ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸਿਵਿਲ ਅਲੰਕਰਣ ਸਮਾਰੋਹ ਦੌਰਾਨ ਹਰਿਆਣਾ ਦੇ ਡਾ. ਸੰਤਰਾਮ ਦੇਸ਼ਵਾਲ ਨੂੰ ਸਾਹਿਤ ਤੇ ਸਿੱਖਿਆ ਅਤੇ ਸ਼੍ਰੀ ਹਰਵਿੰਦਰ ਸਿੰਘ ਨੂੰ ਖੇਡਾਂ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ

Posted On: 27 MAY 2025 8:28PM by PIB Chandigarh

 

ਭਾਰਤ ਦੇ ਰਾਸ਼ਟਰਪਤੀ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਸਿਵਿਲ ਅਲੰਕਰਣ ਸਮਾਰੋਹ ਦੌਰਾਨ ਹਰਿਆਣਾ ਦੇ ਡਾ. ਸੰਤਰਾਮ ਦੇਸ਼ਵਾਲ ਨੂੰ ਸਾਹਿਤ ਅਤੇ ਸਿੱਖਿਆ ਤੇ ਸ਼੍ਰੀ ਹਰਵਿੰਦਰ ਸਿੰਘ ਨੂੰ ਖੇਡਾਂ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।

ਪੁਰਸਕਾਰ ਜੇਤੂਆਂ ਦੇ ਜੀਵਨ ਅਤੇ ਕਾਰਜਾਂ ਦਾ ਸੰਖੇਪ ਵੇਰਵਾ ਹੇਠਾਂ ਦਿੱਤਾ ਗਿਆ ਹੈ-

ਡਾ. ਸੰਤਰਾਮ ਦੇਸ਼ਵਾਲ

 

ਡਾ. ਸੰਤਰਾਮ ਦੇਸ਼ਵਾਲ ਸਾਹਿਤ ਜਗਤ ਦੇ ਇੱਕ ਅਜਿਹੇ ਨਾਮ ਹਨ, ਜਿਨ੍ਹਾਂ ਨੂੰ ਸਿੱਖਿਅਕ, ਨਿਬੰਧਕਾਰ, ਕਵੀ, ਸੰਸਮਰਣਕਾਰ, ਯਾਤਰਾ-ਵਿਰਤਾਂਤ ਲੇਖਕ, ਸੰਪਾਦਕ, ਜੀਵਨੀਕਾਰ, ਲੋਕਕਥਾਕਾਰ ਅਤੇ ਪ੍ਰਤਿਸ਼ਠਿਤ ਕਾਲਮ ਲੇਖਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸੁਤੰਤਰ ਪੱਤਰਕਾਰ ਅਤੇ ਖੋਜਕਰਤਾ ਦੇ ਰੂਪ ਵਿੱਚ ਉਨ੍ਹਾਂ ਦੀ ਡੂੰਘੀ ਮੁਹਾਰਤ ਸਮਕਾਲੀ ਹਿੰਦੀ ਸਾਹਿਤ, ਹਰਿਆਣਵੀ ਸਾਹਿਤ ਅਤੇ ਹਰਿਆਣਾ ਦੀਆਂ ਲੋਕ ਪਰੰਪਰਾਵਾਂ ਦੇ ਸਮ੍ਰਿੱਧ ਖੇਤਰਾਂ ਵਿੱਚ ਫੈਲੀ ਹੋਈ ਹੈ।

2. 24 ਅਪ੍ਰੈਲ, 1955 ਨੂੰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਖੇਰਕਾ ਗੁੱਜਰ ਵਿੱਚ ਜਨਮੇ ਡਾ. ਦੇਸ਼ਵਾਲ ਅਨਪੜ੍ਹ ਕਿਸਾਨ ਪਰਿਵਾਰ ਤੋਂ ਹਨ, ਲੇਕਿਨ ਉਨ੍ਹਾਂ ਨੇ ਫ੍ਰੈਂਚ ਭਾਸ਼ਾ ਵਿੱਚ ਸਰਟੀਫਿਕੇਟ ਦੇ ਨਾਲ-ਨਾਲ ਹਿੰਦੀ ਅਤੇ ਅੰਗ੍ਰੇਜ਼ੀ ਸਾਹਿਤ ਵਿੱਚ ਪੋਸਟ ਗ੍ਰੈਜੂਏਟ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਕਾਨੂੰਨ ਦੀ ਡਿਗਰੀ (ਐੱਲਐੱਲਬੀ), ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਅਤੇ ਹਿੰਦੀ ਸਾਹਿਤ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਐੱਮ.ਫਿਲ. ਅਤੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਉਹ ਇਸ ਸਮੇਂ ਹਿੰਦੀ ਸਾਹਿਤ ਵਿੱਚ ਡੀ.ਲਿੱਟ ਕਰ ਰਹੇ ਹਨ।

