾ ਯਕੀਨੀ ਬਣਾਉਣ ਦੇ ਸਰਕਾਰ ਦੇ ਸੰਕਲਪ ‘ਤੇ ਚਾਨਣਾ ਪਾਉਂਦਿਆਂ, ਕੇਂਦਰੀ ਮੰਤਰੀ ਨੇ ਇੱਕ ਪ੍ਰਭਾਵਸ਼ਾਲੀ ਉਦਾਹਰਣ ਸਾਂਝੀ ਕੀਤੀ: ਜਦੋਂ ਇੱਕ ਗ਼ਰੀਬ ਬੀਮਿਤ ਕਰਮਚਾਰੀ ਦੇ ਬੇਟੇ ਦੇ ਲਈ 2 ਕਰੋੜ ਰੁਪਏ ਦੀਆਂ ਜੀਵਨ ਰੱਖਿਅਕ ਦਵਾਈਆਂ ਦੀ ਮੰਜ਼ੂਰੀ ਮੰਗਣ ਵਾਲੀ ਫਾਈਲ ਸਾਡੇ ਸਾਹਮਣੇ ਲਿਆਂਦੀ ਗਈ, ਤਾਂ ਬਿਨਾ ਕਿਸੇ ਦੇਰੀ ਦੇ ਮੰਜ਼ੂਰੀ ਦੇ ਦਿੱਤੀ ਗਈ। ਗ਼ਰੀਬੀ ਕਦੇ ਵੀ ਜੀਵਨ ਰੱਖਿਅਕ ਦੇਖਭਾਲ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ।” ਉਨ੍ਹਾਂ ਕਿਹਾ ਕਿ ਟੀਚਾ ਇੱਕ ਸਿਹਤਮੰਦ ਨਾਗਰਿਕ ਬਣਾਉਣਾ ਹੈ, ਜੋ ਬਦਲੇ ਵਿੱਚ ਇੱਕ ਸਿਹਤਮੰਦ ਸਮਾਜ ਅਤੇ ਅੰਤ ਵਿੱਚ ਇੱਕ ਸਿਹਤਮੰਦ ਰਾਸ਼ਟਰ ਦਾ ਨਿਰਮਾਣ ਕਰੇਗਾ। 

ਉਨ੍ਹਾਂ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਕਰਮਚਾਰੀਆਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਡਾ. ਮੰਡਾਵੀਯਾ ਨੇ ਵਾਅਦਾ ਕੀਤਾ ਕਿ ਸਾਰੀਆਂ ਭਰਤੀ ਪ੍ਰਕਿਰਿਆਵਾਂ ਮਿਸ਼ਨ ਮੋਡ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਈਐੱਸਆਈਸੀ ਹਸਪਤਾਲਾਂ ਵਿੱਚ ਸਾਰੀਆਂ ਖਾਲੀ ਥਾਵਾਂ ਭਰੀਆਂ ਜਾਣਗੀਆਂ ਤਾਂ ਜੋ ਸਾਡੇ ਕਰਮਚਾਰੀਆਂ ਨੂੰ ਉਹ ਸਾਰੀ ਦੇਖਭਾਲ ਅਤੇ ਸੇਵਾਵਾਂ ਮਿਲ ਸਕਣ ਜਿਸ ਦੇ ਉਹ ਹੱਕਦਾਰ ਹਨ। 

 

ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਆਧੁਨਿਕ ਹਸਪਤਾਲ ਤੋਂ 1 ਲੱਖ ਤੋਂ ਜ਼ਿਆਦਾ ਲਾਭਾਰਥੀਆਂ ਨੂੰ ਲਾਭ ਮਿਲਣ ਦੀ ਆਸ ਹੈ, ਜੋ ਸਿਰਮੌਰ ਅਤੇ ਗੁਆਂਢੀ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਬਿਹਤਰ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰੇਗਾ। ਹਸਪਤਾਲ ਵਿੱਚ ਜਨਰਲ ਮੈਡੀਸਨ, ਸਰਜਰੀ, ਗਾਇਨੀਕੌਲੋਜੀ, ਹੱਡੀਆਂ ਦੇ ਰੋਗ, ਅੱਖਾਂ ਦੇ ਰੋਗ ਅਤੇ ਡੈਂਟਲ ਜਿਹੇ ਜ਼ਰੂਰੀ ਵਿਭਾਗਾਂ ਦੇ ਨਾਲ-ਨਾਲ ਮੌਡਿਊਲਰ ਆਪ੍ਰੇਸ਼ਨ ਥੀਏਟਰ, CSSD, ਮੈਡੀਕਲ ਗੈਸ ਪਾਈਪਲਾਈਨ ਸਿਸਟਮ ਆਦਿ ਜਿਹੀਆਂ ਵੱਖ-ਵੱਖ ਸਹਾਇਕ ਸੇਵਾਵਾਂ ਵੀ ਉਪਲਬਧ ਹੋਣਗੀਆਂ। ਇਹ ਈਐੱਸਆਈ ਲਾਭਾਰਥੀਆਂ ਦੇ ਇਲਾਜ ਦੀਆਂ ਜ਼ਰੂਰਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਦੇ ਹੋਏ OPD) ਅਤੇ IPD ਦੋਨੋਂ ਤਰ੍ਹਾਂ ਦੀ ਦੇਖਭਾਲ ਪ੍ਰਦਾਨ ਕਰੇਗਾ।

ਉਦਘਾਟਨ ਸਮਾਰੋਹ ਦੇਖੋ:

 

*****

ਮਨੀਸ਼ ਗੌਤਮ/ਦਿਵਯਾਂਸ਼ੂ ਕੁਮਾਰ


(Release ID: 2133146)
Read this release in: English , Urdu , Hindi , Gujarati