3. ਡਾ. ਦੇਸ਼ਵਾਲ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੋਹਰੀ ਰਹੇ ਹਨ ਉਹ ਕਾਲਜ ਅਤੇ ਯੂਨੀਵਰਸਿਟੀ ਰਸਾਲਿਆਂ ਦੇ ਵਿਦਿਆਰਥੀ ਸੰਪਾਦਕ ਸਨ ਉਨ੍ਹਾਂ ਦੀ ਰਚਨਾਤਮਕ ਲੇਖਣ ਯਾਤਰਾ ਪਿਛਲੇ 50 ਵਰ੍ਹਿਆਂ ਤੋਂ ਜਾਰੀ ਹੈ, ਜਿਸ ਨੇ ਹਿੰਦੀ ਸਾਹਿਤ ਦੇ ਭੰਡਾਰ ਨੂੰ ਸਮ੍ਰਿੱਧ ਕੀਤਾ ਹੈ। ਉਨ੍ਹਾਂ ਦੀ ਰਚਨਾਵਾਂ ਵਿਦਵਾਨਾਂ, ਖੋਜਕਰਤਾਵਾਂ ਅਤੇ ਪਾਠਕਾਂ ਲਈ ਸਮਾਨ ਤੌਰ ਤੇ ਮਹੱਤਵਪੂਰਨ ਬਣ ਗਈਆਂ ਹਨ। ਉਨ੍ਹਾਂ ਦੇ ਲੇਖ ਸੱਭਿਆਚਾਰਕ ਵਿਰਾਸਤ, ਸਮਾਜਿਕ ਗਤੀਸ਼ੀਲਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਸਬੰਧ ਵਿਚ ਡੂੰਘੀ ਜਾਣਕਾਰੀ ਪ੍ਰਦਾਨ ਕਰਦੇ ਹਨ ਉਨ੍ਹਾਂ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਆਧੁਨਿਕ ਵਿਧਾ ਦੇ ਲਲਿਤਨਿਬੰਧ ਦੀਆਂ 8 ਪੁਸਤਕਾਂ ਸ਼ਾਮਲ ਹਨ ਉਨ੍ਹਾਂ ਦਾ ਸਾਹਿਤ ਵੀ ਖੋਜ ਦਾ ਵਿਸ਼ਾ ਰਿਹਾ ਹੈ, ਜੋ ਇਸ ਖੇਤਰ ਵਿੱਚ ਉਨ੍ਹਾਂ ਦੀ ਪ੍ਰਤਿਸ਼ਠਾ ਨੂੰ ਦਰਸਾਉਂਦਾ ਹੈ ਪੱਤਰਕਾਰੀ ਵਿੱਚ ਉਹ ਨਿਯਮਿਤ ਕਾਲਮ ਲੇਖਕ ਰਹੇ ਹਨ, ਜੋ ਸਮਕਾਲੀ ਮੁੱਦਿਆਂ ਤੇ ਵਿਸਤਾਰ ਨਾਲ ਲਿਖਦੇ ਰਹੇ ਹਨ

4. ਆਪਣੀਆਂ ਸਾਹਿਤਕ ਉਪਲਬਧੀਆਂ ਤੋਂ ਪਰ੍ਹੇ, ਡਾ. ਦੇਸ਼ਵਾਲ ਦੇ ਸਮਾਜਿਕ ਸੇਵਾ ਵਿੱਚ ਯੋਗਦਾਨ ਦਾ ਗਹਿਣ ਪ੍ਰਭਾਵ ਪਿਆ ਹੈ। ਵਿਸ਼ੇਸ਼ ਤੌਰ ਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਮਾਧਿਅਮ ਨਾਲ, ਸਮਾਜਿਕ ਸੇਵਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੇ ਲਈ ਉਨ੍ਹਾਂ ਨੂੰ ਦੋ ਵਾਰ ਸਰਬਸ਼੍ਰੇਸ਼ਠ ਪ੍ਰੋਗਰਾਮ ਅਧਿਕਾਰੀਪੁਰਸਕਾਰ ਮਿਲਿਆ ਹੈ। ਉਨ੍ਹਾਂ ਨੇ ਕਈ ਕੈਂਪ ਆਯੋਜਿਤ ਕੀਤੇ ਅਤੇ ਦਹੇਜ ਦੇ ਖਾਤਮੇ, ਬਾਲਿਕਾ ਭਰੂਣ ਹੱਤਿਆ, ਛੂਤ-ਛਾਤ, ਜੈਂਡਰ ਅਸਮਾਨਤਾ, ਅਨਪੜ੍ਹਤਾ ਆਦਿ ਜਿਹੇ ਸਮਾਜਿਕ ਜਾਗਰੂਕਤਾ ਅਤੇ ਸੁਧਾਰ ਪ੍ਰੋਗਰਾਮਾਂ ਵਿੱਚ ਸਰਗਰਮ ਤੌਰ ਤੇ ਹਿੱਸਾ ਲਿਆ। ਇਸ ਦੀ ਇੱਕ ਜ਼ਿਕਰਯੋਗ ਉਦਾਹਰਣ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦਾ ਜਗਦੀਸ਼ਪੁਰ ਪਿੰਡ ਹੈ, ਜਿਸ ਨੇ ਉਨ੍ਹਾਂ ਦੀ ਅਗਵਾਈ ਵਿੱਚ ਪੂਰੀ ਸਾਖਰਤਾ ਹਾਸਲ ਕੀਤੀ।

5. ਡਾ. ਦੇਸ਼ਵਾਲ ਨੇ ਕਈ ਪ੍ਰਤਿਸ਼ਠਿਤ ਪੁਰਸਕਾਰ, ਪ੍ਰਸ਼ੰਸਾ ਅਤੇ ਸਨਮਾਨ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿੱਚ ਮਹਾਕਵੀ ਸੂਰਦਾਸ ਆਜੀਵਨ ਸਾਹਿਤਯ ਸਾਧਨਾ ਸਨਮਾਨ’ (2018), ‘ਜਨਕਵੀ ਮੇਹਰ ਸਿੰਘ ਸਨਮਾਨ’ (2014), ਹਰਿਆਣਾ ਸਾਹਿਤਯ ਅਵਾਮ ਸੰਸਕ੍ਰਿਤੀ ਅਕੈਡਮੀ ਤੋਂ ਲੋਕ ਆਲੋਕ (2005) ਅਤੇ ਅਨਕਹੇ ਦਰਦ (2011) ਨੂੰ ਸਰਬਸ਼੍ਰੇਸ਼ਠ ਪੁਸਤਕ ਪੁਰਸਕਾਰ ਸ਼ਾਮਲ ਹਨ।

ਉਨ੍ਹਾਂ ਨੂੰ ਬਾਬੂ ਬਾਲ ਮੁਕੁੰਦ ਗੁਪਤ ਸਾਹਿਤਯ ਸਨਮਾਨ’, ਲੋਕ ਸਾਹਿਤਯ ਸ਼ਿਰੋਮਣੀ ਸਨਮਾਨ’, ‘ਸਰਵੋਤਮ ਪੱਤਰਕਾਰਿਤਾ ਪੁਰਸਕਾਰֹ’, ਲੋਕ ਸਾਹਿਤਯ ਅਨੁਵਾਦ ਪੁਰਸਕਾਰ’ (ਸਾਹਿਤ ਅਕਾਦਮੀ ਦਿੱਲੀ) ਅਤੇ ਕਈ ਹੋਰ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਭਾਰਤ ਸਰਕਾਰ, ਹਰਿਆਣਾ ਦੇ ਮਾਣਯੋਗ ਗਵਰਨਰ ਅਤੇ ਹਰਿਆਣਾ ਸਰਕਾਰ ਤੋਂ ਮਾਨਤਾ ਦੇ ਨਾਲ ਸਮਾਜਿਕ ਕਾਰਜਾਂ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਸਵੀਕ੍ਰਿਤੀ ਮਿਲੀ ਹੈ।

 

******

 

ਸ਼੍ਰੀ ਹਰਵਿੰਦਰ ਸਿੰਘ

ਸ਼੍ਰੀ ਹਰਵਿੰਦਰ ਸਿੰਘ ਨਿਪੁੰਨ ਭਾਰਤੀ ਪੈਰਾ-ਤੀਰਅੰਦਾਜ਼ ਹਨ ਜੋ ਅੰਤਰਰਾਸ਼ਟਰੀ ਸਟੇਜ ਤੇ ਆਪਣੀ ਜ਼ਿਕਰਯੋਗ ਉਪਲਬਧੀਆਂ ਲਈ ਪ੍ਰਸਿੱਧ ਹਨ। ਉਨ੍ਹਾਂ ਨੇ ਪੈਰਾਲੰਪਿਕ ਅਤੇ ਏਸ਼ੀਅਨ ਪੈਰਾ ਖੇਡਾਂ, ਦੋਵਾਂ ਪ੍ਰਤੀਯੋਗਤਾਵਾਂ ਵਿੱਚ ਭਾਰਤ ਲਈ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਪੈਰਾ-ਤੀਰਅੰਦਾਜ਼ ਵਜੋਂ ਇਤਿਹਾਸ ਰਚਿਆ ਹੈ। ਉਨ੍ਹਾਂ ਦੇ ਯੋਗਦਾਨ ਨੇ ਭਾਰਤ ਵਿੱਚ ਪੈਰਾ- ਤੀਰਅੰਦਾਜ਼ੀ ਦੀ ਮਾਨਤਾ ਨੂੰ ਜ਼ਿਕਰਯੋਗ ਤੌਰ ਤੇ ਵਧਾਇਆ ਹੈ ਅਤੇ ਨਵੀਂ ਪੀੜ੍ਹੀ ਦੇ ਐਥਲੀਟਾਂ ਨੂੰ ਪ੍ਰੇਰਣਾ ਦਿੱਤੀ ਹੈ।

25 ਫਰਵਰੀ, 1991 ਨੂੰ ਹਰਿਆਣਾ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਜਨਮੇ ਸ਼੍ਰੀ ਹਰਵਿੰਦਰ ਸਿੰਘ ਨੂੰ ਛੋਟੀ ਉਮਰ ਤੋਂ ਹੀ ਮੁਸ਼ਕਿਲ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ, ਜਦੋਂ ਬਚਪਨ ਵਿੱਚ ਇੱਕ ਇੰਜੈਕਸ਼ਨ ਦੇ ਗਲਤ ਰਿਏਕਸ਼ਨ ਕਾਰਨ ਉਨ੍ਹਾਂ ਦੇ ਹੇਠਲੇ ਖੱਬੇ ਪੈਰ ਵਿੱਚ ਸਥਾਈ ਦਿਵਯਾਂਗਤਾ ਆ ਗਈ। ਹਾਲਾਂਕਿ, ਉਨ੍ਹਾਂ ਦੇ ਦ੍ਰਿੜ ਸੰਕਲਪ ਅਤੇ ਲਗਨ ਨੇ ਉਨ੍ਹਾਂ ਨੂੰ ਤੀਰਅੰਦਾਜ਼ੀ ਦੀ ਦਿਸ਼ਾ ਵੱਲ ਉਤਸ਼ਾਹਿਤ ਕੀਤਾ, ਅਜਿਹੀ ਯਾਤਰਾ, ਜੋ ਉਨ੍ਹਾਂ ਨੇ ਵਰ੍ਹੇ 2012 ਵਿੱਚ ਕੋਚ ਸ਼੍ਰੀ ਜੀਵਨਜੋਤ ਸਿੰਘ ਤੇਜਾ ਦੇ ਮਾਰਗ ਦਰਸ਼ਨ ਵਿੱਚ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਅੰਤਰਰਾਸ਼ਟਰੀ ਕਰਿਅਰ ਦੀ ਸ਼ੁਰੂਆਤ ਵਰ੍ਹੇ 2017 ਵਿੱਚ ਹੋਈ ਅਤੇ ਇੱਕ ਵਰ੍ਹੇ ਦੇ ਅੰਦਰ ਉਨ੍ਹਾਂ ਨੇ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਵਰ੍ਹੇ 2018 ਦੇ ਏਸ਼ੀਅਨ ਪੈਰਾ-ਖੇਡਾਂ ਵਿੱਚ ਪੈਰਾ-ਤੀਰਅੰਦਾਜ਼ੀ ਦੇ ਮੁਕਾਬਲੇ ਵਿੱਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤ ਕੇ ਇਤਿਹਾਸ ਰੱਚਿਆ। ਉਨ੍ਹਾਂ ਨੇ ਪੁਰਸ਼ ਵਰਗ ਵਿੱਚ ਵਿਅਕਤੀਗਤ ਰਿਕਰਵ ਤੀਰਅੰਦਾਜ਼ੀ (ਓਪਨ ਕੈਟੇਗਿਰੀ) ਮੁਕਾਬਲੇ ਵਿੱਚ ਟੌਪ ਸਥਾਨ ਹਾਸਲ ਕੀਤਾ, ਜੋ ਉਨ੍ਹਾਂ ਦੇ ਖੇਡ ਕਰਿਅਰ ਵਿੱਚ ਮਹੱਤਵਪੂਰਨ ਉਪਲਬਧੀ ਰਹੀ ਹੈ।

ਸ਼੍ਰੀ ਹਰਵਿੰਦਰ ਸਿੰਘ ਨੇ ਟੋਕੀਓ 2020 ਪੈਰਾਲੰਪਿਕ ਖੇਡਾਂ ਵਿੱਚ ਬ੍ਰੌਂਜ਼ ਮੈਡਲ ਜਿੱਤ ਕੇ ਆਪਣੀ ਇਤਿਹਾਸਕ ਉਪਲਬਧੀਆਂ ਨੂੰ ਜਾਰੀ ਰੱਖਿਆ ਅਤੇ ਪੈਰਾਲੰਪਿਕ ਮੈਡਲ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਤੀਰਅੰਦਾਜ਼ ਬਣੇ। ਵਰ੍ਹੇ 2022 ਵਿੱਚ, ਉਨ੍ਹਾਂ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਖੇਡਾਂ ਵਿੱਚ ਪੁਰਸ਼ ਟੀਮ ਰਿਕਵਰ ਤੀਰਅੰਦਾਜ਼ੀ ਮੁਕਾਬਲੇ ਵਿੱਚ ਆਪਣੇ ਰਿਕਾਰਡ ਵਿੱਚ ਇੱਕ ਹੋਰ ਬ੍ਰੌਂਜ਼ ਮੈਡਲ ਜੋੜਿਆ। ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪਲ ਵਰ੍ਹੇ 2024 ਦੇ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਆਇਆ, ਜਿੱਥੇ ਉਨ੍ਹਾਂ ਨੇ ਪੁਰਸ਼ਾਂ ਦੀ ਰਿਕਰਵ ਤੀਰਅੰਦਾਜ਼ੀ (ਓਪਨ ਕੈਟੇਗਿਰੀ) ਵਿੱਚ ਮੈਡਲ ਜਿੱਤਿਆ, ਜੋ ਪੈਰਾਲੰਪਿਕ ਵਿੱਚ ਇਸ ਖੇਡ ਵਿੱਚ ਭਾਰਤ ਲਈ ਪਹਿਲਾ ਗੋਲਡ ਮੈਡਲ ਸੀ। ਇਸ ਜਿੱਤ ਨੇ ਭਾਰਤੀ ਪੈਰਾ-ਤੀਰਅੰਦਾਜ਼ੀ ਵਿੱਚ ਟ੍ਰੇਲਬਲੇਜ਼ਰ ਵਜੋਂ ਉਨ੍ਹਾਂ ਦੀ ਵਿਰਾਸਤ ਨੂੰ ਹੋਰ ਮਜ਼ਬੂਤ ​​ਕੀਤਾ। ਆਪਣੇ ਖੇਡ ਹੁਨਰ ਤੋਂ ਇਲਾਵਾ, ਉਨ੍ਹਾਂ ਨੇ ਅਕਾਦਮਿਕ ਉਪਲਬਧੀ ਵੀ ਹਾਸਲ ਕੀਤੀ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਤੋਂ ਅਰਥਸ਼ਾਸਤਰ ਵਿਸ਼ੇ ਵਿੱਚ ਆਪਣੀ ਮਾਸਟਰ ਡਿਗਰੀ ਪਾਸ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਅਰਥ ਸ਼ਾਸਤਰ ਵਿੱਚ ਪੀਐੱਚਡੀ ਕੀਤੀ, ਜਿਸ ਨਾਲ ਖੇਡ ਕਰਿਅਰ ਦੇ ਨਾਲ-ਨਾਲ ਸਿੱਖਿਆ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਦਾ ਪਤਾ ਚਲਦਾ ਹੈ।

ਸ਼੍ਰੀ  ਹਰਵਿੰਦਰ ਸਿੰਘ ਦੀ ਅਸਾਧਾਰਨ ਉਪਲਬਧੀਆਂ ਨੂੰ ਕਈ ਸਨਮਾਨਾਂ ਨਾਲ ਮਾਨਤਾ ਮਿਲੀ ਹੈ। ਪੈਰਾ-ਤੀਰਅੰਦਾਜ਼ੀ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਉਨ੍ਹਾਂ ਨੂੰ ਵਰ੍ਹੇ 2021 ਵਿੱਚ ਪ੍ਰਤਿਸ਼ਠਿਤ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਰ੍ਹੇ 2022 ਵਿੱਚ, ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਖੇਡਾਂ ਵਿੱਚ ਉਨ੍ਹਾਂ ਦੀ ਉੱਤਮਤਾ ਲਈ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ।

******


(Release ID: 2131799)
Read this release in: English